Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਰ ਮੇਰਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਯਾਰ ਮੇਰਾ
ਯਾਰ ਮੇਰਾ ਮੇਰੇ ਅੰਦਰ ਵਸਦੈਂ
ਮੈਨੂੰ ਖ਼ਬਰ ਨਾ ਕੋਈ
ਐਸੀ ਬਾਤ ੳੁਸ ਜਿੰਦ ਨੂੰ ਪਾਈ
ਮੈਂ ਨਾ ਜਿੳੁਂਦੀ ਨਾ ਮੋੲੀ

ਅੱਲਾਹ ਰੱਬ ਤੇ ਸਭ ਨੇ ਸੁਣਿਐਂ
ੲਿਹ ਨਵੀਂ ਰਮਜ ਹੈ ਕੋਈ
ਹਰ ਕਤਰੇ 'ਚ ਨਾਮ ਬੱਸ ਉਦ੍ਹਾ
ਮੇਰੀ ਜਿੰਦ ਹੁਣ ਰਾਂਝਣ ਹੋਈ

ਮੇਰੇ ਨਫ਼ਸ ਦਾ ਮਾਲਕ ਹੁਣ ਉਹ
ਮੈਂ ਜਨਮਾਂ ਮੁਫਲਿਸ ਦੀ ਹੋੲੀ
ੲਿਸ਼ਕ ਮੇਰੇ ਦੀ ਝਾਂਜਰ ਟੁੱਟ ਕੇ
ਹੁਣ ਘੁੰਗਰੂ ਘੁੰਗਰੂ ਹੋਈ

ਲੋਕ ਸਿਰਫ ਚੁੰਨੀਆਂ ਰੰਗਾਵਣ
ਮੈਂ ਤਾਂ ਰੂਹ ਤੱਕ ਰੰਗੀ ਹੋਈ
ਚੜ੍ਹੇ ਹੰਝੂਆਂ ਦੇ ਐਸੇ ਪੱਕੇ ਰੰਗ
ਮੈਂ ਉਮਰਾਂ ਲੲੀ ਦਾਗੀ ਅਹੋਈ

ਖਿੜੇ ਗੁਲ ਤੇ ਗਾਉਣ ਹਵਾਵਾਂ
ੳੱਜੜੀ ਖਲਕਤ ਬਹਿਸ਼ਤ ਹੋੲੀ
ਯਾਰ ਮੇਰਾ ਮੇਰੇ ਅੰਦਰ ਵਸਦੈਂ
ਜਦੋਂ ਖਬਰ ਮੈਨੂੰ ੲਿਹ ਹੋੲੀ ॥


-; ਸੰਦੀਪ 'ਸੋਝੀ'


12 Nov 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut hi khoob
12 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Hmm! This is sublime poetry, ਸੈਂਡੀ ਬਾਈ !


ਮੁਸ਼ਕਿਲ ਸ਼ਬਦਾਂ ਦੇ ਅਰਥ ਦੇਣ ਨਾਲ ਪਾਠਕਾਂ ਨੂੰ ਸਮਝਣ ਵਿਚ ਸਹੂਲਤ ਹੋਏਗੀ | ਬਹੁਤ ਈ ਸੋਹਣੀ ਰਚਨਾ ਪੇਸ਼ ਕੀਤੀ ਹੈ | ਮੇਰਾ ਤੇ ਇਹੀ ਕਹਿਣਾ ਹੈ ਜੀ -


ਇਸ਼ਕ਼ ਹਕੀਕੀ ਮੁੱਦਾ ਇਸਦਾ,

ਰੂਹਾਂ ਦਾ ਏ ਰਿਸ਼ਤਾ,

ਐਸਾ ਇਸ਼ਕ ਅੱਲਾ ਨਾਲ ਥੀਵੇ,

ਉਹ ਬੰਦਿਓਂ ਕਰੇ ਫ਼ਰਿਸ਼ਤਾ |


Very Well written. Carry on the good work !

 

12 Nov 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਜਿਹਨਾ ਓਹ ਸਚਾ ਯਾਰ ਬਣਾਇਆ ਹੈ ਓਹ ਬਾਹਰੀ ਦਿਖਾਵਾ ਨਹੀ ਕਰਦੇ 
ਮਹਸੂਸ ਕਰਦੇ ਆ ਹਰ ਪਲ ਹਰ ਸਾਹ  ਨਾਲ 
ਬਹੁਤ ਸੋਹਨਾ ਲਿਖਿਆ ਯਾਰ ਨੂ ..........

ਜਿਹਨਾ ਓਹ ਸਚਾ ਯਾਰ ਬਣਾਇਆ ਹੈ ਓਹ ਬਾਹਰੀ ਦਿਖਾਵਾ ਨਹੀ ਕਰਦੇ 

ਮਹਸੂਸ ਕਰਦੇ ਆ ਹਰ ਪਲ ਹਰ ਸਾਹ  ਨਾਲ 

ਬਹੁਤ ਸੋਹਨਾ ਲਿਖਿਆ ਯਾਰ ਨੂ Dedicate 

But kujh shabad samnjh ton bahar hunde aa plz ohna da arth jaroor likh diya karo

jeo 

 

13 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਜੀ, ਗੁਰਪ੍ਰੀਤ ਜੀ ਵਕਤ ਕੱਢ ਕੇ ਕਿਰਤ ਨੂੰ ਆਪਣੇ ਲਫਜ਼ਾਂ ਨਾਲ ਨਵਾਜ਼ਣ ਲਈ ਤੇ ਹੌਸਲਾ ਅਫਜਾਈ ਲਈ ਤੁਹਾਡਾ ਦੋਵਾ ਦਾ ਬਹੁਤ-ਬਹੁਤ ਸ਼ੁਕਰੀਆ ਜੀ ।
13 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਵਾਹ!ਸੰਦੀਪ ਜੀ ਮੇਰੇ ਕੋਲ ਸ਼ਬਦਾ ਦੀ ਕਮੀ ਾ ਜਾਪਦੀ ਹੈ ਇਸ ਦੀ ਤਾਰੀਫ ਲਈ ਬਸ ਇੰਨਾ ਹੀ ਕਹਿ ਸਕਦਾ ਹਾਂ ਬਾ ਕਮਾਲ ਇਸ਼ਕ ਹਕੀਕੀ ਤੇ ਲਿਖੀ ਗਈ ਰਚਨਾ ਹੈ
14 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ , ਗੁਰਪ੍ਰੀਤ ਜੀ ਆਪਣੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਕਿਰਤ ਬਾਰੇ ਆਪਣੇ ਬੇਸ਼ਕੀਮਤੀ ਵਿਚਾਰ ਸਾਂਝੇ ਕਰਨ ਲਈ ਤੇ ਹੌਸਲਾ ਅਫਜਾਈ ਲੲੀ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ । ਜਿੳੁਂਦੇ ਵਸਦੇ ਰਹੋ ਜੀ।
25 Nov 2014

Reply