Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੀਰੀਅਨ ਇਨਕਲਾਬੀ ਕਵੀ ਅਦੂਨੀਸ

 

ਆਧੁਨਿਕ ਅਰਬੀ ਕਵਿਤਾ ਵਿੱਚ ਅਦੂਨੀਸ ਦਾ ਨਾਂ ਬੜਾ ਉੱਘਾ ਹੈ। ਉਹ ਨੇ ਪਹਿਲੀ ਵਾਰ ਅਰਬੀ ਕਵਿਤਾ ਨੂੰ ਪਰੰਪਰਿਕ ਹੱਦਬੰਦੀਆਂ ਵਿੱਚੋਂ ਕੱਢ ਕੇ ਇਸ ਨੂੰ ਆਧੁਨਿਕ ਸਮਿਆਂ ਨਾਲ ਜੋੜਿਆ। ਭਾਵੇਂ ਉਸ ਬਾਰੇ ਕਈ ਤਰ੍ਹਾਂ ਦੀਆਂ ਵਿਰੋਧਤਾਈਆਂ ਮਿਲਦੀਆਂ ਹਨ ਪਰ ਇਸ ਦੇ ਬਾਵਜੂਦ ਅਰਬੀ ਭਾਸ਼ਾ ਤੇ ਸਾਹਿਤ ਨੂੰ ਉਹ ਦਾ ਯੋਗਦਾਨ ਬੇਜੋੜ ਹੈ।
ਅਦੂਨੀਸ ਦਾ ਪੂਰਾ ਨਾਂ ਅਲੀ ਅਹਿਮਦ ਸਈਦ ਹੈ। ਉਹ ਦਾ ਜਨਮ 1930 ਵਿੱਚ ਉੱਤਰੀ ਸੀਰੀਆ ਦੇ ਇਲਾਕੇ ਲਤਾਕੀਆ ਦੇ ਇਕ ਛੋਟੇ ਜਿਹੇ ਪਿੰਡ ਅਲ-ਕਾਸਾਬਿਨ ਵਿੱਚ ਹੋਇਆ। ਇਕ ਨਦੀ ਪਾਰ ਕਰਕੇ ਉਹ ਸਕੂਲ ਪੜ੍ਹਨ ਜਾਂਦਾ ਅਤੇ ਨਾਲ-ਨਾਲ ਖੇਤੀਬਾੜੀ ਦੇ ਕੰਮ ਵੀ ਕਰਦਾ। ਆਪਣੇ ਬਾਰੇ ਉਹ ਨੇ ਇਕ ਥਾਂ ਲਿਖਿਆ ਹੈ ਕਿ ਉਹਦਾ ਪਰਿਵਾਰ ਬਿਲਕੁਲ ਸਾਧਾਰਨ ਦਰਜੇ ਦਾ ਸੀ। ਉਨ੍ਹਾਂ ਦਾ ਘਰ ਮਿੱਟੀ ਅਤੇ ਪੱਥਰਾਂ ਦਾ ਬਣਿਆ ਹੋਇਆ ਸੀ, ਜੋ ਬਾਰਸ਼ਾਂ ਵਿੱਚ ਚੋਣ ਲਗਦਾ। ਉਹ ਦੇ ਪਿਤਾ ਨੂੰ ਅਰਬੀ ਸਾਹਿਤ ਬਾਰੇ ਭਰਪੂਰ ਵਾਕਫੀਅਤ ਸੀ। ਉਨ੍ਹਾਂ ਨੇ ਬਚਪਨ ਵਿੱਚ ਹੀ ਅਦੂਨੀਸ ਨੂੰ ਬਹੁਤ ਸਾਰੀਆਂ ਕਵਿਤਾਵਾਂ ਜ਼ਬਾਨੀ ਯਾਦ ਕਰਵਾ ਦਿੱਤੀਆਂ। ਨਤੀਜਾ ਇਹ ਨਿਕਲਿਆ ਕਿ ਛੋਟੀ ਉਮਰੇ ਹੀ ਉਹ ਆਪ ਕਵਿਤਾਵਾਂ ਜੋੜਨ ਲੱਗਾ।
1947 ਵਿੱਚ ਇਕ ਵਾਰ ਸੀਰੀਆ ਦੇ ਪਹਿਲੇ ਰਾਸ਼ਟਰਪਤੀ ਉਨ੍ਹਾਂ ਦੇ ਇਲਾਕੇ ਵਿੱਚ ਆਏ। ਉਦੋਂ ਅਜੇ ਸੀਰੀਆ ਫਰਾਂਸੀਸੀ ਬਸਤੀਵਾਦੀ ਹਾਕਮਾਂ ਦੇ ਚੁੰਗਲ ਵਿੱਚੋਂ ਨਵਾਂ-ਨਵਾਂ ਆਜ਼ਾਦ ਹੋਇਆ ਸੀ। ਅਦੂਨੀਸ ਨੇ ਰਾਸ਼ਟਰਪਤੀ ਦੇ ਸਤਿਕਾਰ ਵਿੱਚ ਇਕ ਕਵਿਤਾ ਸੁਣਾਈ। ਉਨ੍ਹਾਂ ਖ਼ੁਸ਼ ਹੋ ਕੇ ਉਹ ਦਾ ਵਜ਼ੀਫ਼ਾ ਲਾ ਦਿੱਤਾ। ਇਸ ਤਰ੍ਹਾਂ ਉਹ ਅੱਗੋਂ ਪੜ੍ਹਨ ਲਈ ਤਾਰਤੂਸ ਚਲਾ ਗਿਆ ਤੇ ਕੁਝ ਵਰ੍ਹਿਆਂ ਬਾਅਦ ਦਮਿਸ਼ਕ।

 

ਦਮਿਸ਼ਕ ਵਿੱਚ ਰਹਿੰਦਿਆਂ ਉਹ ਦਾ ਵਾਹ ਆਧੁਨਿਕ ਵਿਚਾਰਾਂ ਅਤੇ ਸਾਹਿਤ ਨਾਲ ਪਿਆ। ਉੱਥੇ ਹੀ ਉਹ ਨੂੰ ਉਸ ਸਮੇਂ ਦੇ ਪ੍ਰਸਿੱਧ ਲੇਖਕਾਂ ਅਤੇ ਆਲੋਚਕਾਂ ਦੀ ਸੰਗਤ ਮਿਲੀ। ਜਲਦੀ ਹੀ ਉਹਦੀਆਂ ਕਵਿਤਾਵਾਂ ਛਪਣ ਲੱਗੀਆਂ ਤੇ ਉਨ੍ਹਾਂ ਦੀ ਚਰਚਾ ਹੋਣ ਲੱਗੀ। ਇਸੇ ਸਮੇਂ ਦੌਰਾਨ ਉਹ ਦੇ ਅੰਦਰ ਪਰੰਪਰਾਵਾਦੀ ਅਰਬੀ ਕਵਿਤਾ ਪ੍ਰਤੀ ਮੋਹ ਟੁੱਟਣ ਲੱਗਾ। ਉਹ ਅਰਬੀ ਸੱਭਿਆਚਾਰ ਵਿੱਚ ਪਰੰਪਰਾ ਦੀ ਪ੍ਰਵਿਰਤੀ ਅਤੇ ਕਵਿਤਾ ਵਿੱਚ ਤਰਬ (ਗਾਇਨ) ਦੇ ਬੋਲਬਾਲੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦਾ ਮੋਹਰੀ ਬਣ ਗਿਆ। ਹੁਣ ਉਹ ਇਕ ਆਲੋਚਕ ਵਜੋਂ ਵੀ ਪ੍ਰਸਿੱਧੀ ਖੱਟਣ ਲੱਗਾ।
1955 ਵਿੱਚ ਸੀਰੀਆ ਸੋਸ਼ਲ ਨੈਸ਼ਲਿਸਟ ਪਾਰਟੀ ਦਾ ਮੈਂਬਰ ਹੋਣ ਕਰਕੇ ਰਾਜਨੀਤਕ ਕਾਰਨਾਂ ਕਰਕੇ ਉਹ ਨੂੰ ਕੈਦ ਕਰ ਲਿਆ ਗਿਆ ਤੇ ਛੇ ਮਹੀਨੇ ਤੱਕ ਜੇਲ੍ਹ ਵਿੱਚ ਡੱਕੀ ਰੱਖਿਆ। 1956 ਵਿੱਚ ਜੇਲ੍ਹੋਂ ਰਿਹਾਈ ਤੋਂ ਬਾਅਦ ਉਹ ਨੇ ਲਿਬਨਾਨ ਦੀ ਨਾਗਰਿਕਤਾ ਲੈ ਲਈ ਤੇ ਰਾਜਧਾਨੀ ਬੈਰੂਤ ਵਿੱਚ ਵਸ ਗਿਆ। 1957 ਵਿੱਚ ਉਹ ਨੇ ਯੂਸਫ ਅਲ-ਖ਼ਾਲ ਨਾਲ ਮਿਲ ਕੇ ‘ਅਲ-ਸ਼ਿਰ’ (ਕਵਿਤਾ) ਨਾਂ ਦਾ ਰਸਾਲਾ ਕੱਢਿਆ, ਜੋ ਇਨਕਲਾਬੀ ਵਿਚਾਰਧਾਰਾ ਨਾਲ ਤੁਅੱਲਕ ਰੱਖਦਾ ਸੀ। ਇਸ ਰਸਾਲੇ ਦੀ ਆਮਦ ਨਾਲ ਅਰਬੀ ਸਾਹਿਤਕ ਜਗਤ ਵਿੱਚ ਬੜਾ ਹੰਗਾਮਾ ਮਚਿਆ ਜੋ ਅਜੇ ਤੱਕ ਜਾਰੀ ਹੈ। 