Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੱਪ ਸੱਜਰੇ ਟੱਪਿਆਂ ਦੀ ਤੀਜ ਤੀਆਂ ਦੇ ਤਿਉਹਾਰ ਲਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਲੱਪ ਸੱਜਰੇ ਟੱਪਿਆਂ ਦੀ ਤੀਜ ਤੀਆਂ ਦੇ ਤਿਉਹਾਰ ਲਈ

 

ਲੱਪ ਸੱਜਰੇ ਟੱਪਿਆਂ ਦੀ   (ਤੀਜ/ਤੀਆਂ ਦੇ ਤਿਉਹਾਰ ਦੇ ਮੌਕੇ ਤੇ)

 

ਚੌਲਾਂ ਦੀਆਂ ਕਣੀਆਂ ਵੇ,

ਕੌਲ ਕਿਉਂ ਭੁਲਾਇਆ ਈ ਚੰਨਾਂ

ਸਾਡੇ ਦਿਲ ਤੇ ਬਣੀਆਂ ਵੇ | ... ਨਾਰ

 

ਮੈਂ ਤੇ ਫ਼ਰਜ਼ ਨਿਭਾਵਾਂ ਨੀਂ,

ਵਕਤ ਦੀ ਮਾਰ ਵਗੇ

ਜੇ ਮੈਂ ਕੌਲ ਭੁਲਾਵਾਂ ਨੀਂ |   ... ਗਭਰੂ

 

ਸੁਣ ਸੱਸੂ ਦੇ ਜਾਇਆ ਵੇ,

ਤੇਰੇ ਦਿਲ ਖਿੱਚ ਨਾ ਪਵੇ

ਦਿਨ ਤੀਜ ਦਾ ਆਇਆ ਵੇ | ... ਨਾਰ

 

ਤੂੰ ਤੇ ਤੇਰੀ ਤੀਜ ਪਿਆਰੀ ਨੀਂ,

ਸਮਝ ਮਜਬੂਰੀ ਚੰਨੀਏਂ,

ਨੌਕਰੀ ਸਰਕਾਰੀ ਨੀਂ |       ... ਗਭਰੂ

 

ਮੱਥੇ ਦੇ ਸ਼ਿੰਗਾਰਾ ਵੇ,

ਮੇਰੀ ਪੀਂਘ ਤਾਂ ਚੜ੍ਹਦੀ

ਜੇ ਤੂੰ ਦੇਵੇਂ ਹੁਲਾਰਾ ਵੇ |       ... ਨਾਰ

 

ਨੀਂ ਸੰਗ ਪੀਂਘ ਚੜ੍ਹਾਵਾਂਗਾ,

ਕੋਕਾ ਤੇ ਵੰਗਾਂ ਸੱਤ ਰੰਗੀਆਂ

ਲੈਕੇ ਛੇਤੀ ਆਵਾਂਗਾ |        ... ਗਭਰੂ

 

ਝੜੀ ਬਹਾਨਿਆਂ ਦੀ ਲਾਈ ਆ,

ਤੇਰੀ ਮੇਰੀ ਕੱਟੀ ਹੋ ਗਈ,

ਹੁਣ ਬਹਿ ਕੇ ਪਛਤਾਅ ਮਾਹੀਆ | ... ਨਾਰ

 

ਕੱਟੀ ਵਾਲੀ ਤੇ ਗੱਲ ਕੋਈ ਨਾ,

ਦਿਲ ਸ਼ੀਸ਼ਾ ਲੈਕੇ ਆ ਗਿਆ,

ਵਿਚ ਇਸਦੇ ਛਲ ਕੋਈ ਨਾ |     ... ਗਭਰੂ

 

ਉੱਡ ਕਾਲਿਆ ਕਾਵਾਂ ਵੇ,

ਮਾਹੀ ਮੇਰੇ ਕਦ ਆਉਣਾ

ਨਿੱਤ ਔਸੀਆਂ ਪਾਵਾਂ ਵੇ |         ... ਨਾਰ

 

ਤੇਰਾ ਔਸੀਆਂ ਤੇ ਮਾਣ ਖਰਾ,

ਉੱਠ ਕੁੰਡਾ ਖੋਲ੍ਹ ਸੋਹਣੀਏਂ

ਮੈਂ ਤਾਂ ਬੂਹੇ ਤੇ ਆਣ ਖੜਾ |     ... ਗਭਰੂ

 

ਸਾਡੀ ਕਾਹਦੀ ਲੜਾਈ ਏ,

ਮੇਲੇ ਰੱਬ ਨੇ, ਤੇ ਆ ਝੂਟੀਏ,

ਪੀਂਘ ਪਿਆਰ ਦੀ ਪਾਈ ਏ |      ... ਦੋਵੇਂ

 

                   ਜਗਜੀਤ ਸਿੰਘ ਜੱਗੀ

 

Post Script: Dear Readers, this is my first venture into the realm of rich Punjabi Folk...

                   Please visit and give your valauble opinion and comments.

27 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਜੀ ਵਾਹ !
ਬਹੁਤ ਖੂਬ ਸਰ। ਪੜ੍ਹ ਕੇ ਲੱਗਿਆ ਜਿਵੇਂ ਪੰਜਾਬੀ ਲੋਕ ਸੰਗੀਤ ਦੇ ਸਮੁੰਦਰ ਵਿਚ ਚੁੱਬੀ ਲਾ ਲਈ ਹੋਵੇ।ੲਿਸ ਫੋਰਮ ਤੇ ੲਿਹ ਸਤਰੰਗ ਬਿਖੇਰਨ ਲਈ ਬਹੁਤ -੨ ਸ਼ੁਕਰੀਆ।
28 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 

ਸ਼ਹਿਦ ਜਿਹਾ ਲੋਕ ਗੀਤ ਪੜ੍ਹਨ ਨੂੰ ਮਿਲਿਆ ਜਿਸ ਵਿਚ ਪਿਆਰ ਤੇ ਤਕਰਾਰ ਦਾ ਵਹਾਅ ਕਿਸੇ ਸ਼ਾਤ ਵਹਿੰਦੀ ਨਦੀਂ ਵਾਗੂੰ ਜਾਪਦਾ ਹੈ ਜੋ ਪਿਆਰ ਦੇ ਸਮੁੰਦਰ ਵਿਚ ਜਾ ਕੇ ਸਮਾ ਜਾਂਦੀ ਹੈ


ਕਮਾਲ ਸਰ। ਲਿਖਦੇ ਰਹੋ ਜੀ ......

30 Jul 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਮਾਲ ਈ ਕਰਤੀ ਜਨਾਬ ........


ਪਹਿਲੀ ਵਾਰ 'ਚ ਈ ਗੋਲ੍ਡ ਮੈਡਲ ...

30 Jul 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

Interesting and colourful Sir ji l....

31 Jul 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਜਗਜੀਤ ਜੀ ਕੋਈ ਵੀ ਸ਼ਬਦ ਨਈ ਆ ਬਯਾਂ ਕਰਨ ਲੀ......
ਪਰ ਇਹ ਸਬ ਸੁਣ ਕੇ ਹੁਣ ਮੀਠਾ ਜਿਹਾ  ਸੁਪਨਾ ਲਗਦਾ ਆ.....

ਜਗਜੀਤ ਜੀ ਕੋਈ ਵੀ ਸ਼ਬਦ ਨਈ ਆ ਬਯਾਂ ਕਰਨ ਲੀ......

ਪਰ ਇਹ ਸਬ ਸੁਣ ਕੇ ਹੁਣ ਮੀਠਾ ਜਿਹਾ  ਸੁਪਨਾ ਲਗਦਾ ਆ.....

 

missing the rich culture of ours.....

 

31 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਵੀਰੇ ਤੁਸੀਂ ਵਕਤ ਦਿੱਤਾ ਕਿਰਤ ਨੂੰ ਅਤੇ ਆਪਣੇ ਬੇਸ਼ ਕੀਮਤੀ ਕਮੇਂਟ੍ਸ ਨਾਲ ਵੀ ਨਵਾਜਿਆ | ਬਹੁਤ ਸ਼ੁਕਰੀਆ ਜੀ |
ਜਿਉਂਦੇ ਵਸਦੇ ਰਹੋ ਜੀ |
ਰੱਬ ਰਾਖਾ !

ਸੰਦੀਪ ਵੀਰੇ ਤੁਸੀਂ ਵਕਤ ਦਿੱਤਾ ਕਿਰਤ ਨੂੰ ਅਤੇ ਆਪਣੇ ਬੇਸ਼ ਕੀਮਤੀ ਕਮੇਂਟ੍ਸ ਨਾਲ ਵੀ ਨਵਾਜਿਆ | ਬਹੁਤ ਸ਼ੁਕਰੀਆ ਜੀ |


ਜਿਉਂਦੇ ਵਸਦੇ ਰਹੋ ਜੀ |


ਰੱਬ ਰਾਖਾ !

 

06 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਅਤੇ ਗੁਰਪ੍ਰੀਤ ਬਾਈ ਜੀ, ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਦੀ ਨਜ਼ਰਸਾਨੀ ਕੀਤੀ ਅਤੇ ਆਪਦੇ ਬੇਸ਼ਕੀਮਤੀ ਕਮੇਂਟ੍ਸ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ !

ਸੰਜੀਵ ਬਾਈ ਜੀ, ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਦੀ ਨਜ਼ਰਸਾਨੀ ਕੀਤੀ ਅਤੇ ਨਾਲੇ ਬੇਸ਼ਕੀਮਤੀ ਕਮੇਂਟ੍ਸ ਵੀ ਦਿੱਤੇ ਜਿਸ ਲਈ ਬਹੁਤ ਬਹੁਤ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ ਜੀ !

 

27 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ ਆਪਦੇ ਬੇਸ਼ਕੀਮਤੀ ਕਮੇਂਟ੍ਸ ਲਈ ਬਹੁਤ ਧੰਨਵਾਦ ਜੀ ਅਤੇ ਦੇਰੀ ਲਈ ਛਿਮਾ ਦਾ ਜਾਚਕ ਹਾਂ |
ਜਿਉਂਦੇ ਵੱਸਦੇ ਰਹੋ !
ਰੱਬ ਰਾਖਾ !

ਨਵੀ ਜੀ, ਆਪਦੇ ਕਿਰਤ ਤੇ ਬੇਸ਼ਕੀਮਤੀ ਕਮੇਂਟ੍ਸ ਲਈ ਬਹੁਤ ਧੰਨਵਾਦ ਜੀ ! Sorry for delay in response !


ਜਿਉਂਦੇ ਵੱਸਦੇ ਰਹੋ !


ਰੱਬ ਰਾਖਾ !

 

02 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਪ੍ਰੀਤ ਜੀ, ਦੇਰੀ ਨਾਲ ਜਵਾਬ ਦੇਣ ਲਈ ਛਿਮਾ ਦਾ ਜਾਚਕ ਹਾਂ | ਆਪਨੇ ਕਿਰਤ  ਤੇ  ਨਜ਼ਰਸਾਨੀ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ |

 

ਜਿਉਂਦੇ ਵੱਸਦੇ ਰਹੋ ਜੀ |

 

ਰੱਬ ਰਾਖਾ |

11 Nov 2014

Showing page 1 of 2 << Prev     1  2  Next >>   Last >> 
Reply