Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਬੁੰਟੂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਉਬੁੰਟੂ

 

                   ਉਬੁੰਟੂ

 

ਉਬੁੰਟੂ - (ਇੱਕ ਅਫ਼ਰੀਕਨ ਕਥਾ ਤੇ ਅਧਾਰਤ)

 

ਨੰਗੇ ਪਿੰਡੇ,

ਤੇੜ ਤੇ ਬਸਤਰ

ਸਾਂਵਲੇ ਰੰਗ

ਘੁੰਗਰਾਲੇ ਵਾਲ਼,

ਇਕ ਬਿਰਛ ਦੀ

ਛਾਵੇਂ ਰਲ ਕੇ

ਖੇਡ ਰਹੇ

ਅਫ਼ਰੀਕੀ ਬਾਲ |

 

ਇਹ ਨਜ਼ਾਰਾ

ਤੱਕ ਓਸ ਦਾ

ਭਰਿਆ ਮਨ

ਇਕ ਜੁਗਤੀ ਨਾਲ,

ਮਾਨਵਵਾਦੀ

ਗੁਰਚੁੰਟੂ ਨੇ

ਝੱਟ ਸੋਚੀ

ਇਕ ਖੇਡ ਕਮਾਲ |

 

ਖੇਡ ਦੀਆਂ ਸ਼ਰਤਾਂ

ਨੂੰ ਸੁਣਕੇ

ਬੱਚੇ ਸਮਝਣ

ਉਸਦੀ ਚਾਲ,   

ਸੁਪਨੇ ਲੱਦੇ ਹੋਏ

ਨੈਣਾਂ ਦੀ 

ਭੋਲੀ ਭਾਲੀ

ਤੱਕਣੀ ਨਾਲ -

 

'ਸਮਰ ਹਯਾਤੀ

ਜਿੱਤਣ ਖਾਤਰ

ਕੜੀ ਘਾਲਣੀ

ਪੈਂਦੀ ਘਾਲ,

ਜਿਉਂ ਘੋਲਾਂ ਵਿਚ

ਛਿੰਝ ਗੱਡਣ ਲਈ 

ਘੁਲਣਾ ਪੈਂਦਾ

ਦਾਵਾਂ  ਨਾਲ' |

 

ਗੱਲ ਅਕਲ ਦੀ

ਦੱਸ ਬੱਚਿਆਂ ਨੂੰ

ਸੋਟੀ ਨਾਲ

ਉਸ ਰੇਖਾ ਵਾਹੀ,

ਇੱਕ ਇਸ਼ਾਰੇ ਤੇ

ਰੇਖਾ ਵੱਲ

ਭੱਜ ਪਏ ਸਾਰੇ

ਵਾਹੋ ਦਾਹੀ |

 

ਰੇਖਾ ਉੱਤੇ

ਪੈਰ ਟਿਕਾ ਕੇ

ਜਦੋਂ ਖਲੋ ਗਏ ਸਾਰੇ,

ਗੁਰਚੁੰਟੂ ਨੇ

ਸ਼ਰਤ ਸੁਣਾਈ

ਫ਼ਿਰ ਦੌੜ ਦੇ ਬਾਰੇ |

 

ਦੌੜ ਜਿੱਤ ਕੇ

ਜਿਸ ਬੱਚੇ ਨੇ

ਪਹਿਲਾ ਨੰਬਰ ਪਾਇਆ,

ਇਹ ਫਲਾਂ ਦਾ ਡੱਬਾ

ਸਮਝੋ ਉਹਦੇ

ਹਿੱਸੇ ਆਇਆ |

 

ਏਸ ਗੱਲ ਨੇ

ਹਰ ਚਿਹਰੇ ਤੋਂ

ਚਿੰਤਾ ਸਭ ਮਿਟਾਈ,

ਇਦ੍ਹੀ ਥਾਂ

ਮੁਸਕਾਨ ਵੇਖ

ਚੁੰਟੂ ਨੂੰ ਸਮਝ ਨਾ ਆਈ |

 

ਸੀਟੀ ਵੱਜਦਿਆਂ ਸਾਰ

ਨਵੀਂ ਗੱਲ

ਸਾਹਵੇਂ ਆਈ,

ਕੰਘੀ ਪਾ ਕੇ

ਹੱਥਾਂ ਨਾਲ ਉਨ੍ਹਾਂ

ਦੌੜ ਦੀ ਵਿਉਂਤ ਬਣਾਈ,

ਐਸੇ ਭੱਜੇ

ਸਾਰੀ ਜੁੰਡਲੀ

ਪਹਿਲੇ ਨੰਬਰ ਆਈ |

 

ਇਹ ਸਭ ਵੇਖ ਕੇ

ਭੁੰਜੇ ਬਹਿ ਗਿਆ

ਮੱਥੇ ਹੱਥ ਰੱਖ ਗੁਰਚੁੰਟੂ,

ਦੌੜ ਮੁਕਾ ਕੇ

ਹਫ਼ਦਿਆਂ ਹੋਇਆਂ

ਸਾਰੇ ਬੋਲੇ…ਉਬੁੰਟੂ!!!

 

 

ਜਗਜੀਤ ਸਿੰਘ ਜੱਗੀ

 

ਉਬੰਟੂ (Ubuntu) ਦਾ ਅਰਥ ਹੈ 'ਅਫ਼ਰੀਕਨ ਫ਼ਲਸਫ਼ੇ ਦੀ ਸਮਾਜ ਉਸਾਰੀ ਵਿਚ ਵਰਤੋਂ'| ਇਸ ਦੇ ਸ਼ਾਬਦਿਕ ਅਰਥ ਹਨ "ਇਨਸਾਨੀਯਤ ਦੇ ਗੁਣ ਹੋਣਾ"|

 

ਉਬੰਟੂ ਦੇ ਦਰਸ਼ਨ ਅਫ਼ਰੀਕਨਾਂ ਦੇ ਭਿੰਨ ਭਿੰਨ ਕੰਮਾਂ ਜਾਂ ਕਰਮ ਤੋਂ ਹੁੰਦੇ ਹਨ ਜੋ ਉਨ੍ਹਾਂ ਦੇ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਪਰਿਵਾਰਿਕ ਜੀਵਨ ਤੋਂ ਝਲਕਦਾ ਹੈ | ਇਸ ਫ਼ਲਸਫ਼ੇ ਦੀ ਪ੍ਰਭਾਵਿਤ ਕਰਨ ਵਾਲੀ ਮੁੱਖ ਵਿਸ਼ੇਸ਼ਤਾ ਹੈ, ਆਪਸ ਵਿਚ ਮਿਲ ਜੁਲ ਕੇ ਰਹੋ ਅਤੇ ਵੰਡ ਕੇ ਖਾਓ |

 

ਮੈਨੂੰ ਇਸ ਚੋਂ ਬਾਬੇ ਨਾਨਕ ਦੇ ਫ਼ਲਸਫ਼ੇ ਦਾ ਝਾਉਲਾ ਜਿਹਾ ਪਿਆ ਜਿਸਨੇ ਮੱਲੋ ਮੱਲੀ ਇਸ ਕਿਰਤ ਦੀ ਰਚਨਾ ਮੈਥੋਂ ਕਰਵਾ ਲਈ |

 

Gurchuntu: ਇਕ ਕਾਲਪਨਿਕ ਪਾਤਰ, ਜੋ ਕਿ ਇਕ ਮਾਨਵਵਾਦੀ (Anthropologist) ਹੈ |


Ubuntu: Applying African philosophy in building community. The philosophy of Ubuntu derives from a Nguni word, ubuntu meaning “the quality of being human”. Ubuntu manifests itself through various human acts, clearly visible in social, political, and economic situations, as well as among families.

15 Mar 2021

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut wadhiyaa..!!!

 

Main keha tusi Linux wale Operating System di gal karn lagge ho kite Laughing

23 Mar 2021

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਹਾਹਾਹਾਹਾ ! ਤੁਸੀ ਕਮਾਲ ਦੇ ਓ, ਅੰਮੀ ਬਾਈ; ਅਤੇ ਸੁਪਰ ਕਮਾਲ ਦਾ ਹੈ ਤੁਹਾਡਾ ਸੈਂਸ ਆਫ਼ ਹਿਊਮਰ !


ਉਂਝ ਆਹ ਗੱਲ ਵੀ ਸਹੀ ਐ ਜੀ | ਵਾਇਰਸਾਂ ਦੀ ਸਤਾਈ ਹੋਈ ਜੈਨਰੇਸ਼ਨ ਨੂੰ ਉਸ (Virus Protection ਅਤੇ built-in Firewall ਆਲ਼ੇ Operating System) ਉਬੰਟੂ ਦੇ ਸੁਪਨੇ ਆਉਣੇ ਸੁਭਾਵਕ ਆ ਯਾਰ |


ਖ਼ੈਰ ਤੁਸੀ ਫ਼ੋਰਮ ਤੇ ਗੇੜਾ ਮਾਰਿਆ ਅਤੇ ਕਿਰਤ ਦਾ ਸਨਮਾਨ ਕੀਤਾ | ਧੰਨਵਾਦ ਬਾਈ ਜੀ | ਖੁਸ਼ ਰਹੋ ਅਤੇ ਜਿਉਂਦੇ ਵੱਸਦੇ ਰਹੋ |

24 Mar 2021

Reply