Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅੱਖੀਂ ਡਿੱਠਾ ਸਾਹਿਤ ਅਕਾਦਮੀ ਸਨਮਾਨ ਸਮਾਰੋਹ

ਆਪਣੇ ਵੱਡੇ ਭਾਈ ਬਲਦੇਵ ਸਿੰਘ ਨਾਲ ਸਨਮਾਨ ਸਮਾਰੋਹ ਵਿਚ ਭਾਗ ਲੈਣ ਲਈ ਮੇਰਾ ਦਿੱਲੀ ਜਾਣ ਦਾ ਸਬੱਬ ਬਣਿਆ। ਸ਼ਤਾਬਦੀ ਐਕਸਪ੍ਰੈਸ ਗੱਡੀ ਗਿਆਰਾਂ ਵਜੇ ਦਿੱਲੀ ਪਹੁੰਚੀ। ਵੱਡੇ ਭਾਈ ਦੀਆਂ ਰਚਨਾਵਾਂ ਦਾ ਯੂ.ਕੇ. ਰਹਿੰਦਾ ਇਕ ਪ੍ਰਸ਼ੰਸਕ ਕੁਲਵੰਤ ਸਿੰਘ ਗੁਜਰਾਲ, ਜਿਹੜਾ ਇਨ੍ਹੀਂ ਦਿਨੀਂ ਦਿੱਲੀ ਆਇਆ ਹੋਇਆ ਸੀ, ਫੁੱਲਾਂ ਦਾ ਗੁਲਦਸਤਾ ਲਈ ਸਾਡੇ ਸਵਾਗਤ ਵਿਚ ਪਲੇਟਫਾਰਮ ’ਤੇ ਖੜ੍ਹਾ ਸੀ। ਉਹ ਸਾਨੂੰ ਸਿਟੀ ਇੰਟਰਨੈਸ਼ਨਲ ਹੋਟਲ ਵਿਚ ਛੱਡਣ ਲਈ, ਓਨਾ ਚਿਰ ਰਾਜ਼ੀ ਨਾ ਹੋਇਆ, ਜਿੰਨਾ ਚਿਰ ਅਸੀਂ ਉਸ ਦੇ ਘਰ ਦਵਾਰਕਾ ਵਿਖੇ ਖਾਣਾ ਖਾਣ ਲਈ ਰਾਜ਼ੀ ਨਹੀਂ ਹੋਏ। ਸਾਡੇ ਨਾਲ ਪੰਜਾਬੀ ਕਥਾਕਾਰ ਗੁਰਮੀਤ ਕੜਿਆਲਵੀ ਅਤੇ ਮੇਰਾ ਭਤੀਜਾ ਡਾ. ਸਵਰਨਜੀਤ ਸਿੰਘ ਸਨ। ਮੈਂ ਹੈਰਾਨ ਸਾਂ, ਇੰਨਾ ਮੋਹ ਅਤੇ ਸਤਿਕਾਰ ਕਰਨ ਵਾਲੇ ਪਾਠਕ ਵੀ ਕਿਸੇ ਲੇਖਕ ਨੂੰ ਮਿਲ ਜਾਂਦੇ ਹਨ।
ਜਦ ਅਸੀਂ ਹੋਟਲ ਵਿਚ ਪੁੱਜੇ ਤਾਂ ਸਨਮਾਨ ਸਮਾਰੋਹ ਵਿਚ ਸਨਮਾਨਤ ਲੇਖਕਾਂ ਨੂੰ ਲਿਜਾਣ ਲਈ ਬੱਸ ਆਈ ਖੜ੍ਹੀ ਸੀ ਤੇ ਉਹ ਬਲਦੇਵ ਸਿੰਘ ਨੂੰ ਲੱਭ ਰਹੇ ਸਨ। ਕਾਹਲੀ-ਕਾਹਲੀ ਅਸੀਂ ਹੋਟਲ ਦੇ ਬਾਹਰ ਖੜ੍ਹੀ ਬੱਸ ਵਿਚ ਆ ਬੈਠੇ। ਸਾਰੇ ਲੇਖਕ ਓਪਰੇ ਸਨ ਤੇ ਘੁੱਟੇ ਘੁੱਟੇ ਜਿਹੇ ਬੈਠੇ ਸਨ। ਪੌਣੇ ਕੁ ਚਾਰ ਵਜੇ ਸਾਨੂੰ ਅਕਾਦਮੀ ਦੀ ਬੱਸ ਸਾਹਿਤ ਅਕਾਦਮੀ ਦੇ ਕੰਪਲੈਕਸ ਵਿਚ ਲੈ ਗਈ। ਸਾਡੇ ਸਭਨਾਂ ਲਈ ਹੈਰਾਨ ਕਰਨ ਵਾਲੀ ਗੱਲ ਇਹ ਸੀ, ਸਾਰੇ ਹੀ ਸਨਮਾਨਤ ਲੇਖਕਾਂ ਦੀਆਂ 5’&2’’ ਫੁੱਟ ਦੀਆਂ ਤਸਵੀਰਾਂ ਅਕਾਦਮੀ ਦੇ ਅਹਾਤੇ ਵਿਚ ਦਾਖਲ ਹੁੰਦਿਆਂ ਹੀ ਪਿੱਲਰਾਂ ਉਪਰ ਲਗਾਈਆਂ ਹੋਈਆਂ ਸਨ, ਨਾਲ ਸੰਖੇਪ ਬਾਇਓਡਾਟਾ ਵੀ ਦਿੱਤਾ ਹੋਇਆ ਸੀ। ਸਮਾਰੋਹ ਦੀ ਝਲਕ ਲੈਣ ਆਏ ਸਾਹਿਤਕਾਰਾਂ ਦੀਆਂ ਤਸਵੀਰਾਂ ਦੁਆਲੇ ਭੀੜ ਸੀ। ਬਲਦੇਵ ਸਿੰਘ ਦੀ ਤਸਵੀਰ ਦੁਆਲੇ ਵੀ ਕੁਝ ਪੰਜਾਬੀ ਲੇਖਕ ਖੜ੍ਹੇ ਸਨ। ਸਨਮਾਨਤ ਲੇਖਕ ਆਪਣੀਆਂ ਹੀ ਤਸਵੀਰਾਂ ਕੋਲ ਖੜ੍ਹ ਕੇ ਫੋਟੋਆਂ ਖਿਚਵਾ ਰਹੇ ਸਲ। ਕੁਝ ਪਸੰਸਕਾਂ ਨੇ ਬਲਦੇਵ ਸਿੰਘ ਤੋਂ ਆਟੋਗਰਾਫ਼ ਲਏ। ਕੁਝ ਲੋਕ ਹੈਰਾਨੀ ਜਿਹੀ ਨਾਂਲ ਕਦੇ ਤਸਵੀਰਾਂ ਵੱਲ ਤੇ ਕਦੇ ਲੇਖਕਾਂ ਵੱਲ ਤੱਕਦੇ ਵੇਖੇ। ਮਾਹੌਲ ਬੜਾ ਹੀ ਅਸਚਰਜ ਅਤੇ ਖੁਸ਼ਗਵਾਰ ਸੀ। ਹਰ ਪਾਸਿਓਂ ਮੁਬਾਰਕਾਂ, ਕੰਨਗਰੈਚੂਲੇਸ਼ਨ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ। ਬਹੁਤੇ ਲੇਖਕ ਆਪਣੀਆਂ ਪਤਨੀਆਂ ਅਤੇ ਬੱਚਿਆਂ ਨਾਲ ਆਏ ਹੋਏ ਸਨ। ਸਭ ਤੋਂ ਪਹਿਲਾਂ ਸਾਨੂੰ ਡਾ. ਸਤੀਸ਼ ਵਰਮਾ ਮਿਲਿਆ ਕਹਿੰਦਾ, ‘‘ਵੇਖ ਲੈ ਬਲਦੇਵ ਮੈਂ ਸਵਾਗਤ ਲਈ ਖੜ੍ਹੈ’’। ਫਿਰ ਡਾ. ਦੀਪਕ ਮਨਮੋਹਰ ਨੇ ਆਉਂਦਿਆਂ ਹੀ ਬਲਦੇਵ ਸਿੰਘ ਨੂੰ ਕਲਾਵੇ ’ਚ ਲੈ ਕੇ ਕਿਹਾ:‘‘ਢਾਹਤੇ ਕਿੰਗਰੇ’’?

02 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਚਾਹ ਵਾਲੇ ਪਾਸੇ ਪੂਰੀ ਭੀੜ ਸੀ। ਅਕਾਦਮੀ ਵੱਲੋਂ ਇਕ ਲੜਕੀ ਐਵਾਰਡ ਜੇਤੂ ਲੇਖਕਾਂ ਨੂੰ ਲੱਭ ਕੇ ਬੈਜ ਲਗਾ ਕੇ ਉਨ੍ਹਾਂ ਨੂੰ ਆਮ ਤੋਂ ਵਿਸ਼ੇਸ਼ ਬਟਾ ਰਹੀ ਸੀ। ਸਾਡੇ ਪਹੁੰਚਣ ’ਤੇ ਬਲਦੇਵ ਸਿੰਘ ਦੇ ਵੀ ਬੈਜ ਲਗਾਇਆ ਗਿਆ। ਚੈਨਲਾਂ ਵਾਲੇ ਅਤੇ ਪਰੈਸ ਵਾਲੇ ਆਪਣੇ ਆਪਣੇ ਕੈਮਰਿਆਂ ਰਾਹੀਂ ਸ਼ਿਕਾਰੀ ਨਿਗਾਹਾਂ ਨਾਲ ਅਹਿਮ ਲੇਖਕਾਂ ਦੀ ਤਲਾਸ਼ ਵਿਚ ਸਨ। ਕੋਈ ਤਸਵੀਰਾਂ ਖਿੱਚ ਰਿਹਾ ਸੀ, ਕੋਈ ਇੰਟਰਵਿਊ ਲੈ ਰਿਹਾ ਸੀ। ਇੱਥੇ ਹੀ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡ ਵਿਜੇਤਾ ਕਥਾਕਾਰ ਗੁਰਬਚਨ ਸਿੰਘ ਭੁੱਲਰ ਆ ਮਿਲੇ, ਫਿਰ ਜਗਤਾਰ ਜੀਤ, ਨਛੱਤਰ, ਡਾ. ਕਰਨ ਜੀਤ ਸਿੰਘ, ਡਾ. ਸਤਵੰਤ ਕੌਰ ਮਠਾੜੂ, ਡੀ.ਡੀ. ਆਈ ਦਿੱਲੀ ਤੋਂ, ਰਾਮੇਸ਼ ਸ਼ਰਮਾ, ਵਰਿਆਮ ਮਸਤ, ਭਾਊ ਨਾਵਲ ਵਾਲਾ ਦਰਸ਼ਨ ਸਿੰਘ, ਪਦਮਸ੍ਰੀ ਸੁਰਜੀਤ ਪਾਤਰ, ਗੁਲਜ਼ਾਰ ਸੰਧੂ ਤੇ ਡਾ. ਸੁਰਜੀਤ ਕੌਰ ਆਦਿ। ਮੇਲਾ ਭਖ ਰਿਹਾ ਸੀ। ਪੱਗਾਂ ਵਾਲੇ ਹੋਰ ਵੀ ਸਨ, ਮੈਂ ਉਨ੍ਹਾਂ ਦੇ ਨਾਮ ਨਹੀਂ ਜਾਣ ਸਕਿਆ। ਬਲਦੇਵ ਸਿੰਘ ਦਾ ਇਕ ਹੋਰ ਸਤਿਬੀਰ ਸਿੰਘ ਪਾਠਕ ਧੱਕੇ ਨਾਲ ਆਪਣੇ ਮਾਲਕ ਤੋਂ ਛੁੱਟੀ ਲੈ ਕੇ ਆਇਆ। ਪਰ ਉਥੇ ਆਪਾਧਾਪੀ ਜਿਹੀ ਸੀ, ਜਿਵੇਂ ਉਥੇ ਵਿਦਵਾਨਾਂ ਦੀ ਕਰੀਮ ਇਕੱਤਰ ਸੀ, ਪਰ ਸਲੀਕੇ ਦੀ ਬੜੀ ਘਾਟ ਸੀ।
