|
|
|
|
|
|
Home > Communities > Punjabi Poetry > Forum > messages |
|
|
|
|
|
ਅਚੰਭਾ |
ਵੇਖਿਆ ਅਚੰਭਾ ਇੱਕ,ਮਸਤਕ ਜਦ ਸੁਰ ਸੁਰ ਹੋਈ। ਲਈ ਮੈਂ ਸੁਰਤ ਪਹਿਚਾਣ ਜਦ ਚਿੱਤ ਵੱਸਿਆ ਸੋਈ।
ਬਲਿਹਾਰ ਗਈ ਮੈਂ ਹੋ,ਅੰਮਿ੍ਤ ਬੂੰਦ ਝਰੀ ਜਾਂ ਹਿਰਦੇ, ਮਨ ਟਿਕਿਆ ਚਰਨਾਰਬਿੰਦ,ਸੋਝੀ ਜਾਂ ਤੇਰੀ ਹੋਈ।
ਨਦਿਰ ਸੱਵਲੀ ਤਿਸ ਕਰੇਂ,ਜਿਸਨੂੰ ਤੂੰ ਮਨ ਭਾਵਸੀ, ਬੀਜ ਲਏ ਸੰਭਾਲ ਧਰਤ,ਸੁਰਤ ਜਦ ਵੱਤਰ ਹੋਈ।
ਅੱਖੀਆਂ ਸਾਂਹਵੇਂ ਵਰਤਮਾਨ, ਪਿੱਛਲੀ ਚਿੰਤਾ ਕਿਸ, ਭਰਮ ਚਿੰਤਾ ਡਗਰ ਪ੍ਰੇਸ਼ਾਨੀਆਂ,ਮੁਕਤ ਚਿੰਤਨ ਸੋਈ।
ਅੱਖਰ ੳੁਸਤੱਤ ਹਰਿ ,ਬਣੇ ਹਰ ਅੱਖਰ ਸ਼ਬਦ ਨਾ, ਸੁਰਤ ਮੰਗੇ ਜੇ ਮੂਲ, ਮੰਤਰ ਮੁਗਧ ਰੂਹ ਜਦ ਹੋਈ।, ਗੁਰਮੀਤ ਸਿੰਘ
|
|
11 Mar 2013
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|