|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਖੂਹ ਦੇ ਭਰੇ ਹੋਣ ਦੇ ਬਾਵਜੂਦ ਜੇ ਪਿਆਸੇ ਰਹਿਣ ਦਾ ਡਰ ਰਹੇ ਤਾਂ ਉਹ ਪਿਆਸ ਅਬੁੱਝ ਹੁੰਦੀ ਹੈ, ਕਦੇ ਨਾ ਮਿਟਣ ਵਾਲੀ’।
|
|
08 Apr 2011
|
|
|
|
|
ਨਿਆਂਕਾਰੀ ਵਿਅਕਤੀ ਲੋਕਾਂ ਦੇ ਦਿਲਾਂ ਦੇ ਕਰੀਬ ਰਹਿੰਦੈ, ਪਰ ਦਇਆਵਾਨ ਰੱਬ ਦੇ ਦਿਲ ਦੇ ਨਜ਼ਦੀਕ।
|
|
08 Apr 2011
|
|
|
|
|
ਜਦੋਂ ਅਸੀਂ ਇਕ-ਦੂਜੇ ਦਾ ਸਤਿਕਾਰ ਕਰਕੇ ਉਸਦੀ ਸਲਾਹ ਪੁੱਛਦੇ ਹਾਂ, ਤਾਂ ਦੁਸ਼ਮਣ ਘੱਟ ਅਤੇ ਮੀਤ ਜ਼ਿਆਦਾ ਬਣਦੇ ਹਨ...” ਖ਼ਲੀਲ ਜਿਬਰਾਨ
|
|
08 Apr 2011
|
|
|
|
| ਹਰ ਵਿਚਾਰ ਜਿਸ ਨੂੰ ਮੈਂ ਆਪਣੇ ਪ੍ਰਗਟਾਅ ਵਿੱਚ ਕੈਦ ਕੀਤਾ ਹੈ, ਆਪਣੇ ਅਮਲਾਂ ਨਾਲ ਮੁਕਤ ਕਰਾਂਗਾ। - ਖ਼ਲੀਲ ਜਿਬਰਾਨ |
ਇੱਕ ਦਿਨ ਬਾਦਸ਼ਾਹ ਕੋਲ ਸ਼ਹਿਰ ਦੇ ਪਤਵੰਤੇ ਸੱਜਣ ਆਏ ਤੇ ਬੇਨਤੀ ਕੀਤੀ, "ਮਹਾਰਾਜ। ਆਪ ਕਿਰਪਾ ਕਰੋ ਅਤੇ ਫਰਮਾਨ ਜਾਰੀ ਕਰਕੇ ਪਰਜਾ ਵਿੱਚ ਸ਼ਰਾਬ ਤੇ ਹੋਰ ਨਸ਼ਿਆਂ ਉੱਤੇ ਪਾਬੰਦੀ ਲਾ ਦਿਓ।"
ਪਰ ਬਾਦਸ਼ਾਹ ਇਸ ਗੱਲ ਨੂੰ ਅਣਗੋਲਿਆ ਕਰਕੇ ਹੱਸਦਾ ਹੋਇਆ ਬੋਲਿਆ ਓਥੋਂ ਚਲਾ ਗਿਆ।
ਉਹ ਸੱਜਣ ਵਾਪਿਸ ਆਏ ਤੇ ਦਰਵਾਜ਼ੇ ਉੱਤੇ ਖੜ੍ਹੇ ਦਰਬਾਨ ਨੂੰ ਮਿਲੇ ਜਿਸਨੇ ਉਹਨਾਂ ਦੇ ਲਟਕੇ ਚਿਹਰਿਆਂ ਨੂੰ ਵੇਖ ਕੇ ਅਨੁਮਾਨ ਲਾ ਲਿਆ ਕਿ ਇਹ ਦੁਖੀ ਜੀਉੜੇ ਹਨ ਜੋ ਕਿ ਕੋਈ ਆਸ ਲੈ ਕੇ ਬਾਦਸ਼ਾਹ ਕੋਲ ਆਏ ਸਾਨ ਜੋ ਪੂਰੀ ਨਹੀਂ ਹੋਈ।
ਦਰਬਾਨ ਨੇ ਉਹਨਾਂ ਨੂੰ ਦਰਵਾਸ ਦਿੰਦੇ ਹੋਏ ਕਿਹਾ,"ਸੱਜਣੋ। ਅਫਸੋਸ ਕਿ ਹਾਲਾਤ ਹੀ ਕੁੱਝ ਇਸ ਤਰ੍ਹਾਂ ਦੇ ਹਨ। ਜੋ ਵੀ ਕੰਮ ਹੈ, ਜੇ ਤੁਸੀਂ ਬਾਦਸ਼ਾਹ ਨੂੰ ਉਸ ਸਮੇਂ ਮਿਲਦੇ ਜਦੋਂ ਉਹ ਨਸ਼ੇ ਵਿੱਚ ਧੁੱਤ ਹੁੰਦਾ ਤਾਂ ਤੁਹਾਡਾ ਕੰਮ ਹੋ ਜਾਣਾ ਸੀ, ਪਰ..."
