Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
15 ਅਗਸਤ - ਮੈਂ ਗੁਲਾਮ ਹਾਂ !

 

 

ਜੇ ਯੂਨੀਅਨ ਜੈਕ ਲਾਹ ਕੇ

ਵੰਝ ਤੇ ਤਿਰੰਗਾ ਟੰਗਣ ਨੂੰ

ਤੁਸੀਂ ਆਜ਼ਾਦੀ ਕਹਿੰਦੇ ਹੋ

ਤਾਂ ਮੈਂ ਹਾਲੇ ਆਜ਼ਾਦ ਨਹੀਂ ਹੋਇਆ !

ਜੇ ਦਿੱਲੀ ਦੇ ਤਖਤ ਤੇ ਬੈਠੇ

ਗੋਰੇ ਹੁਕਮਰਾਨ ਦਾ ਰੰਗ

ਬਦਲਣ ਦੀ ਖੁਸ਼ੀ ਵਿੱਚ

ਜਸ਼ਨ ਮਨਾ ਰਹੇ ਹੋ ਤੁਸੀਂ

ਤਾਂ ਮੈਂ ਇੰਨਾਂ ਜਸ਼ਨਾਂ 'ਚ ਸ਼ਾਮਿਲ ਨਹੀਂ ਹਾਂ !

ਜੇ ਅੱਧੀ-ਰਾਤੀਂ

ਆਪਣੇ ਵਤਨ ਦੇ ਹੋਏ

ਦੋ ਟੋਟਿਆਂ ਤੇ ਮਾਤਮ ਮਨਾਉਣ ਦੀ ਥਾਂ

ਇੰਨੇ ਖੁਸ਼ ਹੋ ਤੁਸੀਂ ,

ਤਾਂ ਮੈਂ ਤੁਹਾਡਾ ਹਮਵਤਨ ਨਹੀਂ ਹਾਂ !

ਜੇ ਲਾਲ ਕਿਲੇ ਤੋਂ

ਹਰ ਸਾਲ ਲਾਰਿਆਂ ਤੇ ਵਾਦਿਆਂ ਦੇ

ਕਾਗਜ਼ੀ ਜਹਾਜ਼ ਉਡਾ ਉਡਾ ਕੇ

ਇੰਝ ਹੀ ਖੇਡਣੀ ਹੈ ਤੁਸੀਂ

ਬੱਚਿਆਂ ਦੀ ਖੇਡ ,

ਤਾਂ ਮੇਰੀ ਤਾਂ ਕੱਟੀ ਹੈ ਤੁਹਾਡੇ ਨਾਲ !

ਜੇ ਜਲ੍ਹਿਆਂਵਾਲਾ ਬਾਗ

ਅੰਮ੍ਰਿਤਸਰ ਤੋਂ ਲੈ ਕੇ

ਗਲੀ ਗਲੀ ਸ਼ਹਿਰ ਸ਼ਹਿਰ

ਦੁਹਰਾਉਣਾ ਹੈ ਤੁਸੀਂ

ਤਾਂ ਮੈਂ ਅੱਜ ਵੀ ਗੁਲਾਮ ਹੀ ਹਾਂ !

ਮੈਂ ਗੁਲਾਮ ਹਾਂ

ਜਿੰਨਾ ਚਿਰ ਨੌਕਰੀਆਂ ਮੰਗਦੇ

ਮੇਰੇ ਬੇਰੋਜ਼ਗਾਰ ਵੀਰਾਂ ਨੂੰ

ਸੜਕਾਂ ਤੇ ਘੜੀਸ ਘੜੀਸ ਕੁੱਟਦੀ ਹੈ ਪੁਲਿਸ ,

ਮੈਂ ਗੁਲਾਮ ਹਾਂ

ਜਿੰਨੀ ਦੇਰ ਖੁਦ ਨੂੰ ਅੱਗ ਲਾ ਕੇ

ਸੜ ਮਰ ਰਹੀਆਂ ਹਨ ਮੇਰੀਆਂ ਭੈਣਾਂ !

