Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਦਬ ਦੇ ਆਰ-ਪਾਰ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 
ਅਦਬ ਦੇ ਆਰ-ਪਾਰ

 ਦੋਸਤੋ ਅੱਜ ਪੰਜਾਬੀ ਨੂ ਪਿਆਰ ਕਰਨ ਵਾਲਿਆਂ ਲਈ ਡਾ.ਸਤੀਸ਼ ਕੁਮਾਰ ਵਰਮਾ ਨੇ ਅਜੀਤ ਅਖਬਾਰ ਰਾਹੀਂ  ਇਕ ਨਾਯਾਬ ਤੋਹਫ਼ਾ ਭੇਜਿਆ ਹੈ | ਵੇਹਲਾ ਸਮਾਂ ਕੱਢ ਕੇ ਇਕ ਵਾਰ ਜਰੂਰ ਪੜ੍ਹਨਾ ........

 

 

 

 

 ਅਦਬ ਦੇ ਆਰ-ਪਾਰ

ਆਪਣੀ ਬੋਲੀ, ਆਪਣੀ ਲਿਪੀ, ਆਪਣਾ ਆਨੰਦ

 

ਹਰ ਭਾਸ਼ਾ ਦੀ ਇਕ ਲਿਪੀ ਹੁੰਦੀ ਹੈ, ਹਰ ਲਿਪੀ ਦੇ ਅੱਖਰ ਹੁੰਦੇ ਹਨ, ਅੱਖਰਾਂ ਤੋਂ ਸ਼ਬਦ ਬਣਦੇ ਹਨ, ਸ਼ਬਦਾਂ ਤੋਂ ਵਾਕ, ਵਾਕਾਂ ਤੋਂ ਪੈਰੇ ਤੇ ਪੈਰਿਆਂ ਤੋਂ ਪੰਨਾ-ਦਰ-ਪਰ ਫੈਲਦੇ ਸ਼ਬਦ ਆਪਣਾ ਸੁਹਜ ਪ੍ਰਗਟਾਉਂਦੇ ਹੋਏ ਆਪਣੇ ਗੁਹਜ ਨੂੰ ਖਿੰਡਾਉਂਦੇ ਰਹਿੰਦੇ ਹਨ। ਕੁਝ ਲਿਪੀਆਂ ਵਿਚ ਕੇਵਲ ਅੱਖਰਾਂ ਦੀ ਟੁਣਕਾਰ ਹੀ ਹੁੰਦੀ ਹੈ ਜਿਵੇਂ ਅੰਗਰੇਜ਼ੀ ਭਾਸ਼ਾ ਲਈ ਨਿਰਧਾਰਤ ਰੋਮਨ ਲਿਪੀ। ਭਾਵੇਂ 'ਨੱਤੀਆਂ ਘੜਾ ਲੈ ਭਾਵੇਂ ਪਿੱਪਲ ਪੱਤੀਆਂ' ਦੇ ਵਾਕ ਅਨੁਸਾਰ ਜਿਵੇਂ ਸੋਨੇ ਦੀ ਟੁਕੜੀ ਨੂੰ ਜਿਵੇਂ ਮਰਜ਼ੀ ਵਰਤ ਲਓ, ਉਵੇਂ ਹੀ ਰੋਮਨ ਲਿਪੀ ਦੇ 26 ਅੱਖਰਾਂ ਨੂੰ ਜਿਵੇਂ ਮਰਜ਼ੀ ਵਰਤ ਲਓ। ਇਸੇ ਤੋਂ 'ਚੈਕਸਲੋਵਾਕੀਆ' ਵਰਗਾ ਲੰਮੇ ਤੋਂ ਲੰਮਾ ਸ਼ਬਦ ਘੜ ਲਓ ਜਾਂ ਰਾਮ, ਸ਼ਾਮ, ਸੀਤਾ ਵਰਗੇ ਛੋਟੇ ਤੋਂ ਛੋਟੇ ਸ਼ਬਦ ਘੜ ਲਓ। ਦੂਜੇ ਪਾਸੇ ਕੁਝ ਲਿਪੀਆਂ ਵਿਚ ਅੱਖਰਾਂ ਦੇ ਸੰਗੀਤ ਦੇ ਨਾਲ-ਨਾਲ ਸਹਿ-ਅੱਖਰਾਂ ਦਾ ਸੰਗੀਤ ਵੀ ਚਲਦਾ ਹੈ। ਜਿਵੇਂ ਸਾਡੀ ਪਿਆਰੀ ਮਾਂ ਬੋਲੀ ਪੰਜਾਬੀ ਲਈ ਨਿਰਧਾਰਿਤ ਗੁਰਮੁਖੀ ਲਿਪੀ ਵਿਚ ਮਾਤਰਾਵਾਂ, ਪੈਰ-ਬਿੰਦੀਆਂ, ਪੈਰ-ਅੱਖਰਾਂ ਦੀ ਆਪਣੀ ਖੂਬਸੂਰਤੀ ਹੈ। ਰੋਮਨ ਲਿਪੀ ਵਿਚ ਲਿਖੇ ਸ਼ਬਦ ਇੰਜ ਹਨ ਜਿਵੇਂ ਮੰਚ 'ਤੇ ਇਕ ਗਾਇਕ ਇਕੱਲਾ ਬੈਠਾ ਗਾ ਰਿਹਾ ਹੋਵੇ ਜਦਕਿ ਗੁਰਮੁਖੀ ਲਿਪੀ ਵਿਚ ਲਿਖੇ ਪੰਜਾਬੀ ਦੇ ਸ਼ਬਦ ਇੰਜ ਹਨ ਜਿਵੇਂ ਮੰਚ 'ਤੇ ਕੋਈ ਗਾਇਕ ਸਣੇ ਆਰਕੈਸਟਰਾ ਗਾ ਰਿਹਾ ਹੋਵੇ। ਮੰਚ ਵੀ ਭਰਿਆ-ਭਰਿਆ ਲੱਗ ਰਿਹਾ ਹੋਵੇ ਤੇ ਨਾਲ ਦੀ ਨਾਲ ਵੱਖ-ਵੱਖ ਸਾਜ਼ਿੰਦਿਆਂ ਰਾਹੀਂ ਸਾਜ਼ਾਂ ਦੀ ਸੁਰ-ਲਹਿਰੀ ਤੇ ਤਾਲ ਲਹਿਰੀ ਵੀ ਨਾਲ ਦੀ ਨਾਲ ਚੱਲ ਰਹੀ ਹੋਵੇ। ਇਸੇ ਲਈ ਸਾਡੀ ਭਾਸ਼ਾ ਵਿਚ ਸੰਗੀਤਾਮਕਤਾ ਤੇ ਧੁਨੀਤਾਮਕਤਾ ਵਧੇਰੇ ਹੈ। ਮੈਨੂੰ ਯਾਦ ਜਦੋਂ ਮੈਂ 1991 ਵਿਚ ਆਪਣੇ ਵੱਡੇ ਬੇਟੇ ਪਰਮੀਸ਼ ਨੂੰ 'ਚੰਗੇ ਸਕੂਲ' ਵਿਚ ਪੜ੍ਹਾਉਣ ਦੀ ਲਾਲਸਾ ਅਧੀਨ ਪਟਿਆਲੇ ਦੇ ਵਾਈ. ਪੀ. ਐਸ. ਵਿਚ ਪਾਇਆ ਤਾਂ ਨਾਲ ਦੀ ਨਾਲ ਪਰੈਪ-9 ਵਿਚ ਹੀ ਉਸ ਨੂੰ ਘਰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਸਕੂਲ ਵਿਚ ਪੰਜਾਬੀ ਦੋ ਸਾਲ ਬਾਅਦ 'ਪਹਿਲੀ' ਜਮਾਤ (ਪਰੈਪ-9 ਤੇ ਪਰੈਪ-99 ਤੋਂ ਬਾਅਦ) ਵਿਚ ਆਰੰਭ ਹੋਣੀ ਸੀ। ਮੈਂ ਤਿੰਨ ਸਾਢੇ ਤਿੰਨ ਸਾਲ ਦੇ ਨਿਆਣੇ ਨੂੰ ਘਰ ਕਾਪੀ ਪੈੱਨ ਲੈ ਕੇ ਅੱਖਰ ਬੋਧ ਕਰਾਉਂਦਾ ਤੇ ਸ਼ਾਮ ਨੂੰ ਸੜਕ 'ਤੇ ਸੈਰ ਕਰਦਿਆਂ ਗੁਰਮੁਖੀ ਅੱਖਰਾਂ ਨੂੰ ਲੈਅ ਵਿਚ ਬੋਲ-ਬੋਲ ਕੇ ਉਸ ਨੂੰ ਪਿੱਛੇ-ਪਿੱਛੇ ਦੁਹਰਾਉਣ ਲਈ ਕਹਿੰਦਾ ਜਿਵੇਂ ਅਸੀਂ ਬਚਪਨ ਵਿਚ ਪਹਾੜੇ ਯਾਦ ਕਰਦੇ ਸਾਂ। ਉਸ ਨੂੰ ਇਕੋ ਸਾਹੇ ਬੋਲੀ ਹਰ ਅੱਖਰ-ਵਰਗ ਦੀ ਲੈਅ ਚੰਗੀ ਲੱਗਦੀ ਤੇ ਪਿਛੇ-ਪਿਛੇ ਦੁਹਰਾਈ ਜਾਂਦਾ। ਸਾਰੀ ਪੈਂਤੀ ਅੱਖਰੀ ਦੀ ਲੈਅਕਾਰੀ ਹੀ ਉਸ ਨੂੰ ਬੜੀ ਚੰਗੀ ਲਗਦੀ। ਪਤਾ ਨਹੀਂ ਸਾਡੀ ਲਿਪੀ ਵਿਚ ਇਹ ਸੁਤੇਸਿੱਧ ਹੀ ਹੋਵੇ ਜਾਂ ਕਿਸੇ ਉਚੇਚ ਨਾਲ ਕੀਤਾ ਗਿਆ ਹੋਵੇ ਕਿ ਸਾਡੀ ਪਿਆਰੀ ਬੋਲੀ ਦੀ ਪਿਆਰੀ ਗੁਰਮੁਖੀ ਲਿਪੀ ਵਿਚ ਅੱਖਰਾਂ ਦੇ ਹਰ ਵਰਗ ਵਿਚ ਪੰਜ-ਪੰਜ ਅੱਖਰ ਹਨ ਜਿਵੇਂ ਪੰਜ ਦਰਿਆਵਾਂ ਦੀ ਧਰਤੀ ਦੀ ਬੋਲੀ ਦਾ ਲਿਪੀ ਦੇ ਹਰ ਅੱਖਰ ਵਰਗ ਵਿਚ 'ਪੰਜ ਦਰਿਆਵਾਂ' ਵਾਂਗ ਪੰਜ ਅੱਖਰ ਹੋਣੇ ਲਾਜ਼ਮੀ ਹੋਣ:

