|
 |
 |
 |
|
|
Home > Communities > Punjabi Culture n History > Forum > messages |
|
|
|
|
|
|
ਤੋਸ਼ਾਖਾਨਾ ਸ਼੍ਰੀ ਹਰਿਮੰਦਰ ਸਾਹਿਬ |
ਤੋਸ਼ਾਖਾਨਾ ਸ਼੍ਰੀ ਹਰਿਮੰਦਰ ਸਾਹਿਬ
ਸ. ਸੁਰਜੀਤ ਸਿੰਘ
ਜੋ ਸਮੱਗਰੀ ਧਾਰਮਿਕ ਸਥਾਨਾਂ ਦੀ ਫ਼ਬਤ ਵਧਾਏ, ਉਸ ਨੂੰ ਜਲੌ ਸਮੱਗਰੀ ਕਿਹਾ ਜਾਂਦਾ ਹੈ ਅਤੇ ਜਿਸ ਜਗ੍ਹਾ ਇਹ ਸਮੱਗਰੀ, ਸਾਂਭ-ਸੰਭਾਲ ਲਈ ਰੱਖੀ ਜਾਵੇ, ਉਸ ਨੂੰ ਤੋਸ਼ਾਖਾਨਾ ਕਹਿੰਦੇ ਹਨ।
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਤੋਸ਼ਾਖਾਨਾ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਸਿੱਖ ਰਾਜ ਦੀ ਸਥਾਪਨਾ ਤੋਂ ਸ਼ੁਰੂ ਹੁੰਦਾ ਹੈ।
ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਸੀ ਕਿ ਜੋ ਵਸਤੂ ਬਹੁਤ ਸੁੰਦਰ ਤੇ ਮਨ ਨੂੰ ਭਾ ਜਾਵੇ, ਤੁਰੰਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅਮ੍ਰਿਤਸਰ ਸ਼ਰਧਾ ਸਹਿਤ ਭੇਟ ਕਰ ਖੁਸ਼ੀ ਪ੍ਰਾਪਤ ਕਰਦੇ ਤੇ ਇਸੇ ਤਰ੍ਹਾਂ ਉਦੋਂ ਤੋਂ ਹੁਣ ਤੀਕ ਸਿੱਖ ਧਰਮ, ਇਤਿਹਾਸ ਤੇ ਧਾਰਮਿਕ ਜਜ਼ਬਾਤ ਨਾਲ ਸਬੰਧ ਰੱਖਣ ਵਾਲੀ ਸਮੱਗਰੀ ਤੋਸ਼ੇਖਾਨੇ ਵਿਚ ਇਕੱਤਰ ਹੁੰਦੀ ਰਹੀ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅਮ੍ਰਿਤਸਰ ਦੀ ਦਰਸ਼ਨੀ ਡਿਉਡ਼ੀ ਉੱਪਰ ਸਥਿਤ ਇਕ ਕਮਰੇ ਨੂੰ ਤੋਸ਼ਾਖਾਨਾ ਕਿਹਾ ਜਾਂਦਾ ਹੈ ਜਿਸ ਵਿਚ ਬੇਸ਼ੁਮਾਰ ਕੀਮਤੀ ਪੁਰਾਤਨ ਇਤਿਹਾਸਿਕ ਵਸਤੂਆਂ ਹਨ, ਜਿੰਨ੍ਹਾਂ ਦੀ ਪ੍ਰਦਰਸ਼ਨੀ ਸਾਲ ਵਿਚ ਪੰਜ ਵਾਰ ਸ਼੍ਰੀ ਹਰਿਮੰਦਰ ਸਾਹਿਬ , ਸ਼੍ਰੀ ਅਕਾਲ ਤਖਤ ਸਾਹਿਬ, ਗੁਰੂਦੁਆਰਾ ਬਾਬਾ ਅਟਲ ਰਾਏ ਸਾਹਿਬ ਕੀਤੀ ਜਾਂਦੀ ਹੈ ਅਤੇ ਸੰਗਤਾਂ ਨੂੰ ਜਲੌ ਦੇ ਖੁਲ੍ਹੇ ਦਰਸ਼ਨ ਕਰਾਏ ਜਾਂਦੇ ਹਨ। ਤੋਸ਼ੇਖਾਨੇ ਅੰਦਰ ਪ੍ਰਵੇਸ਼ ਕਰਦਿਆਂ ਹੀ ਜਗਿਆਸੂਆਂ ਦੇ ਮਨਾਂ ਉਪਰ ਪ੍ਰਭਾਵਸ਼ਾਲੀ ਅਸਰ ਪੈਂਦਾ ਹੈ ਤੇ ਹਰ ਮੁੱਖ ਤੋਂ ਆਪ-ਮੁਹਾਰੇ “ਧੰਨ ਗੁਰੂ ਰਾਮਦਾਸ” ਨਿੱਕਲਦਾ ਹੈ, ਸਿਰ ਝੁਕਦਾ ਹੈ ਅਤੇ ਸ਼ਰਧਾ ਬਝਦੀ ਹੈ।
