Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਜ਼ਿੰਦਗੀ- ਗੋਲ ਚੱਕਰ

ਮੇਰਾ PAU ਵਿਚ Admission ਦਾ ਦਿਨ ਸੀ, ਸਾਰੇ ਪਾਸੇ students ਦੀਆਂ ਕਤਾਰਾਂ ਲੱਗੀਆਂ ਤੇ ਮੈਂ ਮੇਰੇ ਪਾਪਾ ਜੀ ਨਾਲ ਗਈ ਸੀ.  ਮੇਰੇ ਪਾਪਾਜੀ ਬਹੁਤ ਖੁਸ਼ ਸਨ ਕਿ ਕੁੜੀ ਨੂੰ PAU ਵਿਚ ਦਾਖਲਾ ਮਿਲ ਜਾਣਾ ਹੈ.. ਤੇ ਅਸੀਂ ਬੜੇ ਖੇਆਲ ਨਾਲ ਫਾਰਮ ਭਰ ਰਹੇ ਸੀ.

ਥੋੜੇ ਚਿਰ'ਚ ਅਸੀਂ ਫਾਰਮ ਫੜਾਉਣ ਗਏ ਤੇ ਕਲਰਕ ਨੇ ਕਿਹਾ ਕਿ ਇਕ ਫਾਰਮ missing ਹੈ, ਅਤੇ ਓਹਦੇ ਲਈ line ਲੱਗੀ ਸੀ... ਪਾਪਾ ਕਹਿੰਦੇ ਮੈਂ ਹੁਣੇ ਲੈ ਕੇ ਆਉਨਾ... ਤੂੰ ਇਥੇ ਈ ਰਹ....

ਪਾਪਾ ਨੇ ਕਿਸੇ ਕੁੜੀ ਤੋਂ ਫਾਰਮ ਦੇ ਬਾਰੇ ਪੁਛਿਆ ਤੇ ਪਾਪਾ ਦਾ ਅਜੀਬ ਜਿਹਾ reaction ਦੇਖ ਕੇ ਮੈਂ ਉਹਨਾਂ ਕੋਲ ਗਈ.... ਮੈਨੂੰ ਸੀ ਕਿ ਪਤਾ ਨਹੀਂ ਕਿ ਗੱਲ ਆ ਜਿਹੜਾ ਪਾਪਾਜੀ ਸੋਚੀਂ ਪੈ ਗਏ... ਪਾਪਾ ਕਹਿੰਦੇ "ਰਾਣੀ (ਮੇਰਾ ਘਰ ਦਾ ਨਾਮ ) ਬੇਟਾ ਤੁਸੀਂ ਈ ਪੁਛ ਲੋ ਪਤਾ ਨਈ ਗੁੱਡੀ ਨੇ ਕੀ rate ਦਸਿਆ"

ਉਥੇ ਕੁੜੀ ਖੜੀ ਸੀ, goggles ਲਾਈਆਂ ਹਾਲਾਂਕਿ ਹਾਲ ਚ ਹਨੇਰਾ ਜਿਹਾ ਈ ਸੀ  ਤੇ ਏਦਾਂ ਲਗਦਾ ਸੀ ਜਿਵੇ ਬਸ ਮੁੰਬਈ ਤੋਂ ਸਿਧਾ ਲੁਧਿਆਣੇ ਉੱਤਰੀ ਆ, ਪੂਰੀ model look .... ਮੈਨੂੰ ਏਦਾਂ ਦੇ Live Drame  ਦੇਖ ਕੇ ਹਾਸਾ ਆ ਹੀ ਜਾਂਦਾ....

ਉਹ ਬੀਬੀ line ਚ ਖੜੀ ਸੀ, ਮੈਂ ਪੁਛਿਆ ਕਿ ਫਾਰਮ ਦਾ price ਕੀ ਆ ਤੇ ਕਹਿੰਦੀ"10 Bucks " ... ਉਦੋਂ ਮੈਨੂ ਵੀ ਨਈ ਸੀ ਪਤਾ ਕਿ ਇਹ bucks ਕੇਹੜੀ currency ਦਾ ਨਾਮ ਆ... ਮੈਂ ਫੇਰ ਪੁਛਿਆ ਓਹਨੇ ਫੇਰ ਓਹੀ ਜਵਾਬ ਦਿੱਤਾ.... ਮੈਂ ਕੇਹਾ "you have ? ਕੇਹਂਦੀ  "yeah ".... ਮੈਂ ਕੇਹਾ "show me "...

