Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀ ਸੰਗ ਸੰਗ ਹੋਵਾਂਗੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਅਸੀ ਸੰਗ ਸੰਗ ਹੋਵਾਂਗੇ

 

ਅਸੀ ਸੰਗ ਸੰਗ ਹੋਵਾਂਗੇ


ਨੀਂ ਸੁਣ ਚੰਬੇ ਦੀਏ ਡਾਲੀਏ,

ਉਮਰਾਂ ਦੀਆਂ ਸਾਂਝਾਂ ਵਾਲੀਏ,

ਜਿੰਦ ਜਦ ਤਕ ਹੱਸਦੀ ਰਹੇਗੀ,

ਸਾਡੀ ਦੁਨੀਆਂ ਵੱਸਦੀ ਰਹੇਗੀ,

ਜਦ ਵੀ ਹੱਸਾਂਗੇ ਰੋਵਾਂਗੇ

ਅਸੀ ਸੰਗ ਸੰਗ ਹੋਵਾਂਗੇ |

ਅਸੀ ਸੰਗ ਸੰਗ ਹੋਵਾਂਗੇ |


ਕਦੇ ਰੁੱਸ ਰੁਸਾ ਜਾਈਏ,

ਆਪਸ ਵਿਚ ਦਿਲ ਦੁਖਾਈਏ,

ਅਸੀ ਮਾਫ਼ੀ ਮੰਗ ਲਾਂਗੇ,

ਫਿਰ ਪਹਿਲਾਂ ਵਾਂਗੂੰ ਹੀ

ਅਸੀ ਮੰਨ ਕੇ ਟੁਰ ਪਾਂ ਗੇ,

ਹਰ ਭਾਰ ਵੰਡ ਕੇ ਢੋਵਾਂਗੇ,

ਅਸੀ ਸੰਗ ਸੰਗ ਹੋਵਾਂਗੇ |


ਜਿਉਂ ਬੋਟ ਆਲ੍ਹਣਿਉਂ

ਖੰਭ ਪਾ ਕੇ ਉੱਡ ਜਾਂਦੇ ਨੇ,

ਇਉਂ ਬੱਚੇ ਘਰ ਛੱਡ 

ਦੁਨੀਆਂ ਨਵੀਂ ਵਸਾਉਂਦੇ ਨੇ,

ਬਾਹਰ ਅਸੀਸਾਂ ਹੱਸ ਹੱਸ ਦੇ

ਜਦ ਅੰਦਰ ਵੜ ਰੋਵਾਂਗੇ,

ਅਸੀ ਸੰਗ ਸੰਗ ਹੋਵਾਂਗੇ |


ਜਦ ਉਮਰ ਦੁਪਹਿਰਾ ਢਲੇਗਾ,

ਇਕਲਾਪਾ ਮਨ ਨੂੰ ਖਲੇਗਾ,

ਇਸ ਨੂੰ ਹੱਸ ਉਡਾਉਣ ਲਈ,

ਆਪਸ ਵਿਚ

ਲਾਡ ਲਡਾਉਣ ਲਈ,

ਕੋਈ ਗੱਲ ਪੁਰਾਣੀ ਛੋਵ੍ਹਾਂਗੇ,

ਅਸੀ ਸੰਗ ਸੰਗ ਹੋਵਾਂਗੇ |


ਜਦ ਇਹ ਨੈਣਾਂ ਦੀ ਲੋਅ

ਧੁੰਦਲੀ ਜਾਵੇਗੀ ਹੋ,

ਐਨਕ ਲਾ, ਖੂੰਡੀ ਲਾਂਗੇ,

ਹੱਥ ਫੜਕੇ ਸੈਰ ਕਰਾਂਗੇ,

ਯਾਦਾਸਤ ਦੇ ਖੇਰੂੰ ਮੋਤੀ

ਕਰ ਜਤਨ ਪਰੋਵਾਂਗੇ,

ਅਸੀ ਸੰਗ ਸੰਗ ਹੋਵਾਂਗੇ |


ਮੱਠੀ ਹੁੰਦਿਆਂ ਹੁੰਦਿਆਂ

ਜਦ ਚਾਲ ਰੁਕੇਗੀ,

ਦਰਦ ਨਾਲ ਬੇਹਾਲ

ਕਮਰ ਵੀ ਨਹੀਂ ਝੁਕੇਗੀ,

ਇਕ ਦੂਜੇ ਦੇ ਨਹੁੰ ਕੱਟਣ

ਲਈ ਨੀਵੀਂ ਥਾਂ ਖਲੋਵਾਂਗੇ,

ਅਸੀ ਸੰਗ ਸੰਗ ਹੋਵਾਂਗੇ |


ਹੈਲਥ ਰਿਪੋਰਟ ਵਿਖਾ ਕੇ,

ਬੋਲਾਂਗੇ ਐਨਕ ਲਾ ਕੇ, 

