Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਮਾਤਾਜੀ ਦਾ ਨਿੱਕਾ ਜਿਹਾ ਸੁਪਨਾ !!! :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਮੇਰੇ ਮਾਤਾਜੀ ਦਾ ਨਿੱਕਾ ਜਿਹਾ ਸੁਪਨਾ !!!

ਅੱਜ ਫਿਰ ਮਾਤਾਜੀ ਨਾਲ ਇੰਡੀਆ ਵਿਚ ਬਿਤਾਇਆ ਸਮਾਂ ਯਾਦ ਆ ਗਿਆ.... ਚਾਰ ਸਾਲਾਂ ਬਾਅਦ ਘਰ ਦਾ ਗੇੜਾ ਵਜਿਆ ਸੀ... ਉਹ ਵੀ ਬਸ ਇਕ ਮਹੀਨਾ.... ਕੋਸ਼ਿਸ਼ ਹੁੰਦੀ ਸੀ ਕਿ ਮਾਤਾਜੀ ਦੇ ਨਾਲ ਈ ਰਹਾਂ, ਪਰ ਰੁਝੇਵੇਂ ਕਿਥੇ ਮਨ ਦੇ ਚਾਵਾਂ ਨੂੰ ਪੂਰਾ ਹੋਣ ਦਿੰਦੇ ਨੇ...


ਜਦ ਮੈਂ ਨਿੱਕੀ ਹੁੰਦੀ ਸੀ ਤਾਂ ਮੇਰੇ ਮਾਤਾਜੀ ਨੂੰ ਬੜਾ ਸ਼ੌਕ ਸੀ ਕਿ ਮੈਂ ਅੰਗ੍ਰੇਜ਼ੀ ਬੋਲਣੀ ਸਿਖ ਲਵਾਂ. ਮਾਂ ਨੇ ਕੋਈ ਵੀ ਇੰਗਲਿਸ਼ learning ਵਾਲੀ ਕਿਤਾਬ ਨਹੀਂ ਛਡੀ ਜੋ ਮੈਨੂੰ ਨਾ ਲਿਆ ਕੇ ਦਿੱਤੀ ਹੋਵੇ, ਭਾਵੇਂ  ਕਿੰਨੇ ਦੀ ਵੀ ਆਉਂਦੀ ਹੋਵੇ ਤੇ ਕਿਦਾਂ ਦੀ ਵੀ ਹੋਵੇ... ਜੇ ਕਿਸੇ Book-store ਤੇ ਦੇਖ ਲੈਣੀ ਜਾਂ ਫਿਰ ਬਸ'ਚ ਮਿਲਦੀ ਹੋਣੀ... ਬਸ ਓਹ ਇੰਗਲਿਸ਼ Learning ਵਾਲੀ ਕਿਤਾਬ ਸਾਡੇ ਘਰ ਹੁੰਦੀ ਸੀ.... ਮਾਤਾਜੀ ਨੂੰ 24 hours ਇਹੀ ਸੋਚ ਹੁੰਦੀ ਸੀ ਕਿ ਬਚਿਆਂ ਨੂੰ ਇੰਗਲਿਸ਼ ਆ ਜਾਵੇ ਤੇ ਸਾਡੇ ਬਚੇ ਵੀ ਫਰਾਟੇਦਾਰ ਅੰਗ੍ਰੇਜੀ ਬੋਲਣ.... ਜਿਸ ਦਿਨ ਕਿਸੇ ਨੂੰ ਦੇਖ ਲਿਆ ਮਾਤਾਜੀ ਨੇ ਅੰਗ੍ਰੇਜੀ ਬੋਲਦੇ.... ਉਸ ਦਿਨ ਸਾਰੀਆਂ ਕਿਤਾਬਾਂ ਬੰਦ ਤੇ ਬਸ ਓਹੀ ਇੰਗਲਿਸ਼ ਵਾਲੀਆਂ ਕਿਤਾਬਾਂ ਖੁੱਲੀਆਂ ਹੁੰਦੀਆਂ ਸੀ...