|
|
19 Jan 2010
|
|
|
|
ਤੋਸ਼ਾਖਾਨਾ ਆਪਣੇ-ਆਪ ਇਕ ਇਤਿਹਾਸ ਹੈ। ਤੋਸ਼ੇਖਾਨੇ ਦੇ ਚਹੁੰਆਂ ਕੋਨਿਆਂ ਵਿਚ ਚਾਰ ਜੋਡ਼ੀਆਂ (ਦਰਵਾਜੇ) ਹਨ, ਜਿਨ੍ਹਾਂ ਦੇ ਫਰੇਮ ਕੀਮਤੀ ਲੱਕਡ਼ ਦੇ ਹਨ ਤੇ ਉੱਪਰ ਇਤਿਹਾਸ ਤੇ ਸਿੱਖ ਧਰਮ ਨਾਲ ਸਬੰਧਿਤ ਅਤੀ ਸੁੰਦਰ ਚਿਤੱਰਾਂ ਵਾਲੇ ਸੋਨੇ ਦੇ ਪੱਤਰ ਚਡ਼੍ਹੇ ਹੋਏ ਹਨ। ਤੋਸ਼ੇਖਾਨੇ ਅੰਦਰ ਸਾਹਮਣੇ ਸ਼ੋਅ-ਕੇਸ ਵਿਚ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਨੇ ਦੇ ਪੱਤਰਿਆਂ ਵਾਲੀ ਹਸਤ ਲਿਖਤ ਬੀਡ਼ ਹੈ। ਇਹ ਬੀਡ਼ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ (ਜਿਨ੍ਹਾਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰ-ਕਮਲਾਂ ਤੋਂ ਅਮ੍ਰਿਤਪਾਨ ਕੀਤਾ ਸੀ ਅਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਵਈ ਆਪਣੀ ਜਾਨ ਦੀ ਬਾਜ਼ੀ ਲਗਾਈ ਸੀ) ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਬੈਠ ਕੇ ਆਪਣੇ ਹੱਥੀਂ ਲਿਖੀ ਸੀ। ਦੂਸਰੇ ਸ਼ੋਅ-ਕੇਸ ਵਿਚ 20 ਫਰਵਰੀ 1921 ਨੂੰ ਸ਼੍ਰੀ ਨਨਕਾਣਾ ਸਾਹਿਬ ਵਿਖੇ ਵਾਪਰੇ ਸਾਕੇ ਨਾਲ ਸਬੰਧਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਹੀਦੀ ਬੀਡ਼ ਸੁਸ਼ੋਭਿਤ ਹੈ।
|
|
19 Jan 2010
|
|
|
|
ਤੋਸ਼ੇਖਾਨੇ ਵਿਚ ਸੁਸ਼ੋਭਿਤ ਇਤਿਹਾਸਿਕ ਵਸਤਾਂ –
ਸੋਨੇ ਦੀ ਡੰਡੀ ਵਾਲਾ ਚੌਰ – ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਸੰਬਰ, 1975 ਵਿਚ ਤਿੰਨ ਸੌ-ਸਾਲਾ ਸ਼ਤਾਬਦੀ ਮੌਕੇ ਨਿਕਲੇ ਸ਼ਹੀਦੀ ਮਾਰਗ ਸਮੇਂ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਕੀਤਾ ਗਿਆ ਸੀ।
