Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਸੰਵਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਕ ਸੰਵਾਦ

 

 

ਇਕ ਸੰਵਾਦ 

 

 ਸੂਰਜ :


ਹੇਇ ਮੂਨ !

ਲੁੱਕ, ਆ..ਇ..ਮ  ਹੌਟ…!

ਮੇਰੀ ਗਰਮੀ ਨਾਲ

ਜੀਵਨ ਦੀਆਂ ਕਰੂੰਬਲਾਂ

ਧਰਤੀ ਦੀ ਕੁੱਖੋਂ ਫੁੱਟਦੀਆਂ,

ਇਦ੍ਹੇ ਦਾਮਨ ਵਿਚ

ਪੱਲਰਦੀਆਂ, ਫਲਦੀਆਂ,

ਫੁੱਲਦੀਆਂ ਹਨ,

'ਤੇ ਬਹੁਰੰਗੀ ਹਯਾਤੀ

ਦਾ ਹਰ ਸ਼ੋਖ ਰੰਗ,

ਮੇਰੇ ਇਕ ਰੰਗ

ਚੋਂ ਨਿਕਲਦਾ ਹੈ |

 

ਮੇਰੇ ਜਲਵਾ ਫਰੋਸ਼

ਰਹਿਣ ਤੱਕ,

ਵਕਤ ਦੇ ਮੂੰਹਜ਼ੋਰ ਘੋੜੇ

ਵੀ ਮੇਰੇ ਨਾਲ ਕਦਮ

ਮਿਲਾ ਕੇ ਚਲਦੇ ਹਨ |

ਸਜਦੇ ਵਿਚ ਪਈ

ਸਾਰੀ ਕਾਇਨਾਤ 'ਚ

ਕੋਈ ਪਲਕ ਨਹੀਂ

ਉੱਠ ਸਕੇ ਜੋ ਮੇਰੇ

ਤੇਜ ਅੱਗੇ |

 

ਚੰਨ :


ਐਨਾ ਹੌਟ ਹੋਣ ਤੋਂ

ਕੋਈ ਵੀ ਤੌਬਾ ਕਰ ਲਏ, 

ਕਿ ਨੇੜੇ ਢੁੱਕਣ ਦੀ

ਹਸਰਤ ਮਾਤਰ ਈ

ਸੁਆਹ ਕਰ ਦਏ |

 

ਚਾਹੁਣ ਵਾਲੀ ਨਿਗਾਹ

ਆਪਣੇ ਮਹਿਬੂਬ ਦਾ

ਦੀਦਾਰ ਵੀ ਨਾ ਕਰ ਸਕੇ

ਅਤੇ ਮੁੰਹ ਮੋੜ ਲਏ |

 

ਤੇਰੇ ਦਿੱਤੇ ਜੀਵਨ

ਦੀ ਬੰਜਰ ਵਿਚ

ਪਿਆਰ ਦੇ ਬੀਜ ਬੋਏ ਜਾਂਦੇ

ਅਤੇ ਖੁਸ਼ੀਆਂ ਦੇ ਰੰਗ

ਭਰੀਆਂ ਕਲੀਆਂ

ਚਟਕਦੀਆਂ ਅਤੇ

ਮੁਹੱਬਤ ਦੇ ਗੁਲਸ਼ਨ

ਟਹਿਕਦੇ ਹਨ

ਮੇਰੇ ਸਾਏ ਹੇਠ |

 

ਮਾਹਤਾਬ ਹਾਂ,

ਸੀਤਲਤਾ ਅਤੇ ਨੂਰ ਦਾ

ਪੁੰਜ ਹਾਂ ਮੈਂ !

ਇਹ ਵੇਖਣਾ ਤੇਰੇ

ਨਸੀਬ 'ਚ ਈ ਨਹੀਂ

ਕਿ ਚਕੋਰ ਕਿਵੇਂ

ਸੁੱਧ ਬੁੱਧ ਵਿਸਾਰ,

ਮੈਨੂੰ ਇਉਂ ਨਿਹਾਰਦਾ ਏ,

ਜਿਉਂ ਜਨਮਾਂ ਦੀ ਤੇਹ

ਸ਼ਾਂਤ ਕਰਨ ਨੂੰ  

ਕੋਈ ਨੂਰ ਸਾਗਰ 'ਚ

ਟੁੱਭੀਆਂ ਮਾਰਦਾ ਏ |

 

ਮੇਰੇ ਭਰ ਜੋਬਨ ਦੀ

ਦੀ ਕਸ਼ਿਸ਼ ਨਾਲ

ਸਾਗਰ ਮੈਨੂੰ ਧਾਅ ਕੇ

ਮਿਲਣ ਨੂੰ ਤਾਂਘਦਾ ਏ |  

 

ਸੂਰਜ :


ਇੰਨਾ ਸੀਤਲ ਵੀ

ਕੀਹ ਸੁਭਾਅ ਹੋਇਆ,

ਰੂਪ ਐਸਾ ਵੀ

ਕਿਹੜੇ ਕੰਮ ਦਾ ਏ,

ਨਾ ਖੌਫ਼ 'ਤੇ ਨਾ ਈ

ਪ੍ਰਤਾਪ ਕੋਈ,

ਜਦੋਂ ਮਨ ਕਰੇ

ਰਾਹੂ ਗ੍ਰਸ ਜਾਏ |

 

