Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 
ਪਡ਼੍ਹੇ ਅਨਪਡ਼੍ਹੇ ਦੀ ਪਛਾਣ

ਇਕ ਪਡ਼੍ਹੇ ਹੋਏ ਨੇ ਅਨਪਡ਼੍ਹ ਨੂੰ, ਬੋਲੀ ਦੀ ਗੋਲੀ ਲਾ ਦਿੱਤੀ,

ਓ ਅਨਪਡ਼੍ਹ ਡੰਗਰ ਕਿਉਂ ਜੰਮਿਆ ? ਬੇਫੈਦਾ ਉਮਰ ਗੁਆ ਦਿੱਤੀ।

ਬੇ-ਇਲਮ ਆਦਮੀ ਅੰਨ੍ਹਾ ਹੈ ਕੁਝ ਦੇਖ ਸਮਝ ਨਾ ਸਕਦਾ ਹੈ,

ਮਹਿਫ਼ਲ ਵਿਚ ਜਾਣਾ ਮਿਲੇ ਕਦੀ, ਤਾਂ ਉੱਲੂ ਵਾਂਙੂ ਤਕਦਾ ਹੈ।

ਗੂੰਗਿਆਂ ਸਮ ਆਰੀ ਬੋਲਣ ਤੋਂ, ਜੇ ਬੋਲੇ ਤਾਂ ਕੈ ਕਰਦਾ ਹੈ,

ਨਾ ਅਕਲ ਸ਼ਊਰ ਤਮੀਜ਼ ਕੋਈ, ਪਡ਼੍ਹਿਆਂ ਦਾ ਪਾਣੀ ਭਰਦਾ ਹੈ।

ਬੇ-ਇਲਮੀ ਸਭ ਤੋਂ ਜੂਨ ਬੁਰੀ, ਖੋਤਾ ਵੀ ਇਸ ਤੇ ਹਸਦਾ ਹੈ,

ਓ ਬੇਵਕੂਫ਼ ! ਬਿਨ ਇਲਮੋਂ ਤਾਂ, ਰੱਬ ਭੀ ਨਾ ਦਿਲ ਵਿਚ ਵਸਦਾ ਹੈ।

ਅਨਪਡ਼੍ਹ ਨੇ ਧੀਰਜ ਨਾਲ ਕਿਹਾ, ਹੈ ਸ਼ੁਕਰ ਨਹੀਂ ਮੈਂ ਪਡ਼੍ਹਿਆ ਹਾਂ,

ਨਾ ਵਾਂਗ ਤੁਹਾਡੇ ਕਡ਼੍ਹਿਆ ਹਾਂ, ਨਾ ਮਾਣ ਮੁਹਾਰੇ ਚਡ਼੍ਹਿਆ ਹਾਂ।

ਜੇ ਵਿਦਿਆ ਏਹੋ ਗਾਲ੍ਹਾਂ ਨੇ, ਜੋ ਤੁਸੀਂ ਮੁਖੋਂ ਫੁਰਮਾਈਆਂ ਨੇ,

'ਤਾਂ ਮੈਨੂੰ ਬਖਸ਼ੇ ਰੱਬ ਇਸ ਤੋਂ, ਮੇਰੀਆਂ ਹੱਥ ਜੋਡ਼ ਦੁਹਾਈਆਂ ਨੇ।

ਮੈਂ ਬੇਸ਼ਕ ਪਡ਼੍ਹਨੋਂ ਸੱਖਣਾ ਹਾਂ, ਪਰ ਕਥਾ ਕੀਰਤਨ ਸੁਣਿਆ ਹੈ,

ਨੇਕਾਂ ਦੀ ਸੰਗਤ-ਸਿਖਿਆ ਦਾ, ਕੁਝ ਭੋਰਾ ਚੋਰਾ ਚੁਣਿਆ ਹੈ।

ਕਹਿੰਦੇ ਨੇ ਪਡ਼੍ਹਿਆ ਮੂਰਖ ਹੈ, ਜੋ ਲਬ ਲੋਭ ਹੰਕਾਰ ਕਰੇ,

ਤੇ ਸਯਾਨਾ ਉਹ, ਜੋ ਪਡ਼੍ਹ ਵਿਦਿਆ, ਵੀਚਾਰ ਕਰੇ ਉਪਕਾਰ ਕਰੇ।

'ਕੇਈ ਪਡ਼੍ਹ ਪਡ਼੍ਹ ਗੱਡੀਆਂ ਲੱਦ ਲਵੇ, ਪਡ਼੍ਹ ਪਡ਼੍ਹ ਉਮਰਾਂ ਗਾਲ ਲਵੇ,

'ਦੁਨੀਆਂ ਦੀਆਂ ਕੁੱਲ ਕਿਤਾਬਾਂ ਨੂੰ, ਲਾ ਘੋਟੇ, ਸਿਰ ਵਿਚ ਡਾਲ ਲਵੇ।

'ਪਰ ਦਿਲ ਤੇ ਅਸਰ ਜੇ ਨਾ ਹੋਵੇ, ਕੀ ਉਸ ਦੇ ਇਲਮੋਂ ਸਰਦਾ ਹੈ ?

'ਉਹ ਕੀਡ਼ਾ ਹੈ, ਜੋ ਗ੍ਰੰਥਾਂ ਨੂੰ, ਪਿਆ ਕੁਤਰ ਕੁਤਰ ਕੇ ਧਰਦਾ ਹੈ।

ਤੇ ਰੱਬ ਦੀ ਗੱਲ ਜੋ ਆਖੀ ਜੇ, ਚਤੁਰਾਈਓਂ ਨਾ ਹੱਥ ਔਂਦਾ ਹੈ,

ਪਡ਼੍ਹਿਆ ਅਨਪਡ਼੍ਹਿਆ ਹਰ ਕੋਈ, ਜੋ ਧਯੋਂਦਾ ਹੈ ਸੋ ਪੌਂਦਾ ਹੈ।

ਮਤਲਬ ਕੀ ? ਅਨਪਡ਼੍ਹ ਪਡ਼੍ਹੇ ਹੋਏ, ਜੀਭੋਂ ਪਹਿਚਾਣੇ ਜਾਂਦੇ ਨੇ,

ਜਯੋਂ, ਧੂਤੁ-ਬੇਲਾ, ਦੂਰੋਂ ਹੀ, ਇਕ ਸੁਰੋਂ ਸਿਆਣੇ ਜਾਂਦੇ ਨੇ।

ਜੋ 'ਆਲਿਮ ਹੈ ਤੇ ਆਮਿਲ ਭੀ, ਉਹ ਬੇਸ਼ਕ ਸਾਥੋਂ ਸੁਥਰਾ ਹੈ।

ਪਰ ਪਡ਼੍ਹ ਪਡ਼੍ਹ ਕੇ ਜੋ ਕਡ਼੍ਹਿਆ ਹੈ, ਉਹ ਅਨਪਡ਼੍ਹ ਤੋਂ ਵੀ ਕੁਥਰਾ ਹੈ।

 

 

ਚਰਨ ਸਿੰਘ ਸ਼ਹੀਦ

07 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

wah ji wah

 

kya baat hai       Clapping

07 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

bahut vadiya 22 g thanks for sharing good work

07 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bHUT VADHIYA vEER G

07 Sep 2010

Reply