Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
a tribute to my nani maa :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 3 << Prev     1  2  3  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
a tribute to my nani maa


ਨਾਨੀ ਸ਼ਬਦ ਨਾਨਕਿਆਂ ਤੋਂ ਸ਼ੁਰੂ ਕਰਦੇ ਹਾਂ.. 'ਨਾਨਕੇ' ਇੱਕ ਐਸਾ ਸ਼ਬਦ ਹੈ ਜਿਸਦੇ ਜ਼ਿਹਨ ਵਿੱਚ ਆਉਂਦਿਆਂ ਹੀ ਖੁੱਲਾ-ਡੁੱਲਾ ਖਾਣਾ ਪੀਣਾ, ਖੜਮਸਤੀਆਂ ਤੇ ਰੱਜਵੇਂ ਪਿਆਰ ਦਾ ਖਿਆਲ ਆਉਂਦਾ ਹੈ। ਜਿਵੇਂ ਬਚਪਨ ਵਿੱਚ ਕਹਿੰਦੇ ਹੁੰਦੇ ਸੀ-
                ਨਾਨਕੇ ਘਰ ਜਾਵਾਂਗੇ,
                ਲੱਡੂ ਪੇੜੇ ਖਾਵਾਂਗੇ,
                ਮੋਟੇ ਹੋ ਕੇ ਆਵਾਂਗੇ।
      ਤੇ ਲੱਗਦਾ ਹੈ ਇੰਨਾਂ ਪੰਕਤੀਆਂ 'ਚ ਨਾਨਕਿਆਂ ਦਾ ਪੂਰਾ ਲਾਡ ਪਿਆਰ ਸਮਾਇਆ ਹੋਵੇ।
         ਤੇ ਨਾਨਕਿਆਂ ਬਾਰੇ ਸੋਚ ਕੇ ਜੋ ਮੇਰੇ ਮਨ ਵਿੱਚ ਤਸਵੀਰ ਉੱਭਰਦੀ ਹੈ ਉਹ ਨਾਨੀ ਦੇ ਚਿਹਰੇ ਤੇ ਆਪਣੇ ਦੋਹਤੇ ਦੋਹਤੀਆਂ ਵਿੱਚ ਆਪਣੀ ਧੀ ਦਾ ਅਕਸ ਦੇਖ ਖੁਸ਼ੀ ਤੇ ਸਕੂਨ, ਨਾਨੇ ਦੀਆਂ ਮਿੱਠੀਆਂ-ਪਿਆਰੀਆਂ ਝਿੜਕਾਂ, ਹਾਸਾ ਠੱਠਾ........ਤੇ ਮਾਮਿਆਂ ਨੂੰ ਰੱਜ ਕੇ ਤੰਗ ਕਰਨਾ, ਸਿਰ 'ਚ ਗਲੀਆਂ ਕਰਨ ਵਾਲੀ ਗੱਲ ਕਹਿ ਲਉ ਜਾਂ ਕਹਿ ਲਉ ਸਿਰ ਤੇ ਨੱਚਣਾ.....ਤੇ ਮਾਸੀਆਂ ਮਾਮੀਆਂ ਨਾਲ ਪਿਆਰ ਸ਼ਰਾਰਤ ਤੇ ਨੋਕ ਝੋਕ........।
  ਕਿੰਨਾਂ ਪਿਆਰਾ ਜਿਹਾ ਮਾਹੌਲ ਲੱਗਦਾ ਆ ਜਿਵੇਂ ਪੂਰਾ ਸੰਸਾਰ ਆ ਸਮਾ ਗਿਆ ਹੋਵੇ ਸਿਰਫ਼ ਨਾਨਕੇ ਸ਼ਬਦ ਵਿੱਚ.......।

