Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਮਲ-ਪ੍ਰੋਫੈਸਰ ਮੋਹਨ ਸਿੰਘ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅਮਲ-ਪ੍ਰੋਫੈਸਰ ਮੋਹਨ ਸਿੰਘ
ਉਠੋ ਕਿ ਉਠਣ ਹੀ ਹੈ
ਜ਼ਿੰਦਗੀ ਦਾ ਪਹਿਲਾ ਕਦਮ,
ਤੁਰੋ ਕਿ ਤੁਰਨਾ ਹੀ ਹੈ
ਜ਼ਿੰਦਗੀ ਦਾ ਪਹਿਲਾ ਪੜਾ ।
ਕਰੋ ਜੇ ਹੋਸ਼ ਤਾਂ ਪੱਥਰ ਤੋਂ ਲਾਲ ਬਣ ਜਾਵੇ,
ਰਹੇ ਬੇਹੋਸ਼ ਤਾਂ ਰਹਿ ਜਾਏ ਵੱਟੇ ਦਾ ਵੱਟਾ ।

ਚਲੋ ਕਿ ਚਲਣਾ ਹੀ ਹੈ ਜ਼ਿੰਦਗੀ ਦਾ ਦੂਜਾ ਨਾਂ,
ਖਲੋਣਾ ਮੌਤ ਹੈ, ਚਲਣਾ ਹੈ ਜ਼ਿੰਦਗੀ ਅਸਗਾਹ ।
ਖਲੋਤੀ ਬੂੰਦ ਬਣੇ ਵਿਸ ਯਾ ਵਧ ਤੋਂ ਵਧ ਮੋਤੀ,
ਤੁਰਨ ਜੇ ਕਣੀਆਂ ਤਾਂ ਬਣ ਜਾਏ ਸ਼ੂਕਦਾ ਦਰਿਆ ।

ਹਿਲੋ ਕਿ ਹਿਲਿਆਂ ਹੀ ਆਲਸ ਦਾ ਮਾਰੂ ਥੱਲ
ਕੱਟੇ,
ਵਧੋ ਕਿ ਵਧਿਆਂ ਹੀ ਮੰਜ਼ਿਲ ਤੇ ਕਾਫਿਲਾ ਪੁੱਜੇ ।
ਅਮਲ ਦੇ ਗੁਰਜ ਬਿਨਾ ਨ੍ਹੇਰੇ ਦਾ ਨਾ ਬੁਰਜ ਡਿਗੇ,
ਅਮਲ ਦੇ ਡੱਗੇ ਬਿਨਾ ਫਜਰ ਦੀ ਨਾ ਭੇਹਰ ਵਜੇ ।

ਅਮਲ ਹੈ ਦਗਦੀ ਤੇ ਮਘਦੀ ਸ਼ਰਾਬ ਦੇ ਵਾਂਗੂੰ,
ਅਮਲ ਨਹੀਂ ਹੈ ਸੁਰਾਹੀ ਅਤੇ ਸਬੂ ਬਣਨਾ ।
ਅਮਲ ਸਿਖਾਵੇ ਨਾ ਧਰਤੀ ਦੇ ਵਾਂਗ ਪੈ ਰਹਿਣਾ,
ਅਮਲ ਹੈ ਉਗਣਾ, ਨਿਸਰਨਾ, ਵਿਗਸਣਾ, ਬੂ ਬਣਨਾ ।

ਅਮਲ ਹੈ ਚਿਣਗ ਦਾ ਸ਼ੁਅਲੇ ਦੇ ਵਿਚ ਬਦਲ ਜਾਣਾ,
ਅਮਲ ਹੈ ਆਹ ਦਾ ਵਧ ਕੇ ਤੂਫ਼ਾਨ ਬਣ ਜਾਣਾ ।
ਅਮਲ ਹੈ ਕਤਰੇ ਦਾ ਵਧ ਕੇ ਸਮੁੰਦ ਹੋ ਜਾਣਾ,
ਅਮਲ ਹੈ ਜ਼ੱਰੇ ਦਾ ਵਧ ਕੇ ਜਹਾਨ ਬਣ ਜਾਣਾ ।