ਇਹ ਮਿੱਟੀ ਬੜੀ ਢੀਠ ਐ,

ਜੀ ਸਾਰਾ ਕੁਝ ਤਾਂ ਠੀਕ ਐ -

ਇਕ ਦੂਜੇ ਦਾ ਦਿਲ ਰੱਖਣ ਨੂੰ

ਜਦੋਂ ਸੱਚ ਲੁਕੋਵਾਂਗੇ,

ਅਸੀ ਸੰਗ ਸੰਗ ਹੋਵਾਂਗੇ |


ਜਦ ਇਕ ਦਾ ਭੌਰ ਉੱਡੇਗਾ,

ਬਸ ਉਸ ਦਿਨ ਸਾਥ ਪੁੱਗੇਗਾ,

ਲੱਕੜਾਂ ਰੱਖ ਮਾਫ਼ੀ ਮੰਗ ਕੇ,

ਉਮੜਦੇ ਖਾਰੇ ਹੰਝੂਆਂ ਸੰਗ

ਜਦ ਨੈਣ ਭਿਗੋਵਾਂਗੇ,

ਉਸ ਘੜੀ ਆਖਰੀ ਵਾਰ

ਅਸੀ ਸੰਗ ਸੰਗ ਹੋਵਾਂਗੇ |

                      

                           ਜਗਜੀਤ ਸਿੰਘ ਜੱਗੀ

Notes:


ਭੌਰ - Soul; ਯਾਦਾਸਤ ਦੇ ਖੇਰੂੰ ਮੋਤੀ, ਕਰ ਜਤਨ ਪਰੋਵਾਂਗੇ - ਕਮਜ਼ੋਰ ਹੋਕੇ ਬਿਖਰਦੀ ਯਾਦਾਸਤ ਨੂੰ ਸਾਂਭਣ ਦਾ ਜਤਨ ਕਰਾਂਗੇ; ਸਾਥ ਪੁੱਗੇਗਾ = Mundane association ਪੂਰੀ ਹੋ ਜਾਏਗੀ, ਦੁਨਿਆਵੀ ਸਾਥ ਪੂਰਾ ਨਿਭ ਜਾਏਗਾ; ਖੂੰਡੀ - Walking Stick.  

 


18 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸਰ ਬਹੁਤ ਹੀ.ਸੋਹਣਾ ਲਿਖਿਆ ਹੈ। ਕਮਾਲ ਦਾ ਅਹਿਸਾਸ ਹੈ। ਸਰ ਸ਼ਬਦ ਤਾਂ ਕਮਾਲ ਹੈ ਹੀ ਤੇ ਤੁਹਾਡੀ ਤਸਵੀਰ ਦੀ ਚੋਣ ਰਚਨਾ ਨੂੰ ਹੋਰ ਸ਼ਿੰਗਾਰ ਦਿੰਦੀ ਹੈ
18 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਜਗਜੀਤ ਸਰ ਕਮਾਲ ਕਰ ਦਿਤੀ ਤੁਸੀਂ .......
speechless ........
ਬਹੁਤ ਪਿਆਰ ਤੇ ਸਤਕਾਰ ਨਾਲ ਇਕ ਸਾਥੀ ਵਲੋਂ ਦੂਜੇ ਜੀਵਨ ਸਾਥੀ ਲੀ ਲਿਖੀ ਬਹੁਤ ਮਿਠੀ ਜਿਹੀ 
ਕਵਿਤਾ 
"ਜਦ ਇਕ ਦਾ ਭੌਰ ਉੱਡੇਗਾ,
ਬਸ ਉਸ ਦਿਨ ਸਾਥ ਪੁੱਗੇਗਾ,
ਲੱਕੜਾਂ ਰੱਖ ਮਾਫ਼ੀ ਮੰਗ ਕੇ,
ਬਸ ਖਾਰੇ ਹੰਝੂਆਂ ਨਾਲ
ਜਦ ਨੈਣ ਭਿਗੋਵਾਂਗੇ,
ਉਸ ਘੜੀ ਆਖਰੀ ਵਾਰ
ਅਸੀ ਸੰਗ ਸੰਗ ਹੋਵਾਂਗੇ |"
ਇਹਨਾ ਸਤਰਾਂ ਨੇ ਤੇ ਰੁਲਾ ਹੀ ਦਿਤਾ .......
hats off  

ਜਗਜੀਤ ਸਰ ਕਮਾਲ ਕਰ ਦਿਤੀ ਤੁਸੀਂ .......

 

Speechless........

 

ਬਹੁਤ ਪਿਆਰ ਤੇ ਸਤਕਾਰ ਨਾਲ ਇਕ ਸਾਥੀ ਵਲੋਂ ਦੂਜੇ ਜੀਵਨ ਸਾਥੀ ਲੀ ਲਿਖੀ ਬਹੁਤ ਮਿਠੀ ਜਿਹੀ ਕਵਿਤਾ 

 

"ਜਦ ਇਕ ਦਾ ਭੌਰ ਉੱਡੇਗਾ,

ਬਸ ਉਸ ਦਿਨ ਸਾਥ ਪੁੱਗੇਗਾ,

ਲੱਕੜਾਂ ਰੱਖ ਮਾਫ਼ੀ ਮੰਗ ਕੇ,

ਉਮੜਦੇ ਖਾਰੇ ਹੰਝੂਆਂ ਸੰਗ

ਜਦ ਨੈਣ ਭਿਗੋਵਾਂਗੇ,

ਉਸ ਘੜੀ ਆਖਰੀ ਵਾਰ

ਅਸੀ ਸੰਗ ਸੰਗ ਹੋਵਾਂਗੇ ||"

 

ਇਹਨਾ ਸਤਰਾਂ ਨੇ ਤੇ ਰੁਲਾ ਹੀ ਦਿਤਾ .......

 

hats off  to you sir ........

 

blessed to have you as a mentor on the Punjabizm Forum......

 

It really made me cry......

 

Stay blessed, Sir 

 

18 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਮੱਠੀ ਹੁੰਦਿਆਂ ਹੁੰਦਿਆਂ
ਜਦ ਚਾਲ ਰੁਕੇਗੀ,
ਦਰਦ ਨਾਲ ਬੇਹਾਲ
ਕਮਰ ਵੀ ਨਹੀਂ ਝੁਕੇਗੀ,
ਇਕ ਦੂਜੇ ਦੇ ਨਹੁੰ ਕੱਟਣ
ਲਈ ਨੀਵੀਂ ਥਾਂ ਖਲੋਵਾਂਗੇ,
ਅਸੀ ਸੰਗ ਸੰਗ ਹੋਵਾਂਗੇ |
Ikk navi umang te umeed wali poetry padan nu mili hai
Aapsi payar da sohna chiter ukeriya hai

Ajoke samaaj ch pyaar dee hond mazboot karan wali poetry aa
Jeo
18 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਮੈਡਮ ਜੀ, ਸੰਜੀਵ ਅਤੇ ਗੁਰਪ੍ਰੀਤ ਬਾਈ ਜੀ | ਸਭ ਤੋਂ ਪਹਿਲਾਂ ਸਾਰੀਆਂ ਦਾ ਬਹੁਤ ਬਹੁਤ ਤਹਿ ਏ ਦਿਲ ਤੋਂ ਧੰਨਵਾਦ ਕਿਰਤ ਨੂੰ ਇੰਨਾ ਪਿਆਰ ਅਤੇ ਮਾਣ ਬਖਸ਼ਣ ਲਈ |
ਅਸਲ ਵਿਚ ਇਹ ਜੀਵਨ ਐਸਾ ਹੈ ਜਿਸ ਨੂੰ ਜੀਣ ਲਈ ਸਿਆਣਿਆਂ ਨੇ ਇਸ ਓਫ ਮਰਜ ਦੀ ਨੀਂਹ ਰੱਖੀ