 

ੳ ਅ ੲ ਸ ਹ

 

ਕ ਖ ਗ ਘ ਙ

 

ਚ ਛ ਜ ਝ ਞ

 

ਟ ਠ ਡ ਢ ਣ

 

ਤ ਥ ਦ ਧ ਨ

 

ਪ ਫ ਬ ਭ ਮ

 

ਯ ਰ ਲ ਵ ੜ

 

ਅੱਗੋਂ ਕਮਾਲ ਇਹ ਹੈ ਕਿ ਪੈਂਤੀ ਅੱਖਰ ਹੋਣ ਕਾਰਨ ਇਹ 'ਪੈਂਤੀ ਅੱਖਰੀ' ਅੱਗੋਂ 5-5 ਦੇ ਸੱਤ ਜੁੱਟਾਂ ਵਿਚ ਵੰਡੀ ਹੋਈ ਹੈ। ਸ਼ਾਇਦ ਇਸ ਦਾ ਕਾਰਨ ਇਹ ਹੋਵੇ ਕਿ 'ਪੰਜ ਦਰਿਆਵਾਂ' ਦੀ ਧਰਤੀ ਪਹਿਲਾਂ 'ਸੱਤ ਦਰਿਆਵਾਂ' ਦੀ ਧਰਤੀ ਸੀ ਤੇ ਇਸ ਦਾ ਨਾਂਅ 'ਸਪਤ ਸਿੰਧੂ' ਸੀ। ਖੌਰੇ ਇਸੇ ਲਈ 5-5 ਅੱਖਰ ਸੱਤ ਸਤਰਾਂ ਵਿਚ ਫੈਲੇ ਹੋਏ ਹਨ। ਕਮਾਲ ਇਹ ਵੀ ਹੈ ਕਿ ਸੰਗੀਤ ਦੀਆਂ ਵੀ ਸੱਤ ਸੁਰਾਂ ਹੁੰਦੀਆਂ ਹਨ। ਸਾਡੀ ਮਹਾਨ ਬੋਲੀ ਦੀ ਮਹਾਨ ਲਿਪੀ, ਜਿਸ ਦਾ ਨਾਮਕਰਣ ਵੀ ਗੁਰੂ ਸਾਹਿਬਾਨ ਦੀ ਬਖਸ਼ਿਸ਼ ਨਾਲ ਗੁਰਮੁਖੀ ਹੀ ਹੈ, ਦੇ ਪੈਂਤੀ ਅੱਖਰ ਵੀ ਸੱਤ ਸਤਰਾਂ ਵਿਚ ਫੈਲੇ ਹੋਏ ਹਨ।

 

ਗੁਰੂ ਸਾਹਿਬਾਨ ਵੱਲੋਂ ਦਰਸਾਈ ਜੀਵਨ ਜਾਚ ਦਾ ਭੇਤ ਵੀ 'ਗੁਰਮੁਖ' ਹੋਣਾ ਹੈ ਤੇ ਪੰਜ-ਪੰਜ ਅੱਖਰਾਂ ਵਾਲੀ ਸੱਤ ਸਤਰੀ 'ਪੈਂਤੀ ਅੱਖਰੀ' ਭਾਵ ਸਾਡੀ ਮਹਾਨ ਲਿਪੀ ਦਾ ਨਾਂਅ ਵੀ 'ਗੁਰਮੁਖੀ' ਹੈ। ਇੰਜ ਲਗਦਾ ਹੈ ਜਿਵੇਂ ਗੁਰਮੁਖੀ ਅੱਖਰ ਸ਼ਾਇਰ ਦੇ ਸ਼ਬਦਾਂ ਵਿਚ ਕਹਿ ਰਹੇ ਹੋਣ:

 

ਸਾਤ ਸੁਰੋਂ ਕਾ ਬਹਿਤਾ ਦਰਿਆ ਤੇਰੇ ਨਾਮ

 

 

 

07 Aug 2011

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਮੁੜ ਜਿਵੇਂ ਸੱਤ ਸੁਰਾਂ ਨੂੰ ਮਿਲਾ ਕੇ ਵਾਧੂ ਸੁਰ-ਸੰਸਾਰ ਸਿਰਜ ਲਿਆ ਗਿਆ ਹੋਵੇ, ਉਵੇਂ ਹੀ ਅੱਠਵੀਂ ਸਤਰ ਵਜੋਂ ਪੈਰ ਬਿੰਦੀ ਵਾਲੇ ਪੰਜ ਅੱਖਰ ਸਜ ਗਏ ਹੋਣ:

 

ਸ਼ ਖ਼ ਗ਼ ਜ਼ ਫ਼

 

ਕਿਉਂਕਿ ਹਰ ਸਤਰ ਵਿਚ ਪੰਜ ਦਰਿਆਵਾਂ ਦੇ ਪ੍ਰਤੀਕ ਵਜੋਂ ਪੰਜ ਅੱਖਰ ਹੋਣੇ ਬਣਦੇ ਹਨ, ਖੌਰੇ ਇਸੇ ਲਈ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਲੱਲੇ ਪੈਰ ਬਿੰਦੀ ਵਾਲਾ 'ਛੇਵਾਂ' ਅੱਖਰ ਪ੍ਰਚਲਿਤ ਨਹੀਂ ਹੋ ਸਕਿਆ ਤੇ ਨਾ ਹੀ ਲੱਲੇ ਪੈਰ ਬਿੰਦੀ ਲਾਉਣੀ ਚੱਲ ਸਕੀ। ਜਦੋਂ ਕਿ ਲੋੜ ਕੱਕੇ ਪੈਰ ਬਿੰਦੀ ਵਾਲਾ ਅੱਖਰ ਸਜਾਉਣ ਦੀ ਵੀ ਹੈ ਕਿਉਂਕਿ ਲਹਿੰਦੇ ਵੱਲ ਸ਼ਾਹਮੁਖੀ ਲਿਪੀ (ਸਮੇਂ-ਸਮੇਂ ਅਰਬੀ, ਫਾਰਸੀ ਤੇ ਉਰਦੂ ਲਿਪੀ ਕਹਾਉਣ ਵਾਲੀ ਲਿਪੀ ਲਈ ਉਧਰਲੇ ਸਿਆਣੇ ਪੰਜਾਬੀਆਂ ਵੱਲੋਂ ਗੁਰਮੁਖੀ ਦੇ ਸਮਾਨਾਂਤਰ ਚਲਾਇਆ ਗਿਆ ਸ਼ਬਦ ਜਿਹੜਾ ਹੁਣ ਪ੍ਰਚਲਿਤ ਹੈ ਅਤੇ ਅਸੀਂ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਬੀ. ਏ. ਆਨਰਜ਼ ਸਕੂਲ ਦੇ ਭਾਗ ਪਹਿਲਾ ਦੇ ਪਹਿਲੇ ਪੇਪਰ ਦਾ ਨਾਮਕਰਣ 'ਸ਼ਾਹਮੁਖੀ ਲਿਪੀ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ' ਕੀਤਾ ਹੋਇਆ ਹੈ।) ਵਿਚ ਅਰਬੀ-ਫਾਰਸੀ-ਉਰਦੂ ਸ਼ਬਦਾਵਲੀ ਵੱਲੋਂ ਆਏ ਸ਼ਬਦਾਂ ਦੇ ਸਹੀ ਉਚਾਰਣ ਲਈ ਕੱਕੇ ਵਾਸਤੇ 'ਛੋਟਾ ਕਾਫ਼' ਅਤੇ ਕੱਕੇ ਪੈਰ ਬਿੰਦੀ ਦੇ ਉਚਾਰਣ ਲਈ 'ਵੱਡਾ ਕਾਫ਼' ਅੱਖਰ (ਹਰਫ਼) ਮੌਜੂਦ ਹਨ ਭਾਵ ਅੰਗਰੇਜ਼ੀ ਦੇ 'ਕੇ' (ਾਂ) ਲਈ ਛੋਟਾ ਕਾਫ਼ ਅਤੇ ਅੰਗਰੇਜ਼ੀ ਦੇ 'ਕਿਯੂ' (੍ਹ) ਲਈ ਵੱਡਾ ਕਾਫ਼ ਵਰਤੇ ਜਾਂਦੇ ਹਨ।

 

