Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਬਾਦਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਇਬਾਦਤ

ਤੇਰੇ ਅੱਗੇ ਪਿੱਛੇ ਵਾਂਗ ਸੁਦਾਈਆਂ ਭਾਉਂਦਾ ਸਾਂ,
ਅੜੀਏ ਨੀ ਤੇਰੇ ਨਾਂ ਦੇ ਸੋਹਲੇ ਗਾਉਂਦਾ ਸਾਂ..

ਬਿਨਾ ਵਜ੍ਹਾ ਈ ਤੈਨੂੰ ਏਨਾ ਪਿਆਰ ਕਰਾਂ
ਤੇ ਕਿਸਮਤ ਉੱਤੇ ਭੋਰਾ ਨਾ ਇਤਬਾਰ ਕਰਾਂ
ਦੂਰੋਂ ਈ ਤੈਨੂੰ ਤੱਕ ਕੇ ਮੰਨ ਪਰਚਾਉਂਦਾ ਸਾਂ
ਅੜੀਏ ਨੀ ਤੇਰੇ ਨਾਂ ਦੇ ਸੋਹਲੇ ਗਾਉਂਦਾ ਸਾਂ..

ਤੇਰਾ ਫੇਰ ਦੋਬਾਰਾ ਨਾਲ ਮੇਰੇ ਪੈ ਮੋਹ ਜਾਵੇ
ਤੇਰੇ ਮੁਖੜੇ ਤੋਂ ਨਾਂ ਰੰਗ ਸੰਦੂਰੀ ਚੋ ਜਾਵੇ
ਮੰਗਣਾ ਮੈਂ ਰਬ ਤੋਂ ਹਰ ਦੱਮ ਇਹੀ ਚਾਉਂਦਾ ਸਾਂ
ਅੜੀਏ ਨੀ ਤੇਰੇ ਨਾਂ ਦੇ ਸੋਹਲੇ ਗਾਉਂਦਾ ਸਾਂ..

ਨਾ ਦਿਲ ਦਾ ਤੇਰੇ ਬਾਜੋਂ ਕੋਈ ਟਿਕਾਣਾ ਨੀਂ

ਚੇਤੇ ਤੈਨੂੰ ਕਰਦਾ ' ਦੀਪ ' ਨੀਮਾਣਾ ਨੀਂ
ਰੱਬ ਤੋਂ ਪਹਿਲਾਂ ਤੇਰਾ ਨਾਂਮ ਧਿਆਉਂਦਾ ਸਾਂ
ਅੜੀਏ ਨੀ ਤੇਰੇ ਨਾਂ ਦੇ ਸੋਹਲੇ ਗਾਉਂਦਾ ਸਾਂ..

ਫੱਟ ਜਿਗ਼ਰ ਦੇ ਕਿਹਨੂੰ ਦੱਸ ਦਿਖਾਵਾਂ ਮੈਂ
ਉਧੜੇ ਦਿਲ ਨੂੰ ਯਾਦਾਂ ਦੇ ਤੋਪੇ ਲਾਵਾਂ ਮੈਂ
ਅੱਜ ਵੀ ਜਿੰਦੇ ਓਨਾ ਹੀ ਤੈਨੂੰ ਪਿਆਰ ਕਰਾਂ
ਅੱਜ ਵੀ ਤੇਰੇ ਨਾਂ ਦੇ ਸੋਹਲੇ ਗਾਵਾਂ ਮੈਂ.....