16 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਪਰ ਮੈਂ ਕਦੇ ਇਸ ਸ਼ਬਦ ਜਾਂ ਨਾਨੀ ਦੇ ਪਿਆਰ ਨੂੰ ਕਦੇ ਮਹਿਸੂਸ ਨਹੀਂ ਕਰ ਪਾਈ। ਮੇਰੇ ਲਈ ਇਹ ਸ਼ਬਦ ਬਹੁਤ ਅਨਜਾਣ ਰਿਹਾ ਹੈ... ਮੈਂ ਨਿੱਕੀ ਜਿਹੀ ਹੁੰਦੀ ਸੀ ਤਾਂ ਯਾਦ ਹੈ ਕਿ ਮੇਰੀ ਮਾਂ ਮੇਰੇ ਨਾਨਕੇ ਸੀ ਕਾਫੀ ਦਿਨਾਂ ਤੋਂ ਤੇ ਇੱਕ ਦਿਨ ਮੇਰਾ ਮਾਮਾ ਮੈਨੂੰ ਲੈਣ ਆਇਆ ਕਿ  ਨਾਨੀ ਇਹਦਾ ਮੂੰਹ ਦੇਖਣ ਲਈ ਕਹਿੰਦੀ ਆ......ਮੈਨੂੰ ਬੜਾ ਚਾਅ ਕਿ ਅੱਜ ਮੰਮੀ ਨੂੰ ਮਿਲਾਂਗੇ.. ਤੇ ਜਾ ਕੇ ਦੇਖਿਆ ਕਿ ਉਥੇ ਕਾਫੀ ਜਣੇ ਮੰਜਾ ਘੇਰੀ ਖੜੇ ਸੀ ਤੇ ਨਾਨੀ ਮੰਜੇ ਤੇ ਮਰਨ ਕਿਨਾਰੇ ਪਈ ਸੀ.. ਹਾਲੇ ਵੀ ਯਾਦ ਆ ਕੋਈ ਹਰੇ ਜਿਹੇ ਰੰਗ ਦਾ ਲੇਪ ਜਿਹਾ ਲਾਇਆ ਹੋਇਆ ਸੀ ਗਲੇ ਤੇ.. (ਗਲੇ ਦਾ ਕੈਂਸਰ ਸੀ ਉਨਾਂ ਨੂੰ).. ਮਾਂ ਰੋ ਰਹੀ ਸੀ .. ਮੈਨੂੰ ਕੋਲ ਦੇਖ ਕੇ ਨਾਨੀ ਨੇ ਮੇਰਾ ਮੂੰਹ ਪਲੋਸਿਆ ਤੇ ਕੁਝ ਕਹਿਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਫੇਰ ਜਿਵੇਂ ਅੱਖਾਂ ਭਰ ਆਈਆਂ.. ਮੈਂ ਛੋਟੀ ਸੀ ਸੋ ਮੈਂ ਦੌੜ ਆਈ ਤੇ ਜ਼ਿਦ ਕੀਤੀ ਕਿ ਮੈਂ ਤਾਂ ਪਾਪਾ ਕੋਲ ਜਾਣਾ ਆ.. ਤੇ ਮਾਮਾ ਮੈਨੂੰ ਛੱਡ ਗਿਆ..