 ਸਕੂਲ ਵਿਚ ਮਾਤਾਜੀ ਨੇ ਅੰਗ੍ਰੇਜੀ ਤੇ Science ਦੀਆਂ ਕਿਤਾਬਾਂ ਤੇ ਈ ਜੋਰ ਲਵਾਈ ਜਾਣਾ... ਬਾਕੀ ਕਿਤਾਬਾਂ ਨਾਲ Mummyji ਦਾ Personal ਮੋਹ ਹੈ ਨੀ ਸੀ.... ਸਾਰਾ ਦਿਨ 2 subjects ਈ ਪੜੀ ਜਓ.... ਜੇ ਮੈਂ ਕੁਝ ਦੇਖ ਕੇ ਵੀ ਪੜਦੀ ਹੁੰਦੀ ਤਾਂ ਵੀ ਮਾਤਾਜੀ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ.... ਮੈਨੂ ਦੇਖ ਕੇ ਹਸਦੇ ਰਹਿੰਦੇ  .... ਹਰੇਕ ਸਾਲ ਅੰਗ੍ਰੇਜੀ ਦੀਆਂ ਕਿਤਾਬਾਂ ਦਾ ਭਾਰ ਵਧੀ ਜਾਣਾ, 1 ਤੋਂ 2 ਫੇਰ 3-3 ਅੰਗ੍ਰੇਜੀ ਦੀਆਂ ਕਿਤਾਬਾਂ ਹੋ ਗਿਆਂ ਤੇ ਮਾਤਾਜੀ ਨੂੰ ਖੁਸ਼ੀ ਹੋਈ ਜਾਣੀ.... ਸਾਡੇ ਸਾਹ ਸੁਕ ਜਾਂਦੇ ਸੀ ਸੋਚ ਸੋਚ ਕੇ...  ਸਕੂਲ ਵਿਚ Parent-Teacher Meeting ਵਿਚ ਅੰਗ੍ਰੇਜੀ ਤੇ Science ਵਾਲੀ ਮੈਡਮ ਨੂੰ ਈ ਮਿਲਣਾ.. ਕਿ ਕੁੜੀ ਦੀ ਅੰਗ੍ਰੇਜੀ ਕਿਵੇਂ ਆ... ਜੇ ਮੈਂ ਕਹਿਣਾ ਬਾਕੀਆਂ ਨੂੰ ਮਿਲ ਲੋ... ਮਾਤਾਜੀ ਦਾ ਜਵਾਬ ਹੁੰਦਾ ਸੀ... 'ਹੁਣ ਮੈਨੂ ਛੇਤੀ ਘਰ ਜਾਣ ਦੇ' !!!


ਕਾਲੇਜ ਤੇ University ਵਿਚ ਆਈ ਤਾਂ ਮਾਤਾਜੀ ਨੂੰ ਯਕੀਨ ਹੋ ਗਿਆ ਕਿ ਕੁੜੀ ਨੂੰ ਅੰਗ੍ਰੇਜੀ ਆਉਂਦੀ ਆ.... ਪਰ ਫੇਰ ਵੀ ਲਗਦਾ ਸੀ ਕਿ "ਕਿਤੇ ਘੱਟ ਈ ਨਾ ਆਉਂਦੀ ਹੋਵੇ" ਬਾਰ ਬਾਰ ਪੁਛਦੇ ਹੁੰਦੇ ਸੀ "ਤੇਰੀਆਂ ਸਾਰੀਆਂ ਕਿਤਾਬਾਂ ਅੰਗ੍ਰੇਜੀ'ਚ ਨੇ???" ਮੈਂ ਕਹਿਣਾ "ਹਾਂਜੀ".... ਫਿਰ Mummyji ਨੂੰ ਸ਼ਾਂਤੀ ਮਿਲਣੀ.. .... ਇਕ ਦਿਨ ਮੇਰੇ University ਦੇ Professor ਸਾਡੀ switzerland ਦੀ ਟੀਮ ਨਾਲ ਘਰ ਆਏ... ਓਹਨਾਂ ਨੇ ਪਿੰਡ ਦੇਖਣਾ ਸੀ... Gaby (European Scientist)  ਮਾਤਾਜੀ ਨੂੰ ਇੰਗਲਿਸ਼ ਵਿਚ ਕੁਝ ਕਹੇ ਤੇ ਮਾਤਾਜੀ ਬਸ "Thank you Thanks you" ਈ ਕਹੀ ਜਾਣ.... ਨਾਲੇ ਘਬਰਾਏ ਹੋਇਆਂ  ਨੇ ਮੇਰਾ ਹਥ ਘੁੱਟ ਕੇ ਫੜਿਆ ਹੋਇਆ ਜਿਵੇ ਪਤਾ ਨਹੀਂ ਕਿਸੇ ਮੁਸੀਬਤ ਵਿਚ ਨੇ...


