Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
pardesa e naam - prince dhunna :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prince dhunna
prince
Posts: 4
Gender: Male
Joined: 21/Aug/2009
Location: patti
View All Topics by prince
View All Posts by prince
 
pardesa e naam - prince dhunna
ਜੇ ਮੇਰੇ ਵੱਸ ਹੁੰਦਾ ਮੈ ਰੋਕ ਲੈਦਾ-
ਬੰਨ ਪਾ ਕੇ ਪਾਣੀ ਹਾੜਿਆਂ ਨੂੰ........
ਰਾਤੀ ਉੱਠਦਾ ਹਾ ਗੱਲਾ ਕਰਦਾ ਹਾਂ ਨਾਲੇ-
ਪੁੱਛਦਾ ਹਾਂ ਇਹਨਾਂ ਤਾਰਿਆ ਨੂੰ..........

ਏ ਮੋਹ ਦੀ ਰੋਟੀ ਸੱਸਤੀ ਏ ਜਾ-
ਸੋਨੇ ਦੇ ਸਿੱਕੇ ਭਾਰੇ ਨੇ..........
ਮਾਵਾਂ ਦੀ ਚੂਰੀ ਰੁੱਖੀ ਏ,
ਜੋ ਪੁੱਤਾ ਨੇ ਇਹ ਮੁੱਲ ਤਾਰੇ ਨੇ..........

ਭੈਣਾ ਦੀ ਰੱਖੜੀ ਪੁੱਛਦੀ ਏ,
ਕਦ ਮਿਲੇਗਾ ਆਣ ਵਿਸਾਰਿਆ ਨੂੰ
ਨਾਲੇ ਪੁੱਛਦਾ ਹਾਂ ਇਹਨਾ ਤਾਰਿਆ ਨੂੰ

ਪੱਥਰਾ ਦੇ ਸ਼ਹਿਰ ਵਸੇਦਿਆ ਦੇ-
ਕਿ ਦਿਲ ਵੀ ਪੱਥਰ ਹੋ ਗਏ ਨੇ.........
ਤੱਕ ਤੱਕ ਕੇ ਪੈੜ ਉਡੀਕਾ ਦੀ-
ਅੱਖਾ ਚੋ ਅੱਥਰ ਚੋ ਪਏ ਨੇ............

ਤੂ ਕਦ ਆਉਣਾ ਤੇਰੀ ਉੱਡੀਕ ਬੜੀ,
ਸੱਚ ਸਮਝੀ ਹਾਂ ਬੈਠੇ ਲਾਰਿਆ ਨੂੰ
ਨਾਲੇ ਪੁੱਛਦਾ ਹਾਂ ਇਹਨਾਂ ਤਾਰਿਆ ਨੂੰ

ਮਨਿੰਆ ਕਿ ਜਿਦਗੀ ਸੋਖੀ ਏ-
ਔਖਾ ਹੁੰਦਾ ਮਾਰਨਾ ਚਾਵਾਂ ਨੂੰ........
ਜੋ ਬਾਹਵਾ ਛਾਵਾਂ ਕਰਦੀਆ ਨੇ-
ਕਿੱਥੋ ਲੈ ਲਏਗਾ ਮੁੱਲ ਭਰਾਵਾ ਨੂੰ.........

ਸਾਹਾ ਤੋ ਨਿੱਘੇ ਸੱਜਣਾ ਨੂੰ,
ਬਾਜੀ ਜਿੱਤ ਕੇ ਬੈਠੇ ਹਾਰਿਆ ਨੂੰ...........
21 Aug 2009

Reply