ਦੋ-ਚਹੁੰ ਦਿਨਾਂ ਬਾਅਦ ਮੇਰੀ ਨਾਨੀ ਦੀ ਮੌਤ ਹੋ ਗਈ। ਨਾਨਾ ਜੀ ਪਹਿਲਾਂ ਹੀ ਨਹੀਂ ਸੀ ..ਹੌਲੀ ਹੌਲੀ ਘਰ ਉੱਜੜਦਾ ਗਿਆ...(ਘਰ ਦੀ ਕਹਾਣੀ ਕਦੇ ਫੇਰ ਸੁਣਾਉਂਗੀ.....)... ਮੰਮੀ ਨੇ ਬੜਾ ਰੋਣਾ ਤੇ ਸਾਨੂੰ ਬੜਾ ਅਜੀਬ ਲੱਗਣਾ ਕਿ ਫੇਰ ਕੀ ਹੋਇਆ ਮੰਮੀ ਕਾਹਤੋਂ ਰੋਂਦੀ ਆ.. ਅਸੀਂ ਕਦੇ ਕਦੇ ਨਾਲ ਈ ਰੋਣ ਲੱਗ ਜਾਣਾ... ।
         ਪਰ ਜਦੋਂ ਥੋੜੀ ਸੁਰਤ ਸੰਭਲੀ ਤਾਂ ਸਕੂਲ 'ਚ ਸਾਰਿਆਂ ਨੇ ਜਦੋਂ ਗਰਮੀ ਦੀਆਂ ਛੁੱਟੀਆਂ 'ਚ ਨਾਨਕੇ ਜਾਣ ਬਾਰੇ ਗੱਲ ਕਰਨੀ ਤਾਂ ਅਸੀਂ ਮੈਂ ਇੱਕ ਪਾਸੇ ਜਿਹੇ ਹੋ ਕੇ ਬਹਿ ਜਾਣਾ... ਤੇ ਅਸੀਂ ਕਾਫੀ ਚਿਰ ਪਹਿਲਾਂ ਹੀ ਉਦਾਸ ਹੋ ਜਾਣਾ ਤੇ ਮਾਂ ਨੇ ਵੀ ਹਮੇਸ਼ਾ ਰੋਣਾ ਛੁੱਟੀਆਂ 'ਚ... ਮੇਰੀਆਂ ਭੂਆ ਕੋਲ ਚਲੇ ਜਾਂਦੇ ਸੀ ਤੇ ਅੱਧੀਆਂ ਛੁੱਟੀਆਂ ਭੂਆਂ ਦੇ ਨਿਆਣਿਆਂ ਨੇ ਸਾਡੇ ਪਿੰਡ ਆ ਜਾਣਾ... ਪਰ ਪੂਰਾ ਬਚਪਨ ਉਹੀ ਤਰਸਯੋਗ ਜਿਹੇ ਨਿਆਣੇ ਰਹੇ........ ਕਿਤੇ ਵੀ ਜਾਣਾ ਛੁੱਟੀਆਂ 'ਚ, ਸਭ ਤੋਂ ਸੁਣਨਾ " ਵਿਚਾਰਿਆਂ ਦੇ ਨਾਨਕੇ ਹੈਨੀਂ, ਤਾਂ ਕਰਕੇ ਇੱਥੇ ਆ ਗਏ........"