ਇਉਂ ਗੁਰਮੁਖੀ ਲਿਪੀ ਦਾ 'ਭਾਵ ਸੰਸਾਰ' ਭਾਵ ਗੁਹਜ ਅਤੇ 'ਸੁਰ ਸੰਸਾਰ' ਭਾਵ 'ਸੁਹਜ ਦੋਵੇਂ ਹੀ ਅਰਥਵਾਨ ਹਨ। ਭਾਵੇਂ 'ਗੁਹਜ' ਸ਼ਬਦਾਂ ਦਾ ਹੁੰਦਾ ਹੈ ਪਰ ਸਾਡੇ ਵੱਲ ਅੱਖਰਾਂ ਦਾ ਵੀ 'ਗੁਹਜ' ਮੌਜੂਦ ਹੈ। ਇਸੇ ਲਈ 'ਅੱਖਰਕਾਰੀ' (ਕੈਲੀਗਰਾਫ਼ੀ) ਦਾ ਸੁਹਜ ਤਾਂ ਹੁੰਦਾ ਹੀ ਹੈ, ਸਾਡੇ 'ਅੱਖਰ' ਆਪਣੇ-ਆਪ ਵਿਚ ਹੀ ਸੁਹਜ-ਭਰਪੂਰ ਹਨ। ਲਿਪੀ ਦਾ ਗੁਹਜ ਇਥੋਂ ਪਤਾ ਲਗਦਾ ਹੈ ਕਿ ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਵਿਚ 'ਲਿਪੀ' ਜਾਂ 'ਰਸਮੁਲਖ਼ਤ' ਜਾਂ 'ਸਕ੍ਰਿਪਟ' (ਛਫਗਜਬਵ) ਲਈ ਦੋ ਪ੍ਰਕਾਰ ਦੇ ਅੱਖਰ ਹਨ : ਛੋਟੇ ਅੱਖਰ ਤੇ ਵੱਡੇ ਅੱਖਰ ਭਾਵ 'ਸਮਾਲ ਲੈਟਰਜ਼' (ਛਠ਼;; :ਕਵਵਕਗਤ) ਅਤੇ 'ਕੈਪੀਟਲ ਲੈਟਰਜ਼' (3਼ਬਜਵ਼; :ਕਵਵਕਗਤ)। ਉਤੋਂ ਇਨ੍ਹਾਂ ਨੂੰ ਲਿਖਣ ਲਈ ਵੀ 'ਚਾਰ ਲਾਈਨਾਂ' ਵਾਲੀ ਕਾਪੀ ਵਰਤੀ ਜਾਂਦੀ ਹੈ ਭਾਵ ਅੱਗੋਂ ਵੀ ਕੋਈ ਅੱਖਰ ਵੱਡਾ ਤੇ ਕੋਈ ਛੋਟਾ ਹੈ।

 

ਇੰਜ ਹੀ ਉਰਦੂ, ਫਾਰਸੀ, ਅਰਬੀ, ਸ਼ਾਹਮੁਖੀ ਲਿਪੀ ਵਿਚ ਲਗਭਗ ਹਰ ਅੱਖਰ ਦੇ ਹੀ ਦੋ ਰੂਪ ਮੌਜੂਦ ਹਨ : ਵੱਡਾ ਤੇ ਛੋਟਾ (ਕੁੱਲ 52 ਵਿਚੋਂ 9 ਛੱਡ ਕੇ) ਪਰ ਆਪਣੀ ਗੁਰਮੁਖੀ ਵਿਚ ਸਾਰੇ ਹੀ ਅੱਖਰ 'ਇਕਸਾਰ' ਹਨ। ਗੁਰਮੁਖੀ ਲਿਪੀ ਸਿਖਾਈ ਵੀ 'ਛੋਟੀ ਦੋ ਲਾਈਨਾਂ' ਵਾਲੀ ਕਾਪੀ ਵਿਚ ਜਾਂਦੀ ਹੈ। ਹਰ ਅੱਖਰ 'ਇਕਸਾਰ' ਹੈ, ਕੋਈ ਛੋਟਾ-ਵੱਡਾ ਨਹੀਂ। ਕੇਵਲ ਪਹਿਲਾ ਅੱਖਰ 'ੳ' ਲਾਈਨ ਤੋਂ ਉਪਰ ਵੱਲ ਬਾਹਰ ਜਾਂਦਾ ਹੈ ਪਰ 'ੳ' ਉਅੰਕਾਰ (ਓਅੰਕਾਰ) ਲਈ ਵਰਤਿਆ ਜਾਂਦਾ ਹੈ। ਇਸ ਲਈ ਇਸ ਦਾ ਬਾਹਰ ਆਉਣਾ ਬਣਦਾ ਹੈ। ਦੂਜੇ ਪਾਸੇ ਆਖਰੀ ਅੱਖਰ 'ੜਾੜਾ' (ੜ) ਦੋ ਲਾਈਨਾਂ ਵਿਚੋਂ ਨੀਚੇ ਨੂੰ ਬਾਹਰ ਵੱਲ ਜਾਂਦਾ ਹੈ। ਇੰਜ ਲਗਦਾ ਹੈ ਜਿਵੇਂ 'ਗੁਰਮੁਖੀ' ਦਾ ਪਹਿਲਾ ਅੱਖਰ 'ੳ' ਅਰਸ਼ ਵੱਲ ਤੇ ਆਖਰੀ ਅੱਖਰ 'ੜ' ਫਰਸ਼ ਵੱਲ ਜਾ ਰਿਹਾ ਹੋਵੇ। 'ਅਰਸ਼ ਤੋਂ ਫਰਸ਼' ਤੱਕ ਭਾਵ 'ਧਰਤੀ' 'ਤੇ ਰਹਿਕੇ 'ਆਸਮਾਨ' ਵੱਲ ਤੇ 'ਪਾਤਾਲ' ਵੱਲ ਦੀ ਦ੍ਰਿਸ਼ਟੀ ਯਾਤਰਾ ਦਾ 'ਗੁਹਜ' ਤਾਂ ਸਾਡੀ ਲਿਪੀ ਹੀ ਸਮਝਾ ਦਿੰਦੀ ਹੈ, ਸ਼ਬਦਾਂ ਨੇ ਤਾਂ ਸਮਝਾਉਣਾ ਹੀ ਹੈ। ਇਸੇ ਤਰ੍ਹਾਂ ਲਿਪੀ ਦਾ 'ਸੁਹਜ' ਵੀ 'ਗੁਹਜ' ਦੇ ਨਾਲ-ਨਾਲ ਹੀ ਚਲਦਾ ਹੈ। ਜ਼ਰਾ ਧਿਆਨ ਨਾਲ ਵੇਖੋ ਕਿ ਸਾਡੀ ਲਿਪੀ ਦੇ ਸਾਰੇ ਅੱਖਰ 'ਇਕਸਾਰ' ਹਨ, ਉਤੋਂ ਜੁੜਦੇ ਵੀ ਇਕ-ਦੂਜੇ ਨਾਲ ਆਪਣੇ-ਆਪ ਹੀ ਹਨ। ਇਨ੍ਹਾਂ ਨੂੰ ਜੋੜਨ ਲਈ ਕੋਈ ਉਪਰ ਲਾਈਨ ਨਹੀਂ ਲਾਉਣੀ ਪੈਂਦੀ ਜਿਵੇਂ 'ਦੇਵਨਾਗਰੀ' ਵਿਚ ਲਾਉਣੀ ਪੈਂਦੀ ਹੈ। ਫਿਰ ਮਾਤਰਾਵਾਂ ਲੱਗ ਕੇ ਜਦ ਸ਼ਬਦ ਬਣਦੇ ਹਨ ਤਾਂ ਲਗਦਾ ਹੈ ਜਿਵੇਂ ਅੱਖਰਾਂ ਦਾ ਹਾਰ-ਸ਼ਿੰਗਾਰ ਹੋ ਗਿਆ ਹੋਵੇ। ਉਤੋਂ ਹਰ ਅੱਖਰ ਦੀ 'ਲੈਅ' ਵੱਖੋ-ਵੱਖਰੀ ਹੈ। ਅਸੀਂ ਬੋਲਦੇ 'ਊੜਾ' ਹਾਂ ਪਰ ਧੁਨੀ 'ੳ' ਦੀ ਹੈ। 'ਲੈਅ' ਵਿਚ ਕਿਸੇ ਅੱਖਰ ਨਾਲ 'ਕ' ਹੈ ਜਿਵੇਂ 'ਟੈਂਕਾ', ਕਿਤੇ ਉਹੀ 'ਅੱਖਰ' ਹੈ ਜਿਵੇਂ 'ਤੱਤਾ', 'ਥੱਥਾ', 'ਦੱਦਾ' ਆਦਿ। ਕਈਆਂ ਨਾਲ 'ੜ' ਹੈ ਜਿਵੇਂ 'ਊੜਾ, ਆੜਾ, ਈੜੀ' ਆਦਿ। ਪਰ ਧੁਨੀ 'ਉਸੇ' ਅੱਖਰ ਦੀ ਹੈ ਜਿਹੜਾ ਨਿਰਧਾਰਤ ਹੈ।