 

-ਗਗਨ ਦੀਪ ਢਿੱਲੋਂ-

11 Oct 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਗਨਦੀਪ ਜੀ, ਤੁਸੀਂ ਤਾਂ ਇਸ ਕਿਰਤ "ਇਬਾਦਤ" ਨਾਲ ਗਗਨ ਵਿਚ ਦੀਵਾ ਬਾਲ ਤਾਂ ਬਾਈ ਜੀ ਮੁਹੱਬਤ ਦੇ ਨਾਂ ਦਾ | ਬਹੁਤ ਵਧੀਆ ਥੀਮ ਅਤੇ ਸੋਹਣੀ ਫੱਬਦੀ ਲਿਖਤ |
ਤੇ ਉੱਨੀਂ ਹੀ ਸ਼ਿੱਦਤ ਨਾਲ "ਮੀਟਰ" ਦਾ ਖਿਆਲ ਵੀ ਰੱਖਿਆ - ਬਸ ਅਖੀਰਲੇ ਬੰਦ ਵਿਚ ਮੀਟਰ ਤੋਂ ਭਟਕੇ ਹੋ, ਰਤਾ ਕੁ | ਆਪ ਕਿਰਤ ਦੇ ਜਨਕ ਹੋ ਇਸ ਕਰਕੇ ਸਾਰੇ ਅਧਿਕਾਰ ਤੁਹਾਡੇ ਹਨ | ਬਸ ਪਾਠਕ ਦੀ ਹੈਸੀਅਤ ਨਾਲ ਨਿੱਕੀ ਜਿਹੀ ਸਲਾਹ ਦੇਣ ਦਾ ਜੇਰਾ ਕਰ ਰਿਹਾ ਹਾਂ; ਜਾਂ ਕਹਿ ਲਉ ਗੁਸਤਾਖੀ |
"ਫੱਟ ਜਿਗ਼ਰ ਦੇ ਕਿਹਨੂੰ ਦੱਸ ਦਿਖਾਵਾਂ ਮੈਂ
ਉਦੜੇ ਦਿਲ ਨੂੰ ਯਾਦਾਂ ਦੇ ਤੋਪੇ ਲਾਵਾਂ ਮੈਂ
ਅੱਜ ਵੀ ਜਿੰਦੇ ਓਨਾ ਹੀ ਤੈਨੂੰ ਪਿਆਰ ਕਰਾਂ
ਅੱਜ ਵੀ ਤੇਰੇ ਨਾਂ ਦੇ ਸੋਹਲੇ ਗਾਵਾਂ ਮੈਂ....."
ਮੀਟਰ ਨੂੰ ਇਸ ਜੁਗਤ ਨਾਲ ਬਰਕਰਾਰ ਰੱਖ ਸਕਦੇ ਹਾਂ ਜੇ ਪਸੰਦ ਹੋਵੇ...ਨਹੀਂ ਤਾਂ ਉਂਝ ਵੀ ਕਿਰਤ ਬਹੁਤ ਖੂਬਸੂਰਤ ਹੈ |
"ਫੱਟ ਜਿਗ਼ਰ ਦੇ ਕਿਹਨੂੰ ਦੱਸ ਦਿਖਾਵਾਂ ਮੈਂ,
ਉੱਜੜੇ ਦਿਲ ਨੂੰ ਯਾਦਾਂ ਦੇ ਤੋਪੇ ਲਾਵਾਂ ਮੈਂ,
ਅੱਜ ਵੀ ਜਿੰਦੇ ਤੇਰਾ ਨੇਹੁ ਪੁਗਾਉਂਦਾ main,
ਅੱਜ ਵੀ ਤੇਰੇ ਨਾਂ ਦੇ ਸੋਹਲੇ ਗਾਉਂਦਾ ਮੈਂ....."
 

ਗਗਨਦੀਪ ਜੀ, ਤੁਸੀਂ ਤਾਂ ਇਸ ਕਿਰਤ "ਇਬਾਦਤ" ਨਾਲ ਗਗਨ ਵਿਚ ਦੀਵਾ ਬਾਲ ਤਾਂ ਬਾਈ ਜੀ ਮੁਹੱਬਤ ਦੇ ਨਾਂ ਦਾ | ਬਹੁਤ ਵਧੀਆ ਥੀਮ ਅਤੇ ਸੋਹਣੀ ਫੱਬਦੀ ਲਿਖਤ |

 

ਤੇ ਉੱਨੀਂ ਹੀ ਸ਼ਿੱਦਤ ਨਾਲ "ਮੀਟਰ" ਦਾ ਖਿਆਲ ਵੀ ਰੱਖਿਆ - ਬਸ ਅਖੀਰਲੇ ਬੰਦ ਵਿਚ ਮੀਟਰ ਤੋਂ ਭਟਕੇ ਹੋ, ਰਤਾ ਕੁ | ਆਪ ਕਿਰਤ ਦੇ ਜਨਕ ਹੋ ਇਸ ਕਰਕੇ ਸਾਰੇ ਅਧਿਕਾਰ ਤੁਹਾਡੇ ਹਨ | ਬਸ ਪਾਠਕ ਦੀ ਹੈਸੀਅਤ ਨਾਲ ਨਿੱਕੀ ਜਿਹੀ ਸਲਾਹ ਦੇਣ ਦਾ ਜੇਰਾ ਕਰ ਰਿਹਾ ਹਾਂ; ਜਾਂ ਕਹਿ ਲਉ ਗੁਸਤਾਖੀ |

 

"ਫੱਟ ਜਿਗ਼ਰ ਦੇ ਕਿਹਨੂੰ ਦੱਸ ਦਿਖਾਵਾਂ ਮੈਂ

ਉਦੜੇ ਦਿਲ ਨੂੰ ਯਾਦਾਂ ਦੇ ਤੋਪੇ ਲਾਵਾਂ ਮੈਂ

ਅੱਜ ਵੀ ਜਿੰਦੇ ਓਨਾ ਹੀ ਤੈਨੂੰ ਪਿਆਰ ਕਰਾਂ

ਅੱਜ ਵੀ ਤੇਰੇ ਨਾਂ ਦੇ ਸੋਹਲੇ ਗਾਵਾਂ ਮੈਂ....."

 

ਮੀਟਰ ਨੂੰ ਇਸ ਜੁਗਤ ਨਾਲ ਬਰਕਰਾਰ ਰੱਖ ਸਕਦੇ ਹਾਂ ਜੇ ਪਸੰਦ ਹੋਵੇ...ਨਹੀਂ ਤਾਂ ਉਂਝ ਵੀ ਕਿਰਤ ਬਹੁਤ ਖੂਬਸੂਰਤ ਹੈ |

 

"ਫੱਟ ਜਿਗ਼ਰ ਦੇ ਕਿਹਨੂੰ ਦੱਸ ਦਿਖਾਵਾਂ ਮੈਂ,

ਉਧੜੇ ਦਿਲ ਨੂੰ ਯਾਦਾਂ ਦੇ ਤੋਪੇ ਲਾਵਾਂ ਮੈਂ,

ਅੱਜ ਵੀ ਜਿੰਦੇ ਤੇਰਾ ਨੇਹੁ ਪੁਗਾਉਂਦਾ ਹਾਂ,

ਅੱਜ ਵੀ ਤੇਰੇ ਨਾਂ ਦੇ ਸੋਹਲੇ ਗਾਉਂਦਾ ਹਾਂ....."

 

 

 

16 Oct 2016

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਬਹੁਤ ਖ਼ੂਬ ਵੀਰ ਜੀ, ਬਸ ਏਦਾਂ ਈ ਮਾਰਗ ਦਰਸ਼ਨ ਕਰਦੇ ਰਿਹੋ ਜੀ..
ਧੰਨਵਾਦ

17 Oct 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
Very nice sir..........
23 Oct 2016

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

THANKS MANINDER JI

24 Oct 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,.............superb creation

 

likhde raho ,.................parhde raho,...........sahitik saanjh da uprala karde raho

 

hor vi khoob likho,...........

 

zindabaad

24 Oct 2016

Reply