Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਕਦਰਾ ਸਂਗ ਲਾ ਕੇ ਕੀ ਲੈਣਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
ਬੇਕਦਰਾ ਸਂਗ ਲਾ ਕੇ ਕੀ ਲੈਣਾ
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ

ਪੈੜਾਂ ਤੇਰੀਆਂ ‘ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ

ਪਿਆਂ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ

ਕਦੀ ਬੰਦਿਆਂ ਦੇ ਵਾਂਗੂ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣ ਕੇ

ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ


ਹਾਸਾ ਹੋਵੇ ਜਿਸ ਲਈ ਯਾਰੀ... ਹਂਝੁ ਉਸ ਲਈ ਵਹਾ ਕੇ ਕੀ ਲੈਣਾ,
ਮੁਹ ਮੋੜ ਲੈਂਦੇ ਜਿਹੜੇ ਵੇਖ ਕੇ...ਸਾਹਮਣੇ ਉਹਨਾ ਦੇ ਜਾਕੇ ਕੇ ਲੈਣਾ,
ਪਤੇ ਜੋ ਗਲਤ ਲਿਖਾ ਜਾਂਦੇ... ਖਤ ਉਹਨਾ ਨੁ ਪਾਕੇ ਕੀ ਲੈਣਾ,
ਪਿਠ ਪਿਛੇ ਉਡਾਉਂਦੇ ਜੋ ਮਜਾਕ ਯਾਰਾ... ਜਖਮ ਉਹਨਾ ਨੁ ਵਿਖਾ ਕੇ ਕੀ ਲੈਣਾ,
ਲਾ ਯਾਰੀ ਜਿਥੇ ਕਦਰ ਪਵੇ... ਬੇਕਦਰਾ ਸਂਗ ਲਾ ਕੇ ਕੀ ਲੈਣਾ
17 Aug 2009

Reply