Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਕੌਣ ਹਾਂ ? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮੈਂ ਕੌਣ ਹਾਂ ?

 

ਕਈ ਕੁਝ ਉਡਾ ਕੇ ਲੈ ਗਈ,
ਵਕਤ ਦੀ ਤੇਜ਼ ਹਨੇਰੀ  -
ਸਿੱਧਾ ਸਾਦਾ ਬਚਪਨ ਸੀ
ਜੋ ਆਲੀ ਭੋਲੀ ਗੱਲ ਕਰੇ,
ਨਿੱਕੇ ਨਿੱਕੇ ਨੈਣ ਜੋ ਰਹਿੰਦੇ
ਵੱਡੇ ਸੁਫ਼ਨਿਆਂ ਨਾਲ ਭਰੇ |
ਇੱਕ-ਰੰਗੀ ਧੁੱਪ 'ਚੋਂ ਜੀਵਨ ਦੇ  
ਸੱਤੇ ਰੰਗ ਮਾਨਣ ਲਈ,
ਰੱਖਦੀ ਜੋਸ਼ ਜਵਾਨੀ ਵੀ 
ਬਸ ਐਵੇਂ ਈ ਤੁਰ ਗਈ |
ਲੋਕ ਮਿਲੇ ਪਰ ਖੁਦ ਨਾਲ
ਕਦੇ ਮੁਲਾਕਾਤ ਨੀ ਹੋਈ,
ਕੌਣ ਹਾਂ 'ਮੈਂ' ਬਸ ਐਨਾ ਕੁ
ਮੈਨੂੰ ਵੀ ਦੱਸ ਦਏ ਕੋਈ |
ਇਸ ਸਵਾਲ ਨੇ ਅੰਦਰ ਮੇਰੇ
ਬੜਾ ਖਰੂਦ ਮਚਾਇਆ,
ਪਰ ਲੱਖ ਯਤਨ ਕਰ ਕੇ ਵੀ
'ਯੁਰੇਕਾ' ਛਿਨ ਨਹੀਂ ਆਇਆ |
ਜੰਗਲ ਭਟਕੀ ਰਵੀ ਕਿਰਨ,
ਨਿਸਤੇਜ ਹੋ ਗਈ ਆਂ,
ਜਾਂ ਚੰਨ ਰਿਸ਼ਮ ਬੱਦਲਾਂ ਓਹਲੇ
ਅਸਮਾਨ ਗੁਆ ਗਈ ਆਂ ?
ਕਿ ਜਲ ਬੂੰਦ ਹਾਂ ਮੈਂ ਕੋਈ,
ਸਾਗਰ ਤੋਂ ਵਿੱਛੜ ਗਈ ਆਂ 
ਰੂਪ-ਵਟਾਉਣੇ ਸ਼ੌਂਕ ਵਿਚ
ਪਹਿਚਾਨ ਗੁਆ ਗਈ ਆਂ ?
ਜਾਂ ਕਲਜੁਗ ਕੋਹੀ ਰੂਹ ਹਾਂ,
ਪ੍ਰਦੂਸ਼ਨ ਨਰਕ ਪਈ ਆਂ,
ਜੋ ਸਾਹ ਲਈ ਨਿਰਮਲ ਹਵਾ ਦਾ
ਵਰਦਾਨ ਗੁਆ ਬਹੀ ਆਂ |
ਇਨ੍ਹਾਂ ਦੁੱਧ ਨੁਹਾਏ ਪੱਥਰਾਂ ਚੋਂ
ਕੋਈ ਰੱਬ ਲੱਭਦੀ ਪਈ ਆਂ 
ਪਰ ਹਾਏ ਵਿਗੋਚਾ, ਅੰਦਰਲਾ
ਇਨਸਾਨ ਗੁਆ ਬਹੀ ਆਂ |
ਜਗਜੀਤ ਸਿੰਘ ਜੱਗੀ
'ਯੁਰੇਕਾ' ਛਿਨ - A Eureka moment, ਉਹ ਘੜੀ ਜਦ ਮਨ ਵਾਂਛਤ ਚੀਜ਼ ਲੱਭ ਜਾਵੇ; ਰੂਪ-ਵਟਾਉਣੇ ਸ਼ੌਂਕ - ਪਾਣੀ ਦਾ ਰੂਪ ਵਟਾਉਣ ਦਾ ਸ਼ੌਂਕ - ਕਦੇ ਭਾਫ਼, ਬਰਫ਼, ਤਰੇਲ ਤੇ ਕਦੇ ਧੁੰਦ, ਜਲ ਆਦਿ ਰੂਪ ਬਦਲਣ ਦੀ ਫ਼ਿਤਰਤ; ਕੋਹੀ ਰੂਹ - Tormented soul |