ਕਰੋੜਾਂ ਉਂਗਲੀਆਂ ਨੇ ਰਾਤ ਦਿਹੁੰ ਯਤਨ ਕੀਤਾ,
ਟਿਕੀ ਹਨੇਰੇ ਦੇ ਸਿਰ ਤੇ ਸਵੇਰ ਦੀ ਸੱਗੀ ।
ਹਜ਼ਾਰਾਂ ਤੇਸਿਆਂ ਦੇ ਕੋਹ-ਕਨੀ ਨੇ ਘੁੰਡ ਮੋੜੇ,
ਤਾਂ 'ਜੂਏ ਸ਼ੀਰ' ਪਹਾੜਾਂ ਦੀ ਕੁੱਖ 'ਚੋਂ ਵੱਗੀ ।

ਅਮਲ ਦੇ ਨਾਲ ਸਮਿਆਂ ਦੀ ਲਿਟ ਸੰਵਰਦੀ ਹੈ,
ਅਮਲ ਦੇ ਨਾਲ ਹੀ ਧਰਤੀ ਤੇ ਰੂਪ ਚੜ੍ਹਦਾ ਹੈ ।
ਅਮਲ ਦੇ ਨਾਲ ਹੀ ਤਾਜਾਂ ਤੋਂ ਤੁੰਡ ਕੇ ਹੀਰੇ,
ਕਿਸਾਨ ਅਪਣੀ ਪੰਜਾਲੀ ਦੇ ਉਤੇ ਜੜਦਾ ਹੈ ।

-: ਪ੍ਰੋਫੈਸਰ ਮੋਹਨ ਸਿੰਘ
27 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਸੰਦੀਪ ਜੀ, ਡਾਕਟਰ ਮੋਹਨ ਸਿੰਘ ਸਾਬ ਲਿੱਟ੍ਰੇਚਰ ਦੇ ਫੀਲਡ ਦੇ ਚਾਨਣ ਮੁਨਾਰਾ ਹਨ | ਉਨ੍ਹਾਂ ਦੀ ਇਕ ਸੋਹਣੀ ਤੇ ਅੱਗ ਪੂਲਾ ਕਿਰਤ ਜੋ ਇਗਨਾਈਟ ਕਰਦੀ ਹੈ ਕੌਮਾਂ ਦੇ ਦਿਲ ਵਿਚ ਚਿਣਗ ਹਿਲ ਕੇ, ਉੱਦਮ ਕਰਕੇ ਅਗਾਂਹ ਵਧਣ ਦੀ | ਅਤਿ ਸੁੰਦਰ ਮੋਟੀਵੇਟਿੰਗ ਰਚਨਾ |
ਸ਼ੇਅਰ ਕਰਨ ਲਈ ਸ਼ੁਕਰੀਆ | ਜਿਉਂਦੇ ਵੱਸਦੇ ਰਹੋ |

ਵਾਹ ਸੰਦੀਪ ਜੀ, ਡਾਕਟਰ ਮੋਹਨ ਸਿੰਘ ਸਾਬ ਲਿੱਟ੍ਰੇਚਰ ਦੇ ਫੀਲਡ ਦੇ ਚਾਨਣ ਮੁਨਾਰਾ ਹਨ | ਉਨ੍ਹਾਂ ਦੀ ਇਕ ਸੋਹਣੀ ਤੇ ਅੱਗ ਪੂਲਾ ਕਿਰਤ ਜੋ ਇਗਨਾਈਟ ਕਰਦੀ ਹੈ ਕੌਮਾਂ ਦੇ ਦਿਲ ਵਿਚ ਚਿਣਗ ਹਿਲ ਕੇ, ਉੱਦਮ ਕਰਕੇ ਅਗਾਂਹ ਵਧਣ ਦੀ | ਅਤਿ ਸੁੰਦਰ ਮੋਟੀਵੇਟਿੰਗ ਰਚਨਾ |It essentially negates empty rhetoric and lays stress on acting...ਅਮਲ ਕਰਨ ਤੇ...


ਸ਼ੇਅਰ ਕਰਨ ਲਈ ਸ਼ੁਕਰੀਆ | ਜਿਉਂਦੇ ਵੱਸਦੇ ਰਹੋ |

 

27 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੁਸੀ ਬਿਲਕੁਲ ਸਹੀ ਫਰਮਾੲਿਆ ਜਗਜੀਤ ਸਰ, ੲਿਸ ਹੌਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ।
15 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ.....Thnx For Sharing.....

15 Oct 2014

Reply