 

ਇਸੇ ਤਰ੍ਹਾਂ ਹਰ 'ਉਚਾਰਣ' ਤੇ 'ਲੈਅ' ਦਾ ਆਪਣਾ ਆਨੰਦ ਹੈ। ਜਿਵੇਂ ਮੇਰੇ ਬੇਟੇ ਪਰਮੀਸ਼ ਨੂੰ ਸਾਰੀਆਂ ਹੀ ਸਤਰਾਂ ਦੁਹਰਾਉਣੀਆਂ ਚੰਗੀਆਂ ਲਗਦੀਆਂ। ਪਰ ਸੈਰ ਮੁੱਕਣ ਵੇਲੇ ਉਹ ਰੂੰਗੇ ਵਜੋਂ 'ਟਵਰਗ' ਨੂੰ ਦੁਹਰਾਉਣ ਲਈ ਜ਼ੋਰ ਮਾਰਦਾ ਉਸ ਨੂੰ 'ਟੈਂਕਾ, ਠੱਠਾ, ਡੱਡਾ, ਢੱਡਾ, ਣਾਣਾ' ਵਾਲੀ ਸਤਰ ਨੂੰ ਵਾਰ-ਵਾਰ ਦੁਹਰਾਉਣਾ ਚੰਗਾ ਲਗਦਾ ਕਿਉਂਕਿ ਉਸ ਨੂੰ ਇਸ ਵਿਚਲੀ 'ਟੁਣਕਾਰ' ਤੇ 'ਤਾਲ' ਵਧੇਰੇ ਚੰਗੀ ਲਗਦੀ। ਅੱਖਰਾਂ ਦੇ ਸੁਹਜ ਦਾ ਇਸ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ ਹੈ ਕਿ 'ੜ' ਦਾ ਉਚਾਰਣ, ਲੈਅ, ਧੁਨੀ ਅਕਾਵਿਕ ਜਾਪਦੇ ਹਨ। ਜ਼ਰਾ ਬੋਲੋ : ੜਾੜਾ।

 

