Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅੱਜ ਕੱਲ

 

ਸਬਜ਼ੀ ਦੇ ਨਾਲ ਬੁਰਕੀ ਬੱਸ ਛੁਹਾਇਆ ਕਰਦੇ ਆਂ
ਅੱਜ-ਕੱਲ੍ਹ ਯਾਰੋ ਏਦਾਂ ਵਖਤ ਟਪਾਇਆ ਕਰਦੇ ਆਂ।

ਸਾਡੇ ਵੱਸ ਦੀ ਗੱਲ ਨਹੀਂ, ਲੈਕਸਾਂ ਰੈਕਸੋਨੇ
ਕਾਲੇ ਸਾਬਣ ਦੇ ਨਾਲ ਹੁਣ ਵੀ ਨਹਾਇਆ ਕਰਦੇ ਆਂ।
...
ਬੂਟ ਦੇ ਵਿੱਚੋਂ 'ਗੂਠਾ ਝਾਤੀਆਂ ਮਾਰ ਰਿਹੈ,
ਤਲ਼ੀਆਂ ਉੱਤੇ ਸ਼ਾਮੀ ਤੇਲ ਝਸਾਇਆ ਕਰਦੇ ਆਂ।

ਹਰ ਤੀਜੇ ਦਿਨ "ਪੂਜਾ" ਪੈਂਸਲ ਮੰਗ ਲੈਂਦੀ,
ਲਿਖਦੀ ਏ ਜਾਂ ਖਾਂਦੀ ਆਖ਼ ਸੁਣਾਇਆ ਕਰਦੇ ਆਂ।

ਘਰਵਾਲੀ ਕਹੇ ਦੁੱਧ ਦੇ ਪੈਸੇ ਦੋ ਮਹੀਨੇ ਹੋ ਗਏ ਨੇ?
ਦੇ ਦਿੰਨੇ ਆਂ ਕਿਹੜਾ ਕਿਤੇ ਭੱਜ ਜਾਇਆ ਕਰਦੇ ਆਂ।