ਨਵੀ ਮੈਡਮ ਜੀ, ਸੰਜੀਵ ਅਤੇ ਗੁਰਪ੍ਰੀਤ ਬਾਈ ਜੀ | ਸਭ ਤੋਂ ਪਹਿਲਾਂ ਆਪ ਸਾਰਿਆਂ ਦਾ ਬਹੁਤ ਬਹੁਤ ਤਹਿ ਏ ਦਿਲ ਤੋਂ ਧੰਨਵਾਦ, ਕਿਰਤ ਨੂੰ ਇੰਨਾ ਪਿਆਰ ਅਤੇ ਮਾਣ ਬਖਸ਼ਣ ਲਈ |


ਅਸਲ ਵਿਚ ਇਹ ਜੀਵਨ ਐਸਾ ਕਠਿਨ ਇਮਤਿਹਾਨ ਭਰਿਆ ਸਮਾਂ ਹੈ ਜਿਸ ਨੂੰ ਜੀਣ ਲਈ ਸਿਆਣਿਆਂ ਨੇ ਸਦੀਆਂ ਪਹਿਲਾਂ Institution of Marriage ਦੀ ਨੀਂਹ ਰੱਖੀ ਸੀ |And it has the blessings of Exalted Souls like Guru Nanak Dev Ji too |  ਇਸਦਾ ਆਮ ਨਿਰਾਦਰ ਹੁੰਦਿਆਂ ਵੇਖ ਰਿਹਾ ਹਾਂ | ਇਹ ਮਜ਼ਾਕਾਂ ਦਾ ਇਕ ਵੱਡਾ ਵਿਸ਼ਾ ਬਣ ਕੇ ਰਹਿ ਗਿਆ ਹੈ - ਜੋ ਹਮੇਸ਼ਾ ਦਿਲ ਦੁਖਾਂਦਾ ਰਿਹਾ ਹੈ |

 

ਮੈਂ ਭਲੀ ਭਾਂਤ ਸਮਝਦਾ ਹਾਂ, ਇਸਦਾ ਕੀਹ ਮਹੱਤਵ ਹੈ, ਅਤੇ ਇਸ ਦਾ ਕੀਹ ਹਸ਼ਰ ਹੋ ਰਿਹਾ ਹੈ |ਇਸੇ ਲਈ ਇਸਦੀ ਮਿਠਾਸ ਯਾਦ ਕਰਵਾਉਣ ਦਾ ਇਕ ਨਿਮਾਣਾ ਜਿਹਾ ਜਤਨ ਕਰਨ ਦਾ ਜੇਰਾ ਕੀਤਾ ਹੈ |

 

ਸਭ ਦੇ ਹੁੰਗਾਰੇ ਲਈ ਇਕ ਵਾਰ ਫਿਰ ਬਹੁਤ ਧੰਨਵਾਦ |

 

ਰੱਬ ਰਾਖਾ ਜੀ |

 

ਖੁਸ਼ ਰਹੋ ਜੀ |

 

18 Sep 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇਕ ਦੂਜੇ ਦੇ ਨਹੁੰ ਕੱਟਣ
ਲਈ ਨੀਵੀਂ ਥਾਂ ਖਲੋਵਾਂਗੇ

ਕਮਾਲ............,

18 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਧੰਨ ਭਾਗ ਸਾਡੇ, ਮਹਾਪੁਰਖਾਂ ਦੇ ਚਰਨ ਪਏ ਜੀ - ਬਹੁਤ ਬਹੁਤ ਸ਼ੁਕਰੀਆ ਬਿੱਟੂ ਬਾਈ ਜੀ ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਇਧਰ ਗੇੜਾ ਮਾਰਿਆ |
ਜਿਉਂਦੇ ਵੱਸਦੇ ਰਹੋ ! 
ਰੱਬ ਰਾਖਾ ਜੀ ! 
     

