ਸੋਚ ਸਮਝ ਕੇ ਕੱਢੀਏ ਬੋਲ ਜੁਬਾਨਾਂ ਚ',
ਪਰਤ ਨੀ ਆਉਦੇਂ ਨਿਕਲੇ ਤੀਰ ਕਮਾਨਾਂ ਚ',
ਕਿੰਨੀ ਭਾਰੀ ਹੋਣੀ ਰਾਤ ਉਸ ਬਸਤੀ ਤੇ,
ਇੱਕਠੇ ਹੀ ਆ ਜਾਵਣ ਜਿੱਥੇ ਫੁੱਲ ਸ਼ਮਸ਼ਾਨਾਂ ਚ',
ਹੋ ਜਾਵੇ ਬੇੜੀ ਪਾਰ ਤਾਂ ਗੱਲ ਚੰਗੀ ਐ,
ਬੱਚਦੇ-ਬੱਚਦੇ ਲੰਘ ਆਵਣ ਮਲਾਹ ਤੂਫਾਨਾਂ ਚ',
ਗੱਲ ਆਪਣੀ ਤੇ ਕਦੀ ਅਮਲ ਨਹੀਓੁ ਕਰਦੇ,
ਉੰਝ ਦੇਣ ਸਿੱਖਿਆ ਵਿਦਵਾਨ ਅੱਜਕਲ ਦੀਵਾਨਾਂ ਚ',
ਰੱਬ ਤਾਂ "ਗੈਰੀ" ਫੱਕਰਾਂ ਦੀ ਕੁੱਲੀ ਵਿੱਚ ਵੱਸਦਾ,
ਕਾਲ ਵੱਸੇ ਸੋਨ੍ਹੇ ਦਿਆ ਮਕਾਨਾਂ ਚ',
ਸੋਚ ਸਮਝ ਕੇ ਕੱਢੀਏ ਬੋਲ ਜੁਬਾਨਾਂ ਚ',
ਪਰਤ ਨੀ ਆਉਦੇ ਨਿਕਲੇ ਤੀਰ ਕਮਾਨਾਂ ਚ',
ਗਗਨ ਦੀਪ ਸਿੰਘ ਵਿਰਦੀ(ਗੈਰੀ)
|