ਜਦ ਦੇਖੇ ਤੇ ਦਸ ਦਾ ਨੋਟ .... ਨੋਟ ਦੇਖ ਕੇ ਇਕ ਵਾਰ ਤੇ ਸਿਰੇ ਦੀ ਖਿਝ ਆਈ... ਪਰ ਮੈਂ ਸ਼ਾਂਤੀ ਜੇਹੀ ਨਾਲ ਕਿਹਾ "ਤੁਹਾਨੂੰ ਪੰਜਾਬੀ ਨਈ ਆਉਂਦੀ", ਕਹਿੰਦੀ "ਆਉਂਦੀ ਆ...."... ਮੈਂ ਕਿਹਾ "ਫੇਰ ਪੰਜਾਬੀ ਬੋਲ, ਆਵੇਂ ਅਧੇ ਘੰਟੇ ਤੋਂ ਮੇਰੇ ਪਾਪਾਜੀ ਨੂੰ ਚੱਕਰਾਂ ਚ ਪਾਇਆ.."

ਬੀਬੀਜੀ ਨੇ ਗੁੱਸਾ ਕੀਤਾ... ਤੇ ਕਹਿੰਦੀ "how illiterate , dont know why this University let you get Admitted in "

ਪਾਪਾਜੀ ਕੋਲ ਸੀ ਸੋ ਆਪਾਂ ਸਿਆਣੇ ਬਣ ਕੇ ਵਾਪਿਸ ਆ ਗਏ... ਪਰ ਮੇਰੇ ਵਰਗੇ  ਲਈ ਏਨੀ ਗਲ ਕਹਾ ਲੈਣੀ ਸੌਖੀ ਨਈ... ਮੈਨੂੰ ਲੱਗੇ ਵੀ ਜਿਵੇਂ ਕਰਜਾ ਚੜਾ ਕੇ ਆ ਗੀ... ਪਤਾ ਨਈ ਕਦੇ ਮੋੜਇਆ ਵੀ ਜਾਉ ਯਾ ਨਾਲ ਈ ਲੈ ਕੇ ਮਰੂੰ...

 

ਅੱਜ 8 ਸਾਲਾਂ ਬਾਅਦ  ਉਹ ਫੇਰ ਮਿਲੀ, ਮੈਂ ਤੁਰੀ ਆਉਂਦੀ ਆਪਣੇ ਗਾਉਣ- ਪਾਣੀ ਵਿਚ ਮਸਤ ਸੀ... ਤੇ ਉਹ ਕਾਰ ਵਿਚ ਸੀ, ਉਹਨੇ ਮੈਨੂੰ ਬੁਲਾਇਆ, ਕੇਹਂਦੀ "ਸ਼ਾਯਦ ਆਪਾਂ ਇਕ ਦੂਜੇ ਨੂੰ ਜਾਣਦੇ ਹਾਂ".... ਮੈਂ  time ਲਾ ਕੇ ਸੋਚਿਆ ਤੇ ਯਾਦ ਆ ਗਾਇਆ... ਉਹਨੂੰ ਵੀ ਸ਼ਕਲ ਈ ਯਾਦ ਸੀ, ਕਿੱਸਾ ਬਾਅਦ ਚ ਈ ਯਾਦ ਆਇਆ ਤੇ ਫੇਰ ਕੇਹਂਦੀ "ਮੈਂ ਤੇ ਉਵੇਂ ਈ ਆ.... ਤੂੰ ਬਦਲ ਗਈ..ਮੇਰਾ ਹਾਸਾ ਨਿਕਲ ਗਇਆ".... ਉਹਨੂੰ ਮੈਂ ਆਪਣੇ ਘਰ ਲੈ ਕੇ ਆਈ ਤੇ ਅਸੀਂ ਕਾਫੀ ਗੱਲਾਂ ਮਾਰੀਆਂ....

ਮੈਂ ਉਹਨੂੰ ਸੁਣਾ ਦਿਤੀਆਂ ਜੋ ਸ਼ਾਯਦ ਉਸ ਦਿਨ ਰਹ ਗਈਆਂ ਸੀ... ਮੈਂ ਕੇਹਾ ਤੇਰਾ ਉਧਾਰ ਪਇਆ ਸੀ ਦਿਲ ਤੇ ਅੱਜ ਲੈ ਜਾ... ਅਸੀਂ ਹੱਸੇ ਤੇ ਜ਼ਿੰਦਗੀ ਦੇ ਤਜੁਰਬੇ ਜੋ ਵੀ ਹੋਏ share ਕੀਤੇ...