   

    ਮੈਂ ਕੌਣ ਹਾਂ ?


(ਜਿੰਦੜੀ ਦਾ ਸਵਾਲ)


ਹੋਰਾਂ ਨੂੰ ਮੱਤਾਂ ਦਿੰਦਿਆਂ,

ਉਮਰ ਨਿਕਲ ਗਈ ਮੇਰੀ,

ਕਈ ਕੁਝ ਉਡਾ ਕੇ ਲੈ ਗਈ,

ਵਕਤ ਦੀ ਤੇਜ਼ ਹਨੇਰੀ  -


ਸਿੱਧਾ ਸਾਦਾ ਬਚਪਨ ਸੀ

ਜੋ ਆਲੀ ਭੋਲੀ ਗੱਲ ਕਰੇ,

ਨਿੱਕੇ ਨਿੱਕੇ ਨੈਣ ਜੋ ਰਹਿੰਦੇ

ਵੱਡੇ ਸੁਫ਼ਨਿਆਂ ਨਾਲ ਭਰੇ |


ਇੱਕ-ਰੰਗੀ ਧੁੱਪ 'ਚੋਂ ਜੀਵਨ ਦੇ  

ਸੱਤੇ ਰੰਗ ਮਾਨਣ ਲਈ,

ਰੱਖਦੀ ਜੋਸ਼ ਜਵਾਨੀ ਵੀ 

ਬਸ ਐਵੇਂ ਈ ਤੁਰ ਗਈ |


ਲੋਕ ਮਿਲੇ ਪਰ ਖੁਦ ਨਾਲ

ਕਦੇ ਮੁਲਾਕਾਤ ਨੀ ਹੋਈ,

ਕੌਣ ਹਾਂ 'ਮੈਂ' ਬਸ ਐਨਾ ਕੁ

ਮੈਨੂੰ ਦੱਸ ਦੇਵੇ ਕੋਈ |


ਇਸ ਸਵਾਲ ਨੇ ਅੰਦਰ ਮੇਰੇ

ਬੜਾ ਖਰੂਦ ਮਚਾਇਆ,

ਪਰ ਲੱਖ ਯਤਨ ਕਰ ਕੇ ਵੀ

'ਯੁਰੇਕਾ' ਛਿਨ ਨਹੀਂ ਆਇਆ |


ਜੰਗਲ ਭਟਕੀ ਰਵੀ ਕਿਰਨ

ਨਿਸਤੇਜ ਹੋ ਗਈ ਆਂ,

ਜਾਂ ਚੰਨ ਰਿਸ਼ਮ ਬੱਦਲਾਂ ਓਹਲੇ

ਅਸਮਾਨ 'ਚ ਖੋ ਗਈ ਆਂ ?


ਕਿ ਜਲ ਬੂੰਦ ਹਾਂ ਮੈਂ ਕੋਈ,

ਸਾਗਰ ਤੋਂ ਵਿੱਛੜ ਗਈ ਆਂ, 

ਰੂਪ-ਵਟਾਉਣੇ ਸ਼ੌਂਕ ਵਿਚ

ਪਹਿਚਾਨ ਗੁਆ ਹੀ ਆਂ ?