1964 ਵਿੱਚ ਇਸ ਰਸਾਲੇ ‘ਤੇ ਪਾਬੰਦੀ ਲਾ ਕੇ ਇਸ ਨੂੰ ਜ਼ਬਤ ਕਰ ਲਿਆ ਗਿਆ। ਜਦੋਂ 1967 ਵਿੱਚ ਇਹ ਦੁਆਰਾ ਆਰੰਭ ਹੋਇਆ ਤਾਂ ਅਦੂਨੀਸ ਨੇ ਇਹ ਦੇ ਨਾਲੋਂ ਆਪਣਾ ਨਾਤਾ ਤੋੜ ਲਿਆ। ਲੈਬਨਾਨ ਨਿਵਾਸ ਦੌਰਾਨ ਹੀ ਉਹ ਨੇ ਅਰਬੀ ਕੌਮੀ ਭਾਵਨਾਵਾਂ ਦੇ ਪ੍ਰਗਟਾਵੇ ਲਈ ਰੋਜ਼ਾਨਾ ਅਖ਼ਬਾਰ ਲਿਸਾਨ ਅਲ-ਹਾਲ ਨੂੰ ਸਾਧਨ ਬਣਾਇਆ। 1968 ਵਿੱਚ ਉਹ ਨੇ ਇਕ ਹੋਰ ਰਿਸਾਲਾ ਕੱਢਿਆ ਜਿਸ ਦਾ ਨਾਂ ਸੀ ‘ਮਾਵਾਕਿਫ਼’। ਇਹ ਦੇ ਵਿੱਚ ਉਹ ਨੇ ਕਵਿਤਾ ਦੇ ਸੰਦਰਭ ਵਿੱਚ ਨਵੇਂ-ਨਵੇਂ ਪ੍ਰਯੋਗ ਕੀਤੇ। ਉਹ ਨੇ ਨਵ-ਸੂਫੀਵਾਦ ਨੂੰ ਆਧੁਨਿਕ ਕਵਿਤਾ ਵਿੱਚ ਪੇਸ਼ ਕੀਤਾ। ਇਹ ਰਸਾਲਾ 1970 ਤੱਕ ਨਿਕਲਦਾ ਰਿਹਾ।
1960-61 ਵਿੱਚ ਉਹ ਨੂੰ ਇਕ ਅਧਿਐਨ ਸਕਾਲਰਸ਼ਿਪ ਮਿਲ ਗਈ, ਜਿਸ ਅਧੀਨ ਸਾਹਿਤ ਦਾ ਉਚੇਰਾ ਅਧਿਐਨ ਕਰਨ ਲਈ ਉਹ ਪੈਰਿਸਟ ਚਲਾ ਗਿਆ ਤੇ ਕਈ ਵਰ੍ਹੇ ਉੱਥੇ ਰਿਹਾ। 1976 ਵਿੱਚ ਉਹ ਦਮਿਸ਼ਕ ਯੂਨੀਵਰਸਿਟੀ ਵਿੱਚ ਮਹਿਮਾਨ ਪ੍ਰੋਫੈਸਰ ਦੇ ਤੌਰ ‘ਤੇ ਰਿਹਾ। 1980 ਵਿੱਚ ਲੈਬਨਾਨ ਵਿੱਚ ਸ਼ੁਰੂ ਹੋਈ ਸਿਵਲ ਵਾਰ ਵੇਲੇ ਉਥੋਂ ਦੌੜ ਕੇ ਪੈਰਿਸ ਚਲਾ ਗਿਆ। 1980-81 ਵਿੱਚ ਉਹ ਪੈਰਿਸ ਦੀ ਸੌਰਬੋਨ ਯੂਨੀਵਰਸਿਟੀ ਵਿੱਚ ਅਰਬੀ ਸਾਹਿਤ ਦਾ ਪ੍ਰੋਫੈਸਰ ਰਿਹਾ। ਲੰਬੇ ਅਰਸੇ ਤੱਕ ਉਹ ਲੈਬਨਾਨ ਯੂਨੀਵਰਸਿਟੀ ਵਿੱਚ ਅਰਬੀ ਭਾਸ਼ਾ ਤੇ ਸਾਹਿਤ ਦਾ ਪ੍ਰੋਫੈਸਰ ਰਿਹਾ। 1985 ਵਿੱਚ ਉਹ ਪੱਕੇ ਤੌਰ ‘ਤੇ ਪੈਰਿਸ ਵਸ ਗਿਆ।

