Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਲੀਲੋ ਦੀ ਭੱਠੀ" ਆਪ ਬੀਤੀ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
"ਲੀਲੋ ਦੀ ਭੱਠੀ" ਆਪ ਬੀਤੀ
(ਲੀਲੋ ਦੀ ਭੱਠੀ)
ਅੱਜ ਜਦੋਂ ਉਸ ਟੁੱਟੀ ਹੋਈ ਦਾਣਿਆਂ ਦੀ ਭੱਠੀ ਦੇ ਕੋਲ ਦੀ ਲੰਘਿਆ ਤਾਂ ਦਿਲ ਬਹੁਤ ਉਦਾਸ ਹੋਇਆ, ਸੋਚਿਆ ਜਿਸ ਭੱਠੀ ਤੇ ਅਸੀਂ ਬਚਪਨ ਵੇਲੇ ਦਾਣੇ ਭੁੰਨਾਉਣ ਜਾਂਦੇ ਸੀ ਤੇ ਖੇਡਦੇ ਹੁੰਦੇ ਸੀ ਅੱਜ ਉਹ ਭੱਠੀ ਢਹਿ ਢੇਰੀ ਹੋ ਚੁੱਕੀ ਸੀ। ਕਿਉਂਕਿ ਅੱਜ ਤੋਂ ਇੱਕ ਸਾਲ ਪਹਿਲਾਂ ਇਸ ਭੱਠੀ ਤੇ ਦਾਣੇ ਭੁੰਨਣ ਵਾਲੀ ਲਾਜਵੰਤੀ ਜਿਸ ਨੂੰ ਸਾਰੇ ਲੀਲੋ ਕਹਿੰਦੇ ਸੀ ਉਸ ਦੀ ਮੌਤ ਹੋ ਚੁੱਕੀ ਸੀ।
ਜਦੋਂ ਮੈਨੂੰ ਉਸ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਮਨ ਬਹੁਤ ਦੁਖੀ ਹੋਇਆ ਤੇ ਮੇਰਾ ਦਿਲ ਤੇ ਦਿਮਾਗ ਉਹ ਬਚਪਨ ਦੇ ਦਿਨਾਂ ਵਿੱਚ ਚਲਾ ਗਿਆ ਜਦੋਂ ਅਸੀਂ ਭੱਠੀ ਤੇ ਦਾਣੇ ਭੁੰਨਾਉਣ ਆਉਂਦੇ ਹੁੰਦੇ ਸੀ ਤੇ ਬਹੁਤ ਮੌਜ ਮਸਤੀ ਕਰਦੇ ਸੀ। ਭੱਠੀ ਵਾਲੀ ਲੀਲੋ ਨੇ ਭੱਠੀ ਭਖਾਉਣ ਤੋਂ ਪਹਿਲਾਂ ਗੁਰੂ ਘਰ ਜਾ ਕੇ ਹੋਕਾ ਦੇ ਆਉਣਾ ਤੇ ਉਸ ਹੋਕੇ ਦੀ ਆਵਾਜ਼ ਸੁਣ ਮਾਂ ਨੇ ਦਾਣੇ ਸਾਨੂੰ ਕੱਪੜੇ ਵਿੱਚ ਬੰਨ ਕੇ ਦੇ ਦੇਣੇ ਤੇ ਫਿਰ ਅਸੀਂ ਭੱਠੀ ਵੱਲ ਭੱਜ ਲੈਣਾ ਤੇ ਜਾ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਤੇ ਕਈ ਵਾਰ ਬੈਠਿਆਂ ਬੈਠਿਆਂ ਚੋਰੀ ਦਾਣੇ ਚੁੱਕ ਕੇ ਖਾ ਜਾਣੇ ਉਦੋਂ ਉਸ ਦੀ ਭੱਠੀ ਛੱਪੜ ਦੇਣ ਕੰਢੇ ਹੁੰਦੀ ਸੀ।
