Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅਜੋਕੀ ਕਥਾ : ਵੇ ਤੋਤਿਆ ਮਨ ਮੋਹਤਿਆ

ਹੈਲੋ ਪਿਆਰੇ!
ਮੇਰਾ ਨਾਂ ਲੋਰੀਟਾ ਡਿਓਨ ਹੈ। ਸਾਡੇ ਡਾਕਰ, ਸੈਨੇਗਲ ਵਿੱਚ ਇਨ੍ਹੀਂ ਦਿਨੀਂ ਮੌਸਮ ਬੜਾ ਠੰਢਾ ਤੇ ਪਿਆਰਾ ਹੈ। ਮੈਂ ਦੱਖਣੀ ਅਫ਼ਰੀਕਾ ਦੇ ਸੁਡਾਨ ਸ਼ਹਿਰ ਤੋਂ ਹਾਂ। ਮੈਨੂੰ ਅੱਜ ਤੇਈਵਾਂ ਸਾਲ ਲੱਗਾ ਹੈ। ਅਸਲ ਵਿੱਚ ਮੈਂ ਡਾਕਰ ਵਿਖੇ ਇੱਕ ਸ਼ਰਨਾਰਥੀ ਕੈਂਪ ਵਿੱਚ ਰਹਿੰਦੀ ਹਾਂ। ਸਾਡੇ ਦੇਸ਼ ਵਿੱਚ ਖਾਨਾਜੰਗੀ ਚੱਲ ਰਹੀ ਹੈ ਨਾ।
ਮੇਰਾ ਮਰਹੂਮ ਪਿਓ ਡਾਕਟਰ ਡਿਓਨ ਵਿਲੀਅਮਜ਼ ਰਾਜ ਮੁਖੀ ਦਾ ਨਿੱਜੀ ਸਲਾਹਕਾਰ ਸੀ। ਇੱਕ ਸਵੇਰ ਖੂੰਖਾਰ ਵਿਰੋਧੀਆਂ ਨੇ ਸਾਡੇ ਘਰ ’ਤੇ ਧਾਵਾ ਬੋਲ ਦਿੱਤਾ। ਮੇਰੇ ਮਾਪੇ ਉਸ ਅਚਨਚੇਤੀ ਹਮਲੇ ਦੌਰਾਨ ਮਾਰੇ ਗਏ। ਚੰਗੀ ਕਿਸਮਤ, ਮੈਂ ਬਚ ਗਈ ਤੇ ਹੁਣ ਸੈਨੇਗਲ ਦੇ ਸ਼ਰਨਾਰਥੀ ਕੈਂਪ ’ਚ ਦਿਨ ਕਟੀ ਕਰ ਰਹੀ ਹਾਂ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਵਰਗਾ ਨੇਕ ਇਨਸਾਨ ਮਿਲ ਗਿਆ। ਤੁਹਾਡੀ ਈ-ਮੇਲ ਮੈਂ ਇੰਡੀਅਨ ਵੈੱਬਸਾਈਟ ਤੋਂ ਲਈ ਸੀ। ਤੁਸੀਂ ਸੱਚਮੁੱਚ ਬੜੇ ਪਹੁੰਚੇ ਹੋਏ ਇਨਸਾਨ ਹੋ। ਮੈਂ ਤੁਹਾਨੂੰ ਆਪਣੀਆਂ ਫੋਟੋਆਂ ਭੇਜ ਰਹੀ ਹਾਂ।  