ਮੈਂ ਗੁਲਾਮ ਹਾਂ

ਜਿੰਨਾ ਚਿਰ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ

ਬੂਟ-ਪਾਲਿਸ਼ਾਂ ਕਰਦੇ ਨੇ ਮੇਰੇ ਲੋਕ

ਕਿ ਸਰਕਾਰੇ ਤੈਨੂੰ ਸ਼ਰਮ ਆਵੇ ,

ਜਿੰਨੀ ਦੇਰ ਤੁਸੀਂ ਬੇਸ਼ਰਮੀ ਦੀ ਨੀਂਦ ਸੁੱਤੇ ਹੋ

ਉਨੀਂ ਦੇਰ ਆਜ਼ਾਦ ਨਹੀਂ ਹਾਂ ਮੈਂ !

ਜਿੰਨੀ ਦੇਰ ਕੀੜੇ ਮਾਰ ਦਵਾਈਆਂ

ਕੀੜਿਆਂ ਦੀ ਥਾਂ

ਮੇਰੇ ਪਿੰਡ ਦੇ ਕਿਸਾਨਾਂ ਨੂੰ ਮਾਰਦੀਆਂ ਹਨ

ਮੈਂ ਗੁਲਾਮ ਹਾਂ !

ਜਿੰਨੀ ਦੇਰ ਮੇਰੇ ਸ਼ਹਿਰ ਦੇ ਚੌਂਕ 'ਚ

ਮਜ਼ਦੂਰ ਵਿਕਦਾ ਹੈ

ਮੈਂ ਗੁਲਾਮ ਹਾਂ !

ਜਿੰਨੀ ਦੇਰ ਤੁਹਾਡੇ ਲਾਲ ਕਿਲੇ ਵਾਲੀ

ਦਿੱਲੀ 'ਚ ਮੇਰੇ ਕਾਤਲ

ਖੱਦਰ ਪਹਿਨ ਕੇ ਰੇਸ਼ਮੀ ਜ਼ਿੰਦਗੀ ਜਿਉਂਦੇ ਨੇ

ਮੈਂ ਗੁਲਾਮ ਹਾਂ !

ਜਿੰਨੀ ਦੇਰ ਰੋਜ਼ੀ ਰੋਟੀ ਲਈ

ਮੇਰੇ ਲੋਕ ਪ੍ਰਦੇਸੀਂ ਰੁਲਦੇ ਨੇ

ਮੈਂ ਗੁਲਾਮ ਹਾਂ !

ਜਦ ਤੀਕ

ਵੋਟ-ਪਰਚੀਆਂ ਦੀਆਂ ਕਿਸ਼ਤੀਆਂ ਤੇ ਨੱਚਦੇ

ਤੁਸੀਂ ਲੋਕ-ਤੰਤਰ ਦਾ ਮਜ਼ਾਕ ਉਡਾਉਂਦੇ ਹੋ

ਮੈਂ ਤੁਹਾਡੀ ਕਿਸੇ ਖੁਸ਼ੀ 'ਚ ਸ਼ਾਮਿਲ ਨਹੀਂ ਹਾਂ !

ਜਦ ਤੀਕ ਤੁਸੀਂ ਮੇਰੀ ਪੱਗ ਦੀ ਤਲਾਸੀ ਲੈਂਦੇ ਹੋ

ਜਦ ਤੀਕ ਤੁਸੀਂ ਮੇਰੀ ਦਾਹੜੀ ਫਰੋਲਦੇ ਹੋ

ਮੈਂ ਗੁਲਾਮ ਹਾਂ !

ਜਦ ਤੱਕ ਤੁਹਾਡੀਆਂ ਅਦਾਲਤਾਂ 'ਚ ਲੱਗਾ

"ਇਨਸਾਫ ਦੀ ਦੇਵੀ" ਦਾ ਬੁੱਤ

ਅੱਖਾਂ ਤੇ ਬੰਨੀ ਪੱਟੀ ਵਾਲਾ

ਮਿੱਟੀ ਦਾ ਬੁੱਤ ਹੈ ਸਿਰਫ

ਮੈਂ ਗੁਲਾਮ ਹਾਂ !