16 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਪਰ ਇਹ ਕਹਿਣਾ ਝੂਠ ਬੋਲਣ ਵਾਲੀ ਗੱਲ ਹੋਵੇਗੀ ਕਿ ਅਸੀਂ ਕਿਸੇ ਕਿਸਮ ਦੇ ਪਿਆਰ ਤੋਂ ਵਾਂਝੇ ਰਹੇ.. ਦਾਦੀ ਦਾਦਾ, ਭੂਆ ਜੀ,ਮੇਰੀ ਮੰਮੀ ਦੇ ਨਾਨਕੇ, ਪਾਪਾ ਦੇ ਨਾਨਕੇ, ਮੰਮੀ ਦੇ ਭੂਆ ਹੋਰੀਂ ਸਭ ਨੇ ਮਾਂ ਤੇ ਸਾਨੂੰ ਰੱਜਵਾਂ ਪਿਆਰ ਦਿੱਤਾ...ਮੰਮੀ ਨੂੰ ਮੇਰੇ ਦਾਦਾ ਦਾਦੀ ਜੀ ਮੇਰੀਆਂ ਭੂਆ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ...।
             ਹੁਣ ਕੋਈ ਨਾਨੀ ਨੂੰ ਇਨਾਂ ਯਾਦ ਨਹੀਂ ਕਰਦਾ,,  ਪਰ ਪਤਾ ਨਹੀਂ ਮੇਰੇ ਦਿਲ 'ਚ ਇੱਕ ਚੀਸ ਜਿਹੀ ਕਦੇ ਕਦੇ ਬਹੁਤ ਉੱਠਦੀ ਆ ਕਿ ...."ਜੇ ਮੇਰੀ ਨਾਨੀ ਹੁੰਦੀ......." ਮੈਂ ਕਦੇ ਕਦੇ ਕੋਈ ਜ਼ਿਦ ਕਰਦੀ ਹਾਂ ਬਹੁਤ.. ਪਾਗਲਾਂ ਜਾਂ ਬੱਚਿਆਂ ਵਾਂਗ(ਹੁਣ ਤੱਕ ਦੋ - ਤਿੰਨ ਵਾਰ ਹੋ ਚੁੱਕਾ ) ਤੇ ਮੇਰੀ ਜ਼ਿੱਦ ਦਾ ਪਿਛਲਾ ਕਿੱਸਾ ਵੀ ਨਾਨੀ ਨਾਲ ਹੀ ਸੰਬੰਧਿਤ ਹੈ, ਤਿੰਨ ਕੁ ਸਾਲ ਦੀ ਗੱਲ ਐ ਕਿ ਮੈਂ ਹੋਸਟਲ 'ਚ ਸੀ, ਕੁਝ ਬੀਮਾਰ ਵੀ ਸੀ ਤੇ ਉਹ ਜ਼ਿਦ ਵਾਲਾ ਦੌਰਾ ਵੀ ਪੈ ਗਿਆ ਤੇ ਮੈਂ ਰੋਣਾ ਸ਼ੁਰੂ ਕਰ ਦਿੰਤਾ ਜ਼ੋਰ ਨਾਲ ਕਿ ਮੈਂ ਨਾਨੀ ਕੋਲ ਜਾਣਾ ਆ,, ਤੇ ਕਾਫੀ ਕੁੜੀਆਂ ਇਕੱਠੀਆਂ ਹੋ ਗਈਆਂ .. ਤੇ ਸਾਰੇ ਕਹਿੰਦੇ ਕਿ ਛੁੱਟੀ ਲੈ ਕੇ ਘਰ ਜਾ ਕੇ ਮਿਲਿਆ ਜੇ ਯਾਦ ਆਈ ਆ .. ਤੇ ਮੇਰੀ ਰੂਮ ਮੇਟ ਕਹਿੰਦੀ ਏਹਦੀ ਨਾਨੀ ਤਾਂ ਬਚਪਨ 'ਚ ਹੀ ਮਰ ਗਈ ਸੀ ਤੇ ਸਾਰੇ ਹੱਸਣ ਲੱਗ ਪਏ...।
          ਚਾਹੇ ਕਈ ਵਾਰ ਲੱਗਿਆ ਕਿ ਨਾਨੀ ਵਾਲਾ ਪਿਆਰ ਮਿਲ ਗਿਆ ਪਰ ਭੁਲੇਖਾ ਸੀ..ਮੇਰੀ ਛੋਟੀ ਮਾਂ(ਚਾਚੀ ਜੀ) ਦੀ ਮਾਂ ਨੇ ਕਾਫੀ ਪਿਆਰ ਦਿੱਤਾ ਤੇ ਉੰਨਾਂ ਦੀ ਵੀ ਮੌਤ ਹੋ ਗਈ ..ਥੋੜੇ ਹੀ ਚਿਰ ਬਾਅਦ... ਇੱਕ ਹੋਰ ਅਖਾਉਤੀ ਨਾਨੀ ਨੇ ਬੜਾ ਪਿਆਰ ਦਿਖਾਉਣਾ ਤੇ ਅਸੀਂ ਵੀ ਆਉਣ ਜਾਣ ਲੱਗ ਪਏ(ਮੈਂ ਤੇ ਵੀਰ) ..ਪਰ ਇੱਕ ਵਾਰ ਮੈਂ ਸੁੱਤੀ ਪਈ ਨੇ ਸੁਣਿਆ ਉਹ "ਨਾਨੀ..!!" ਕਿਸੇ ਨੂੰ ਕਹਿ ਰਹੀ ਸੀ ਕਿ ਇਹ ਹਰ ਵਾਰ ਹੀ ਕਿਉਂ ਆ ਜਾਂਦੇ ਆ...ਕਈ ਦੋਸਤਾਂ ਦੀਆਂ ਨਾਨੀਆਂ ਤੋਂ ਪਿਆਰ ਮਿਲਿਆ ਪਰ ਉਹ ਆਪਣਾਪਣ ਕਿਤੋਂ ਨਹੀਂ ਮਿਲਿਆ... ਤੇ ਫਿਰ ਹੌਲੀ ਹੌਲੀ ਇਹ ਸਵੀਕਾਰ ਕਰ ਲਿਆ ਕਿ ਨਾਨੀ ਨਹੀਂ ਮਿਲੇਗੀ ਕਿਤੇ ਵੀ....।
             

