Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿਸਦਾ ਕਿਸੇ ਨੇ ਕੋਈ ਭੇਤ ਨਹੀਂ ਪਾਇਆ। :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 
ਜਿਸਦਾ ਕਿਸੇ ਨੇ ਕੋਈ ਭੇਤ ਨਹੀਂ ਪਾਇਆ।
ਓਸਦੀ ਆਵਾਜ਼ ਮੈਨੂੰ ਜਿਵੇਂ
ਬ੍ਰਹਿਮੰਡ ਦਾ ਕੇਂਦਰ ਬਿੰਦੂ ਜਾਪਦੀ ਹੈ।
ਮੈਂ ਉਸਦੇ ਸਾਹਮਣੇ ਬੈਠ ਕੇ
ਉਸ ਨੂੰ ਘੰਟਿਆਂ ਬੱਧੀ ਸੁਣ ਸਕਦਾ ਹਾਂ।
ਉਸਦੀ ਦਿਲਖਿੱਚਵੀਂ ਆਵਾਜ਼ ਦਾ ਜਾਦੂ
ਏਨਾ ਮੇਹਰਬਾਨ ਹੈ
ਕਿ ਇੱਕ ਸਮੇਂ ਤੱਕ ਤਾਂ ਮੈਂ
ਆਲੇ ਦੁਆਲੇ ਘਟ ਰਹੀਆਂ ਬਾਕੀ
ਦੀਆਂ ਸਾਰੀਆਂ ਘਟਨਾਵਾਂ ਨੂੰ
ਦਰਕਿਨਾਰ ਕਰ ਦਿੰਦਾ ਹਾਂ
ਉਨ੍ਹਾਂ ਨੂੰ ਸੁਣਨਾ ਦੇਖਣਾ ਭੁੱਲ ਜਾਂਦਾ ਹਾਂ,
ਮੈਨੂੰ ਇੰਝ ਲਗਦਾ ਹੈ ਕੇ ਮੈਂ ਕਿਸੇ ਮੰਦਰ,
ਗੁਰਦੁਆਰੇ, ਦੀ ਪਰਿਕਰਮਾ ਵਿੱਚ ਬੈਠਾ
ਆਪਣੇ ਇਸ਼ਟ ਦੀ
ਮੁਰੀਦਗ਼ੀ ਕਰ ਰਿਹਾ ਹੋਵਾਂ।
ਸੱਚੀਂ ਜਦ ਉਹ ਗੀਤ ਗਾਉਂਦੀ ਹੈ ਤੇ
ਮੈਂ ਰੁੱਖ ਦੇ ਵਿੱਚ ਤਬਦੀਲ ਹੋ ਜਾਂਦਾ ਹਾਂ
ਓਸ ਦੀ ਆਵਾਜ਼ ਦੀਆ ਤਰੰਗਾਂ
ਤੇਜ਼ ਹਵਾ ਦੇ ਬੁੱਲਿਆਂ ਵਾਂਗਰ
ਮੇਰੇ ਵਿੱਚ ਆ ਵੱਜਦੀਆਂ ਨੇ
ਤੇ ਮੇਰਾ ਪੱਤਾ ਪੱਤਾ ਝੂਮਣ ਲਗਦਾ ਹੈ।