'ੜ' ਤੋਂ ਕੋਈ ਸ਼ਬਦ ਆਰੰਭ ਨਹੀਂ ਹੁੰਦਾ। ਮੇਰੀ ਅਲਪ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਸ਼ਬਦ 'ੜ' ਤੋਂ ਆਰੰਭ ਹੋਇਆ ਮੌਜੂਦ ਹੈ। ਇਸੇ ਪ੍ਰਕਾਰ 'ੜ' ਨੂੰ ਲਿਖਣ ਲਈ ਵੀ 'ੜ' ਪਹਿਲਾਂ ਆਉਂਦਾ ਹੈ : ੜਾੜਾ। ਦੂਜੇ ਪਾਸੇ ਹਰ ਸ਼ਬਦ ਦੀ ਖੂਬਸੂਰਤੀ ਬਣਾਉਣ ਲਈ ਇਹ ਅਕਾਵਿਕ ਜਾਪਦਾ ਅੱਖਰ ਮੌਜੂਦ ਹੈ। ਮਿੱਠੇ ਨੂੰ ਵਧੇਰੇ ਮਿੱਠਾ ਕਹਿਣਾ ਹੋਵੇ ਤਾਂ ਮਿੱਠੜਾ (ਪੁੱਤਰ ਮਿੱਠੜੇ ਮੇਵੇ), ਪਿਆਰੇ ਨਾਲ ਵੱਧ ਪਿਆਰ ਜਤਾਉਣਾ ਹੋਵੇ ਤਾਂ 'ਪਿਆਰੜਾ' (ਸੱਜਣ ਪਿਆਰੜਿਆ...) ਤੇ ਯਾਰ ਨੂੰ ਵਧੇਰੇ ਮਾਣ ਦੇਣਾ ਹੋਵੇ ਤਾਂ 'ਯਾਰੜਾ' ਮੌਜੂਦ ਹੈ। ਦਸਮ ਪਾਤਸ਼ਾਹ ਕਹਿੰਦੇ ਹਨ:

 

ਯਾਰੜੇ ਦਾ ਸਾਨੂੰ ਸੱਥਰ ਚੰਗਾ

 

ਭੱਠ ਖੇੜਿਆਂ ਦਾ ਰਹਿਣਾ

07 Aug 2011

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਦੂਜੇ ਪਾਸੇ 'ਯਾਰ' ਨੂੰ ਮਿਹਣਾ ਦੇਣ ਜਾਂ ਨਿਹੋਰਾ ਮਾਰਨ ਲਈ ਸ਼ਿਵ ਕੁਮਾਰ ਕਹਿੰਦਾ ਹੈ:

 

ਯਾਰੜਿਆ ਰੱਬ ਕਰਕੇ ਤੈਨੂੰ

 

ਪੈਣ ਬਿਰਹੋਂ ਦੇ ਕੀੜੇ ਵੇ

 

ਹੈ ਨਾ ਆਪਣੀ ਬੋਲੀ, ਆਪਣੀ ਲਿਪੀ ਤੇ ਆਪਣਾ ਆਨੰਦ! ਆਓ, ਇਹ ਆਨੰਦ ਰੱਜ ਰੱਜ ਕੇ ਲਈਏ, ਝੋਲੀਆਂ ਭਰ-ਭਰ ਕੇ ਲਈਏ ਤੇ ਆਪਣਾ ਜਿਊਣਾ ਸਫ਼ਲ ਕਰੀਏ। ਆਮੀਨ!

 

ਡਾ: ਸਤੀਸ਼ ਕੁਮਾਰ ਵਰਮਾ

-ਪ੍ਰੋਫੈਸਰ ਪੰਜਾਬੀ ਵਿਭਾਗ ਤੇ ਡਾਇਰੈਕਟਰ, ਯੁਵਕ ਭਲਾਈ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈ-ਮੇਲ : v.skverma@yahoo.com

07 Aug 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਵਾਹ ਪ੍ਰਦੀਪ ਜੀ .......ਕਾਫੀ ਸਮੇ ਬਾਅਦ ਤੁਹਾਡੇ ਦਰਸ਼ਨ ਹੋਏ ਤੇ ਓਹ ਵੀ ਪੁੰਨਿਆਂ ਦੇ ਚੰਨ ਵਰਗੇ .......
ਤੁਸੀਂ ਆਖਿਆ ਏ ਬਹੁਤ ਹੀ ਨਾਯਾਬ ਤੋਹਫ਼ਾ ਡਾ. ਸਤੀਸ਼ ਕੁਮਾਰ ਜੀ ਨੇ ਆਪਣੇ ਸਾਰੀਆਂ ਨਾਲ ਸਾਂਝਾ ਕੀਤਾ ਏ ...... ਵਾਕਿਆ ਹੀ ਬਹੁਤ ਸੋਹਣੀਆਂ ਗੱਲਾਂ , ਵਿਚਾਰ ਤੇ ਖੋਜ ਸਤੀਸ਼ ਜੀ ਨੇ ਲਿਖੀ ਏ .....ਇੱਕ ਹਲੂਣਾ ਵੀ ਦਿੱਤਾ ਏ ਜੋ ਸਮਝਦਾਰ ਲਈ ਇਸ਼ਾਰਾ ਹੈ .......ਪੁੱਤਾਂ ਨੂੰ ਪੜਾਕੇ ਅੰਗ੍ਰੇਜੀ ਕੈਦੇ ਅਸੀਂ ਤੇਰੀ ਚਿਖਾ ਕਰੀਂ ਬੈਠੇਂ ਆਂ ਤਿਆਰ ਨੀ , ਪੰਜਾਬੀਏ  ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ.......  ਤੁਸੀਂ ਵੀ ਵਧਾਈ ਦੇ ਪਾਤਰ ਹੋ ਇਸ ਨਾਯਾਬ ਤੋਹਫ਼ੇ ਨੂੰ ਪੰਜਾਬਇਜ੍ਮ ਦੇ ਪੂਰੇ ਪਰਿਵਾਰ ਨਾਲ ਰੁ-ਬ-ਰੁ  ਕਰਵਾਉਣ ਲਈ .....
ਬਹੁਤ ਬਹੁਤ ਧੰਨਬਾਦ .....  