ਸਵੇਰੇ-ਸਵੇਰੇ ਈਮੇਲ ਚੈੱਕ ਕਰਦਿਆਂ ਪਹਿਲੀ ਮੇਲ ਨੇ ਕਾਲਰ ਖੜ੍ਹੇ ਕਰਵਾ ਦਿੱਤੇ ਨੇ। ਕਿੰਨੇ ਕਦਰਦਾਨ ਹੁੰਦੇ ਨੇ ਬਾਹਰਲੇ ਮੁਲਕਾਂ ਦੇ ਲੋਕ। ਬੇਚਾਰੀ ਲੋਰੀਟਾ… ਹੈ ਤਾਂ ਰੰਗ ਦੀ ਸਾਂਵਲੀ ਪਰ ਦਿਲ ਦੀ ਕਿੰਨੀ ਗੋਰੀ ਤੇ ਸੋਹਣੀ ਹੈ। ਇਹੋ-ਜਿਹੇ ਮਿੱਤਰ ਪਿਆਰਿਆਂ ਨੂੰ ਮਿਲਣ ਲਈ ਸੱਤ ਸਮੁੰਦਰ ਪਾਰ ਕਰਨ ਦਾ ਵੀ ਕੋਈ ਹਰਜ਼ ਨਹੀਂ। ਅਜਿਹੇ ਸਾਫ਼ਗੋ ਮਿੱਤਰ ਜ਼ਿੰਦਗੀ ’ਚ ਘੱਟ ਹੀ ਮਿਲਦੇ ਹਨ। ਜੁਆਬ ਵਿੱਚ ਚਾਈਂ-ਚਾਈਂ ਉਸ ਨੂੰ ਆਪਣੀਆਂ ਤਾਜ਼ਾ ਫੋਟੋਆਂ ਤੇ ਨਵੀਆਂ ਲਿਖੀਆਂ ਪੁਸਤਕਾਂ ਦਾ ਖੁਲਾਸਾ ਕਰਦਾ ਹਾਂ।
ਡਿਨਰ ਕਰਕੇ ਈ-ਮੇਲ ਖੋਲ੍ਹ ਲੋਰੀਟਾ ਨੂੰ ਸੁਨੇਹਾ ਲਿਖਦਾ ਹਾਂ: ਪਿਆਰੀ ਲੋਰੀਟਾ, ਘਬਰਾਈਂ ਨਾ… ਮੈਂ ਤੇਰੇ ਦੁੱਖ-ਸੁੱਖ ’ਚ ਭਾਈਵਾਲ ਹਾਂ। ਕਿਸੇ ਕਿਸਮ ਦੀ ਲੋੜ ਹੋਈ ਤਾਂ ਬਿਨਾਂ-ਝਿਜਕ ਲਿਖ ਭੇਜੀਂ। ਅੱਵਲ ਤਾਂ ਮੈਂ ਤੈਨੂੰ ਮਿਲਣ ਦੀ ਤਰਕੀਬ ਬਣਾਵਾਂਗਾ, ਨਹੀਂ ਤਾਂ ਤੈਨੂੰ ਆਪਣੇ ਦੇਸ਼ ਸੱਦਣ ਲਈ ਕੋਈ ਹੀਲਾ-ਵਸੀਲਾ ਕਰਾਂਗਾ। ਤੇਰੀ ਪੜ੍ਹਨ-ਲਿਖਣ ਦੀ ਉਮਰ ਏ, ਮਨ ਲਾ ਕੇ ਪੜ੍ਹਾਈ ਕਰੀਂ। ਭੀੜਾਂ ਵੀ ਤਾਂ ਤੇਰੇ ਮੇਰੇ ਵਰਗੇ ਕਿਸਮਤ ਮਾਰੇ ਲੋਕਾਂ ’ਤੇ ਹੀ ਪੈਂਦੀਆਂ ਨੇ। ਤੇਰਾ ਆਪਣਾ। ਈ-ਮੇਲ ਭੇਜ ਕੇ ਮਨ ਹਲਕਾ-ਫੁਲਕਾ ਹੋ ਜਾਂਦਾ ਹੈ। ਚਾਰ ਸ਼ਬਦ ਹਮਦਰਦੀ ਭਰੇ ਪੜ੍ਹ ਕੇ ਵਿਚਾਰੀ ਲੋਰੀਟਾ ਦਾ ਮਨ ਹਲਕਾ ਹੋਏਗਾ।
ਆਪਣੀ ਮਲਟੀਨੈਸ਼ਨਲ ਕੰਪਨੀ ’ਚੋਂ ਦਿਹਾੜੀ ਲਾ ਕੇ ਆਏ ਸਾਫਟਵੇਅਰ ਇੰਜਨੀਅਰ ਪੁੱਤਰ ਨੂੰ ਚਾਈਂ-ਚਾਈਂ ਸੈਨੇਗਲ ਦੇ ਸ਼ਰਨਾਰਥੀ ਕੈਂਪ ’ਚ ਰਹਿ ਰਹੀ ਲੋਰੀਟਾ ਬਾਰੇ ਦੱਸਦਾ ਹਾਂ ਤੇ ਉਸ ਦੀਆਂ ਭੇਜੀਆਂ ਤਸਵੀਰਾਂ ਵਿਖਾਉਂਦਾ ਹਾਂ। ਉਸ ਨੂੰ ਈ-ਮੇਲ ਦੇ ਅਖੀਰ ’ਚ ਲਿਖੇ ਸ਼ਬਦ ਬਹੁਤ! ਬਹੁਤ!! ਪਿਆਰ ਤੇ ਪਿਆਰ ਭਰੀ ਗਲਵਕੜੀ, ਵਿਸ਼ੇਸ਼ ਰੂਪ ’ਚ ਪੜ੍ਹਾਉਂਦਾ ਹਾਂ।
‘‘ਵੇਖ ਬੱਚੂ! ਸਾਡੀਆਂ ਕਰਾਮਾਤਾਂ ਦੂਰ-ਦੁਰਾਡੇ ਰਹਿਣ ਵਾਲੇ ਲੋਕ ਸਾਡੀ ਕਿੰਨੀ ਕਦਰ ਪਾਉਂਦੇ ਨੇ। ਮੇਰੇ ਲਈ ਸੈਨੇਗਲ ਦੀ ਹਵਾਈ ਟਿਕਟ ਦਾ ਪ੍ਰਬੰਧ ਕਰ। ਮੈਂ ਤਾਂ ਲੈਣ ਲੱਗਾਂ ਦੋ ਮਹੀਨਿਆਂ ਦੀ ਕਮਾਈ ਛੁੱਟੀ। ਕਿਸਮਤ ਚੰਗੀ। ਸੈਰ ਦੀ ਸੈਰ ਹੋ ਜਾਊ, ਨਹੀਂ ਤਾਂ ਸੇਵਾ ਮੁਕਤੀ ’ਤੇ ਸਾਰੀਆਂ ਛੁੱਟੀਆਂ ਹੀ ਖੂਹ-ਖਾਤੇ ਪੈ ਜਾਣੀਆਂ ਸੀ।’’
ਹਾਂ ਜਾਂ ਨਾਂਹ ਕਰਨ ਦੀ ਥਾਂ ਸਾਹਿਬਜ਼ਾਦਾ ਖਚਰੀ ਜਿਹੀ ਹਾਸੀ ਹੱਸਦਾ ਹੈ ਤੇ ਆਖਦਾ ਹੈ, ‘‘ਬਜ਼ੁਰਗੋ! ਮੈਨੂੰ ਰੋਜ਼ ਦੀਆਂ ਵੀਹ-ਵੀਹ ਮੇਲਾਂ ਆਉਂਦੀਆਂ ਨੇ ਤੁਹਾਡੀ ਲੋਰੀਟਾ ਨਾਲੋਂ ਸੋਹਣੀਆਂ ਕੁੜੀਆਂ ਦੀਆਂ। ਐਵੇਂ ਭਰਮਜਾਲ ’ਚ ਨਾ ਫਸ ਜਾਇਓ। ਲੈਣੀਆਂ ਦੀਆਂ ਦੇਣੀਆਂ ਵੀ ਪੈ ਜਾਂਦੀਆਂ ਜੇ।’’
ਪੁੱਤਰ ਦੀ ਬੇਰੁਖ਼ੀ ਤੇ ਲੋਰੀਟਾ ਦੀ ਲਾਚਾਰਗੀ ਬਾਰੇ ਸੋਚਦਿਆਂ ਪਤਾ ਨਹੀਂ ਕਦੋਂ ਅੱਖ ਲੱਗ ਜਾਂਦੀ ਹੈ। ਸੁੱਤਾ ਸੁੱਤਾ ਹਵਾਈ ਜਹਾਜ਼ ’ਚ ਬੈਠ ਲੋਰੀਟਾ ਕੋਲ ਸੈਨੇਗਲ ਪੁੱਜ ਜਾਂਦਾ ਹਾਂ। ਜਿਹਾ ਸੋਚਿਆ ਸੀ ਉਹੋ ਜਿਹੀ ਹੈ ਲੋਰੀਟਾ। ਬੜੀ ਨੇਕ, ਪਾਕ ਤੇ ਹੁਸੀਨ… ਵਿਚਾਰੀ ਦੇ ਅੱਥਰੂ ਹਨ ਕਿ ਵਹਿਣ ਬਣ ਗਏ। ‘‘ਲੋਰੀਟਾ! ਫ਼ਿਕਰ ਨਾ ਕਰ, ਰੱਬ ਤੇਰਾ ਨਹੀਂ ਬਣਿਆ ਪਰ ਮੈਂ ਤਾਂ ਤੇਰਾ ਹਾਂ। ਤੂੰ ਆਪਣਾ ਬੋਰੀਆ-ਬਿਸਤਰ ਸਮੇਟ। ਅਸੀਂ ਹੁਣ ਭਾਰਤ ’ਚ ਰਹਾਂਗੇ। ਤੇਰੀ ਪੜ੍ਹਾਈ-ਲਿਖਾਈ ਦਾ ਸਾਰਾ ਇੰਤਜ਼ਾਮ ਮੈਂ ਖ਼ੁਦ ਕਰਾਂਗਾ।’’
‘‘ਏ ਜੀ! ਉਠੋ, ਚਾਹ ਪੀਓ। ਵੇਖੋ! ਗੋਡੇ-ਗੋਡੇ ਦਿਨ ਚੜ੍ਹਿਆ ਪਿਆ ਏ। ਅੱਜ ਤਾਂ ਤੁਸੀਂ ਦਫ਼ਤਰ ਵੀ ਸਵਖਤੇ ਜਾਣਾ ਹੈ ਆਪਣੀ ਤਰੱਕੀ ਵਾਲਾ ਕੇਸ ਤਿਆਰ ਕਰਨ ਲਈ।’’ ਫਿੱਟੇ ਮੂੰਹ! ਕਿੰਨੇ ਖ਼ੂਬਸੂਰਤ ਪਲ ਜਿਉਂ ਰਿਹਾ ਸਾਂ। ਚੰਦਰੀ ਬੀਵੀ ਨੇ ਸਾਰੀ ਖਿਆਲ ਲੜੀ ਖੇਰੂੰ-ਖੇਰੂੰ ਕਰ ਦਿੱਤੀ ਏ।
ਅਣਮੰਨਿਆ ਜੇਹਾ ਚਾਹ ਮੁਕਾਉਂਦਾ ਹਾਂ ਤੇ ਸਿਰਹਾਣੇ ਪਏ ਆਈ ਫੋਨ ਤੋਂ ਮੇਲ-ਬਾਕਸ ਖੋਲ੍ਹ ਬੈਠਦਾ ਹਾਂ। ਲੋਰੀਟਾ ਦੀ ਤਾਂ ਨਹੀਂ, ਵਾਨੀਸਾ ਸੀਬਾ ਦੀ ਈ-ਮੇਲ ਇਨਬੌਕਸ ’ਚ ਆਈ ਮਿਲਦੀ ਹੈ। ਉਹ ਲਿਖਦੀ ਹੈ:

29 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੈਲੋ!
ਮੈਂ ਬੁੱਢੀ ਹੋ ਰਹੀ ਵਿਧਵਾ ਵਾਨੀਸਾ ਸੀਬਾ ਹਾਂ। ਇਸ ਵੇਲੇ ਮੈਂ ਲੰਮੇ ਸਮੇਂ ਤੋਂ ਚੰਬੜੀ ਹੋਈ ਬੀਮਾਰੀ ਨਾਲ ਪੀੜਤ, ਅਬੀਜਨ ਕੋਟ ਡੀ. ਆਈਵਰੀ ਹਸਪਤਾਲ ’ਚ ਦਾਖਲ, ਜ਼ਿੰਦਗੀ ਦੇ ਆਖਰੀ ਦਿਨ ਕੱਟ ਰਹੀ ਹਾਂ। ਹਾਂ ਸੱਚ! ਯਾਦ ਆਇਆ ਮੇਰਾ ਪਿਆਰਾ ਪਤੀ ਰੇਮੰਡ ਸੇਬਾ ਇੱਕ ਨਿੱਜੀ ਬੈਂਕ ਵਿੱਚ ਪਚਵੰਜਾ ਲੱਖ ਅਮਰੀਕੀ ਡਾਲਰ ਛੱਡ ਗਿਆ ਸੀ।