ਚੌਰ ਡੰਡੀ ਚਾਂਦੀ – ਇਹ ਚੌਰ ਬਾਬਾ ਫਰੀਦ ਜੀ ਦੀ ਅੱਠ ਸੌ-ਸਾਲਾ ਸ਼ਤਾਬਦੀ ਤੇ ਅਜਮੇਰ ਸ਼ਰੀਫ ਤੋਂ ਬਾਬਾ ਫਰੀਦ ਜੀ ਦੇ ਪੈਰੋਕਾਰਾਂ ਵਲੋਂ 1973 ਵਿੱਚ ਭੇਂਟ ਕੀਤਾ ਗਿਆ ਸੀ।
ਸ੍ਰੀ ਸਾਹਿਬ ਸੋਨੇ ਦੇ ਹੈਂਡਲ ਵਾਲੀ – ਇਹ ਸ੍ਰੀ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੀ ਹੈ, ਉਹ ਸ਼ਾਹੀ ਦਰਬਾਰ ਸਮੇਂ ਇਹ ਸ੍ਰੀ ਸਾਹਿਬ ਲੈ ਕੇ ਤਖਤ ਤੇ ਬੈਠਦੇ ਸੀ।
ਸੋਨੇ ਦੀਆਂ ਪੰਜ ਕਹੀਆਂ ਤੇ ਚਾਂਦੀ ਦੇ ਪੰਜ ਬਾਟੇ – 1923 ਵਿਚ ਪਵਿੱਤਰ ਅਮ੍ਰਿਤ ਸਰੋਵਰ ਦੀ ਹੋਈ ਕਾਰ ਸੇਵਾ ਸਮੇਂ ਪੰਜ ਪਿਆਰੇ ਸਾਹਿਬਾਨਾਂ ਨੇ ਆਰੰਭ ਇਨ੍ਹਾਂ ਕਹੀਆਂ-ਬਾਟਿਆਂ ਨਾਲ ਕੀਤਾ ਸੀ। ਇਸ ਤੋਂ ਬਿਨਾਂ 1923 ਵਿਚ ਹੋਈ ਪਵਿੱਤਰ ਸਰੋਵਰ ਦੀ ਕਾਰ-ਸੇਵਾ ਸਮੇਂ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਇਕ ਸੋਨੇ ਦੀ ਕਹੀ ਤੇ ਪੰਜ ਬਾਟੇ ਭੇਟ ਕੀਤੇ ਗਏ ਸਨ। ਪੰਜਾਬ ਸਰਕਾਰ ਵਲੋਂ ਵੀ ਇਕ ਚਾਂਦੀ ਦੀ ਕਹੀ ਤੇ ਇਕ ਚਾਂਦੀ ਦਾ ਬਾਟਾ ਭੇਟ ਕੀਤਾ ਗਿਆ ਸੀ। ਇਸ ਤਰ੍ਹਾਂ ਹੁਣ ਸੋਨੇ ਦੀਆਂ ਛੇ ਕਹੀਆਂ, ਚਾਂਦੀ ਦੇ ਸੋਲ੍ਹਾਂ ਬਾਟੇ ਜਲੌ ਵਿਚ ਸ਼ਾਮਲ ਹਨ।
|
|
19 Jan 2010
|
|
|
|
ਵੱਡਾ ਛਤਰ ਸੋਨਾ ਜਡ਼੍ਹਤ ਹੀਰੇ ਆਦਿ – ਇਹ ਛਤਰ ਜਲੌ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਸਜਾਇਆ ਜਾਂਦਾ ਹੈ। ਇਸ ਛਤਰ ਉਪੱਰ ਜੋ ਮੋਰ ਹੈ, ਉਸ ਦੀ ਗਰਦਨ ਨੀਲਮ ਦੇ ਪੱਥਰ ਦੀ ਹੈ, ਜਿਸ ਦੀ ਅਮ੍ਰਿਤਸਰ ਦੇ ਜੌਹਰੀਆਂ ਨੇ ਕੋਈ ਅਨੁਮਾਨਤ ਪੰਜਾਹ ਲੱਖ ਰੁਪੈ ਦੇ ਕਰੀਬ ਕੀਮਤ ਦੱਸੀ ਸੀ। ਇਸੇ ਛਤਰ ਦੇ ਸਟੈਂਡ ਤੇ ਚਾਰ ਸੋਨੇ ਦੇ ਮੋਰ ਹਨ ਅਤੇ ਪਾਸਿਆਂ ਤੇ ਦੋ ਸੋਨੇ ਦੇ ਖੰਡੇ ਤੇ ਚੱਕਰ ਹਨ।