ਵਾਹ ਵਾਹ ਪ੍ਰਦੀਪ ਜੀ .......ਕਾਫੀ ਸਮੇ ਬਾਅਦ ਤੁਹਾਡੇ ਦਰਸ਼ਨ ਹੋਏ ਤੇ ਓਹ ਵੀ ਪੁੰਨਿਆਂ ਦੇ ਚੰਨ ਵਰਗੇ .......

ਤੁਸੀਂ ਆਖਿਆ ਏ ਬਹੁਤ ਹੀ ਨਾਯਾਬ ਤੋਹਫ਼ਾ ਡਾ. ਸਤੀਸ਼ ਕੁਮਾਰ ਜੀ ਨੇ ਆਪਣੇ ਸਾਰੀਆਂ ਨਾਲ ਸਾਂਝਾ ਕੀਤਾ ਏ ...... ਵਾਕਿਆ ਹੀ ਬਹੁਤ ਸੋਹਣੀਆਂ ਗੱਲਾਂ , ਵਿਚਾਰ ਤੇ ਖੋਜ ਸਤੀਸ਼ ਜੀ ਨੇ ਲਿਖੀ ਏ .....ਇੱਕ ਹਲੂਣਾ ਵੀ ਦਿੱਤਾ ਏ ਜੋ ਸਮਝਦਾਰ ਲਈ ਇਸ਼ਾਰਾ ਹੈ .......ਪੁੱਤਾਂ ਨੂੰ ਪੜਾਕੇ ਅੰਗ੍ਰੇਜੀ ਕੈਦੇ ਅਸੀਂ ਤੇਰੀ ਚਿਖਾ ਕਰੀਂ ਬੈਠੇਂ ਆਂ ਤਿਆਰ ਨੀ , ਪੰਜਾਬੀਏ  ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ.......  ਤੁਸੀਂ ਵੀ ਵਧਾਈ ਦੇ ਪਾਤਰ ਹੋ ਇਸ ਨਾਯਾਬ ਤੋਹਫ਼ੇ ਨੂੰ ਪੰਜਾਬਇਜ੍ਮ ਦੇ ਪੂਰੇ ਪਰਿਵਾਰ ਨਾਲ ਰੁ-ਬ-ਰੁ  ਕਰਵਾਉਣ ਲਈ .....

 

ਬਹੁਤ ਬਹੁਤ ਧੰਨਬਾਦ .....  

 

07 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਡਾ. ਸਤੀਸ਼ ਕੁਮਾਰ ਵਰਮਾ ਜੀ ਇਕ ਬਹੁਤ ਹੀ ਸੂਝਵਾਨ ਤੇ ਪੰਜਾਬੀ ਨੂੰ ਪਿਆਰ ਕਰਨ-ਕਰਾਉਣ ਵਾਲੇ ਸ਼ਕਸ਼ ਨੇ.......ਓਹਨਾ ਦਾ ਲੇਖ  ਸਾਂਝਾ ਕਰਨ ਲੈ ਬਹੁਤ ਧੰਨਵਾਦ ਜੀ

07 Aug 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

bhuaut mehrbani lekh sanjha karan lai jnab

08 Aug 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

bhuaut mehrbani lekh sanjha karan lai jnab

08 Aug 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Vadhia lekh hai Pardeep Jee...ithey share karke tusin vadhia keeta...

08 Aug 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
thanks ...

'ਅਦਬ ਦੇ ਆਰ-ਪਾਰ' ..ਪੰਜਾਬ 'ਚ ਹੁੰਦਿਆਂ ਐਤਵਾਰ ਦੇ 'ਅਜੀਤ' ਦਾ ਮੇਰਾ ਸਭ ਤੋਂ ਪਿਆਰਾ ਕਾਲਮ. ਬਹੁਤ ਦੇਰ ਬਾਅਦ ਪੜ੍ਹਿਆ ਔਰ ਰੂਹ ਤਾਜ਼ਾ ਹੋ ਗਈ ...ਬਹੁਤ ਸਾਰਾ ਧਨਵਾਦ ਪ੍ਰਦੀਪ ਦੀਦੀ ਇਥੇ ਸਾਂਝਾ ਕਰਨ ਲਈ...

& tons of thanks to Dr. Verma for their brilliant efforts. 

09 Aug 2011

Reply