04 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਧੁਨਿਕ ਅਰਬੀ ਕਵਿਤਾ ਵਿੱਚ ਉਹਦਾ ਨਾਂ ਜਗਤ ਪ੍ਰਸਿੱਧ ਹੈ। ਉਹ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਨੇ ਅਰਬੀ ਕਵਿਤਾ ਨੂੰ ਪਰੰਪਰਾ ਤੋਂ ਆਧੁਨਿਕਤਾ ਵਾਲ ਜਾਣ ਨੂੰ ਸੰਭਵ ਬਣਾਇਆ। ਉਹ ਦੀ ਕਵਿਤਾ ਤੇ ਕਾਵਿ ਆਲੋਚਨਾ ਦਾ ਅਸਰ ਮੋਰਾਕੋ ਤੋਂ ਲੈ ਕੇ ਇਰਾਕ ਤੱਕ ਫੈਲੇ ਲੰਬੇ-ਚੌੜੇ ਅਰਬੀ ਸੰਸਾਰ ‘ਤੇ ਭਰਵੇਂ ਰੂਪ ਵਿੱਚ ਪਿਆ। ਸੱਭਿਆਚਾਰਕ ਤੌਰ ‘ਤੇ ਇਕ ਅਰਬੀ ਹੋਣ ਦੇ ਨਾਲ-ਨਾਲ ਉਹ ਵਿਸ਼ਵ ਨਾਗਰਿਕ ਵੀ ਹੈ। ਸੌੜੇ ਕੌਮੀਵਾਦ, ਭਾਸ਼ਾਈ ਤੇ ਇਲਾਕਾਈ ਖੇਮੇਬੰਦੀ, ਕਬਾਇਲੀ ਮਾਨਸਿਕਤਾ ਤੋਂ ਉਹ ਸਦਾ ਕੋਹਾਂ ਦੂਰ ਰਿਹੈ। ਆਪਣੇ ਸਮਾਜ ਤੇ ਸੱਭਿਆਚਾਰ ਵੱਲ ਉਹ ਹਮੇਸ਼ਾ ਪੜਚੋਲੀਏ ਵਾਂਗ ਰਿਹਾ ਹੈ। ਉਹ ਕਵਿਤਾ ਦੇ ਨਾਲ-ਨਾਲ ਅਰਬੀ ਸਮਾਜ, ਧਰਮ, ਜਦੋਜਹਿਦ ਤੇ ਵਿਸ਼ਵ ਪੱਧਰ ‘ਤੇ ਵਾਪਰਦੇ ਵਰਤਾਰਿਆਂ ਨਾਲ ਇਕ ਕਰਮਸ਼ੀਲ ਬੁੱਧੀਜੀਵੀ ਵਾਂਗ ਜੁੜਿਆ ਰਿਹਾ ਹੈ।
ਉਹ ਦੀ ਸਭ ਤੋਂ ਪ੍ਰਸਿੱਧ ਰਚਨਾ ‘ਮਿਹਾਰ ਦਮਿਸ਼ਕੀ ਦੇ ਗੀਤ’ ਹੈ, ਜੋ 1961 ਵਿੱਚ ਛਪੀ ਸੀ। ਉਹ ਦੀ ਹਰ ਰਚਨਾ ਵਿਸ਼ੇ ਅਤੇ ਮਿਜਾਜ਼ ਪੱਖੋਂ ਨਵੀਂ ਸ਼ੈਲੀ ਦੀ ਧਾਰਨੀ ਰਹੀ ਹੈ। ਅਰਬੀ ਕਾਵਿ ਭਾਸ਼ਾ ਦੇ ਨਿਰਮਾਣ ਵਿੱਚ ਉਹ ਦਾ ਯੋਗਦਾਨ ਬੜਾ ਕੀਮਤੀ ਹੈ। ਪੁਰਾਤਨ ਅਰਬੀ ਕਵਿਤਾ ਦੀ ਪੁਣਛਾਣ ਤੇ ਪੁਰਾਣੇ ਅਰਬੀ ਰਹੱਸਵਾਦ ਤੇ ਸੂਫੀਵਾਦ ਨੂੰ ਉਹ ਨੇ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਉਹ ਪਰੰਪਰਾ ਨੂੰ ਸਮਕਾਲੀ ਸੰਵੇਦਨਾ ਨਾਲ ਜੋੜ ਕੇ ਨਵੇਂ ਅਰਥ ਸਿਰਜਦਾ ਹੈ। ਉਹ ਦੀ ਨਵੀਂ ਕਿਤਾਬ 1995 ਵਿੱਚ ਛਪੀ ਸੀ, ਜਿਸ ਦਾ ਨਾਂ ਹੈ ‘ਅਲ-ਕਿਤਾਬ’। ਇਸ ਦੇ ਹਿੱਸੇ ਹੋਰ ਛੱਪ ਚੁੱਕੇ ਹਨ। ਇਸ ਦੇ ਫੋਕਸ ਵਿੱਚ ਅਰਬੀ ਦੇ ਮਹਾਨ ਕਲਾਸੀਕਲ ਲੇਖਕ ਅਲ-ਮੁਤਨਬੀ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਪਈ ਹੈ, ਜਿਸ ਨੂੰ ਉਹ ਨੇ ਅੱਜ ਦੇ ਪ੍ਰਸੰਗ ਵਿੱਚ ਉਲੀਕਣ ਦਾ ਯਤਨ ਕੀਤਾ ਹੈ। ਅੱਜ ਉਹ ਨੂੰ ਅਰਬੀ ਪਰੰਪਰਾ ਦਾ ਵਿਸ਼ਵਕੋਸ਼ ਕਿਹਾ ਜਾਂਦਾ ਹੈ। ਉਹ ਨੇ ਜਿਸ ਤਰ੍ਹਾਂ ਦੀ ਵਾਰਤਕਨੁਮਾ ਕਵਿਤਾ ਦੀ ਨੀਂਹ ਰੱਖੀ ਉਸ ਨੂੰ ‘ਕਸੀਦਾਤ ਅਲ-ਨਾਥਾਰ’ (ਵਾਰਤਕ ਕਵਿਤਾ) ਕਿਹਾ ਜਾਂਦਾ ਹੈ। ਉਸ ਨੂੰ ਇਹਦਾ ਜਨਮਦਾਤਾ ਮੰਨਿਆ ਜਾਂਦਾ ਹੈ। ਉਸ ਦੀ ਇਸ ਸ਼ੈਲੀ ਨੇ ਬਾਅਦ ਦੇ ਨੌਜਵਾਨ ਕਵੀਆਂ ਨੂੰ ਬੜਾ ਪ੍ਰਭਾਵਤ ਕੀਤਾ।
ਉਹ ਦੀ ਇਕ ਹੋਰ ਪ੍ਰਸਿੱਧ ਰਚਨਾ ਬਸ਼ਰ ਅਲ-ਅਸਦ ਉਹ ਲੰਬਾ ਖ਼ਤ ਹੈ, ਜਿਹੜਾ ਲੈਬਨਾਨ ਦੇ ਰੋਜ਼ਾਨਾ ਅਖ਼ਬਾਰ ‘ਅਸ-ਸਫੀਰ’ ਵਿੱਚ ਛਪਿਆ ਸੀ। ਇਹ ਆਪਣੀ ਭਾਸ਼ਾ ਅਤੇ ਸੁਰ ਪੱਖੋਂ ਉਹ ਦੇ ਇਨਕਲਾਬੀ ਵਿਚਾਰਾਂ ਨੂੰ ਪ੍ਰਗਟਾਉਂਦਾ ਹੈ। ਇਹ ਖ਼ਤ ਉਹ ਨੇ ਉਦੋਂ ਲਿਖਿਆ ਸੀ, ਜਦੋਂ ਹਕੂਮਤ ਨੇ 1400 ਤੋਂ ਵਧੇਰੇ ਸ਼ਹਿਰੀ ਸੀਰੀਅਨਾਂ ਨੂੰ ਫਾਹੇ ਲਾ ਦਿੱਤਾ ਸੀ। ਇਸੇ ਸਮੇਂ ਹੀ ਕਿਸ਼ੋਰ ਹਮਜ਼ਾ ਅਲ-ਖਾਤਿਬ ਨੂੰ ਵੀ ਹਕੂਮਤ ਨੇ ਤਸੀਹੇ ਦੇ ਕੇ ਮਾਰ ਦਿੱਤਾ ਸੀ, ਜਿਸ ਦੀ ਦੇਹ ਹਕੂਮਤੀ ਤਸੀਹਿਆਂ ਦਾ ਇਕ ਸ਼ਕਤੀਸ਼ਾਲੀ ਚਿਹਨ ਬਣ ਗਈ ਸੀ। ਇਸ ਦੇ ਬਾਵਜੂਦ ਹਕੂਮਤ ਆਪਣੇ ਉਨ੍ਹਾਂ ਕਾਰਿਆਂ ਵਿੱਚ ਲੱਗੀ ਰਹੀ, ਜੋ ਦੇਸ਼ ਲਈ ਘਾਤਕ ਸਨ। ਜਦੋਂ 1979 ਵਿੱਚ ਇਰਾਨ ਵਿੱਚ ਕ੍ਰਾਂਤੀ ਹੋਈ, ਤਦੋਂ ਉਹ ਨੇ ਖੱਬੇ ਪੱਖੀਆਂ, ਜਿਨ੍ਹਾਂ ਵਿੱਚ ਪ੍ਰਸਿੱਧ ਚਿੰਤਕ ਮਿਸ਼ੈਲ ਫੂਕੋ ਵੀ ਸ਼ਾਮਲ ਸੀ। ਨਾਲ ਮਿਲ ਕੇ ਇਸ ਨੂੰ ਸਲਾਹਿਆ ਸੀ, ਪਰ ਬਾਥ ਪਾਰਟੀ ਅਤੇ ਹਕੂਮਤ ਦੀਆਂ ਨਜ਼ਰਾਂ ਵਿੱਚ ਉਹ ਹਮੇਸ਼ਾ ਰੜਕਦਾ ਰਿਹਾ।
ਉਹ ਦੇ ਇਨਕਲਾਬੀ ਵਿਚਾਰਾਂ ਅਤੇ ਆਧੁਨਿਕਤਾ ਦਾ ਹਰਕਾਰਾ ਹੋਣ ਦੇ ਨਾਤੇ ਬਗਦਾਦ ਦੀਆਂ ਲਾਇਬਰੇਰੀਆਂ ਵਿੱਚ ਉਹਦੀਆਂ ਕਿਤਾਬਾਂ ਨੂੰ ਬਲੈਕ ਲਿਸਟ ਕੀਤਾ ਗਿਆ। ਪਰ ਇਸ ਦੇ ਬਾਵਜੂਦ ਰੋਜ਼ਾਨਾ ‘ਪੈਨ ਅਰਬ’ ਅਖ਼ਬਾਰ ਵਿੱਚ ਉਹਦਾ ਕਾਲਮ ਦੋ ਦਹਾਕਿਆਂ ਤੋਂ ਵਧੇਰੇ ਸਮਾਂ ਚਲਦਾ ਰਿਹਾ, ਜਿਸ ਨੇ ਅਰਬੀ ਅਵਾਮ ਨੂੰ ਤਬਦੀਲ ਕਰਨ ਵਿੱਚ ਵੱਡਾ ਹਿੱਸਾ ਪਾਇਆ। ਉਹਦੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ਵਿੱਚ ਡੂੰਘੇ ਰਹੱਸ ਤੇ ਚਮਤਕਾਰੀ ਭਾਵ ਛੁਪੇ ਹੋਏ ਹਨ। ਅੱਜ ਸੰਸਾਰ ‘ਤੇ ਉਹ ਨੂੰ ਜਿੰਨੀ ਮਾਨਤਾ ਤੇ ਮਾਣ-ਸਨਮਾਨ ਮਿਲੇ ਹਨ- ਇਸ ਨਾਲ ਅਰਬੀ ਕਵਿਤਾ ਦਾ ਸਿਰ ਉੱਚਾ ਹੋਇਆ ਹੈ। 

 

 

 

ਪਰਮਜੀਤ ਢੀਂਗਰਾ * ਮੋਬਾਈਲ: 94173-58120 

 

04 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਜਾਣਕਾਰੀ ਸਾਂਝੀ ਕਰਨ ਲਈ....ਸ਼ੁਕਰੀਆ.....

05 May 2012

Reply