ਅਕਾਦਮੀ ਵੱਲੋਂ ਇਕ ਪ੍ਰਬੰਧਕ ਸਨਮਾਨਤ ਲੇਖਕਾਂ ਨੂੰ ਆਪਣੀ ਆਪਣੀ ਕੁਰਸੀ ਉਪਰ ਬੈਠਣ ਲਈ ਬੇਨਤੀ ਕਰ ਰਿਹਾ ਸੀ। ਬਲਦੇਵ ਸਿੰਘ ਵੀ ਪੰਜਾਬੀ ਵਾਲੀ ਕੁਰਸੀ ਉਪਰ ਜਾ ਬੈਠਾ। ਫਿਰ ਅਕਾਦਮੀ ਦੇ ਸਕੱਤਰ ਅਗਰਹਾਰਾ ਕ੍ਰਿਸ਼ਨਾਮੂਰਤੀ ਨੇ ਬੜੇ ਅਦਬ ਨਾਲ, ਪ੍ਰਧਾਨ ਸੁਨੀਲ ਗੰਗੋਪਾਧਿਆਇ, ਮੁੱਖ ਮਹਿਮਾਨ ਡਾ. ਨਾਮਵਰ ਸਿੰਘ, ਗੈਸਟ ਆਫ਼ ਆਨਰ ਸ੍ਰੀਮਤੀ ਸਿਆਸੀ ਸਿਵਾਮੋਹਨ ਸ੍ਰੀਲੰਕਾ ਅਤੇ ਉਪ ਪ੍ਰਧਾਨ ਵਿਸ਼ਵਨਾਥ ਪ੍ਰਸਾਦ ਤਿਵਾੜੀ ਨੂੰ ਨਿਮੰਤਰਣ ਦਿੱਤਾ ਤੇ ਸਨਮਾਨ ਸਮਾਰੋਹ ਸ਼ੁਰੂ ਹੋ ਗਿਆ। ਭਾਸ਼ਾ ਦੇ ਆਧਾਰ ’ਤੇ ਲੇਖਕਾਂ ਨੂੰ ਬੁਲਾਇਆ ਜਾਂਦਾ, ਉਸ ਬਾਰੇ ਸਾਈਟੇਸ਼ਨ ਪੜ੍ਹਿਆ ਜਾਂਦਾ। ਡਾ.ਤਿਵਾੜੀ ਜੀ ਲੇਖਕ ਨੂੰ ਹਾਰ ਪਹਿਨਾਉਂਦੇ ਤੇ ਸੁਨੀਲ ਗੰਗੋਪਾਧਿਆਏ  ਲੋਈ, ਮੋਮੈਂਟੋ ਅਤੇ ਰਾਸ਼ੀ ਦਾ ਚੈੱਕ ਪ੍ਰਦਾਨ ਕਰਦੇ। ਸਾਢੇ ਕੁ ਸੱਤ ਵਜੇ ਤਕ ਸਨਮਾਨ ਸਮਾਗਮ ਸੰਪੰਨ ਹੋ ਗਿਆ।
15 ਫਰਵਰੀ ਨੂੰ ਅਕਾਦਮੀ ਦੇ ਆਡੀਟੋਰੀਅਮ ਵਿਚ ਸਨਮਾਨਤ ਲੇਖਕਾਂ ਦੇ ਸੰਮੇਲਨ ਲਈ ਸਭ ਆਪਣੀਆਂ-ਆਪਣੀਆਂ ਕੁਰਸੀਆਂ ਉਪਰ ਸੁਸ਼ੋਭਿਤ ਸਨ। ਲੇਖਕਾਂ ਵੱਲੋਂ ਪੜ੍ਹਿਆ ਜਾਣ ਵਾਲਾ ਭਾਸ਼ਣ ਹਿੰਦੀ ਅਤੇ ਅੰਗਰੇਜ਼ੀ ਵਿਚ ਉਪਲਬਧ ਸੀ। ਇਸ ਸਮਾਗਮ ਦੀ ਪ੍ਰਧਾਨਗੀ ਲਈ ਸ੍ਰੀ ਵਿਸ਼ਵਾਨਾਥ ਪ੍ਰਸ਼ਾਦ ਤਿਵਾੜੀ ਠੀਕ ਆਪਣੀ ਕੁਰਸੀ ਉਪਰ ਹਾਜ਼ਰ ਸਨ। ਇੱਥੇ ਵੀ ਭਾਸ਼ਾਈ ਅਲਫਾਬੈਟੀਕਲੀ ਲੇਖਕਾਂ ਨੂੰ ਸੱਦਾ ਦਿੱਤਾ ਗਿਆ। ਪਰ ਸਾਡੀ ਉਤਸੁਕਤਾ ਪੰਜਾਬੀ ਭਾਸ਼ਾ ਦੇ ਲੇਖਕ ਬਲਦੇਵ ਸਿੰਘ ਨੂੰ ਸੁਣਨ ਦੀ ਸੀ। ਹਰ ਲੇਖਕ ਆਪਣੀ ਵਿਦਵਤਾ ਜ਼ਾਹਰ ਕਰਨ ਲਈ ਪੂਰੀ ਤਿਆਰੀ ਨਾਲ ਅਇਆ ਹੋਇਆ ਸੀ। ਬਹੁਤੇ ਲੇਖਕਾਂ ਨੇ ਮਕਾਨਕੀ ਕਿਸਮ ਦੇ ਭਾਸ਼ਣ ਪੜ੍ਹੇ, ਨੀਰਸ, ਉਨ੍ਹਾਂ ਨੇ ਸਰੋਤਿਆਂ ਵੱਲ ਅੱਖ ਉਠਾ ਕੇ ਵੀ ਨਹੀਂ ਦੇਖਿਆ।