ਜਾਂ ਕਲਜੁਗ ਕੋਹੀ ਰੂਹ ਮੈਂ,

ਪ੍ਰਦੂਸ਼ਨ ਨਰਕ ਪਈ ਆਂ,

ਜੋ ਸਾਹ ਲਈ ਨਿਰਮਲ ਹਵਾ ਦਾ

ਵਰਦਾਨ ਗੁਆ ਬਹੀ ਆਂ |


ਇਨ੍ਹਾਂ ਦੁੱਧ ਨੁਹਾਏ ਪੱਥਰਾਂ ਚੋਂ

ਕੋਈ ਰੱਬ ਤਾਂ ਲਭਦਾ ਨਹੀਂ ਆ, 

ਪਰ ਹਾਏ ਵਿਗੋਚਾ ! ਅੰਦਰਲਾ

ਇਨਸਾਨ ਗੁਆ ਬਹੀ ਆਂ |


ਜਗਜੀਤ ਸਿੰਘ ਜੱਗੀ


ਆਲੀ ਭੋਲੀ ਸਿੱਧੀ ਸਾਦੀ;  'ਯੁਰੇਕਾ' ਛਿਨ A Eureka moment, ਉਹ ਘੜੀ ਜਦ ਮਨ ਵਾਂਛਤ ਚੀਜ਼ ਲੱਭ ਜਾਵੇ; ਖੋ ਗਈ ਆਂ ਗੁਆਚ ਗਈ ਹਾਂ, ਅੱਖੋਂ ਓਹਲੇ ਹੋ ਗਈ ਹਾਂ; ਰੂਪ-ਵਟਾਉਣੇ ਸ਼ੌਂਕ - ਪਾਣੀ ਦਾ ਰੂਪ ਵਟਾਉਣ ਦਾ ਸ਼ੌਂਕ - ਕਦੇ ਭਾਫ਼, ਬਰਫ਼, ਤਰੇਲ ਤੇ ਕਦੇ ਧੁੰਦ, ਜਲ ਆਦਿ ਰੂਪ ਬਦਲਣ ਦੀ ਫ਼ਿਤਰਤ; ਕੋਹੀ ਰੂਹ - Tormented soul |

 

 

 

22 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

Yes ! These questions can definitely be a stepping stone in anybody's journey called life,

and your this verse is a part of your quest to find the truth about your own identity, which originated from that conscious mind, who knows that this present identity is a sum of many picked up and imposed identities. And it is natural for any human, who is ever willing to expand beyond limitations of this human race.

ਤੇ ਇਸ ਰਚਨਾ ਬਾਰੇ ਇਹੋ ਕਹਾਂਗਾ ਕਿ ਹ ਇੱਕ ਬਾ-ਕਮਾਲ ਰਚਨਾ , ਜੋ ਇੱਕ ਅਨੰਤ ਤਾਂਘ ਨੂੰ ਖੂਬਸੂਰਤ ਢੰਗ ਨਾਲ ਬਿਆਂ ਕਰਦੀ ਏ,

ਸ਼ਾਲਾ ਮੰਜ਼ਿਲ ਵੀ ਜਲਦ ਹੀ ਮਿਲੇਗੀ,

ਸ਼ੇਅਰ ਕਰਨ ਲਈ ਸ਼ੁਕਰੀਆ ਸਰ ।

22 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 

bhaout khoob sir....jindgi da barha hi uljhia sawal hai apne app nu labhana .......