ਹੁਣ ਮੈਂ ਜੀਵਨ ਦੀਆਂ ਆਖਰੀ ਘੜੀਆਂ ਗਿਣਦੀ ਹੋਈ ਕਿਸੇ ਈਮਾਨਦਾਰ ਤੇ ਰੱਬ ਤੋਂ ਡਰਨ ਵਾਲੇ ਇਨਸਾਨ ਦੀ ਭਾਲ ਕਰ ਰਹੀ ਹਾਂ। ਮੈਨੂੰ ਤੁਸੀਂ ਬੜੇ ਚੰਗੇ ਮਨੁੱਖ ਲੱਗੇ ਹੋ। ਮੈਂ ਇੰਟਰਨੈੱਟ ਤੋਂ ਬੜੀ ਖੋਜ-ਬੀਨ ਕਰਕੇ ਤੁਹਾਡਾ ਪਤਾ ਲੱਭਿਆ ਹੈ। ਕ੍ਰਿਪਾ ਕਰਕੇ ਤੁਸੀਂ ਮੇਰੇ ਨਾਂ ’ਤੇ ਜਮ੍ਹਾਂ ਰਾਸ਼ੀ ਨੂੰ ਕਢਵਾ ਕੇ ਰੱਬ ਦੇ ਨਾਂ ਪੁੰਨ-ਦਾਨ ਕਰਨ ਵਿੱਚ ਮੇਰੀ ਸਹਾਇਤਾ ਕਰੋ। ਇਸ ਨੇਕ ਕਾਰਜ ਬਦਲੇ ਸਮੁੱਚੀ ਰਾਸ਼ੀ ’ਚੋਂ ਪੰਦਰਾਂ ਫ਼ੀਸਦੀ ਰਾਸ਼ੀ ਇਵਜ਼ਾਨੇ ਵਜੋਂ ਤੁਹਾਡੀ ਹੋਏਗੀ। ਜੇ ਰੱਬ ਦੇ ਨਾਂ ’ਤੇ ਮੇਰੀ ਸਰਮਾਇਆ ਪੂੰਜੀ ਨੂੰ ਚੰਗੇ ਤੇ ਪੁੰਨ ਕਾਰਜਾਂ ਲਈ ਖਰਚ ਸਕਦੇ ਹੋ ਤਾਂ ਛੇਤੀ-ਛੇਤੀ ਮੈਨੂੰ ਮੇਰੀ ਨਿੱਜੀ ਈਮੇਲ ’ਤੇ ਜੁਆਬ ਦੇਣ ਦੀ ਕ੍ਰਿਪਾਲਤਾ ਕਰਨੀ।
ਤੁਹਾਡੀ ਭੈਣ
ਸ੍ਰੀਮਤੀ ਵਾਨੀਸਾ ਸੀਬਾ।

ਜਵਾਨ-ਜਹਾਨ ਕੁੜੀ ਦੀ ਆਈ ਈ-ਮੇਲ ਨੇ, ਸਾਰਾ ਦਿਨ ਭੋਂਇੰ ਪੈਰ ਨਹੀਂ ਸਨ ਟਿਕਣ ਦਿੱਤੇ। ਸਵੇਰੇ-ਸਵੇਰੇ ਆਈ ਬੁੱਢੀ ਮਾਈ ਦੀ ਮੇਲ ਨੇ ਹੋਰ ਵੀ ਚੰਦ ਚਾੜ੍ਹ ਛੱਡਿਆ ਏ। ਸੋਚਾਂ ਸੋਚਦਿਆਂ ਧਿਆਨ ਅਗਲੀ ਮੇਲ ’ਤੇ ਜਾ ਟਿਕਦਾ ਹੈ। ਮੁਰੇਲਾ ਯਾਕੋਨਾਨ ਦੀ ਮੇਲ ਹੈ। ਉਹ ਲਿਖਦੀ ਹੈ: ਮੇਰਾ ਪਿਤਾ ਜੀਰਮੇਨ ਯਾਕੋਨਾਨ ਕੋਕੋ ਵਪਾਰੀ ਸੀ ਤੇ ਉਸ ਨੂੰ ਵਿਰੋਧੀ ਪਾਰਟੀ ਦੇ ਨੇਤਾ ਦਾ ਬੜਾ ਸਹਿਯੋਗ ਮਿਲਦਾ ਸੀ। ਆਇਵਰੀ ਕੋਸਟ ’ਚ ਕਿਸੇ ਸਰਕਾਰੀ ਏਜੰਟ ਨੇ ਉਸ ਨੂੰ ਮਾਰ ਮੁਕਾਇਆ ਸੀ। ਮੈਂ ਵੀਹਾਂ ਸਾਲਾਂ ਦੀ ਉਸ ਦੀ ਬਦਕਿਸਮਤ ਤੇ ਇਕਲੌਤੀ ਧੀ ਹਾਂ। ਪਿਤਾ ਜੀ ਦੀਆਂ ਅੰਤਮ ਰਸਮਾਂ ਪੂਰੀਆਂ ਕਰਕੇ ਹਟੀ ਹਾਂ। ਉਹ ਮੇਰੇ ਨਾਂ ਸਾਢੇ ਦਸ ਮਿਲੀਅਨ ਅਮਰੀਕੀ ਡਾਲਰ ਇੱਕ ਬੈਂਕ ਦੇ ਗੁਪਤ ਖਾਤੇ ’ਚ ਜਮ੍ਹਾਂ ਕਰਵਾ ਗਏ ਹਨ ਜਿਹੜੀ ਕਿਸੇ ਬਾਹਰਲੇ ਦੇਸ਼ ਰਾਹੀਂ ਕਢਵਾਈ ਜਾ ਸਕਦੀ ਹੈ। ਕ੍ਰਿਪਾ ਕਰਕੇ ਛੇਤੀ ਤੋਂ ਛੇਤੀ ਮੇਰੀ ਨਿੱਜੀ ਮੇਲ ’ਤੇ ਆਪਣਾ ਨਾਂ, ਘਰ ਦਾ ਪੂਰਾ ਪਤਾ, ਫੋਨ ਨੰਬਰ, ਆਪਣਾ ਕਿੱਤਾ ਤੇ ਆਪਣੀ ਉਮਰ ਦੀ ਜਾਣਕਾਰੀ ਲਿਖ ਭੇਜੋ ਤਾਂ ਜੋ ਅਸੀਂ ਮਿਲ ਕੇ ਸਾਰੀ ਰਾਸ਼ੀ ਕਢਵਾ ਲਈਏ ਤੇ ਤੁਹਾਡੇ ਮੁਲਕ ਵਿੱਚ ਕਲਿਆਣਕਾਰੀ ਕਾਰਜਾਂ ਰਾਹੀਂ ਇਸ ਰਾਸ਼ੀ ਦਾ ਸਦ-ਉਪਯੋਗ ਕਰ ਸਕੀਏ। ਮੈਂ ਪੱਕੇ ਤੌਰ ’ਤੇ ਤੁਹਾਡੇ ਕੋਲ ਆ ਵੱਸਾਂਗੀ।
ਤੁਹਾਡੀ ਆਪਣੀ ,
ਮੁਰੇਲਾ ਯਾਕੋਨਾਨ।

ਮੁਰੇਲਾ ਦੀ ਮੇਲ ਤੋਂ ਬਾਅਦ ਪੈਂਹਠ ਸਾਲਾ ਮਾਰਸ਼ਾ ਸਟੀਵਰਟ, ਜਪਾਨੀ ਸੁਨਾਮੀ ’ਚ ਮਾਰੇ ਗਏ ਕਿਸੇ ਨਾਕਾਸੂਮਾ ਦੀ ਵਿਧਵਾ ਯਾਸੂਹੀਰੋ ਨਾਕਾਸੂਮਾ, ਕੋਨਾਕਰੀ ਗੁਨੀਆ ਤੋਂ ਹੈਨਰੀਟੀ ਕੋਟੀਂ ਤੇ ਕਈ ਹੋਰ  ਜਵਾਨ ਅਤੇ ਅਧਖੜ ਔਰਤਾਂ ਦੀਆਂ ਮੇਲਾਂ ਆਈਆਂ ਮਿਲਦੀਆਂ ਹਨ। ਕੋਈ ਹਜ਼ਾਰਾਂ ਡਾਲਰਾਂ ਦੇ ਤਬਾਦਲੇ ਦੀ ਪੇਸ਼ਕਸ਼  ਕਰਦੀ ਹੈ, ਕੋਈ ਲੱਖਾਂ ਡਾਲਰਾਂ ਦੀ। ਕਹਾਣੀਆਂ ਸਾਰੀਆਂ ਔਰਤਾਂ ਦੀਆਂ ਦੁਖਦਾਈ ਤੇ ਤਨ-ਮਨ ਨੂੰ ਝੰਜੋੜਨ ਵਾਲੀਆਂ ਨੇ।