ਹਿੰਦੀ ਦੇ ਕਾਸ਼ੀਨਾਥ ਸਿੰਘ ਨੇ ਕਿਹਾ, ‘‘ਲੇਖਕ ਸੁਣਦਾ ਹੈ, ਦੇਖਦਾ ਹੈ, ਫਿਰ ਲਿਖਦਾ ਹੈ।’’ ਮਰਾਠੀ ਦੇ ਲੇਖਕ ਮਣਿਕ ਸੀਤਾ ਰਾਮ ਨੇ ਕਿਹਾ,‘‘ਲੇਖਕ ਤੋਂ ਬਨਸਪਤੀ ਦੀ ਪੱਤੀ ਕਾ ਦਰਦ ਵੀ ਸਮਝਤਾ ਹੈ।’’ ਬਲਦੇਵ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ, ‘‘ਬਹੁਤੇ ਲੇਖਕ, ਸਿਰਜਣਾ ਨਾਲੋਂ ਸਾਹਿਤ ਦੀਆਂ ਖ਼ਬਰਾਂ ਵਿਚ ਰਹਿਣ ਲਈ ਵਧੇਰੇ ਊਰਜਾ ਖਰਚ ਕਰਦੇ ਹਨ। ਸਾਹਿਤ ਨਿਰੰਤਰ ਸਾਧਨਾਂ ਵਿੱਚੋਂ ਉਪਜਦਾ ਹੈ ਤੇ ਮਿੱਟੀ ਅਤੇ ਜੀਵਨ ਵਿੱਚੋਂ ਪੈਦਾ ਹੁੰਦਾ ਹੈ।’’ ਜਦ ਉਸ ਨੇ ਕਿਹਾ, ‘‘ਪੁਰਸਕਾਰ ਮਿਲਣ ’ਤੇ ਮੁਬਾਰਕਾਂ ਜਸ਼ਨਾਂ ਦਾ ਸਮਾਂ 15-20 ਦਿਨ ਹੁੰਦਾ ਹੈ, ਫਿਰ ਸਭ ਭੁੱਲ-ਭਲਾ ਜਾਂਦੇ ਹਨ, ਆਖਰ ਰਚਨਾ ਨੇ ਲੇਖਕ ਦਾ ਸਦੀਵੀ ਸਾਥ ਦੇਣਾ ਹੈ’‘ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਤੇ ਲਗਾਤਾਰ ਤਾੜੀਆਂ ਵੱਜਦੀਆਂ ਰਹੀਆਂ। ਕੁਝ ਲੇਖਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਸਰੋਤੇ ਪੰਜਾਬੀ ਵਿਚ ਦਿੱਤਾ ਭਾਸ਼ਣ ਸਮਝ ਰਹੇ ਸਨ ਕਿਉਂਕਿ ਉਨ੍ਹਾਂ ਕੋਲ ਹਿੰਦੀ ਅਤੇ ਅੰਗਰੇਜ਼ੀ ਦਾ ਅਨੁਵਾਦ ਪ੍ਰਾਪਤ ਸੀ। ਭਾਸ਼ਣ ਦੇ ਅੰਤ ਵਿਚ ਬਲਦੇਵ ਸਿੰਘ ਨੇ ਕਿਹਾ, ‘‘ਲੇਖਕ ਮਨ ਦੀ ਪੂਰੀ ਪਵਿੱਤਰਤਾ ਅਤੇ ਈਮਾਨਦਾਰੀ ਨਾਲ ਆਪਣੀ ਸਿਰਜਣਾ ਵਿਚ ਲੱਗਿਆ ਰਹੇ, ਇਨਾਮ ਸਨਮਾਨ ਆਪ ਹੀ ਉਸ ਨੂੰ ਲੱਭ ਲੈਂਦੇ ਹਨ।’’