23 May 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਆਤਮ ਵਿਸ਼ਲੇਸ਼ਣ ਕਰਦੀ ਇੱਕ ਖੂਬਸੂਰਤ ਰਚਨਾ !
ਕੋਈ ਸ਼ਬਦ ਨਹੀਂ ਮੇਰੇ ਕੋਲ ,,, ਬੱਸ ਇਹੀ ਕਹਾਂਗਾ ਕੀ ! ਵਾਹ ,,,ਕਿਆ ਬਾਤ ਹੈ ,,,
ਜਿਓੰਦੇ ਵੱਸਦੇ ਰਹੋ,,,

ਆਤਮ ਵਿਸ਼ਲੇਸ਼ਣ ਕਰਦੀ ਇੱਕ ਖੂਬਸੂਰਤ ਰਚਨਾ !

 

ਕੋਈ ਸ਼ਬਦ ਨਹੀਂ ਮੇਰੇ ਕੋਲ ,,, ਬੱਸ ਇਹੀ ਕਹਾਂਗਾ: ਵਾਹ ! ,,,ਕਿਆ ਬਾਤ ਹੈ ,,,

 

ਜਿਓੰਦੇ ਵੱਸਦੇ ਰਹੋ,,,

 

23 May 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਇੱਕ ਖੂਬਸੂਰਤ ਰਚਨਾ.....ਮੇਰੇ ਕੋਲ ਕੋਈ ਸ਼ਬਦ ਨਹੀਂ  ,,, ਬੱਸ.... ਇਹੀ ਕਹਾਂਗਾ ਕੀ ! ਵਾਹ

23 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਜੀ, ਹਮੇਸ਼ਾ ਦੀ ਤਰਾਂ ਰਚਨਾ ਦਾ ਆਦਰ ਕਰਨ 'ਚ ਪਹਿਲ ਰਹੀ ਹੈ ਆਪਦੀ |ਕਦਰਦਾਨ ਵਿਊਜ਼ ਦੇਣ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ |

 

ਰੱਬ ਰਾਖਾ |

23 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਬਾ ਕਮਾਲ !

ਖੁਦ ਨਾਲ ਕੀਤੀ ਗੱਲਬਾਤ ...... ਸੁਆਲ ਜੁਆਬ 

 

ਜਿੱਥੇ ਪਹਿਲੀ ਲਾਇਨ ਸਵਾਲ ਕਰਦੀ ਹੈ, ਦੂਜੀ ਲਾਇਨ ਉਸ ਦੇ ਭੰਬਲਭੁਸੇ ਦਾ ਜਵਾਬ ਦਿੰਦੀ ਹੈ !

 

ਸੁਚੇਤ ਮਨ ਸੁਆਲ ਪਾਉਂਦਾ ਹੈ , ਅਚੇਤ ਮਨ ਉਸ ਦਾ ਜਵਾਬ ਸਹਿਜਤਾ ਨਾਲ ਦਿੰਦਾ ਹੈ । 

 

ਜਿੱਥੇ ਕਵੀ ਦੇ ਅਚੇਤ ਮਨ ਵਿੱਚ ਟਿਕੀ ਦੁਨੀਆਂ ਦੀ ਸਮਝ ਵਾਕਈ ਸਰਾਹੁਣਯੋਗ ਹੈ ਉੱਥੇ ਤੱਥਾਂ ਦੀ ਪੇਸ਼ਕਾਰੀ ਕਾਇਲ ਕਰਨ ਵਾਲੀ ਹੈ।

 