 

ਵਧੀਆ ਲਗਿਆ ਕਿਸੇ ਪੁਰਾਣੇ ਆਪਣੇ ਨੂੰ ਮਿਲ ਕੇ, ਭਾਵੇਂ ਓਹ ਮੁਲਾਕਾਤ ਏਨੀ ਵਧੀਆ ਨਹੀਂ ਸੀ, ਪਰ ਨਾ ਭੁੱਲਣ ਵਾਲੀ ਸੀ...


ਹੁਣ ਸੋਚ ਰਹੀ ਆ, ਕੋਈ ਵੀ ਹਾਦਸਾ ਜੋ ਲੀਕ ਤੋਂ ਪਰਾਂ ਹਟ ਕੇ ਹੁੰਦਾ ਹੈ ਉਹ ਦਿਲ ਵਿਚ ਬਹਿ  ਜਾਂਦਾ.... ਇਹ ਵੀ ਬਹਿ  ਗਈ ਸੀ.... ਅੱਜ ਸਾਨੂੰ ਦੋਨਾਂ ਨੂੰ ਲਗਿਆ ਜਿਵੇਂ ਅਸੀਂ ਬਹੁਤ ਪੁਰਾਣੇ ਦੋਸਤ ਹਾਂ, ਜੋ 8 ਸਾਲਾਂ ਬਾਅਦ ਫੇਰ ਚੱਕਰ ਲਾ ਕੇ ਇਕ ਦੂਜੇ ਦੇ ਸਾਹਮਣੇ ਆ ਖੜੇ ਆਂ ...


Life is beautiful .... !!!

04 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

hehehehehehe....

10  bucks .....

 

 

ਅਸੀ ਵੀ ਚੇਤੇ ਰੱਖਾਂਗੇ ਤੁਹਾਡੀ ਇਸ ਖੂਬਸੂਰਤ ਤੇ ਅਭੁੱਲ ਯਾਦ ਨੂੰ...

 

mai v bombay rehnda haan ...

hun mai v ethe 10 bucks keha kranga ...lolz

04 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਮੇਰਾ ਖਿਆਲ ਹੈ ਕਿ ਸਭ ਨੂੰ ਏਸ forum 'ਚ ਕੌੜੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਨ ਦੀ ਲੜੀ ਅੱਗੇ ਤੋਰਨੀ ਚਾਹਦੀ ਹੈ,,,,

04 Sep 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

bahut interesting si

 

 

chlo vdiya hoeya tuhanu fer milii oh kudi kuljit nhi tan tusi hamesha is gal nu apne dil vich rakhna c 

 

ikk bojh di tran

 

vese tusi ikk gal vdiya kitti usda note dekhke hahahaha

 

nice sharing changa lagga read krke 

 

 

04 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Bhut Vadiya Shar kita tusi kuljit g tusi


aapna bhut sare log ajje milde rehnde na zindgi vich ...???


jo hunde ta kush na par nilknde kush na


04 Sep 2010

Amrinder Singh
Amrinder
Posts: 4128
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਹਾਹਾਹਾਹਾ .....10 Bucks...

 

ਕੁਲਜੀਤ ਤੁਸੀਂ ਬਹੁਤ ਖੂਬਸੂਰਤੀ ਨਾਲ ਬਿਆਨ ਕੀਤੀ ਇਹ ਯਾਦ..... ਅਸੀਂ ਵੀ ਯਾਦ ਰਖਾਂਗੇ....

 

Well it is amazing.. ਦੇਖ ਲੋ ਤੁਹਾਡੀ ਮੁਲਾਕਾਤ ਕਿਹੋ ਜੇਹੀ ਸੀ... ਪਰ ਫੇਰ ਵੀ ਤੁਹਾਨੂੰ ਕੁੜੀ ਆਪਣੀ ਆਪਣੀ ਲੱਗੀ.....

 

ਬਹੁਤ ਚੰਗਾ ਕੀਤਾ ਇਹ ਮੁਲਾਕ਼ਾਤ ਸਾਂਝੀ ਕਰਕੇ.. You wrote it like a professional writer......

ਸਹਿਮਤ ਹਾਂ ਸਟਾਲਿਨਵੀਰ ਬਾਈ ਨਾਲ.... ਆਪਾਂ ਨੂੰ ਜ਼ਿੰਦਗੀ ਦੀਆਂ ਕੁੜੀਆਂ ਮਿਠੀਆਂ ਯਾਦਾਂ ਸਾਂਝੇ ਕਰਦੇ ਰਹਿਣਾ ਚਾਹੀਦਾ..

 

keep sharing..!!