ਜਿੰਨਾਂ ਚਿਰ ਮੇਰੇ ਬੋਲਾਂ ਤੇ ਪਹਿਰਾ ਹੈ ,

ਜਿੰਨੀ ਦੇਰ ਮੇਰੀ ਕਲਮ ਦੀ ਸਿਆਹੀ

ਤੁਹਾਡੀ ਪ੍ਰਯੋਗਸ਼ਾਲਾ 'ਚ " ਟੈਸਟ " ਹੁੰਦੀ ਹੈ

ਆਜ਼ਾਦ ਨਹੀਂ ਹਾਂ ਮੈਂ !

ਜਿੰਨੀ ਦੇਰ ਤੁਹਾਡੇ ਨਿਜ਼ਾਮ 'ਚ

ਹੱਕ ਮੰਗਣਾ ਬਗਾਵਤ ਹੈ

ਆਜ਼ਾਦ ਨਹੀਂ ਹਾਂ ਮੈਂ !

ਜਦ ਤੀਕ ਕੈਦ ਹੈ

ਕਿਸੇ ਮਾਂ ਦਾ ਇੱਕ ਵੀ

ਬੇਕਸੂਰ ਪੁੱਤਰ ਤੁਹਾਡੀ ਜੇਲ੍ਹ ਵਿੱਚ ,

ਜਦ ਤੀਕ ਇੱਕ ਵੀ ਕਾਤਲ

ਦਰਬਾਰੀ ਫੀਲਾ ਹੈ ਤੁਹਾਡਾ ,

ਮੈਂ ਤੁਹਾਡੇ ਦਰਬਾਰ 'ਚ ਨਹੀਂ ,

ਤੁਹਾਡੇ "ਆਜ਼ਾਦ ਦੇਸ਼" 'ਚ ਨਹੀਂ

ਜੇਲ੍ਹ 'ਚ ਵੱਸਦਾ ਹਾਂ !

ਹਾਂ...ਕੈਦ ਹਾਂ ਮੈਂ ਵੀ !!

ਗੁਲਾਮ ਹਾਂ ਮੈਂ ਵੀ !!!

ਜਿੱਥੇ ਕਦੇ ਅਕਾਲ ਤਖਤ ਢਾਹ ਦਿੰਦੇ ਹੋ ਤੁਸੀਂ

ਕਦੇ ਬਾਬਰੀ ਮਸਜਿਦ ,

ਉੱਥੇ ਮੈਂ ਆਜ਼ਾਦ ਹੋ ਵੀ ਕਿਵੇਂ ਸਕਦਾ ?

ਜੋ ਅਰਥ ਆਜ਼ਾਦੀ ਦੇ

ਤੁਸੀਂ ਬਿਆਨਦੇ ਹੋ

ਮੇਰੀ ਸਮਝ ਤੋਂ ਬਾਹਰ ਨੇ !

ਆਖਿਰ ਇੱਕੋ ਲਤੀਫੇ ਤੇ

ਚੌਂਹਠ ਸਾਲ ਕਿਵੇਂ ਹੱਸ ਸਕਦਾ ਹੈ ਕੋਈ ?

ਮੈਂ ਜਾਣਦਾ ਹਾਂ

ਮੈਂ ਗੁਲਾਮ ਹਾਂ

ਆਜ਼ਾਦ ਸਿਰਫ ਤੁਸੀਂ ਹੋ !

ਮੈਂ ਜਾਣਦਾ ਹਾਂ

ਤੁਸੀਂ ਲੜਾਈ ਜਿੱਤ ਕੇ

ਆਜ਼ਾਦ ਨਹੀਂ ਹੋਏ ,

ਸਗੋਂ ਸਮਝੋਤੇ 'ਚ ਮਿਲੀ ਹੈ

ਆਜ਼ਾਦੀ ਤੁਹਾਨੂੰ !

ਪਰ ਮੈਂ ਲੜਾਈ ਲੜ ਰਿਹਾ ਹਾਂ

ਤੇ ਇੱਕ ਦਿਨ ਜਿੱਤ ਕੇ ਲਵਾਂਗਾ ਆਜ਼ਾਦੀ !

