Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
talkhiyaan :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
talkhiyaan

ਅੱਖਾਂ ਦੀ ਕਿਣਮਿਣ ਦਾ ਖੇੜਾ
ਕੱਲਰਾਂ ਮੱਲੀ ਚੁਪ ਦਾ ਵਿਹੜਾ
ਕੰਧਾਂ ਦੀ ਕੱਕਰ ਬੁਕਲ ਵਿਚ
ਸੁੱਤ-ਉਣੀਂਦਾ ਊੰਘ ਰਿਹਾ ਹੈ
ਦੂਰ ਕਲੂਟੇ ਅੰਬਰ ਟਾਹਣੀ
ਚੰਨ ਵੀ ਅੱਖਾਂ ਮੂੰਦ ਰਿਹਾ ਹੈ

ਦੇਸ਼-ਦਿਸ਼ਾਵਾਂ ਦੇ ਬੰਨੇ ਤਕ
ਆਲਮ ਦੇ ਸੁੰਨੇ ਕੋਨੇ ਤਕ
ਗੂੜ ਪਸਾਰਾ ਕਾਲਖ ਕਣ ਦਾ
ਚਾਨਣ ਬਸ ਇਕ ਮੂਕ ਵੇਦਨਾ
ਨ੍ਹੇਰੇ ਦੀ ਜੋ ਵਲਗਣ ਅੰਦਰ
ਜੰਮ ਗਈ ਪੀੜਾ ਦੀ ਕੰਤਰ

ਕੋਰੀ ਅੱਖ ਦਾ ਗੀਤ ਨਿਮਾਣਾ
ਦਿਲ ਦੇ ਟੁੱਟਣ ਦਾ ਸਿਰਨਾਵਾਂ
ਪਲਕਾਂ ਦੇ ਪਿਪੜੇ ਬੁਲਾਂ ਤੇ
ਰੂਹੋਂ ਰਿਸਦੀ ਵਿਹੁ ਦਾ ਤੁਪਕਾ
ਅਪਣਾ ਹੀਣਾ ਜੀਣ ਅਲਾਪੇ
ਹਰ ਇਕ ਬਿੰਬ ਕਸੈਲਾ ਜਾਪੇ

ਚੰਨ ਸਰੋਂ ਦਾ ਫੁਲ ਕੁਮਲਾਵੇ
ਚਾਨਣ ਨ੍ਹੇਰੀਂ ਖੁਰਦਾ ਜਾਵੇ
ਤਾਰਾ ਤਾਰਾ ਸ਼ਬਨਮ ਮੋਤੀ
ਗੰਦਲ ਦੇ ਗਲ ਮਾਲਾ ਬਣਿਆ
ਸੀਤ ਹਵਾ ਜਦ ਆ ਟਕਰਾਵੇ
ਟੁੱਟਦੀ ਗਾਨੀ ਖਿਲਰੀ ਜਾਵੇ

ਕੱਕਰ-ਸਾਹ ਹਵਾ ਦਾ ਬੁੱਲਾ
ਪਿਪਲ -ਪੱਤਿਆਂ ਦੇ ਵਿਚ ਭੁੱਲਾ
ਦੂਰ ਕੋਈ ਆਵਾਰਾ ਕੁੱਤਾ
ਅਪਣੀ ਹੋਂਦ ਜਤਾਵਣ ਵੱਤੋਂ
ਰੁਕ ਰੁਕ ਕੇ ਜਿਉਂ ਭੌਂਕ ਰਿਹਾ ਹੈ
ਪੱਤਿਆਂ ਦੇ ਸੰਗੀਤ ਜਿਹਾ ਹੈ

ਕੰਧ ਦੀ ਹਿਕ ਤੇ ਟਾਵਾਂ-ਟਾਵਾਂ
ਜੀਕਰ ਨ੍ਹੇਰੇ ਦਾ ਪਰਛਾਵਾਂ
ਹੌਕੇ ਦਾ ਇਕ ਧੁੰਦਲਾ ਸਾਇਆ
ਦੱਬੇ ਪੈਰੀਂ ਸਰਕ ਰਿਹਾ ਹੈ
ਸੁੰਨ-ਸਮਾਧੀ ਦੇ ਮੰਜ਼ਰ ਤੇ
ਅੰਮ੍ਰਿਤ ਤੁਪਕਾ ਥਰਕ ਰਿਹਾ ਹੈ

ਫੇਰ ਆਇਆ ਪੀੜਾਂ ਦਾ ਲਾਣਾ
ਯਾਦਾਂ ਦਾ ਕੋਈ ਭੂਤ-ਭੁਤਾਣਾ
ਸੋਚਾਂ ਦੀ ਵਲਗਣ ਦੇ ਹਰ ਇਕ
ਕੋਨੇ,ਕੁੰਦਰ ਆਣ ਚੁੰਬੜਿਆ
ਗੀਤ ਮੇਰਾ ਹੁਣ ਕੁਫਰ ਤੋਲਦਾ
ਮੈਂ ਨਹੀਂ ਅੱਥਰਾ ਭੂਤ ਬੋਲਦਾ

ਸੱਦੋ ਨੀ ਕੋਈ ਮਾਂਦ-ਮਦਾਰੀ
ਪਾ ਕੇ ਲੈ ਜਾਏ ਕੱਢ ਪਟਾਰੀ
ਕੋਈ ਸਿਆਣਾ ਕੁਟ-ਕੁਟ ਕੱਢੇ
ਰੂਹ ਮੇਰੀ ਲਾਸਾਂ ਨਾਲ ਭਰ ਦਏ
ਯਾਦ ਕਰੋਪੀ ਤੋਂ ਛੁਟ ਜਾਵਾਂ
ਪੀੜ ਹਿਜਰ ਤੋਂ ਮੁਕਤੀ ਪਾਵਾਂ
ਮੈਂ ਵੀ ਫੇਰ ਆਜ਼ਾਦ ਹੋ ਜਾਵਾਂ
ਨਵੇਂ ਸਿਰੋਂ ਕੋਈ ਰੋਗ ਲਗਾਵਾਂ
ਫੇਰ ਨਵਾਂ ਕੋਈ ਰੋਗ ਲਗਾਵਾਂ----


------------------------------------c.s.mann

13 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoobsurat te vedna bharpoor bai g ... m speechless.. not capable enuf to comment on this ... top notch.....!!

13 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Yes agreed with sandeep 22. Top notch. Great one. Thanks for sharing.

13 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

m completely Awestruck.... 

 

Surprised

 

amazing... how can one write so beautifully........ i have no words for the praise.... or u can say.. as sandeep 22 said... that i am not capable enough to comment on this....

 

 

great....

13 Jan 2010

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਲਿਖਿਆ ਮਾਨ ਸਾਬ ,................brilliant

12 Mar 2019

Reply