ਅਪਣੇ ਭਗਤਾਂ ਪਿਆਰਿਆ ਦਾ ਕਰਾਂ ਹੀਲਾ
ਸਹੁੰ ਅੱਜ ਤੋਂ ਐਸੀ ਕੋਈ ਖਾ ਰੱਬਾ,
ਮੇਰੇ ਨਾਲ਼ ਦੇ ਸਾਰੇ ਲੱਗ ਗਏ ਕੰਮੀ
Job ਮੈਨੂੰ ਵੀ ਕੋਈ ਦਵਾ ਰੱਬਾ,
ਬਣੀਏ ਅਸੀ ਵੀ ਹੁਣ ਕਮਾਊ ਪੁੱਤ
ਝੋਲ਼ੀ ਸਾਡੀ ਵੀ Salary ਪਾ ਰੱਬਾ,
ਤੂੰ ਵਿਹਲਿਆ ਪੱਕੀਆ ਖਾਈ ਜਾਨੈ
ਮੇਹਣੇ ਮਾਰਦੀਏ ਹੁਣ ਮਾਂ ਰੱਬਾ,
ਪੜ ਲਿਖ ਕੇ ਡਿਗਰੀਆ ਲੈ ਲਈਆ
ਨਾ ਸੋਚਿਆ ਸੀ ਆਉਣੇ ਦਿਨ ਆਹ ਰੱਬਾ,
ਪੈਸੇ ਦੇ ਕੇ ਮਿਲਦੀਆ ਨੌਕਰੀਆ ਜੇ
ਦੱਸਦੇ ਸਾਨੂੰ ਵੀ ਕੋਈ ਭਾਅ ਰੱਬਾ,
ਕੰਮ ਸਿਰੇ ਦਾ ਕੋਈ ਆ ਜਾਵੇ ਡਿੱਕੇ
ਤੂੰ ਐਸੀ ਕੋਈ ਜੁਗਤ ਲੜਾਅ ਰੱਬਾ,
ਵਿਹਲੇ ਬੈਠਿਆ ਨੀ Time ਕੱਢ ਹੁੰਦਾ
ਇਹ ਕੈਸੀ ਤੂੰ ਦਿੱਤੀਏ ਸਜ਼ਾ ਰੱਬਾ,
“ਲਾਡੀ” ਕੰਮ ਤੇ ਲੱਗੂ ਜਾਂ ਕਰੂ ਖੇਤੀ
ਰਾਹ ਸਾਨੂੰ ਵੀ ਕੋਈ ਦਿਖਾ ਰੱਬਾ,
ਮੁੰਡਾ ਚੱਕ ਦਾ ਕੰਮ ਤੇ ਲੱਗ ਗਿਆ
ਹੋਜੇ ਚਾਰੇ ਪਾਸੇ ਵਾਹ ਵਾਹ ਰੱਬਾ।
|