***********************

2011 'ਚ  ਲਿਖੀ ਕਵਿਤਾ - ਅਮਰਦੀਪ ਸਿੰਘ 

 

 

15 Aug 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਅਖਾਂ ਨੂੰ ਰਵਾਉਣ ਤੇ ਦਿਲ ਵਿਚ ਜੋਸ਼ ਭਰਨ ਵਾਲੀ... ਦਿਲ ਨੂੰ ਟੁੰਬਣ ਵਾਲੀ ਰਚਨਾ ...tfs

15 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਆਜ਼ਾਦੀ ਦੇ ਸਹੀ ਅਰਥ ਦਰਸਾਉਂਦੀ ਇਹ ਰਚਨਾ ਹਰ ਇੱਕ ਨੂੰ ਹਲੂਣ ਸਕੇ ਜਗਾ ਸਕੇ ........ਆਜ਼ਾਦੀ ਸੋਚ ਤੇ ਸਮਝ ਨੂੰ ਇੱਕ ਰਾਹ ਤੋਰ ਸਕੇ ....ਇਹੀ ਕਾਮਨਾ ਹੈ ......
ਅਮਰਜੀਤ ਜੀ ਬਹੁਤ ਧੰਨਬਾਦ ਇਸ ਵੰਗਾਰ ਲਈ ......ਜੀਓ 

ਆਜ਼ਾਦੀ ਦੇ ਸਹੀ ਅਰਥ ਦਰਸਾਉਂਦੀ ਇਹ ਰਚਨਾ ਹਰ ਇੱਕ ਨੂੰ ਹਲੂਣ ਸਕੇ ਜਗਾ ਸਕੇ ........ਆਜ਼ਾਦੀ ਸੋਚ ਤੇ ਸਮਝ ਨੂੰ ਇੱਕ ਰਾਹ ਤੋਰ ਸਕੇ ....ਇਹੀ ਕਾਮਨਾ ਹੈ ......

 

ਅਮਰਜੀਤ ਜੀ ਬਹੁਤ ਧੰਨਬਾਦ ਇਸ ਵੰਗਾਰ ਲਈ ......ਜੀਓ 

 

15 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Thanx for sharing bittu veer,,,jio,,,

15 Aug 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

sachi suchi kavita sanjhi kiti hai tusi......shukria bittu   g........!

15 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ ......ਧਨਵਾਦ ਸਾਂਝ ਪਾਓਣ ਲਈ......

16 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਬਿੱਟੂ ਜੀ ਇਹ ਕਵਿਤਾ ਸਾਂਝੀ ਕਰਨ ਲਈ ਧੰਨਵਾਦ। ਇਹੋ ਜਿਹੀਆਂ ਕਵਿਤਾਵਾਂ ਹੀ ਆਮ ਲੋਕਾਂ ਨੂੰ ਸਿਆਸਤ ਤੋਂ ਪਰੇ ਸੋਚਣ ਲਾ ਸਕਦੀਆਂ ਹਨ ਅਤੇ ਆਪਣੇ ਹੱਕਾਂ ਲਈ ਜਾਗਰੂਕ ਕਰ ਸਕਦੀਆਂ ਹਨ। ਬਸ ਲੋੜ ਹੈ ਇਹੋ ਜਿਹੀਆਂ ਕਵਿਤਾਵਾਂ ਨੂੰ ਸਾਹਮਣੇ ਲਿਆਉਣ ਦੀ।.....
16 Aug 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਪ੍ਰਸਿਧ ਗੀਤਕਾਰ ਅਮਰਦੀਪ ਸਿੰਘ ਗਿੱਲ ਜੀ ਦੀ ਲਾਸਾਨੀ ਰਚਨਾ ...
ਬਹੁਤ ਬਹੁਤ ਸ਼ੁਕਰੀਆ ..ਸਾਡੇ ਰੂਬਰੂ ਕਰਨ ਲਈ ....ਜਿਓੰਦੇ ਰਹੋ...
16 Aug 2012

Reply