ਸੁੱਚੇ ਮੋਤੀਆਂ ਦੀ ਮਾਲਾ – ਇਹ ਮਾਲਾ ਮਹਾਰਾਜਾ ਸ਼ੇਰ ਸਿੰਘ ਦੀ ਹੈ। ਇਕ ਸਮੇਂ ਉਹ ਸ਼ਿਕਾਰ ਖੇਡਦੇ-ਖੇਡਦੇ ਇਧਰ ਆ ਨਿੱਕਲੇ। ਅਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਗਏ, ਸਹਾਇਕ ਤੇ ਖਜਾਨਚੀ ਨੇਡ਼ੇ ਨਹੀਂ ਸਨ, ਕੋਈ ਪੈਸਾ ਵੀ ਪਾਸ ਨਹੀਂ ਸੀ ਤੇ ਖਾਲੀ ਹੱਥ ਮੱਥਾ ਟੇਕਣਾ ਆਤਮਾ ਨੇ ਨਾ ਮੰਨਿਆ। ਉਨ੍ਹਾਂ ਪਾਸ ਇਹ ਸੁੱਚੇ ਮੋਤੀਆਂ ਦੀ ਮਾਲਾ ਸੀ, ਜੋ ਸਤਿਗੁਰਾਂ ਨੂੰ ਭੇਟ ਚਡ਼੍ਹਾ ਕੇ ਮੱਥਾ ਟੇਕਿਆ।
ਨੌਂ ਲੱਖਾ ਸਿਹਰਾ – ਇਹ ਕੀਮਤ ਸਿਹਰਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਸਮੇਂ, ਸਿਰ ਤੇ ਬੰਨ੍ਹਣ ਲਈ ਤਿਆਰ ਕਰਵਾਇਆ ਸੀ। ਪੇਸ਼ ਹੋਣ ਤੇ ਕਿਹਾ ਕਿ ਸਿਹਰਾ ਬਹੁਤ ਸੁੰਦਰ ਹੈ, ਇਹ ਦਰਬਾਰ ਸਾਹਿਬ ਭੇਜ ਦਿੱਤਾ ਜਾਵੇ, ਜਿਸ ਤੇ ਇਹ ਸਿਹਰਾ ਜੋ ਨੌਂ ਲੱਖਾ ਦੇ ਨਾਮ ਨਾਲ ਪ੍ਰਸਿਧ ਹੈ, ਸ਼੍ਰੀ ਹਰਿਮੰਦਰ ਸਾਹਿਬ ਭੇਜ ਦਿੱਤਾ ਗਿਆ ਤੇ ਕੰਵਰ ਨੌਨਿਹਾਲ ਸਿੰਘ ਲਈ ਹੋਰ ਸਿਹਰਾ ਤਿਆਰ ਕਰਵਾਇਆ ਗਿਆ।
|
|
19 Jan 2010
|
|
|
|
ਨੰਬਰ ਦੋ ਤੇ ਵੱਡਾ ਸੋਨੇ ਦਾ ਛਤਰ – ਇਹ ਛਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਲੌ ਦੇ ਸਮਾਨ ਵਿਚ ਹੈ ਅਤੇ ਸਾਲ ਵਿਚ ਪੰਜ ਵੇਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਮੇਂ ਸਜਾਇਆ ਜਾਂਦਾ ਹੈ। ਇਨ੍ਹਾਂ ਦੋਹਾਂ ਸੋਨੇ ਦੇ ਛਤਰਾਂ ਦਾ ਭਾਰ ਦਸ-ਦਸ ਸੇਰ ਦੇ ਕਰੀਬ ਹੈ।
ਨੀਲਮ ਦੀ ਮੁੰਦਰੀ – ਇਹ ਸੋਨੇ ਦੀ ਤੇ ਨੀਲਮ ਜਡ਼ਤ ਮੁੰਦਰੀ ਮਿਸ ਬਾਂਬਾ ਪੁੱਤਰੀ ਮਹਾਰਾਜਾ ਦਲੀਪ ਸਿੰਘ ਪੋਤਰੀ ਮਹਾਰਾਜਾ ਰਣਜੀਤ ਸਿੰਘ ਦੀ ਹੈ, ਜੋ ਉਨ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਸਮੇਂ ਗੁਰੂ ਮਹਾਰਾਜਾ ਦੇ ਭੇਟ ਕੀਤੀ ਸੀ।
ਚੌਰ ਚੰਦਨ – ਇਹ ਕੀਮਤਾ ਚੌਰ ਜਿਸ ਦੇ ਇਕ ਲੱਖ ਪੰਜਤਾਲੀ ਹਜਾਰ ਵਾਲ (ਰੇਸ਼ੇ) ਹਨ, ਨੌਂ ਮਣ, ਚੌਦਾਂ ਸੇਰ ਪੱਕੇ ਚੰਦਨ ਦੀ ਲਕਡ਼ ਵਿਚੋਂ ਤਰਾਸ਼ ਕੇ ਇਕ ਮੁਸਲਮਾਨ ਫ਼ਕੀਰ ਹਾਜੀ ਮਸਕੀਨ ਨੇ ਦੋ ਚੌਰ ਤਿਆਰ ਕੀਤੇ ਤੇ ਮਨ ਵਿਚ ਧਾਰਨਾ ਲੈਕੇ ਚੱਲ ਪਿਆ ਕਿ ਉਹ ਸੰਸਾਰ ਦੇ ਪ੍ਰਸਿਧ ਮੰਦਰਾਂ, ਮਸਜਿਦਾਂ ਦੇ ਦਰਸ਼ਨ ਤੇ ਜ਼ਿਆਰਤ ਕਰੇਗਾ, ਜਿਥੇ ਉਸ ਨੂੰ (ਖੁਦਾ) ਅਕਾਲ ਪੁਰਖ ਦੀ ਅਸਲ ਹੌਂਦ ਪ੍ਰਤੀਤ ਹੋਵੇਗੀ ਤੇ ਉਸ ਦੀ ਆਤਮਾ ਮੰਨੇਗੀ, ਕਿ ਉਹ ਖੁਦਾ ਦਾ ਅਸਲ ਘਰ ਹੈ, ਇਹ ਦੋਵੇਂ ਚੌਰ ਉਥੇ ਦੇ ਦੇਵੇਗਾ। ਉਸ ਹਾਜੀ ਮਸਕੀਨ, ਫ਼ਕੀਰ ਨੇ ਦੁਨੀਆ ਦੇ ਬਡ਼ੇ-ਬਡ਼ੇ ਤੀਰਥਾਂ ਤੇ ਪੂਜਾਗਾਹਾਂ ਦੀ ਜ਼ਿਆਰਤ ਕੀਤੀ ਪਰੰਤੂ ਉਸ ਨੂੰ ਇਹ ਅਨੁਭਵ ਕਿਤੋਂ ਨਾ ਮਿਲ ਸਕਿਆ, ਹਰ ਥਾਂ ਊਚ-ਨੀਚ ਦੇ ਵਿਤਕਰੇ, ਧਰਮਾਂ ਦੇ ਵਿਤਕਰੇ, ਬੰਦੇ ਤੋਂ ਬੰਦੇ ਨਾਲ ਨਫ਼ਰਤ ਦਿੱਸਣ ਵਿਚ ਆਈ।
|
|
19 Jan 2010
|
|
|
|
|
ਫ਼ਕੀਰ ਜੀ ਦੇ ਕਹਿਣ ਅਨੁਸਾਰ ਉਸ ਨੇ ਇਕ ਚੌਰ ਮੱਕੇ ਭੇਟ ਕਰ ਦਿੱਤਾ। ਮੱਕੇ ਸ਼ਰੀਫ ਦੀ ਜ਼ਿਆਰਤ ਸਮੇਂ ਉਥੇ ਗੁਰੂ ਨਾਨਕ ਸਾਹਿਬ ਦੇ ਜਾਣ ਦੇ ਤੇ ਮੱਕਾ ਭਵਾਉਣ ਦਾ ਸੰਕੇਤ ਮਿਲਿਆ, ਉਸ ਦੇ ਮਨ ਵਿਚ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਤੇ ‘ਗੁਰੂ ਨਾਨਕ ਨਾਮ ਲੇਵਾ’ ਦੇ ਪੂਜਾ ਅਸਥਾਨ ਦੇਖਣ ਦੀ ਤੀਬਰ ਇੱਛਾ ਉਭੱਰੀ। ਉਹ ਹੁੰਦਾ-ਹੁੰਦਾ ਸ਼੍ਰੀ ਹਰਿਮੰਦਰ ਸਾਹਿਬ ਪੁੱਜ ਗਿਆ। ਰੱਬੀ-ਬਾਣੀ ਦੇ ਕੀਰਤਨ ਦਾ ਅਲਾਹੀ ਆਨੰਦ ਮਾਣਿਆ। ਸਾਰੇ ਧਰਮਾਂ ਦੇ ਭਗਤਾਂ ਦੀ ਬਾਣੀ ਦੇ ਗਿਆਨ ਅਤੇ ਗੁਰੂ ਕੇ ਲੰਗਰ ਚ ਹਰ ਧਰਮ ਦੇ ਧਾਰਨੀਆਂ ਦੀਆਂ ਲੱਗੀਆਂ ਪੰਗਤਾਂ ਵਿਚ ਅਮੀਰਾਂ ਨਾਲ ਬੈਠੇ ਮੰਗਤੇ, ਸਿੱਖ, ਹਿੰਦੂ, ਮੁਸਲਮਾਨ, ਬਿਨਾਂ ਕਿਸੇ ਵਿਤਕਰੇ ਦੇ ਲੰਗਰ ਛਕਦੇ ਤੱਕੇ। ਸ਼੍ਰੀ ਹਰਿਮੰਦਰ ਸਾਹਿਬ ਦੇ ਚੌਹਾਂ ਦਰਵਾਜ਼ਿਆਂ ਦੀ ਫਿ਼ਲਾਸਫ਼ੀ ਨੇ ਫ਼ਕੀਰ ਮਸਕੀਨ ਦੇ ਮਨ ਵਿਚ ਇਤਨੀ ਭਾਵੁਕਤਾ ਭਰ ਦਿੱਤੀ ਕਿ ਉਹ ਭਾਵੁਕ ਹੋ ਕੇ ਕਹਿਣ ਲੱਗਾ –
“ਜੇ ਮੈਂ ਪਹਿਲਾਂ ਇਥੇ ਆ ਜਾਂਦਾ ਤਾਂ ਦੋਵੇਂ ਚੌਰ ਇਥੇ ਹੀ ਭੇਟ ਕਰ ਦਿੰਦਾ, ਹੁਣ ਇਹ ਇਕ ਚੌਰ ਭੇਟ ਕਰਦਾ ਹਾਂ, ਇਹ ਸੱਚੇ ਖ਼ੁਦਾ ਦਾ ਘਰ ਹੈ। ਸੱਚੀਂ ਹੀ ਇਹ ਸੱਚੇ ਦਾ ਸੱਚ ਖੰਡ ਹੈ।“