ਰਹਿਣ ਵਾਲੀ ਉਹ ਸ਼ਹਿਰ ਦੀ ਸੀ ਤੇ ਦਾਣੇ ਉਹ ਸਾਡੇ ਪਿੰਡ ਹੀ ਆ ਕੇ ਭੁੰਨਦੀ ਤੇ ਕਈ ਵਾਰ ਹਨ੍ਹੇਰਾ ਹੋਣ ਤੇ ਸਾਡੇ ਪਿੰਡ ਹੀ ਰੁਕ ਜਾਂਦੀ ਤੇ ਸਵੇਰ ਹੋਣ ਤੇ ਚਲੀ ਜਾਂਦੀ। ਉਂਝ ਉਸਦਾ ਮੇਰੀ ਦਾਦੀ ਮਾਂ ਤੇ ਪਿੰਡ ਦੀਆਂ ਹੋਰ ਬਜ਼ੁਰਗ ਔਰਤਾਂ ਨਾਲ ਕਾਫ਼ੀ ਪਿਆਰ ਸੀ ਕਿਉਂਕਿ ਉਹ ਮੇਰੇ ਜਨਮ ਤੋਂ ਪਹਿਲਾਂ ਦੀ ਹੀ ਸਾਡੇ ਪਿੰਡ ਦਾਣੇ ਭੁੰਨਦੀ ਆ ਰਹੀ ਸੀ। ਉਸ ਦੁਆਰਾ ਬਣਾਏ ਗਏ ਅਲੱਗ ਅਲੱਗ ਭੱਠੀ ਦੇ ਟਿਕਾਣੇ ਅੱਜ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹਨ। ਜ਼ਿਆਦਾਤਰ ਉਹ ਭੱਠੀ ਦਾ ਟਿਕਾਣਾ ਉੱਥੇ ਹੀ ਬਣਾਉਂਦੀ ਜਿੱਥੇ ਉਸ ਨੂੰ ਬਾਲਣ ਆਸਾਨੀ ਨਾਲ ਮਿਲ ਜਾਦਾਂ ਪਰ ਇਹ ਸਾਰੇ ਟਿਕਾਣੇ ਸਾਡੇ ਘਰਾਂ ਦੇ ਆਸ ਪਾਸ ਹੀ ਹੁੰਦੇ ਤੇ ਜਦੋਂ ਅਸੀਂ ਘਰ ਨਾ ਹੋਣਾ ਤਾਂ ਮਾਂ ਨੇ ਆਪ ਜਾ ਕੇ ਦਾਣੇ ਭੁੰਨਾਅ ਲਿਆਉਣੇ।
ਪਰ ਅਕਸਰ ਦਾਣੇ ਭੁੰਨਾਉਣ ਅਸੀਂ ਹੀ ਜਾਂਦੇ ਜਦੋਂ ਪਤਾ ਲੱਗਣਾ ਕੀ ਦਾਣੇ ਭੁੰਨਾਉਣ ਵਾਲਿਆਂ ਦੀ ਭੀੜ ਜ਼ਿਆਦਾ ਹੈ ਤੇ ਵਾਰੀ ਆਉਣ ਵਿੱਚ ਸਮਾਂ ਲੱਗੇਗਾ ਤਾਂ ਅਸੀਂ ਦਾਣੇ ਉੱਥੇ ਰੱਖ ਕੇ ਆਪ ਖੇਡਣ ਲੱਗ ਜਾਣਾ ਤੇ ਉਸ ਭੱਠੀ ਵਾਲੀ ਲੀਲੋ ਨੇ ਚੋਰੀ ਕੁਝ ਦਾਣੇ ਆਪਣੇ ਕੋਲ ਰੱਖ ਲੈਣੇ ਤੇ ਜਦੋਂ ਇਹ ਗੱਲ ਘਰ ਜਾ ਕੇ ਦੱਸਣੀ ਤਾਂ ਦਾਦੀ ਮਾਂ ਨੇ ਆ ਕੇ ਉਸ ਨਾਲ ਗੁੱਸੇ ਹੋਣਾ, ਇਸ ਤਰ੍ਹਾ ਦੇ ਕਈ ਦ੍ਰਿਸ਼ ਵਾਰ ਵਾਰ ਅੱਖਾਂ ਅੱਗੇ ਆ ਰਹੇ ਸਨ ਤੇ ਮੁੜ ਮੁੜ ਉਸ ਲੀਲੋ ਦੀਆ ਭੱਠੀ ਦਾ ਖਿਆਲ ਆ ਰਿਹਾ ਸੀ ਜਿਸ ਦੇ ਆਲੇ ਦੁਆਲੇ ਕਦੇ ਮੇਰਾ ਬਚਪਨ ਬੀਤਿਆ ਸੀ।
27 Dec 2016

Reply