16 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 


              ਮੈਨੂੰ ਹਮੇਸ਼ਾ ਲੱਗਿਆ ਹੈ ਕਿ ਸਾਡੇ ਹੋਰ ਬਹੁਤ ਪਿਆਰੇ ਰਿਸ਼ਤੇ ਨੇ ਮਾਂ-ਪਿਉ, ਦਾਦਾ ਦਾਦੀ, ਭੂਆ, ਮਾਸੀਆਂ ਤੇ ਹੋਰ ਕਈ .. ਉਦਾਂ ਹੀ ਨਾਨੀ ਨਾਲ ਵੀ ਸ਼ਾਇਦ ਬਹੁਤ ਗੂੜਾ ਰਿਸ਼ਤਾ ਹੁੰਦਾ ਹੋਵੇਗਾ.... ਕਿਸਮਤ ਵਾਲੇ ਨੇ ਜਿੰਨਾਂ ਨੂੰ ਸਾਰੇ ਰਿਸ਼ਤੇ ਨਸੀਬ ਹੁੰਦੇ ਨੇ......... ਤੇ ਇਹੀ ਦੁਆ ਕਰਦੀ ਹਾਂ ਕਿ ਅਜਿਹਾ ਪਿਆਰਾ ਦਿਲ ਦਾ ਕਰੀਬੀ ਰਿਸ਼ਤਾ ਕਦੇ ਨਾ ਛੁੱਟੇ ਕਿਸੇ ਤੋਂ.................!!!
      ਆਮੀਨ........
                ਜੱਸੀ ਸੰਘਾ..

16 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

jassi bahut emotional ho k likhea,es lae padde padde main v emotional ho gayi haan.

jassi bilkul sach keha k nani wala pyar nae de sakda koi.

nanke hunde he nani naal hun.

 

main v choti c ,jado meri bibi (nani) ji d death ho gayi c.

mainu thoda thoda yaad hai,par exact nae.

 

ek vaar nanke gaye asin, main te mera cousin khed rahe c,pata nae asin kis gal to behas k lad paye, and mere cousin ne mere nukk (nose) te rumba marea. mere bleeding badi hoyi and main behosh ho gayi. bibi ji ne dekhea and oh jis tarah c,ose haalat ch chakk  k doctor de daud gaye. mere stiches lage and aaj v oh nishan hai. mom dasde hun k aje ohna n inna feel nae hoea ,par bibi ji kae din upset rahe.

oh england rehnde c,fe oh england chale gaye. kuch time baad bhapa ji and bibi ji  da kuch mahine da gap pa k death ho gayi. saal baad mere dad d death ho gayi.eh 86 d gal hai. aaj inne varey ho gaye jassi ,par os pyar nu koi poora nae kar sakea.

pata nae jassi rabb eh dil kyu rakhda hai body ch,eh na hovey tan din saukhey niklan

 

thanx jassi eh thread chalauan lae. aaj mann kafi halka ho gaya.

love u dear

16 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ji didi ajj bht yaad ayi c tahin likhia.....Frown

16 Mar 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 
yeh daulat bhi le lo yeh shohrat bhi le lo.. magar mujh ko lauta do bachpan ka saawan .. woh kagaz ki kashti woh barish ka paani..

i had the best naani ever, the best ensaan on earth ever born, everyone that came in her contact loved her, kade koi keeri bhi nai maari honi bhulke, enna pyar ditta ke bas das nahi sakde, bas oh din nahi bhulda jad mera viah hoia se te mai eithe aa gayee te pher majbooria kaaran 7 saal india na ja saki te es time ch mere mama ji gujar gaye, he didnt have any kids, so assi naanke bahut rehnde si

 we are 4 sisters and one brother but mai te mere to vaddi sister sukhi jiyada naanke rehndia si; Chappar da mela nahi bhulda naani naal vekhna oh vi rehri te gaye si mainu yaad hai do vaar ( 2 valda wali rehri)  main chadol te baithe ta announcement ho gayee ke koi walia lahun wala chor aa gaya bhai bacho.. te naani ne jhat naal mainu chandol to laah ke chunni naa aapda sir  change tarah dhal liya .. miss that time, te hun kade chappar jaan de rooh nai keeti

 

