Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅੱਜ ਦਾ ਅਰਜਨ


ਰਾਜ-ਸੱਤਾ ਤਾਂ ਅੰਨ੍ਹੀ ਹੁੰਦੀ ਏ
ਪਰ…
ਤੁਸਾਂ ਕਿਉਂ
ਗੰਧਾਰੀ ਵਾਂਗ
ਅੱਖਾਂ ’ਤੇ ਪੱਟੀ ਬੰਨ੍ਹ ਲਈ ਹੈ?

ਇਸ ਅਰਜਨ ਕੋਲ ਤਾਂ
ਨਾ ਰੱਥ ਹੈ
ਨਾ ਰੱਥਵਾਨ ਹੈ
ਨਾ ਤੀਰ ਹੈ
ਨਾ ਕਮਾਨ ਹੈ
ਨਾ ਗੀਤਾ ਦਾ ਗਿਆਨ ਹੈ।
ਇਹ ਤਾਂ ਇੱਕ ਆਮ ਜਿਹਾ ਇਨਸਾਨ ਹੈ
ਜਿਸ ਦਾ ਨਾ ਕੋਈ ਭਵਿੱਖ ਹੈ
ਨਾ ਹੀ ਵਰਤਮਾਨ ਹੈ।
ਇਸ ਦੇ ਕੋਲ ਤਾਂ ਆਪਣਾ
ਇੱਕ ਅਣਲਿਖਿਆ ਇਤਿਹਾਸ ਹੈ-
ਜੋ ਖਰ੍ਹਵੇ ਪੋਟਿਆਂ ਦੀ ਭੂਮਿਕਾ ਤੋਂ ਸ਼ੁਰੂ ਹੋ ਕੇ
ਲੂੰਹਦੇ ਢਿੱਡ ਦੀ ਅੰਤਿਕਾ ’ਤੇ ਖ਼ਤਮ ਹੁੰਦਾ ਹੈ।
-ਕੋਈ ਹਸਤਨਾਪੁਰ
ਨਾ ਇਹਦੀ ਲੋੜ ਹੈ
ਨਾ ਆਸ ਹੈ।

ਰਿਆਸਤਾਂ ਦੇ ਰਕਬਿਆਂ ਦੀ ਗੱਲ
ਇਹਦੀ ਸਮਝ ਤੋਂ ਬਾਹਰ ਹੈ
ਸਿਆਸਤ ਦੀਆਂ ਘੁੰਡੀਆਂ ਦੀ
ਇਹਨੂੰ ਕੀ ਖ਼ਬਰ ਸਾਰ ਹੈ
ਵਿਸ਼ਵ ਦੀ ਮੰਡੀ ਤੋਂ ਇਹਨੇ ਕੀ ਲੈਣਾ?
ਨੱਥੂ ਦੀ ਦੁਕਾਨ ਹੀ
ਇਹਦਾ ਸਾਰਾ ਬਾਜ਼ਾਰ ਹੈ।
ਇਹਨੂੰ ਤਾਂ ਬੱਸ
ਕਿਸੇ ਭਗਵਾਨ ਦੇ ਚਮਤਕਾਰ ਦਾ ਇੰਤਜ਼ਾਰ ਹੈ।

ਅਰਜਨ ਕੋਈ ਖ਼ਾਸ ਨਹੀਂ,
ਇੱਕ ਆਮ ਨਾਂਵ ਹੈ।
ਇਹਨੂੰ ਅਰਜੂ ਕਹੋ ਜਾਂ ਫਰਜੂ
ਕੋਈ ਫ਼ਰਕ ਨਹੀਂ ਪੈਂਦਾ।
ਪਰ…
ਪਰ ਸੱਤਾ ਦੇ ਅਹੁਦੇਦਾਰਾਂ ਨੇ
ਕੁਝ ਝੰਡੀ ਵਾਲੀਆਂ ਕਾਰਾਂ ਨੇ
ਚਰ ਚਰ ਕਰਦੀਆਂ ਅਖ਼ਬਾਰਾਂ ਨੇ
ਕੁਝ ਧਰਮ ਦਿਆਂ ਪਰਚਾਰਾਂ ਨੇ
ਕੰਧਾਂ ’ਤੇ ਲਾਏ ਇਸ਼ਤਿਹਾਰਾਂ ਨੇ
ਬੜੀ ਹੁਸ਼ਿਆਰੀ ਨਾਲ
ਬੰਨ੍ਹ ਕੇ ਫ਼ਿਰਕਿਆਂ ਦੇ ਖੋਪੇ
ਲਟਕਾ ਕੇ ਗਲ ਵਿੱਚ ਟੱਲੀਆਂ-
ਮਜਬੂਰੀ ਦੀਆਂ
ਲਾਚਾਰੀ ਦੀਆਂ
ਕੁਝ ਧਰਮ ਦੀ ਪਹਿਰੇਦਾਰੀ ਦੀਆਂ
ਆਪਸੀ ਬੇ-ਇਤਬਾਰੀ ਦੀਆਂ
ਵੋਟਾਂ ਦੀ ਸਰਦਾਰੀ ਦੀਆਂ
ਕੁਝ ਫੋਕੀ ਦੁਨੀਆਂਦਾਰੀ ਦੀਆਂ
ਅਣਮੁੱਕ ਬੇ-ਰੁਜ਼ਗਾਰੀ ਦੀਆਂ-
ਸਿਆਸਤ ਦੀ ਪੰਜਾਲੀ
ਇਹਦੇ ਗਲ ਪਾ ਰੱਖੀ ਹੈ।