ਇਹ ਚੌਰ ਹਾਜੀ ਮਸਕੀਨ ਜੀ ਨੇ ਦਸੰਬਰ 1925 ਵਿਚ ਭੇਟ ਕੀਤਾ ਸੀ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਾਜੀ ਮਸਕੀਨ ਜੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਸੌ ਪੌਂਡ ਤੇ ਗਰਮ ਸ਼ਾਲ ਨਾਲ ਸਨਮਾਨਤ ਕੀਤਾ ਗਿਆ ਸੀ।
|
|
19 Jan 2010
|
|
|
|
ਸੋਨੇ ਦੇ ਦੋ ਫੁਲਦਾਨ – ਇਹ ਸੋਨੇ ਦੇ ਦੋ ਫੁਲਦਾਨ ਜਿਨ੍ਹਾਂ ਦਾ ਵਜ਼ਨ ਇਕ ਕਿਲੋ ਤਿੰਨ ਸੌ ਗਰਾਮ ਹੈ, ਅਮ੍ਰਿਤਸਰ ਦੇ ਇਕ ਪਰਿਵਾਰ 1971 ਵਿਚ ਸਤਿਗੁਰਾਂ ਦੇ ਭੇਟ ਕੀਤੇ ਸੀ। ਪਰਿਵਾਰ ਪਾਸ ਅਕਾਲ ਪੁਰਖ ਦਾ ਦਿੱਤਾ ਸਭ ਕੁਝ ਸੀ। ਦੁਨੀਆ ਦੇ ਸਭ ਪਦਾਰਥ ਪਾਸ ਸਨ ਪਰ ਅੱਗੋਂ ਸਾਭਣ ਵਾਲਾ ਕੋਈ ਨਹੀਂ ਸੀ। ਕੋਈ 40 ਸਾਲ ਤੋਂ ਵਧ ਉਮਰ ਹੋ ਗਈ, ਦੋਵੇਂ ਜੀਅ ਆਸ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਪੁੱਜੇ, ਦੁਖ-ਭੰਜਨੀ ਵਿਖੇ ਇਸ਼ਨਾਨ ਕੀਤਾ, ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਇਕਾਗਰ ਮਨ ਹੋ ਅਰਦਾਸ ਕੀਤੀ: “ਸੱਚੇ ਸਾਹਿਬਾ, ਕਿਆ ਨਾਹੀ ਘਰ ਤੇਰੈ”
ਇਕ ਪੁੱਤਰ ਮੰਗਿਆ, ਨਿਰਮਲ ਹਿਰਦਿਆਂ ਚੋਂ ਨਿਕੱਲੀ ਅਰਦਾਸ ਚਰਗਾਹੇ ਪਰਵਾਨ ਹੋ ਗਈ, ਸਤਿਗੁਰਾਂ ਨੇ ਦੋ (ਜੌਡ਼ੇ) ਪੁੱਤਰ ਬਖਸ਼ੇ, ਧੰਨਵਾਦ ਵਜੋਂ ਦੋ ਸੋਨੇ ਦੇ ਫੁਲਦਾਨ ਲੈਕੇ ਸਤਿਗੁਰਾਂ ਦੀ ਸੇਵਾ ਵਿਚ ਹਾਜ਼ਰ ਹੋਏ।
ਵੱਡਾ ਖੰਡਾ – ਇਹ ਦੋ ਧਾਰਾ ਖੰਡਾ ਜਿਸ ਦੀ ਲੰਬਾਈ ਲਗਭਗ ਢਾਈ ਫੁੱਟ ਦੇ ਕਰੀਬ ਹੈ, ਸ਼੍ਰੋਮਂਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਮਿਸ਼ਨ ਅਲੀਗਡ਼੍ਹ ਯੂ.ਪੀ. ਵਿਚ ਹੋਏ ਭਾਰੀ ਅਮ੍ਰਿਤ ਸੰਚਾਰ ਸਮੇਂ ਤਿਆਰ ਕੀਤਾ ਗਿਆ ਸੀ ਤੇ ਇਸ ਖੰਡੇ ਨਾਲ ਤਿਆਰ ਹੋਇਆ ਅਮ੍ਰਿਤ ਛਕ ਕੇ ਕਈ ਹਜ਼ਾਰ ਸਿੰਘ-ਸਿੰਘਣੀਆਂ ਗੁਰੂ ਵਾਲੇ ਬਣੇ ਸਨ।
ਛੋਟਾ ਛਤਰ ਸੋਨਾ – ਇਹ ਸੋਨੇ ਦਾ ਛਤਰ ਤੇ ਸੋਨੇ ਦੇ ਨੌਂ ਮਕੈਸ਼ੀ ਛੱਬਿਆਂ ਦਾ ਸਟੈਂਡ ਗੁਰੂਦੁਆਰਾ ਬਾਬਾ ਅਟੱਲ ਰਾਏ ਜੀ ਦੇ ਜਲੌ ਦੇ ਸਮੇਂ ‘ਗੁਰੂਦੁਆਰਾ ਬਾਬਾ ਅਟੱਲ ਰਾਏ ਸਾਹਿਬ’ ਵਿਖੇ ਸਜਾਇਆ ਜਾਂਦਾ ਹੈ।
