Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ ... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ ...

ਝੱਲਣੇ ਤਸੀਹੇ ਅਜੇ ਮਾਂਵਾਂ ਨੇ ਬੜੇ।
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ।

ਪਿਤਾ ਜਦੋਂ ਪੁੱਤ ਦੀ ਹੈ ਲੇਰ ਸੁਣਦਾ।
ਉਹਨੂੰ ਸਾਰੀ ਉਮਰ ਹਨੇਰ ਸੁਣਦਾ।
ਚਾਨਣ ਨਾ ਫੇਰ ਉਹਦੇ ਚੜ੍ਹਦਾ ਥੜ੍ਹੇ।
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ।

ਫਿਰਦੇ ਨੇ ਲੋਕ ਜਿਵੇਂ ਲਾਸ਼ਾਂ ਹੁੰਦੀਆਂ।
ਮਨਾਂ ‘ਚ ਨਾ ਜਿਵੇਂ ਕੋਈ ਖਾਹਿਸ਼ਾਂ ਹੁੰਦੀਆਂ।
ਪੈਂਦੇਂ ਨੇ ਤਿਲਕ ਮੈਦਾਨਾਂ ‘ਚ ਰੜੇ।
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ।

ਮਨ ਕਿਤੇ ਹਰ ਤਨ ਹੋਰ ਫਿਰਦੇ।
ਝੱਖੜ ਚੁਫੇਰੇ ਨੇ ਮੂੰਹ ਜ਼ੋਰ ਫਿਰਦੇ।
ਪੱਕੀ ਹੋਈ ਫਸਲ ‘ਤੇ ਪੈ ਜਾਂਦੇ ਨੇ ਗੜੇ।
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ।

ਗੱਡੀਆਂ ਚਲਾਈ ਜਾਣ ਅੱਖਾਂ ਖੁੱਲ੍ਹੀਆਂ।
ਨਜ਼ਰਾਂ ਨੇ ਪਰ ਦੇਖਣਾ ਹੀ ਭੁੱਲੀਆਂ।
ਚਿੱਤ ਉਤੋਂ ਸ਼ਾਂਤ ਪਰ ਅੰਦਰੋਂ ਲੜੇ।
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ।

ਹੋਇਆ ਨਾ ਟ੍ਰੈਫਿਕ ਸਮੇਂ ਦੇ ਹਾਣ ਦਾ।
ਕੋਈ ਵੀ ਨਾ ਸੜਕੀ ਨਿਯਮ ਜਾਣਦਾ।
ਜਣਾ ਖਣਾ ਉਠ ਕੇ ਸਟੇਰਿੰਗ ਫੜੇ।
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ।

ਟੁੱਟੀਆਂ ਨੇ ਸੜਕਾਂ ਤੇ ਥਾਂ-ਥਾਂ ਟੋਏ ਨੇ।
ਮਾਵਾਂ ਨੇ ਕਲੇਜੇ ਨਿੱਤ ਫੜੇ ਹੋਏ ਨੇ।
ਲਹੂ ਨਾਲ ਭਿੱਜਿਆ ਹਰਿੱਕ ਦਿਨ ਚੜ੍ਹੇ।
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ।

ਸਹਿਣਾ ਪੈਣੈ ਤੈਨੂੰ ਵੀ ਜ਼ਬਰ ਇਕ ਦਿਨ।
ਤੂੰ ਵੀ ‘ਢਿੱਲੋਂ’ ਬਣੇਗਾ ਖਬਰ ਇਕ ਦਿਨ।
ਸੜਿਆ ਨਿਜ਼ਾਮ ਨਿੱਤ ਹੋਰ ਵੀ ਸੜੇ।
ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ .... ਅਮਰਜੀਤ ਢਿੱਲੋਂ

03 Jan 2013

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
good stuff.......keep sharing

.......thnx for sharing here

03 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc.....tfs......

03 Jan 2013

Reply