ਅਤੇ…
ਇਹ ਲਾਖਾ ਵਹਿੜਕਾ
ਚੁੱਪ ਚਾਪ ਡਾਹ ਦਿੰਦਾ ਹੈ
ਆਪਣਾ ਸਿਰ
ਬਿਨਾਂ ਇਹ ਜਾਣੇ
ਕਿ ਇਹਨੂੰ ਕਿੱਥੇ ਜੋਇਆ ਜਾ ਰਿਹੈ।

ਪਰ…
ਤੁਸੀਂ ਜੋ ਬੜੇ ਸੋਚਵਾਨ ਹੋ
ਤੁਸੀਂ ਜੋ ਬੜੇ ਬੁੱਧੀਮਾਨ ਹੋ
ਤੁਸੀਂ ਜੋ ਬੜੇ ਪਰਖਵਾਨ ਹੋ
ਤੇ ਤੁਸੀਂ ਜੋ ਬੜੇ ਵੱਡੇ ਇਨਸਾਨ ਹੋ
ਤੁਸਾਂ ਕਿਉਂ ਗੰਧਾਰੀ ਵਾਂਗ
ਬੰਨ੍ਹ ਲਈ ਹੈ ਅੱਖਾਂ ’ਤੇ ਪੱਟੀ?

ਚਲੋ…ਬੰਨ੍ਹ ਹੀ ਲਈ ਹੈ
ਇਹ ਪੱਟੀ
ਤਾਂ ਹੁਣ ਜਦੋਂ ਇਹ ਪੱਟੀ ਖੋਲ੍ਹੋ
ਤਾਂ ਦੁਰਯੋਧਨ ਲਈ ਨਹੀਂ
ਇਸ ਅਰਜਨ ਲਈ ਖੋਲ੍ਹਣਾ।
ਕਿਉਂਕਿ
ਇਸ ਅਰਜਨ ਕੋਲ ਤਾਂ
ਨਾ ਰੱਥ ਹੈ
ਨਾ ਰੱਥਵਾਨ ਹੈ
ਨਾ ਤੀਰ ਹੈ
ਨਾ ਕਮਾਨ ਹੈ
ਨਾ ਗੀਤਾ ਦਾ ਗਿਆਨ ਹੈ।
ਇਹ ਤਾਂ ਇੱਕ ਆਮ ਜਿਹਾ ਇਨਸਾਨ ਹੈ
ਜਿਸ ਦਾ ਨਾ ਕੋਈ ਭਵਿੱਖ ਹੈ
ਨਾ ਹੀ ਵਰਤਮਾਨ ਹੈ।

 

-ਤੇਜਵਿੰਦਰ
ਮੋਬਾਈਲ: 95010-22547

11 Mar 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

kya baat a ......


samaj de muh te ik karari chot.... jo politics bare likhia gia a .. oh mainu bahut vadia lagia g.... tfs

11 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

GOOD!

12 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx....ਬਿੱਟੂ ਜੀ.....ਬਹੁਤ ਹੀ ਤਰੀਕੇ ਨਾਲ ਵਧਿਆ ਜਾਣਕਾਰੀ ਸਾਝੀ ਕਰਨ ਲਈ.....Realy nycc......

12 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਬਿੱਟੂ ਜੀ ਬਹੁਤ ਵਧੀਆ ਹੈ...ਤੇ ਤੁਹਾਡਾ ਸਾਂਝਿਆਂ ਕਰਨ ਦਾ ਢੰਗ ਹੋਰ ਵੀ ਵਧੀਆ ਹੈ (ਲੇਖਕ ਨੂੰ ਉਸਦਾ ਬਣਦਾ ਸਤਿਕਾਰ ਦੇਕੇ) ਉਮੀਦ ਹੈ ਹੋਰ ਸੱਜਣ ਵੀ ਸੇਧ ਲੈਣਗੇ ਇਸਤੋਂ....

12 Mar 2012

Reply