ਬੁਨੈਣ ਫਟੀ ਨੂੰ ਸਵਾ ਮਹੀਨਾ ਹੋ ਗਿਆ ਏ,
ਪੈਂਦਾ ਨਹੀਂ ਪਰ ਏਦਾਂ ਈ ਝੱਗਾ ਪਾਇਆ ਕਰਦੇ ਆਂ।

ਸੈਲਫ ਸਟਾਰਟ ਦੀ ਟੀਂ ਟੀਂ ਕਰਨਾ ਭੁੱਲ ਗਏ ਆਂ,
ਟੱਲੀਆਂ ਵਜਾਉਂਦੇ ਸਾਇਕਲ ਖੂਬ ਭਜਾਇਆ ਕਰਦੇ ਆਂ।

ਮਕਾਨ ਬਣਾਉਣਾ ਕਿਹੜਾ ਅੱਜ-ਕੱਲ੍ਹ ਸੋਖਾ ਏ,
ਕਵਿਤਾ ਦੀ ਥਾਂ ਕੀਰਨੇ ਪਾਇਆ ਕਰਦੇ ਆਂ।

ਸਰਮਾਏਦਾਰੀ ਦੀ ਭੇਟ ਚੜ੍ਹੇ ਸੁਪਨੇ ਸਾਡੇ,
ਘਰਵਾਲੀ ਤੇ ਗੁੱਸਾ ਲਾਹਿਆ ਕਰਦੇ ਆਂ।

ਨਿੱਤ ਦੀ ਪੀਣੀ ਅਪਣੇ ਆਪ ਹੀ ਛੁੱਟ ਗਈ ਏ,
ਟੈਨਸ਼ਨਾਂ ਸੰਗ ਸਕੀਰੀ ਪਾਇਆ ਕਰਦੇ ਆਂ।

ਇੱਕੋ ਕਮਰਾ ਅਤੇ ਰਸੋਈ ਚੰਗੀ ਸੀ,
ਐਵੇਂ ਪੰਗਾ ਲੈ ਪਛਤਾਇਆ ਕਰਦੇ ਆਂ।

ਕੀ ਹੋਇਆ ਜੇ ਪੜ੍ਹਨ ਲਿਖਣ ਵਿੱਚ ਦਿੱਕਤ ਸੀ,
ਕਰਜ਼ਾ ਸੀ ਕਿਸ਼ਤਾਂ ਵਿੱਚ ਲਾਹਿਆ ਕਰਦੇ ਆਂ।

ਘਰ ਵਿੱਚ ਬੇਸ਼ੱਕ ਭੰਗ ਭੁੱਜਦੀ ਏ ਕੀ ਹੋਇਆ,
ਮਹਿਫਿਲ ਵਿੱਚ ਢੋਲੇ ਦੀਆਂ ਲਾਇਆ ਕਰਦੇ ਆਂ।

ਮਿਹਨਤ ਕਰਦਾ ਕਰਦਾ ਬੰਦਾ ਮਰ ਜਾਂਦਾ,
ਵੱਜ ਗਏ ਵਾਜੇ, ਖਾਲੀ ਹੱਥ ਵਜਾਇਆ ਕਰਦੇ ਆਂ।

ਦਿਨ ਮਾੜੇ ਜਦ ਚੱਲਦੇ ਹੁੰਦੇ ਬੰਦੇ ਦੇ,
ਅਸਮਾਨੋਂ ਡਿੱਗ ਖਜੂਰ ਤੇ ਅਟਕ ਜਾਇਆ ਕਰਦੇ ਆਂ।

ਪਾਧਾ ਨਹੀਂ ਸੀ ਪੁੱਛਦੇ ਜਦ ਦਿਨ ਚੰਗੇ ਸੀ,
ਕੱਛੇ ਨੂੰ ਵੀ ਟਾਕੀਆਂ ਲਾ ਹੰਢਾਇਆ ਕਰਦੇ ਆਂ।

ਏਸ ਮੁਲਕ ਵਿੱਚ ਮਿਹਨਤ ਦਾ ਫਲ ਕੋੜਾ ਏ,
ਫਿਰ ਵੀ ਮਿਹਨਤ ਵਾਲਾ ਢੋਲ ਵਜਾਇਆ ਕਰਦੇ ਆਂ।

ਲੁੱਟ ਸਕਦੇ ਸੀ ਦੁਨੀਆਂ ਰੰਗੀਂ ਵੱਸਣਾ ਸੀ,
ਪਰ ਭਗਤ ਸਿੰਘ ਦੇ ਵਾਰਿਸ ਹਾਂ ਅੜ ਜਾਇਆ ਕਰਦੇ ਆਂ।

ਕਾਣੀ ਵੰਡ ਨੇ ਸਾਨੂੰ ਥੱਲੇ ਲਾਇਆ ਏ,
ਐਵੇਂ ਨਹੀਂ ਹੱਕਾਂ ਲਈ ਡਹਿ ਜਾਇਆ ਕਰਦੇ ਆਂ।
 
ਸੁਰਜੀਤ ਗਰਗ

25 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Bahut vadia and interesting poem hai. Thanx bittu g
25 Jul 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
jindgi de kyi pakh te sach biyaandi hai eh rachna .....duaawan surjit lyi...
shukria bittu ji ....jio
25 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਲਾਜਵਾਬ ਰਚਨਾ ਹੈ...!!!

25 Jul 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਜਿੰਦਗੀ ਦੀ ਕਸ਼ਮਕਸ਼ ਨੂੰ ਵਿਅੰਗਾਤਮਕ ਤਰੀਕੇ ਨਾਲ ਪੇਸ਼ ਕਰਦੀ ਰਚਨਾ.......ਇਸ ਕਲਮ ਨੂੰ ਸੌ-ਸੌ ਵਾਰ ਸਿਜਦਾ.......

25 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Kamaaall ...!!!

25 Jul 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut sdharan te sachi rachna hai ih ..bahut-100 khoob....tfs bittu g..:)

25 Jul 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਭਗਤ ਸਿੰਘ ਦੇ ਵਾਰਸ ਹਾਂ ਅੜ ਜਾਇਆ ਕਰਦੇ ਹਾਂ ... ਬੇ ਹੱਦ ਖੂਬਸੂਰਤ ।

25 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Marvelllous! bahuuuutt hi sohna.

Ik ik line padhan ch swad aya! TFS :)

25 Jul 2012

Reply