Naanke pind * do (2) pind chad ke hi si, te mere taye te mundia  de oh tampu jihe paaye hoye si 3 wheeler odo nave nave challe si , saade pind to ahemdgarh nu te  saada jad ji karna tampu te char jaana, eitho tak mainu yaad aa ke mera result aaya 8th grade da sidha naani nu prize dikhun challe gayee.mum dad nu ta sham nu mile

 

, ;; anyways, 7 saal vaad naani nu milli,, pher bahut pyar liya , we have sooooo many relatives abroad so hamesha koi na koi india giya hunda te naani was the center of attaction

.. te jad mai canada aun laggi ta assi sarabha nagar naanke milan gaye.. naani door te aa gayee. te pata nahi kis ne kiha .. naani nu enna kiu ghut ghut ke mildi eey, ehne ta eithe hi hona.. sab diya chuttiaa ta ehde naal pooria hundia ne, bas mainu pata nahi oh bol mere dil vich bajje ke mai naani nu mil rahi si te kisse ne kiha na mil , ehne kite nahi jaana... jee keeta ke os person de paira di mitti chuk ke chulle ch paava.. saadi galwakkri nu nazar na  laa den esde bol..

pher bas kisse ne kiha challo challo dilli vi jaana.. time nahi.. naani ne mainu chaulla diyan pinnia dittian.. kulche mangwa ke ditte ke rah ch jaandi kha lavee. (she knew ke i loved kulche from sarabha nagar market)
bas oh din te aa din . .. pher naani kade nahi milli

Hun doosre mame de munde ne kothi paa layee. Te jad main naanke gayee ta main video tape kar rahi se te mere bhub nikal gayee ke ohne saadia saaria yaada mita dittia.. oh andrla te bahrla chulla chunka.. nahi si ,, oh haara te oh vehra.. hun ta ek numaish di pakki kothi si, koi ehsaas koi attachment es ghar naal nahi si..

 

I wrote alot sorry . guys  

i want to share something else with u jasssi
on new years eve this year i was at the Gurudwara sahib at midnight enni bheer si ke pucho na. .. we were going downstairs and i saw two grammas sitting on the side ,, kiunke ohna nu pata si ke saadi vari ta der naal aau downstairs jaan di; i looked at them ek daadi vargi te ek naani di hu b hu tasvir laggi..
mai stairs te ek pair rakhia ta dil ch cheess uthi te mai apna pair vapis rakhi te mai dove grammas de kol challe gayee. te ek nu sat sri akal bulaya te oh kehndi ssa. te doosri nu mai kiha beeji SSA te mai kiha thonu dekh ke mainu mere naani te daadi yaad aa gayee. te os waqt ek beebi jo ek kursi te baithee se kehndi ,, eh kaun kudi aa.. ta jehri beebi khari si kehndi
Lai eh ta pyar lain aayee , chandri nu moh aa gaya aapa nu dekh ke..
Jassi i had tears in my eyes te ohna ne jaffi ch lai ke enna pyar te duaava dittia..
rab ne mera nawe saal di shuruaat kuch es tarah keeti

16 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

didi bht achhhhhhian gallan kitian...... love u both...

16 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

naaniyan tan sachi rabb da roop hundiya ne.... touching story jassi...

n lucky ji..... tuhadiya gallan ne v dil nu tumb leya.... really touchin.......

 

dua karda haan ke... ਬਚਿਆਂ ਦੀਆਂ ਬਜੁਰਗਾਂ ਨਾਲ ਮੋਹ ਦੀਆਂ ਤੰਦਾਂ ਰਹਿੰਦੀ ਦੁਨੀਆਂ ਬਰਕਰਾਰ ਰਹਿਣ...

16 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks a lot Jassi & Lucky G....

 

Mera te bachpan hee nanke parivaar ch beetiya ae Te ajj tusin menu sochan raahin othey pucha ditta ae....

 

I really miss those moments...Mainu pata ae k Naani kinna jyada pyar lutaundi c mere ton....Te oh sab yaad karke ajj fir aakh bhar aayi ae...

 

THANKS AGAIN

 

 

 

17 Mar 2010

Showing page 1 of 3 << Prev     1  2  3  Next >>   Last >> 
Reply