|
|
19 Jan 2010
|
|
|
|
ਸੁੱਚੇ ਮੋਤੀਆਂ ਦਾ ਲਡ਼ੀਆਂ ਵਾਲਾ ਸਿਹਰਾ – ਇਹ ਸਿਹਰਾ ਵੀ ਜੋ ਸੁੱਚੇ ਮੋਤੀਆਂ ਦੀਆਂ ਇਕੱਤਰ ਲਡ਼ੀਆਂ ਦਾ ਹੈ, ਗੁਰੂਦੁਆਰਾ ਬਾਬਾ ਅਟੱਲ ਸਾਹਿਬ ਜੀ ਦੇ ਜਲੌ ਵਿਚ ਸ਼ਾਮਲ ਹੈ।
ਬਾਜੂ ਬੰਦ ਤੇ ਦੌਣੀ – ਇਹ ਜਵਾਹਰਾਤ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਇਕ ਜਰਨੈਲ ਧੰਨਾ ਸਿੰਘ ਦੇ ਪਰਿਵਾਰ ਵਲੋਂ ਜਲੌ ਵਿਚ ਸ਼ਾਮਲ ਕੀਤੇ ਗਏ ਹਨ।
ਇਤਿਹਾਸਕ ਚਾਨਣੀ – ਇਹ ਦੁਰਲੱਭ ਕੀਮਤੀ ਚਾਨਣੀ ਨਵਾਬ ਹੈਦਰਾਬਾਦ ਮਹਾਰਾਜਾ ਰਣਜੀਤ ਸਿੰਘ ਸ਼ੇਰੇ-ਪੰਜਾਬ ਨੂੰ ਸ਼ੁਕਰਾਨੇ ਵਜੋਂ ਭੇਜੀ ਸੀ। ਨਵਾਬ ਦੀਆਂ ਫੌਜਾਂ ਵਿਚ ਬਗ਼ਾਵਤ ਹੋ ਗਈ ਸੀ। ਉਸ ਦੇ ਸਲਾਹਕਾਰ ਨੇ ਰਾਇ ਦਿੱਤੀ ਕਿ ਇਹ ਬਗਾਵਤ ਕੇਵਲ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੀ ਸਹਾਇਤਾ ਨਾਲ ਹੀ ਦਬਾਈ ਜਾ ਸਕਦੀ ਹੈ, ਨਵਾਬ ਦੀ ਮੰਗ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਫੌਜਾਂ ਭੇਜੀਆਂ, ਬਗ਼ਾਵਤ ਦੱਬਾ ਲਈ ਗਈ। ਨਵਾਬ ਨੇ ਸ਼ੁਕਰਾਨੇ ਵਜੋਂ ਇਹ ਕੀਮਤਾ ਚਾਨਣੀ (ਜਿਸ ਵਿਚ ਬੇਸ਼ੁਮਾਰ ਅਣਗਿਣਤ ਹੀਰੇ, ਨਗ ਤੇ ਨੀਲਮ ਹਨ) ਮਹਾਰਾਜਾ ਰਣਜੀਤ ਸਿੰਘ ਨੂੰ ਭੇਜੀ। ਜਦ ਸ਼ਾਹੀ ਦਰਬਾਰ ਸਜਿਆ ਚਾਨਣੀ ਲਗਾਈ ਗਈ, ਮਹਾਰਾਜਾ ਸਾਹਿਬ ਆਏ, ਚਾਨਣੀ ਦੀ ਝਲਕ ਦੀ ਤਾਬ ਨਾ ਲਾ ਸਕੇ, ਹੇਠ ਨਾ ਹੋਏ ਤੇ ਹੁਕਮ ਦਿੱਤਾ ਕਿ – ਮੈਂ ਇਹ ਚਾਨਣੀ ਦੇ ਲਾਇਕ ਨਹੀਂ ਹਾਂ। ਸ਼੍ਰੀ ਹਰਿਮੰਦਰ ਸਾਹਿਬ ਭੇਜ ਦਿੱਤੀ ਜਾਵੇ। ਚਾਨਣੀ ਸ਼੍ਰੀ ਹਰਿਮੰਦਰ ਸਾਹਿਬ ਪੁੱਜ ਗਈ ਅਤੇ 1911 ਤੱਕ ਇਹ ਚਾਨਣੀ ਸ਼੍ਰੀ ਹਰਿਮੰਦਰ ਸਾਹਿਬ ਲੱਗਦੀ ਆਈ ਹੈ। ਫਿਰ ਮਹੰਤਾਂ ਨੇ ਪ੍ਰਿੰਸ ਆਫ ਵੇਲਜ਼ ਦੀ ਆਮਦ ਸਮੇਂ ਉਸ ਉੱਪਰ ਲਗਾ ਦਿੱਤੀ। ਫਿਰ ਮਨੁੱਖ ਦੁਆਰਾ ਵਰਤੀ ਜਾਣ ਕਰਕੇ ਇਸ ਨੂੰ ਦਰਬਾਰ ਸਾਹਿਬ ਨਹੀਂ ਲਗਾਇਆ ਗਿਆ।