04 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਇਹ ਸਭ ਪੜ ਕੇ ਬਹੁਤ ਹੈਰਾਨੀ ਹੋਈ ਕਿ ਮੇਰੇ ਨੇੜਲੇ ਸ਼ਹਿਰ ਦੇ ਵਿੱਚ ਵੀ ਇਸ ਤਰਾਂ ਦੇ ਲੋਕ ਨੇ ਜਿਹੜੇ paiseyan ਨੂੰ bucks ਕਹਿੰਦੇ...

ਬਾਕੀ ਆਪ ਜੀ ਦੀ ਸੁਭਾਅ ਬਾਰੇ ਵੀ ਇਹ ਸਭ ਪੜ ਕੇ ਜ਼ਾਹਿਰ ਹੁੰਦਾ ਹੈ ਕਿ "ਕੁਲਜੀਤ ਚੀਮਾਂ" ਬਹੁਤ ਹੀ ਹਸਮੁੱਖ ਤੇ ਨਿੱਘੇ ਸੁਭਾਅ ਦੇ ਮਾਲਿਕ ਨੇ,ਕਿਉਂਕਿ ਅੱਠ ਸਾਲਾਂ ਬਾਦ ਵੀ ਆਪਣੇ ਆਪ ਨੂੰ ਹਾਈ-ਫਾਈ ਕਹਾਉਂਣ ਵਾਲੀ ਕੁੜੀ ਨੂੰ ਤੁਸੀ ਪਿਆਰ ਨਾਲ ਉਸਦੀ ਆਉ-ਭਗਤ ਕੀਤੀ.. Smile


ਸ਼ੁਕਰੀਆ ਸਾਝਾਂ ਕਰਨ ਵਾਸਤੇ :)

04 Sep 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਬਹੁਤ ਬਹੁਤ ਸ਼ੁਕਰੀਆ ਜੋ ਆਪ ਸਾਰਿਆਂ ਨੇ ਇਸ ਯਾਦ ਨੂੰ ਇੰਨਾ ਮਾਣ ਦਿੱਤਾ.
ਸਟਾਲਿਨ ਜੀ ਨੇ ਠੀਕ ਕਿਹਾ, ਯਾਦਾਂ ਦਾ ਇਹ ਚੱਕਰ ਮੁੱਕਣ ਜਾਰੀ ਰਖਿਆ ਜਾਵੇ.. 
ਧੰਨਵਾਦ !!!

ਬਹੁਤ ਬਹੁਤ ਸ਼ੁਕਰੀਆ ਜੋ ਆਪ ਸਾਰਿਆਂ ਨੇ ਇਸ ਯਾਦ ਨੂੰ ਇੰਨਾ ਮਾਣ ਦਿੱਤਾ.


ਸਟਾਲਿਨ ਜੀ ਨੇ ਠੀਕ ਕਿਹਾ, ਯਾਦਾਂ ਦਾ ਇਹ ਚੱਕਰ ਜਾਰੀ ਰਖਿਆ ਜਾਵੇ.. 


ਧੰਨਵਾਦ !!!

 

04 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਓਏ ਤੈਨੂੰ ੧੦ bucks ਨਹੀ ਪਤਾ ਸੀ, ਬਹੁਤ ਬੁਰੀ ਹਾਲਤ ਸੀ ਤੇਰੀ... ਸੁਹਣਾ ਲਿਖਿਆ ਹੈ ਜੀ... ਲਿਖਦੇ ਰਹੋ!!!

04 Sep 2010

parvinder sandhu
parvinder
Posts: 3
Gender: Female
Joined: 07/May/2010
Location: surrey Bc
View All Topics by parvinder
View All Posts by parvinder
 
ਜ਼ਿੰਦਗੀ- ਗੋਲ ਚੱਕਰ

ਕੁਲਜੀਤ ਬਹੁਤ ਵਧੀਆ ...ਜਿੰਦਗੀ ਦੇ ਨਾਲ ਜੁੜੀਆਂ ਗੱਲਾਂ ਜਦੋਂ ਅੱਖਰਾਂ ਵਿੱਚ ਬੰਨੀਆ ਜਾਣ ਤਾਂ ਕਿਸੇ ਵਧੀਆ ਮਨਘੜਤ  ਕਹਾਣੀ ਨਾਲੋਂ ਵੀ ਜਿਆਦਾ ਅਸਰ ਛੱਡ ਜਾਦੀਆਂ ਨੇ......... ਤੇਰੇ ਅੰਦਰ ਮੈਨੂੰ ਇੱਕ ਕਹਾਣੀ ਕਾਰਾ ਦਿਸਦੀ ਹੈ.....keep it up

11 Sep 2010

Showing page 1 of 2 << Prev     1  2  Next >>   Last >> 
Reply