(ਖ਼ਲੀਲ ਜਿਬਰਾਨ)
|
|
25 Apr 2011
|
|
|
|
| ਲੂੰਬੜੀ |
ਇੱਕ ਲੂੰਬੜੀ ਨੇ ਸੂਰਜ ਚੜ੍ਹਨ ਤੇ ਆਪਣਾ ਪਰਛਾਵਾਂ ਦੇਖਿਆ ਤਾਂ ਬੋਲੀ, "ਅੱਜ ਮੈਂ ਦੁਪਹਿਰ ਦੇ ਭੋਜਨ ਵਿੱਚ ਊਠ ਖਾਵਾਂਗੀ।" ਦੁਪਹਿਰ ਤੱਕ ਉਹ ਊਠ ਭਾਲਦੀ ਰਹੀ। ਆਥਣ ਤੋਂ ਪਹਿਲਾਂ ਉਸ ਨੇ ਫੇਰ ਆਪਣਾ ਪਰਛਾਵਾਂ ਦੇਖਿਆ ਤਾਂ ਬੋਲੀ, "ਇੱਕ ਚੂਹੇ ਨਾਲ ਈ ਕੰਮ ਚੱਲ ਜੂ"।
|
|
25 Apr 2011
|
|
|
|
|
|
| ਨਜੂਮੀ |
ਕੱਲ੍ਹ ਮੈ ਤੇ ਮੇਰਾ ਦੋਸਤ ਇੱਕ ਮੰਦਰ ਵਿੱਚ ਚਲੇ ਗਏ। ਅੱਗੇ ਅੰਨ੍ਹਾ ਆਦਮੀ ਬੈਠਾ ਸੀ। ਮੇਰੇ ਮਿੱਤਰ ਨੇ ਕਿਹਾ, ਵੇਖੋ! ਇਹ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸਿਆਣਾ ਹੈ।
ਮੈ ਅਪਣੇ ਮਿੱਤਰ ਨੂੰ ਉਥੇ ਛੱਡ ਕੇ ਆਪ ਉਸ ਅੰਨ੍ਹੇ ਪਾਸ ਚਲਾ ਗਿਆ ਤੇ ਦੁਆ ਸਲਾਮ ਕਰਕੇ ਉਸ ਨਾਲ ਗੱਲਾਂ ਕਰਨ ਲੱਗਾ। ਗੱਲਾਂ ਕਰਦਿਆਂ ਕਰਦਿਆਂ ਮੈ ਉਸ ਨੂੰ ਆਖਿਆ, ਮੈਨੂੰ ਖਿਮਾ ਕਰਨਾ ਇੱਕ ਸਵਾਲ ਮੈ ਤੁਹਾਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਦ ਤੋਂ ਅੰਨ੍ਹੇ ਹੋ?
ਉਸ ਨੇ ਕਿਹਾ ਜਨਮ ਤੋਂ ਹੀ।
ਮੈ ਕਿਹਾ ਤੁਸੀਂ ਕਿਸ ਮਜ੍ਹਬ ਨੂੰ ਮੰਨਣ ਵਾਲੇ ਹੋ?
