ਤ੍ਰਿਸ਼ਨਾ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਦੀ ਖ਼ਾਹਿਸ ਹੈ ।
ਮਨੁੱਖ ਅੰਦਰ ਚਾਰ ਕਿਸਮ ਦੀਆਂ ਤ੍ਰਿਸ਼ਨਾਵਾਂ ਦਾ ਜ਼ਿਕਰ ਆਉਂਦਾ ਹੈ ।
ਮਨੁੱਖ ਸੰਸਾਰਿਕ ਪਦਾਰਥਾਂ ਦੀ ਪ੍ਰਾਪਤੀ ਲਈ ਕੀਤੀ ਲਾਲਸਾ ਤ੍ਰਿਸ਼ਨਾ ਹੈ ।
ਦੂਸਰੀ ਤ੍ਰਿਸ਼ਨਾ ਸੰਸਾਰਿਕ ਵਸਤਾਂ ਦੇ ਭੋਗਣ ਦੀ ਤ੍ਰਿਸ਼ਨਾ ਹੈ ।
ਤੀਜੀ ਕਿਸਮ ਦੀ ਤ੍ਰਿਸ਼ਨਾ ਵਿਭੂਤੀਆ। ਦੇ ਭੋਗਣ ਦੀ ਤ੍ਰਿਸ਼ਨਾ ਹੈ ।
ਚੌਥੀ ਕਿਸਮ ਦੀ ਤ੍ਰਿਸ਼ਨਾ ਵਸਤੂਆਂ ਨੂੰ ਐਸ਼ਵਰਜ ਭੋਗਣ ਦੀ ਤ੍ਰਿਸ਼ਨਾ ਹੈ
ਜੋ ਅਕਸਰ ਮਨੁੱਖ ਨੂੰ ਅਪਰਾਧਿਕ ਵੱਲ ਪ੍ਰੇਰਿਤ ਕਰਦੀਆਂ ਹਨ ।
ਮਨੁੱਖ ਸਦੀਵੀ ਸੁੱਖ ਨਾਲੋਂ ਵਕਤੀ ਸੁੱਖਾਂ ਵੱਲ ਮਾਨਸਿਕ ਤੌਰ ਤੇ ਜ਼ਿਆਦਾ ਆਕਰਸ਼ਿਤ ਹੈ ।
ਮਨੁੱਖ ਦੀ ਇਹ ਲਾਲਸਾ ਕਿ ਉਹ ਜੋ ਦੇਖਦਾ, ਮਹਿਸੂਸ ਕਰਦਾ ਹੈ,
ਆਪਣਾ ਬਣਾਉਣ ਅਤੇ ਭੋਗਣ ਲਈ ਵਹਿਸ਼ੀ ਹੋ ਜਾਂਦਾ ਹੈ ।
ਜਿਸ ਕਾਰਨ ਹੱਕ ਪ੍ਰਾਇਆ ਖਾਣ, ਭੋਗਣ ਲਈ ਅਨੈਤਿਕ ਹੋ ਜਾਂਦਾ ਹੈ ।
ਕਾਮ, ਕ੍ਰੋਧ, ਲੋਭ, ਮੋਹ ਦੀ ਪ੍ਰਾਪਤੀ ਲਈ ਹੰਕਾਰ ਵੱਸ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਲਈ,
ਧਾਰਮਿਕ ਕਿਰਿਆਂਵਾਂ ਦੇ ਨਾਂ ਤੇ ਅਪਰਾਧ ਕਰਦਾ ਹੈ ।
ਹੁਕਮ ਹਾਸਲ ਕਰਨ ਲਈ ਝੂਠ ਬੋਲਦਾ ਹੈ ਆਪਣੀ ਗੱਲ ਮਨਵਾਉਣ ਲਈ ਜੁਰਮ ਕਰਦਾ ਹੈ,
ਰੱਬ ਜਾਂ ਗ਼ੈਬੀ ਸ਼ਕਤੀਆਂ ਦਾ ਡਰ ਦਿੰਦਾ ਹੈ ।
ਮਾਨਸਿਕ, ਸਰੀਰਕ ਅਤੇ ਆਤਮਿਕ ਅਤਿਚਾਰ ਕਰਦਾ ਹੈ ।
ਹਰ ਕਿਸੇ ਦੀ ਵਸਤ ਨੂੰ ਆਪਣੇ ਭੋਗਣ ਯੋਗ ਸਮਝਦਾ ਹੈ ।
ਜੋ ਵਸਤ ਪ੍ਰਾਪਤ ਨਹੀਂ ਕਰ ਸਕਦਾ ਉਸਨੂੰ ਦੂਸਰੇ ਦੇ ਭੋਗਣਯੋਗ ਨਹੀਂ ਰਹਿਣ ਦੇਣਾ ਚਾਹੁੰਦਾ ।
ਇਸੇ ਦਾ ਨਤੀਜਾ ਹੈ ਕਿ ਮਨੁੱਖ ਬਰੂਦ ਦੇ ਢੇਰ ਤੇ ਬੈਠਾ ਹੈ ।
ਮਨੁੱਖ ਮਨੁੱਖ ਦਾ ਧਰਮ ਦੇ ਨਾਂ ਤੇ ਕਤਲੇਆਮ ਕਰ ਰਿਹਾ ਹੈ ।
|