|
|
19 Jan 2010
|
|
|
|
ਇਨ੍ਹਾਂ ਤੋ ਇਲਾਵਾ ਧਾਰਮਿਕ ਜਜ਼ਬਾਤਾਂ ਨੂੰ ਮੁੱਖ ਰਖੱਦਿਆਂ ਹੋਇਆ ਕੁਝ ਵਸਤਾਂ ਹੋਰ ਜਲੌ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਜਿਵੇਂ ਕਿ ਗੁਰੂਦੁਆਰਾ ਤਰਾਵਡ਼ੀ ਸਾਹਿਬ ਤੋਂ 300 ਸਾਲਾ ਸ਼ਹੀਦੀ ਮਾਰਗ ਸਮੇਂ ਮਿਲੀ ਨੌਂ ਇੰਚੀ ਸੋਨੇ ਦੀ ਕਿਰਪਾਨ, ਸੰਤ ਕੁੰਦਨ ਸਿੰਘ ਜੀ ਕਲੇਰਾਂ ਵਾਲਿਆਂ ਵਲੋਂ ਸੋਨੇ ਦਾ ਖੰਡਾ ਚੱਕਰੀ, ਸਟੈਂਡ ਚਾਂਦੀ। ਇਕ ਸਿੰਧੀ ਪ੍ਰੇਮੀ ਵਲੋਂ ਗੁਰੂ ਨਾਨਕ ਸਾਹਿਬ ਦੀ ਫੋਟੋ ਜਡ਼ੀ ਸੋਨੇ ਦੀ ਮਾਲਾ ਤੋ ਹੋਰ ਪ੍ਰੇਮੀਆਂ ਵਲੋਂ ਮਿਲੇ ਸੋਨੇ ਦੇ ਹਾਰ, ਅਮਰੀਕਾ ਵਿਚ ਨਵੇਂ ਸਜੇ ਲੱਖਾਂ ਦੀ ਗਿਣਤੀ ਵਿਚ ਅਮਰੀਕਨ ਸਿੰਘਾਂ ਵਲੋਂ ਭੇਟ ਕੀਤੀ ਗਈ, ਸੁੱਚੇ ਮੋਤੀਆਂ ਦੀ ਮਾਲਾ ਆਦਿ ਸੁਸ਼ੋਭਿਤ ਹਨ। ਇਸ ਤਰ੍ਹਾਂ ਤੋਸ਼ੇਖਾਨੇ ਦੀਆਂ ਵਸਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਜਲੌ ਦਾ ਸਾਰਾ ਸਮਾਨ ਸਾਲ ਵਿਚ ਪੰਜ ਵੇਰ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰੂਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੰਗਤਾਂ ਦੇ ਖੁਲ੍ਹੇ ਦਰਸ਼ਨਾਂ ਲਈ ਸਜਾਇਆ ਜਾਂਦਾ ਹੈ।
-
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ
-
ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ
-
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ
-
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾਡ਼ੇ
-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ
|
|
19 Jan 2010
|
|
|
|
bahut hi vadhiya jaankari hai yuvi bai g ...thanks for sharing
|
|
19 Jan 2010
|
|
|
|
|
|
|
|
|
|
 |
 |
 |
|
|
|