                   ਜਗਜੀਤ ਸਿੰਘ ਜੱਗੀ 

 

09 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸਾਰੀਆਂ ਡੂਘਾਈਆਂ ਨੂੰ ਮਾਪਦਾ, ਸੱਚਾਈਆਂ ਨੂੰ ਸਾਹਵੇਂ ਰੱਖਦਾ, ਦਿਲ ਅਤੇ ਜ਼ਹਿਨ ਦੇ ਮਿਲਾਪ 'ਚੋਂ ਪੈਦਾ ਹੋਇਆ ੲਿਕ ਬਹੁਤ ਹੀ ਖੂਬਸੂਰਤ ਸੰਵਾਦ ਜੋ ਪਾਠਕਾਂ ਤੇ ਰਚਨਾ ਨੂੰ ਅਖੀਰ ਤਕ ਬੰਨ ਰੱਖਦਾ ਹੈ,

ਬਹੁਤ ਹੀ ਉਮਦਾ ਰਚਨਾ ਸਰ .....। ਸ਼ੇਅਰ ਕਰਨ ਲਈ ਸ਼ੁਕਰੀਆ ਜੀ॥
10 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਲਿਖਤ ਤੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ ਜੀ |

ਸੰਦੀਪ ਬਾਈ ਜੀ, ਲਿਖਤ ਤੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ ਜੀ |

 

13 Jan 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah waah waah,............kya baat hai g,.............this is a magical theme,.........and the poetry is so classic,................great ho g aap,......sir g.

13 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Har bar te tarah Bhaot hi umda likhat pesh kiti sir ...TFS bhaout khoob..
13 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

jagjit jii tuhadiya rachnawa wich kudrat hasdi kheddi apne rang bkherdi nazr aundii eee  la jwab shbda da tal mel pesh krde o  duawa ne tuhade lye......

15 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਧੰਨਭਾਗ ਸਾਡੇ ! ਮਲਕੀਤ ਬਾਈ ਜੀ, ਆਪਦਾ ਵਾਹ ਵਾਹ ਦਿਨਾਂ ਬਾਅਦ ਗੇੜਾ ਲੱਗਿਆ ਇਧਰ | ਕਿਰਤ ਦਾ ਮਾਣ ਕਰਨ ਲਈ ਤਹਿ ਏ ਦਿਲ ਤੋਂ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ, ਅਤੇ ਲਿਖਦੇ ਪੜ੍ਹਦੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |   

ਧੰਨਭਾਗ ਸਾਡੇ ! ਮਲਕੀਤ ਬਾਈ ਜੀ, ਆਪਦਾ ਵਾਹ ਵਾਹ ਦਿਨਾਂ ਬਾਅਦ ਗੇੜਾ ਲੱਗਿਆ ਇਧਰ | ਕਿਰਤ ਦਾ ਮਾਣ ਕਰਨ ਲਈ ਤਹਿ ਏ ਦਿਲ ਤੋਂ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ ਜੀ, ਅਤੇ ਲਿਖਦੇ ਪੜ੍ਹਦੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |   

 

16 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਜੀਵ ਬਾਈ ਜੀ ਆਪਦੇ ਕਦਰ ਅਤੇ ਹੌਂਸਲਾ ਅਫਜਾਈ ਭਰੇ ਸ਼ਬਦਾਂ ਲਈ ਬਹੁਤ ਬਹੁਤ ਸ਼ੁਕਰੀਆ ਜੀ |


              ਜਿਉਂਦੇ ਵੱਸਦੇ ਰਹੋ |

06 Feb 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਕੀ ਕਹਾਂ!!!!!!!!!!!!! ਬਹੁਤ ਸੋਹਣਾ!!!!!!! ਸੂਰਜ ਤੇ ਚੰਨ ਦਾ , ਸੇਕ ਤੇ ਸ਼ੀਤਲਤਾ ਦਾ  ਸੰਵਾਦ !!!!!!ਕਮਾਲ ਦੀ ਸੋਚ ,ਸੋਹਣੇ ਸ਼ਬਦ ..................

27 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੋਮਲ ਜੀ, ਕਾਸ਼ ਆਪਦੇ ਸ਼ਬਦਾਂ ਦੇ ਮੇਚ ਦਾ ਮਿਆਰ ਹੁੰਦਾ ਲਿਖਤਾਂ ਦਾ |
ਕੋਸ਼ਿਸ਼ ਜਾਰੀ ਰਹੇਗੀ | 

ਕੋਮਲ ਜੀ, ਕਾਸ਼ ਆਪਦੇ ਸ਼ਬਦਾਂ ਦੇ ਮੇਚ ਦਾ ਮਿਆਰ ਹੁੰਦਾ ਲਿਖਤਾਂ ਦਾ |ਕੋਸ਼ਿਸ਼ ਜਾਰੀ ਰਹੇਗੀ | 


 

ਬਹੁਤ ਬਹੁਤ ਸ਼ੁਕਰੀਆ |

05 May 2015

Showing page 1 of 2 << Prev     1  2  Next >>   Last >> 
Reply