|
ਅਲੜ ਮੁਟਿਆਰ |
ਇੱਕ ਅਲੜ ਮੁਟਿਆਰ,
ਕਰਕੇ ਸੋਲ੍ਹਾ ਸਿੰਗਾਰ,
ਖੜੀ ਝਰੋਖੇ ਵਿੱਚਕਾਰ,
ਅੱਖੀਂ ਹੰਝੂਆਂ ਦੀ ਧਾਂਰ, ਕਿੰਝ ਬਿਟ ਬਿਟ ਤੱਕਦੀ।
ਮੈਨੂੰ ਸ਼ਗਨਾ ਦੀ ਰੀਝ, ਹੁਣ ਹੋਈ ਪ੍ਰਤੀਤ, ਹਮਸਾਇਆ ਨਾ ਮੀਤ, ਕਿਸੇ ਗਾਏ ਨਾ ਗੀਤ, ਪੇਕੇ ਵੱੜਾਂ ਨਾ ਸੰਗਦੀ।
ਕਿੰਨੇ ਵੀਰਾਂ ਦੇ ਚਾਅ, ਮਾਮਾ ਹੱਥੀਂ ਚੂੜਾ ਪਾ, ਬਾਪ ਕਾਲਜੇ ਨਾਲ ਲਾ, ਮਾਂ ਵਾਰੇ ਵਾਰੇ ਜਾ, ਕਿਵੇਂ ਸੁਹਰਿਆਂ ਨੂੰ ਘੱਲਦੀ।
ਸਾਰੇ ਰਿਸ਼ਤੇ ਮੈਂ ਵਾਰੇ, ਮੈਂ ਕੀਤੇ ਯਾਰ ਪਿਆਰੇ, ਸੰਸਕਾਰ ਸੱਭ ਵਿਸਾਰੇ, ਕੋਣ ਵਕਤ ਨੂੰ ਸੁਧਾਰੇ, ਸੁੱਖ ਮਾਪਿਆਂ ਦੀ ਮੰਗਦੀ।
ਸਾਰੇ ਸੁੱਖ ਮੇਰੇ ਕੋਲ਼, ਚਾਹੇ ਪੂਰੇ ਹੋਣ ਬੋਲ, ਗੱਲਾਂ ਕਰਾਂ ਗੋਲ ਮੋਲ਼, ਪੈਣ ਕਾਲਜੇ ਨੂੰ ਹੌਲ, ਜਦ ਡੋਲੀ ਕੋਲੋਂ ਲੰਘਦੀ।
ਵੀਰੇ ਜਿੱਦ ਕਰੀ ਬੈਠੇ, ਮੇਰੇ ਪ੍ਰੇਮ ਨੂੰ ਨਾ ਵੇਖੇ, ਜਿਹੜਾ ਆਪ ਕਰੀ ਬੈਠੇ, ਮਾਪੇ ਮਾਣ ਧਰੀ ਬੈਠੇ, ਗੱਲ ਸੰਘੋ ਨਹੀਂ ਲੰਘਦੀ।
ਗੱਲ ਬੜੀ ਹੈ ਅਜ਼ੀਬ, ਸੱਸੀ ਹੀਰ ਨੇ ਅਜ਼ੀਜ਼, ਮੇਰਾ ਪਿਆਰ ਬਦਨਸੀਬ, ਬਣੇ ਆਪਣੇ ਰਕੀਬ, ਗੱਲ ਲਗੇ ਨਾ ਢੰਗ ਦੀ।
ਇਹ ਕੈਸਾ ਸੰਸਾਰ, ਦੋ ਧਾਰੀ ਤਲਵਾਰ, ਕਰੇ ਆਪਣਿਆ ਤੇ ਵਾਰ, ਆਪ ਛੱਡ ਸੰਸਕਾਰ, ਵਾਅਦੇ ਮੇਰੇ ਕੋਲੋਂ ਮੰਗਦੀ।
ਕਿੰਨਾ ਵੱਧੀਆ ਹੈ ਢੰਗ, ਸੁਣ ਬੱਚੀਆਂ ਦੀ ਮੰਗ, ਮਾਪੇ ਕਰਨ ਪਸੰਦ, ਮੁੱਕੇ ਪੀੜੀਆਂ ਦੀ ਜੰਗ, ਲੋੜ ਸਮੇਂ ਦੀ ਇਹ ਮੰਗਦੀ।
|
|
25 Mar 2013
|