ਚਾਹ ਪਰੋਸ ਕੇ ਗਈ ਬੀਵੀ ਦੁਆਰਾ ਬੈੱਡ ’ਤੇ ਰੱਖੀਆਂ ਅਖ਼ਬਾਰਾਂ ਉੱਤੇ ਨਿਗ੍ਹਾ ਪੈ ਜਾਂਦੀ ਹੈ। ਵੱਡੀ ਜਿਹੀ ਸੁਰਖ਼ੀ  ਧਿਆਨ ਖਿੱਚਦੀ ਹੈ: ਸਾਈਬਰ ਕਰਾਈਮ ਨੇ ਲਿਆਂਦਾ ਅਰਸ਼ ਤੋਂ ਫਰਸ਼ ’ਤੇ। ਖ਼ਬਰ ’ਚ ਪਰਾਏ ਧਨ ਦੇ ਲਾਲਚ ’ਚ ਲੁੱਟੇ-ਪੁੱਟੇ ਗਏ ਕਈ ਲੋਕਾਂ ਦਾ ਜ਼ਿਕਰ ਹੈ। ਖ਼ਬਰ, ਮੇਰੀਆਂ ਈ-ਮੇਲਾਂ ਦੇ ਪਾਤਰਾਂ ਨਾਲ ਇੰਨ-ਬਿੰਨ ਮੇਲ ਖਾਂਦੀ ਲੱਗਦੀ ਹੈ।
ਸੋਚਾਂ ਦੇ ਤਾਣੇ-ਬਾਣੇ ’ਚ ਉਲਝਿਆ ਅਚਾਨਕ ਬਚਪਨ ਵੱਲ ਪਰਤ ਜਾਂਦਾ ਹਾਂ। ਤੋਤੇ-ਤੋਤੀ ਦੀ ਕਹਾਣੀ ਯਾਦ ਆਉਂਦੀ ਹੈ। ਬਾਲਾਂ ਦੇ ਚੋਗੇ ਲਈ, ਆਲ੍ਹਣੇ ’ਚੋਂ ਉਡਾਰੀ ਮਾਰਨ ਵਾਲੇ ਤੋਤੇ ਨੂੰ ਉਸ ਦੀ ਤੋਤੀ, ਇੱਕ ਪਾਸੇ ਜਾਣ ਤੋਂ ਵਰਜਦੀ ਹੈ:
ਵੇ ਤੋਤਿਆ
ਮਨ-ਮੋਹਤਿਆ
ਮੈਂ ਆਖ  ਰਹੀ
ਮੈਂ ਵਰਜ ਰਹੀ
ਤੂੰ ਓਸ ਗਲੀ ਨਾ ਜਾ…

ਜ਼ਿੱਦੀ ਤੋਤਾ, ਤੋਤੀ ਦੀਆਂ ਨਸੀਹਤਾਂ ਵਿਸਾਰ ਚੋਗਾ ਲੈਣ ਲਈ ਉਡਾਰੀ ਮਾਰ ਜਾਂਦਾ ਹੈ ਤੇ ਸ਼ਿਕਾਰੀਆਂ ਦੇ ਜਾਲ ’ਚ ਫਸ ਜਾਂਦਾ ਹੈ।  ਲੋਰੀਟਾ, ਵਾਨੀਸਾ, ਮੁਰੇਲਾ ਤੇ ਮਾਰਸ਼ਾ ਦੀਆਂ ਮਨ-ਮੋਹਣੀਆਂ ਤੇ ਫਰੇਬੀ ਮੇਲਾਂ ਨੂੰ ਵਿਸਾਰ ਅਗਲੇ ਪਲੀਂ ਆਪਣੇ ਘਰ-ਪਰਿਵਾਰ ਵਿੱਚ ਪਰਤ ਆਉਂਦਾ ਹਾਂ।

 

ਹਰਦੇਵ ਚੌਹਾਨ  ਮੋਬਾਈਲ: 98151-94782

29 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਧੰਨਵਾਦ ਬਿੱਟੂ ਜੀ ਸਾਂਝਾ ਕਰਨ ਲਈ ,ਵੈਸੇ ਇਹ ਨਸੀਹਤ ਹੈ ਆਪਣੇ ਸਬ ਲਈ ਕੇ ਐਵੇਂ ਅਨਜਾਨ ਲੋਕਾਂ ਦੇ ਜਾਲ ਵਿਚ ਨੀ ਫਸਣਾ  ਚਾਹੀਦਾ.....

29 Jun 2012

Reply