ਇਸ ਤੋਂ ਇਲਾਵਾ,
ਜਦੋਂ ਸਾਡੀ ਕਿਤੇ ਕੋਈ
ਗੱਲਬਾਤ ਚਲਦੀ ਹੋਵੇ ,
ਤੇ ਉਹ ਮੇਰੀ ਕਿਸੇ ਵੀ ਗੱਲ ਨੂੰ ਸਮਝਣ
ਸਮਰੱਥਾ ਨੂੰ ਖੌਹ ਲੈਂਦੀ ਹੈ
ਕਦੇ ਉਸਦੀ ਗੱਲ ਪੂਰੀ ਸੱਚਾਈ
ਸਮਝ ਹੀ ਨਹੀਂ ਪਾਉਂਦਾ
ਨਾ ਓਸ ਤੋਂ ਪੁੱਛ ਪਾਉਂਦਾ ਹਾਂ
ਕਿ ਇਸ ਤਰਾਂ ਕਿਉਂ ਹੈ?
ਕਿਉਂ ਮੈਨੂੰ ਉਹ ਆਪਣੇ
ਦਿਲ ਦੇ ਵਿੱਚ ਵੜਨ ਹੀ ਨਹੀਂ ਦੇਂਦੀ?
ਜਦੋਂ ਕਿ ਮੈਂ ਆਪਣੇ
ਕਿਸੇ ਵੀ ਦੋਸਤ ਦੀਆਂ ਭਰ ਦਿਲ ਦੇ ਕਰੀਬ
ਦਿਆਂ ਗੱਲਾਂ ਨੂੰ ਜਾਣ ਲੈਂਦਾ ਹਾਂ ,
ਕਈ ਵਾਰ ਤਾਂ ਇਸ ਤਰਾਂ ਵੀ ਹੋਇਆ
ਕੇ ਅਣਜਾਣਾ ਨੇ ਵੀ ਮੈਨੂੰ
ਆਪਣਾ ਦਿਲ ਦਾ ਭੇਤ ਦੇ ਦਿੱਤਾ ਤੇ ਮੈਂ
ਇਸ ਨੂੰ ਆਪਣਾ ਗੁਣ ਵੀ ਮੰਨਦਾ ਰਿਹਾ
ਪਰ ਉਸਨੇ ਮੇਰਾ ਭੁਲੇਖਾ ਕੱਢ ਦਿੱਤਾ,
ਓਸ ਨੂੰ ਪੜ੍ਹਨਾ
ਮੇਰੇ ਲਈ ਅਲਜੇਬਰਾ ਦੇ ਸਵਾਲਾਂ ਬਰਾਬਰ ਹੀ ਹੈ।
ਮੈਂ ਬੜੀ ਕੋਸ਼ਿਸ਼ ਕੀਤੀ
ਕਿ ਉਸਦੇ ਚੇਹਰੇ ਦੇ ਹਾਵਾਂ ਭਾਵਾਂ ਤੋਂ
ਜਾਂ ਓਸਦੀਆਂ ਗੋਲ ਕਾਲੀਆਂ ਅੱਖਾਂ ਨੂੰ ਪੜ੍ਹ ਸਕਾਂ
ਕਿ ਮੈਂ ਜਾਣ ਲਵਾਂ ਕੇ ਜਦ
ਉਹ ਕੋਈ ਗੱਲ ਕਰਦੀ ਹੈ ਤੇ
ਉਸਦੇ ਦਿਲ ਚ ਕੀ ਚਲ ਰਿਹਾ ਹੁੰਦਾ ਹੈ
ਪਰ ਓਸਦੀਆਂ ਅੱਖਾਂ ਵੀ ਸ਼ਾਇਦ ਕੋਈ ਰਹੱਸ ਹੀ ਨੇ
ਇਹ ਇਸੇ ਤਰਾਂ ਹੈ
ਜਿਵੇਂ ਕਿ!
ਉੱਪਰ ਨੂੰ ਮੂੰਹ ਕਰਕੇ ਅੱਖਾਂ ਅੱਡ ਕੇ
ਅਕਾਸ਼ ਵੱਲ ਨੂੰ ਦੇਖਣਾ
ਜਿਸਦਾ ਕੋਈ ਅੰਤ ਨਹੀਂ
ਜਿਸਦਾ ਕਿਸੇ ਨੇ ਕੋਈ ਭੇਤ ਨਹੀਂ ਪਾਇਆ।

ਰਮਨਪ੍ਰੀਤ ਸਿੰਘ
26 Apr 2021

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Waah,.............its a world class poetry,..........An oscar nominated,..............Great depth and height in words,.................wonderfully written in punjabi,............As a reader i m so glad to read this again and again,....................Duawaan Raman veer. 

15 May 2021

raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 
ਸ਼ੁਕਰੀਆ ਵੀਰੇ ਏਨਾ ਪਿਆਰ ਦੇਣ ਲਈ। ਮੁਹੱਬਤ
05 Jun 2021

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

bohat wadhia likheya hai ...

 

usde kahe bolan nal rukh de patte jhoomna .. lajwab 

 

usnu padh na pouna ... bidambna nu darsaunda hai ,, ek tarfa pyar di trah ,,

 

 

 

kul mila ke bohat khoob

11 Jun 2021

raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 
ਸ਼ੁਕਰੀਆ ਮਾਵੀ ਵੀਰ, ਬਹੁਤ ਬਹੁਤ ਪਿਆਰ
14 Jun 2021

Reply