|
ਐਲਰਜੀ ਕਾਰਨ ਅਤੇ ਇਲਾਜ |
ਐਲਰਜੀ ਸ਼ਬਦ ਦੀ ਵਿਊਂਤਬੰਦੀ ਡਾ. ਵੋਨਪਿਕਕਿਉਟ ਨੇ ਕੀਤੀ ਹੈ। ਇਹ ਬੀਮਾਰੀ ਔਰਤਾਂ ਤੇ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਵਿਚ ਕਿਸੇ ਉਮਰ ਵਿਚ ਵੀ ਹੋ ਸਕਦੀ ਹੈ। ਐਲਰਜੀ ਸਰੀਰ ਦੀ ਇਕ ਵੱਖਰੀ ਅਤੇ ਬਚਿੱਤਰ ਵਿਅਕਤੀਗਤ ਰੁਚੀ ਹੈ। ਇਹ ਖਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਐਸੀਆਂ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ ਕਈ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਂਦੇ ਹਨ। ਇਨ੍ਹਾਂ ਖਾਸ ਹਾਲਤਾਂ ਜਾਂ ਵਸਤੂਆਂ ਨੂੰ ਐਲਰਜੋਨਜ ਕਿਹਾ ਜਾਂਦਾ ਹੈ। ਜਿਹੜੇ ਆਮ ਹਾਲਤਾਂ ਵਿਚ ਸੁਭਾਵਕ ਤੌਰ ’ਤੇ ਤੰਦਰੁਸਤ ਮਨੁੱਖਾਂ ਲਈ ਦੋਸ਼ੀ ਨਹੀਂ ਹੁੰਦੇ ਪਰ ਐਲਰਜੀ ਵਾਲੇ ਰੋਗੀਆਂ ਵਿਚ ਕਈ ਪ੍ਰਕਾਰ ਦੇ ਉਪੱਦਰ ਰੋਗ ਪੈਦਾ ਕਰ ਸਕਦੇ ਹਨ ਜਿਵੇਂ ਖੁੰਭਾਂ ਖਾਣ ਵਾਲੀਆਂ ਖੁਰਾਕਾਂ ਫਲ, ਫੁੱਲਾਂ ਦੀ ਖਸ਼ਬੂ, ਸਵਾਰਥ ਮਨੁੱਖਾਂ ਲਈ ਬੜੇ ਲਾਭਦਾਇਕ ਜਾਂ ਸੁਖਾਵੀਆਂ ਚੀਜ਼ਾਂ ਹਨ ਪਰ ਐਲਰਜੀ ਵਾਲੇ ਰੋਗੀ ਲਈ ਇਨ੍ਹਾਂ ਵਸਤੂਆਂ ਵਿਚਾਲੇ ਐਲਰਜੋਨਜ ਕਾਰਨ ਪਾਚਣ ਪ੍ਰਣਾਲੀ ਤੋਂ ਚਮੜੀ ਦੇ ਰੋਗ, ਨਜ਼ਲਾ, ਜੁਕਾਮ, ਸਿਰਦਰਦ, ਦਮਾ ਆਦਿ ਪੈਦਾ ਹੋ ਜਾਂਦਾ ਹੈ। ਇਹ ਐਲਰਜੀ ਦੀਆਂ ਹੀ ਵੰਨਗੀਆਂ ਹਨ। ਇਸੇ ਤਰ੍ਹਾਂ ਕਈ ਵਿਅਕਤੀ ਫੁੱਲਾਂ ਦੀ ਖੁਸ਼ਬੂ ਤੋਂ ਬੇਹੋਸ਼ ਹੋਏ ਦੇਖੇ ਗਏ ਹਨ। ਜੇ ਕਿਸੇ ਦੇ 10-15 ਮਧੂਮੱਖੀਆਂ ਲੜ ਜਾਣ ਤਾਂ ਉਸ ਨੂੰ ਡੰਗ ਖਾਧੇ ਔਖ ਨਹੀਂ ਹੁੰਦੀ, ਪਰ ਜਿਹੜੇ ਵਿਅਕਤੀ ਇਸ ਤੋਂ ਐਲਰਜਿਕ ਹਨ, ਉਨ੍ਹਾਂ ਦੇ ਕੇਵਲ ਇਕ ਮਧੂਮੱਖੀ ਦੇ ਡੰਗ ਨਾਲ ਸਾਰਾ ਸਰੀਰ ਸੁੱਜ ਜਾਂਦਾ ਹੈ, ਜਿਸ ਤੋਂ ਕਈ ਭੈੜੇ ਨਤੀਜੇ ਨਿਕਲ ਸਕਦੇ ਹਨ। ਇਸੇ ਤਰ੍ਹਾਂ ਕਈ ਕਿਸਮ ਦੇ ਸੈਂਟ ਪਾਊਡਰ, ਕਰੀਮਾਂ, ਲਿਪਸਟਿਕਾਂ ਦੇ ਪ੍ਰਯੋਗ ਤੋਂ ਕਈ ਸੁੰਦਰ ਚਿਹਰੇ ਕਰੂਪ ਹੋ ਜਾਂਦੇ ਹਨ। ਕਈਆਂ ਨੂੰ ਸ਼ਾਇਦ ਸ਼ਹਿਦ, ਦੁੱਧ, ਫਲਾਂ, ਧੁੱਪ ਅਤੇ ਕਣਕ ਤੋਂ ਐਲਰਜੀ ਹੋ ਜਾਂਦੀ ਹੈ। ਮੇਰੇ ਕੋਲ ਕਈ ਮਰੀਜ਼ ਆਏ, ਜਿਨ੍ਹਾਂ ਨੂੰ ਕਣਕ ਤੋਂ ਐਲਰਜੀ ਸੀ ਉਨ੍ਹਾਂ ਨੂੰ ਹੋਰ ਡਾਕਟਰਾਂ ਨੇ ਕਣਕ ਖਾਣ ਤੋਂ ਨਾਂਹ ਕਰ ਦਿੱਤਾ ਸੀ। ਮੇਰੇ ਇਲਾਜ ਤੋਂ ਬਾਅਦ ਹੁਣ ਉਹ ਕਣਕ ਤੋਂ ਬਣੇ ਸਾਰੇ ਪਦਾਰਥ ਖਾਂਦੇ ਹਨ, ਕੋਈ ਐਲਰਜੀ ਨਹੀਂ। ਅੰਨ, ਅੰਡੇ, ਮੱਛੀ ਪਾਊਡਰ ਕਰੀਮਾਂ ਜਾਂ ਫਲ ਆਦਿ ਚੀਜ਼ਾਂ ਦਾ ਕੋਈ ਦੋਸ਼ ਨਹੀਂ, ਦੋਸ਼ ਕੇਵਲ ਐਲਰਜੀ ਵਾਲੀ ਰੁਚੀ ਦਾ ਹੈ, ਇਹੀ ਕਾਰਨ ਹੈ ਕਿ ਕਈ ਕਿਸਮ ਦੇ ਚਮੜੀ ਰੋਗ ਨਜ਼ਲਾ, ਜੁਕਾਮ ਦੇ 70% ਤੋਂ ਵੱਧ ਰੋਗੀ ਕੇਵਲ ਐਲਰਜੀ ਦੀ ਹੀ ਦੇਣ ਹਨ। ਭਾਰਤ ਵਿਚ ਡਾਕਟਰੀ ਵਿਗਿਆਨ ਦੇ ਮੋਢੀ ਇਹੋ ਜਿਹੇ ਵਿਭਾਗ ਖੋਲ੍ਹ ਕੇ ਇਸ ਉਤੇ ਖੋਜ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ, ਇਸ ਲਈ ਇਹ ਜਾਨਣਾ ਬੜਾ ਜ਼ਰੂਰੀ ਹੈ ਕਿ ਐਲਰਜੀ ਦੀ ਹਾਲਤ ਵਿਚ ਸਰੀਰ ਅੰਦਰ ਕੀ ਕੀ ਵਾਪਰਦਾ ਹੈ। ਇਸ ਦਾ ਸਭ ਨੂੰ ਪਤਾ ਹੀ ਹੈ ਕਿ ਸਰੀਰ ਦੀ ਰਖਵਾਲੀ ਲਈ ਸਰੀਰ ਵਿਚ ਐਂਟੀਬਾਡੀਜ਼ ਦਾ ਪੂਰਾ ਪਬੰਧ ਹੈ ਜਦ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਉਣ ਵਾਲੇ ਤੱਤ ਸਾਡੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਸੁਰੱਖਿਆ ਸਬੰਧੀ ਅੰਗਾਂ, ਪਾਚਣ ਪ੍ਰਣਾਲੀ ਅਤੇ ਚਮੜੀ ਦੁਆਰਾ ਉਨ੍ਹਾਂ ਨੂੰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ ਪਰ ਜਦੋਂ ਉਹ ਪਦਾਰਥ ਇਨ੍ਹਾਂ ਥਾਵਾਂ ਤੋਂ ਬਚ ਕੇ ਲਹੂ ਵਿਚ ਚਲੇ ਜਾਂਦੇ ਹਨ ਤਾਂ ਕੇਵਲ ਇਨ੍ਹਾਂ ਨੂੰ ਖਤਮ ਕਰਨ ਲਈ ਐਂਟੀਬਾਡੀਜ਼ ਬਣਨੇ ਸ਼ੁਰੂ ਹੋ ਜਾਂਦੇ ਹਨ ਤਾਂ ਕਿ ਹਾਨੀ ਪਹੁੰਚਾਉਣ ਵਾਲੇ ਪਦਾਰਥਾਂ ’ਤੇ ਹਮਲਾ ਕਰਕੇ ਇਨ੍ਹਾਂ ਨੂੰ ਤਹਿਸ-ਨਹਿਸ ਕੀਤਾ ਜਾ ਸਕੇ। ਸਰੀਰ ਵਿਚ ਐਲਰਜੀ ਅਤੇ ਐਂਟੀਬਾਡੀਜ਼ ਦੀ ਹੋ ਰਹੀ ਇਸ ਲੜਾਈ ਦਾ ਮਨੁੱਖ ਨੂੰ ਪਤਾ ਨਹੀਂ ਲਗਦਾ। ਆਧੁਨਿਕ ਪ੍ਰਚੱਲਤ ਇਲਾਜ ਵਿਚ ਐਲਰਜੀ ਪੈਦਾ ਕਰਨ ਵਾਲੇ ਪਦਾਰਥਾਂ ਨੂੰ ਪੂਰੀ ਮਿਹਨਤ ਨਾਲ ਵੱਖਰੇ ਤੌਰ ’ਤੇ ਲੱਛਣ ਲੱਭਣ ਦਾ ਯਤਨ ਕੀਤਾ ਹੈ। ਹੋਮਿਓਪੈਥੀ ਵਿਚ ਐਲਰਜੀ ਦਾ 99 ਫੀਸਦੀ ਸਫ਼ਲ ਇਲਾਜ ਹੈ, ਜਿਸ ਨਾਲ ਐਲਰਜੀ ਵਾਲੀ ਰੁਚੀ ਸਦਾ ਲਈ ਖਤਮ ਹੋ ਜਾਂਦੀ ਹੈ।
|
|
24 Jan 2013
|