ਧੰਨ ਭਾਗ ਸਾਡੇ ਜੀ, ਬਹੁਤ ਬਹੁਤ ਸ਼ੁਕਰੀਆ ਬਿੱਟੂ ਬਾਈ ਜੀ ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਇਧਰ ਗੇੜਾ ਮਾਰਿਆ ਅਤੇ ਕਿਰਤ ਦਾ ਆਦਰ ਕੀਤਾ |


ਜਿਉਂਦੇ ਵੱਸਦੇ ਰਹੋ ! 


ਰੱਬ ਰਾਖਾ ਜੀ ! 


     

 

18 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Wah ! Simply awesome. ..

Bahut hi sweet rachna hai....dil karda e baar baar padhi jawa...

The richness and greatness of this creation is beyond any words to describe. ..

Jionde wassde raho. ..
19 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

This poem is very touching, sweet and puts forth an eternal love for life partner. Although it's loaded with hard realities too, but still it succeeds in penetrating deep into hearts of readers.

A signature Picasso piece of work from Picasso of this forum ! TFS

19 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਬਾਈ ਜੀ, ਆਪਣੇ ਬਿਜ਼ੀ ਸ਼ਡੂਲ ਵਿਚੋਂ ਸਮਾਂ ਕੱਢਣ ਅਤੇ ਨਿਮਾਣੀ ਜਿਹੀ ਕਿਰਤ ਨੂੰ ਇੰਨਾ ਪਿਆਰ ਅਤੇ ਸਨਮਾਨ ਦੇਣ ਲਈ ਆਪਦਾ ਧੰਨਵਾਦ ਕਰਨ ਲਈ ਮੇਰੇ ਕੋਲ ਯੋਗ ਸ਼ਬਦ ਨਹੀਂ ਹਨ - ਬਸ ਮੈਂ ਤੇ ਇੰਨਾ ਈ ਕਹਾਂਗਾ ਕਿ ਵੀਰਾਂ ਦੀ ਹਿੰਮਤ ਦੇ ਖੰਭ ਲਾਕੇ ਉਡਾਰੀਆਂ ਲਾ ਰਹੇ ਹਾਂ ਅਤੇ ਆਪਦਾ ਪਿਆਰ ਹੰਡਾਅ ਰਹੇ ਹਾਂ ਜੀ |
ਬਹੁਤ ਬਹੁਤ ਸ਼ੁਕਰੀਆ ਵੀਰ ਜੀਓ |
ਰੱਬ ਰਾਖਾ ਜੀ |

ਹਰਪਿੰਦਰ ਬਾਈ ਜੀ, ਆਪਣੇ ਬਿਜ਼ੀ ਸ਼ਡੂਲ ਵਿਚੋਂ ਸਮਾਂ ਕੱਢਣ ਅਤੇ ਨਿਮਾਣੀ ਜਿਹੀ ਕਿਰਤ ਨੂੰ ਇੰਨਾ ਪਿਆਰ ਅਤੇ ਸਨਮਾਨ ਦੇਣ ਲਈ ਆਪਦਾ ਧੰਨਵਾਦ ਕਰਨ ਲਈ ਮੇਰੇ ਕੋਲ ਯੋਗ ਸ਼ਬਦ ਨਹੀਂ ਹਨ - ਬਸ ਮੈਂ ਤੇ ਇੰਨਾ ਈ ਕਹਾਂਗਾ ਕਿ ਵੀਰਾਂ ਦੀ ਹਿੰਮਤ and encouragement ਦੇ ਖੰਭ ਲਾਕੇ ਉਡਾਰੀਆਂ ਲਾ ਰਹੇ ਹਾਂ ਅਤੇ ਆਪਦਾ ਪਿਆਰ ਹੰਡਾਅ ਰਹੇ ਹਾਂ ਜੀ |

 

I feel really very intensely about the strength and relevance of the institution of marriage even today, hence this verse.   


ਬਹੁਤ ਬਹੁਤ ਸ਼ੁਕਰੀਆ ਵੀਰ ਜੀਓ |


ਰੱਬ ਰਾਖਾ ਜੀ |

 

19 Sep 2014

Showing page 1 of 3 << Prev     1  2  3  Next >>   Last >> 
Reply