ਰਾਜਸਥਾਨ ਤੋਂ ਲੇਖਕ ਅਤੁਲ ਕਨਕ ਨੇ ਕਿਹਾ, ‘‘ਲੇਖਕ ਪਾਸ ਵਰਦਾਨ ਹੈ ਜੋ ਉਸ ਕੋ ਆਮ ਆਦਮੀ ਸੇ ਅਲੱਗ ਕਰਤਾ ਹੈ’’। ਸੰਤਾਲੀ ਲੇਖਕ ਅਦਿਤਯ ਕੁਮਾਰ ਮਾਂਡੀ (ਸਭ ਤੋਂ ਛੋਟੀ ਉਮਰ ਦਾ ਲੇਖਕ ਜਨਮ 1974) ਨੇ ਅਜਿਹਾ ਵਿਚਾਰ ਦਿੱਤਾ ਕਿ ਜਦੋਂ ਮੈਂ ਸਿਪਾਹੀ ਦੀ ਡਿਊਟੀ ’ਤੇ ਹੁੰਦਾ ਹਾਂ ਤਾਂ ਸਿਪਾਹੀ ਹੀ ਹੁੰਦਾ ਹਾਂ। ਤਾਮਿਲ ਭਾਸ਼ਾ ਦੇ ਵੈਕਟੇਸ਼ਨ ਨੇ ਕਿਹਾ, ਲੇਖਕ ਆਪਣੇ ਆਪ ਨੂੰ ਨਾ ਵੱਡਾ ਸਮਝੇ ਤੇ ਨਾ ਨੀਵਾਂ। ਕਸ਼ਮੀਰੀ ਭਾਸ਼ਾ ਦੀ ਲੇਖਿਕਾ ਨਸੀਮ ਸਫਾਈ ਨੇ ਕਿਹਾ, ਔਰਤ ਹੋਣ ਕਾਰਨ ਸਾਹਿਤਕ ਸਮਾਗਮਾਂ ਵਿਚ ਸਖ਼ਤ ਟਿੱਪਣੀਆਂ ਸੁਣਨੀਆਂ ਪੈਂਦੀਆਂ ਹਨ ਤੇ ਸਾਹਿਤਕ ਖੇਤਰ ਵਿਚ ਖੜ੍ਹੇ ਰਹਿਣ ਲਈ ਬਰਦਾਸ਼ਤ ਵੀ ਕਰਨੀਆਂ ਪੈਂਦੀਆਂ ਹਨ।
ਮੇਰੇ ਲਈ ਇਹ ਬਹੁਤ ਹੀ ਅਨੋਖਾ ਅਤੇ ਰੌਚਿਕ ਅਨੁਭਵ ਸੀ। ਇਕ ਤਰ੍ਹਾਂ ਨਾਲ ਮੈਂ ਸਮੁੱਚੇ ਭਾਰਤੀ ਸਾਹਿਤ ਦੇ ਰੂਬਰੂ ਸਾਂ। ਦੁਪਹਿਰ ਦੇ ਖਾਣੇ ਤੋਂ ਬਾਅਦ ਅਸੀਂ ਰਮੇਸ਼ ਸ਼ਰਮਾ ਕੋਲ ਦੂਰਦਰਸ਼ਨ ਦਿੱਲੀ ਰੀਕਾਰਡਿੰਗ ਲਈ ਜਾਣਾ ਸੀ ਤੇ ਫਿਰ ਵਾਪਸੀ ਲਈ ਰਾਤ ਨੂੰ 8.20 ਵਜੇ ਰਾਤ ਦੀ ਗੱਡੀ ਛੱਡਣੀ ਸੀ। ਇਹ ਦੋ ਦਿਨਾਂ ਦੇ ਖੂਬਸੂਰਤ ਪਲ ਮੇਰੀ ਜ਼ਿੰਦਗੀ ਵਿਚ ਨਾ ਭੁੱਲਣ ਵਾਲੀ ਅਮਿੱਟ ਛਾਪ ਛੱਡ ਗਏ।

-ਗੁਰਮੇਲ ਸਿੰਘ ਚੰਦ ਨਵਾਂ
ਮੋਬਾਈਲ: 98555-25366

02 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ........ਬਿੱਟੂ ਜੀ .......ਧਨਵਾਦ......ਇਹ ਜਾਣਕਾਰੀ ਸਾਂਝੀ ਕਰਨ ਲਈ .......

03 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

03 Apr 2012

Reply