ਉਸ ਨੇ ਕਿਹਾ ਮੈ ਇੱਕ ਨਜੂਮੀ ਹਾਂ।
ਫਿਰ ਉਸ ਨੇ ਛਾਤੀ ਤੇ ਹੱਥ ਮਾਰਿਦਆਂ ਬੜੀ ਸ਼ਾਨ ਨਾਲ ਕਹਿਣਾ ਸ਼ੁਰੂ ਕੀਤਾ,
“ਮੈ ਅਸਮਾਨ ਦੇ ਤਮਾਮ ਸੂਰਜ, ਚੰਦ ਤੇ ਸਿਤਾਰਿਆਂ ਦੀ ਚਾਲ ਨੂੰ ਦੇਖਦਾ ਰਹਿੰਦਾ ਹਾਂ। ਮੈ…
ਖ਼ਲੀਲ ਜਿਬਰਾਨ ਦੀ ਕਹਾਣੀ ਪੜ ਕੇ ਬਾਬਾ ਫੋਜਾ ਸਿੰਘ ਨੂੰ ਇੱਕ ਵੈਨਕੋਵਰ ਦੀ ਬੜੀ ਦਿਲਚਸਪ ਕਹਾਣੀ ਯਾਦ ਆ ਗਈ। ਸਰੀ ਵਾਲੇ ਗੁਰਦੁਆਰੇ ਇੱਕ ਸੂਰਮਾ ਯਾਨੀ ਅੰਨ੍ਹਾ ਰਾਗੀ ਆਇਆ। ਉਹ ਵੀ ਸ਼ਾਇਦ ਉਪਰ ਲਿਖੇ ਨਜੂਮੀ ਵਾਂਗ ਸੂਰਜ ਤਾਰਿਆਂ ਦੀ ਚਾਲ ‘ਦੇਖਦਾ’ ਰਹਿੰਦਾ ਸੀ ਕਿ ਉਸ ਦੇ ਚੁੰਗਲ ਵਿੱਚ ਲੋਕ ਆਮ ਹੀ ਫਸਣ ਲੱਗ ਪਏ। ਉਸਦੀ ਸਿਤਾਰਿਆਂ ਦੀ ਚਾਲ ਦੇਖ ਸਕਣ ਦੀ ‘ਸ਼ਕਤੀ’ ਉਸ ਵੇਲੇ ਜਾਹਰ ਹੋਈ ਜਦ ਉਸ ਇੱਕ ਬੀਬੀ ਦੇ ਨੋਟਾਂ ਨੂੰ ਚੱਕ ਕੁੱਝ ਜਿਆਦਾ ਹੀ ਵੱਡਾ ਮਾਰ ਲਿਆ। ਬੀਬੀ ਦਾ ਜਦ ਕੋਈ ਕਾਰਜ ਨਾ ਸੌਰਿਆ ਜਿਹੜਾ ਸੌਰਨਾ ਵੀ ਨਹੀ ਸੀ ਤਾਂ ਬੀਬੀ ਨੇ ਪੈਸੇ ਵਾਪਸ ਮੰਗ ਲਏ। ਬੱਅਸ! ਇਥੋਂ ਹੀ ਰੌਲਾ ਪੈ ਗਿਆ ਜਾਂ ਐਵੇਂ ਹੀ ਰੌਲਾ ਪੈ ਗਿਆ। ਪਰ ਫੋਜਾ ਸਿੰਘ ਬੜਾ ਪ੍ਰੇਸ਼ਾਨ ਸੀ ਕਿ ਹੱਦ ਹੋਗੀ! ਸੁਜਾਖਿਆ ਨੂੰ ਅੰਨ੍ਹੇ ਲੁੱਟੀ ਜਾਂਦੇ। ਘੋਰ ਕੱਲਯੁਗ ਕੋਈ ਸਿੰਗਾ ਵਾਲਾ ਥੋੜੋਂ, ਅੱਖਾਂ ਵਾਲੇ ਨੂੰ ਅੰਨ੍ਹਾ ਲੁਟ ਲਏ, ਇਸ ਤੋਂ ਵੱਡਾ ਘੋਰ ਕੱਲਯੁਗ ਕਿਹੜਾ ਹੋਊ?
ਵੈਸੇ ਬਾਬਾ ਫੋਜਾ ਸਿੰਘ ਨੂੰ ਟਰੰਟੋ ਵਿੱਚ ਫਿਰਦੇ ‘ਘੋਰ ਕੱਲਯੁਗ’ ਦਾ ਵੀ ਪਤਾ ਜਿਥੋਂ ਦੇ ਕਈ ਗੁਰਦੁਆਰਿਆਂ ਵਿੱਚ ਕਿਸੇ ਭਾਈ ਦਾ ਦਾਤੀ ਦਾ ਧੰਦਾ ਚਲਦਾ, ਕਿਸੇ ਦੀਆਂ ਲਾਚੀਆਂ ਵਿੱਕ ਰਹੀਆਂ, ਕਿਸੇ ਦੀ ਤਾਂਬੇ ਵਾਲੀ ਗੜਵੀ ਦਾ ਪਾਣੀ ਅਤੇ ਕਿਸੇ ਦਾ ‘ਕਰਕੇ’ ਦਿੱਤਾ ਸਬਦ। ਬਾਬੇ ਫੋਜਾ ਸਿੰਘ ਨੂੰ ਜਾਪਦਾ ਹੈ ਕਿ ਇਹ ਅੰਨ੍ਹੇ ਨਜੂਮੀ ਸੁਜਾਖਿਆਂ ਨੂੰ ਉਨਾਂ ਚਿਰ ਲੁੱਟਦੇ ਹੀ ਰਹਿਣਗੇ ਜਦ ਤਾਂਈ ਅੱਖਾਂ ਵਾਲੇ ਅੱਖਾਂ ਖ੍ਹੋਲ ਕੇ ਨਹੀ ਚਲਣਗੇ।
|
|
25 Apr 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|