ਸਾਡੇ ਵਰਗੇ ਨਾ-ਸਮਝਾਂ ਨਾਲ ਸਾਂਝਾ ਕਰਨ ਲਈ ਧੰਨਵਾਦ ਜਗਜੀਤ ਜੀ ।

24 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਬਹੁਤ ਸ਼ੁਕਰੀਆ ਮਾਵੀ ਬਾਈ ਜੀ, ਆਪ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਇਸ ਨਾਚੀਜ਼ ਦੇ ਨਿੱਕੇ ਜਿਹੇ ਜਤਨ ਦਾ ਇੰਨਾਂ ਮਾਣ ਕੀਤਾ | ਵੈਸੇ ਨਾਸਮਝ ਤੇ ਅਸੀਂ ਹਾਂ ਜੋ ਕੁਝ ਸਿੱਖਣ ਦੀ ਜਗਿਆਸਾ ਲਈ ਫੋਰਮ ਤੇ ਘੁੰਮਦੇ ਹਾਂ, ਅਤੇ ਆਪਣੀ ਨਾਸਮਝੀ ਭਰੀ ਜਗਿਆਸਾ ਤੋਂ ਉਤਪੰਨ ਸਵਾਲ ਕਿਰਤਾਂ ਰਾਹੀਂ ਪਾਕੇ ਸਵਾਲ ਢੂੰਡਦੇ ਹਾਂ | ਆਪ ਦੇ ਵਿਊਜ਼ ਮੇਰੇ ਲਈ ਬਹੁਮੁੱਲੇ ਅਤੇ ਅਹਿਮ ਹਨ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

ਬਹੁਤ ਬਹੁਤ ਸ਼ੁਕਰੀਆ ਮਾਵੀ ਬਾਈ ਜੀ, ਆਪ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਇਸ ਨਾਚੀਜ਼ ਦੇ ਨਿੱਕੇ ਜਿਹੇ ਜਤਨ ਦਾ ਇੰਨਾਂ ਮਾਣ ਕੀਤਾ |

 

ਵੈਸੇ ਨਾਸਮਝ ਤੇ ਅਸੀਂ ਹਾਂ ਜੋ ਕੁਝ ਸਿੱਖਣ ਦੀ ਜਗਿਆਸਾ ਲਈ ਫੋਰਮ ਤੇ ਘੁੰਮਦੇ ਹਾਂ, ਅਤੇ ਆਪਣੀ ਨਾਸਮਝੀ ਭਰੀ ਜਗਿਆਸਾ ਤੋਂ ਉਤਪੰਨ ਸਵਾਲ ਕਿਰਤਾਂ ਰਾਹੀਂ ਪਾਕੇ ਜਵਾਬ ਢੂੰਡਦੇ ਹਾਂ | ਆਪ ਦੇ ਵਿਊਜ਼ ਮੇਰੇ ਲਈ ਬਹੁਮੁੱਲੇ ਅਤੇ ਅਹਿਮ ਹਨ |

 

ਕਿਸੇ ਰਚਨਾ ਦਾ ਮੁੱਲ ਜਾਂ ਵੈਲਿਊ ਉਸਦੀ ਲਿਖਤ ਅਤੇ ਪਾਠਕਾਂ ਵਲੋਂ ਦਿੱਤੇ ਵਿਊਜ਼ ਉੱਤੇ ਮਨੱਸਰ ਕਰਦਾ ਹੈ | ਇਸਤਰਾਂ ਇਸ ਫ਼ਿਫ਼ਟੀ-ਫ਼ਿਫ਼ਟੀ ਵੈਂਚਰ ਵਿਚ, ਤੁਹਾਡੇ ਆਪਣੇ ਸ਼ਬਦਾਂ ਅਨੁਸਾਰ, ਤੁਸੀਂ ਵੀ ਅਧ ਦੇ ਹਿੱਸੇਦਾਰ ਹੋ |  

ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

 

24 May 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

i read this poetry 3 - 4 times and found a lot of things to say about the greatness of the poetry,...............the curiosity and feelings behind the poetry are so great,...........thanx sir g.............bohat khoob

03 Jun 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਲਾਜਵਾਬ.......ਉਮਦਾ.....Eureka chhin !!!!!  ਸਹੀ ਹੈ .... ਪਰ ਸ਼ਬਦਾਂ ਚ ਪਿਰੋ ਕੇ ਤੁਸੀਂ ਇਸਨੂੰ ਲਾਸਾਨੀ ਕਰ ਦਿੱਤਾ!!!!!!!!!!!!!!!!!!!!

Sir, Retirement to baad please class lao sir ji

04 Jun 2015

Showing page 1 of 2 << Prev     1  2  Next >>   Last >> 
Reply