ਫਿਰ ਆਪਾਂ ਇਧਰ ਆ ਗਾਏ... ਦਿਮਾਗ ਵਿਚੋਂ ਨਿਕਲ ਗਿਆ ਕਿ ਮਾਤਾਜੀ ਦੇ ਇਕ ਸੁਪਨੇ ਵਿਚ ਇਹ ਸੁਪਨਾ ਵੀ ਸੀ ਕਿ ਮੈਨੂੰ ਵਧੀਆ ਅੰਗ੍ਰੇਜੀ ਬੋਲਣੀ ਆਵੇ... ਜਦ ਵੀ ਮੈਂ ਫੋਨ ਕਰਨਾ ਤੇ ਕੁਝ ਅੰਗ੍ਰੇਜੀ ਵਿਚ ਬੋਲ ਦੇਣਾ ਤਾਂ ਮਾਤਾਜੀ ਦੇ ਓਹੀ 2-ਅਖਰ 'Thank you' ਖੁਸ਼ ਹੋ ਕੇ ਬੋਲ ਦੇਣੇ .... ਹੌਲੀ ਹੌਲੀ ਮਾਤਾਜੀ ਨੂੰ ਵੀ ਅੰਗ੍ਰੇਜੀ ਦੇ ਅਖਰ ਆਉਣ ਲਗ ਗਏ.... ਖੁਸ਼ੀ ਦੇ ਹੋਰ ਵੀ ਕਾਰਨ ਸਨ ਕਿ ਮੇਰੇ ਭੈਣ-ਭਰਾ ਵੀ ਵਧੀਆ ਅੰਗ੍ਰੇਜੀ ਬੋਲਦੇ ਸੀ.... ਮਾਤਾਜੀ ਦੀ ਤਾਂ Lottery ਲਗ ਗਈ... ਉਹ ਵੀ Bumper Draw.


ਹੁਣ ਜਦ ਇੰਡੀਆ ਗਈ ਸੀ ਤਾਂ ਬੋਲੀ ਦਾ ਕਾਫੀ ਫ਼ਰਕ ਪੈ ਗਿਆ ਸੀ.... ਚਾਰ ਸਾਲਾਂ ਚ ਜ਼ਿੰਦਗੀ ਕਾਫੀ ਕੁਝ ਨਵਾਂ ਸਿਖਾ ਗਈ... ਅੰਗ੍ਰੇਜੀ'ਚ ਬਾਹਲਾ ਹਥ ਖੁੱਲ ਗਿਆ.... ਆਪਨੂੰ ਤਾਂ ਮੈਨੂੰ ਘਟ ਪਤਾ ਲਗਦਾ ਪਰ ਜਦ ਵੀ ਕੁਝ ਬੋਲਦੀ ਸੀ ਤਾਂ ਮਾਤਾਜੀ ਮੈਨੂੰ ਕਾਫੀ ਦੇਰ ਦੇਖਦੇ ਰਹਿੰਦੇ ਸੀ... ਫੇਰ ਹੱਸ ਪੈਂਦੇ ਸੀ... ਮੇਰਾ ਵੀ ਹਾਸਾ ਨਿਕਲ ਜਾਂਦਾ ਸੀ... ਪਰ Mummy ji ਦੀ ਮੁਸਕਾਨ ਵਖਰੀ ਸੀ... ਇਕ ਵਿਜੇਤਾ ਵਾਲੀ ਮੁਸਕਾਨ... ਜਿਵੇਂ ਕੋਈ ਜਿੱਤ ਦੀ ਖੁਸ਼ੀ ਨੂੰ Celebrate ਕਰਦਾ ਹੋਵੇ ....


ਅੱਜ ਯਾਦ ਆ ਰਿਹਾ ਸਾਰਾ ਕੁਝ ... ਸਾਡੇ ਲਈ ਕੁਝ ਗੱਲਾਂ ਆਮ ਨੇ ਜਾਂ ਸ਼ਾਯਦ ਆਮ ਨਾਲੋਂ ਵੀ ਘਟ ਨੇ... ਪਰ ਉਹ ਸਾਡੇ ਮਾਤਾ-ਪਿਤਾ ਲਈ ਜ਼ਿੰਦਗੀ ਭਰ ਦੀ ਪੂੰਜੀ ਹੈ.... ਅੰਗ੍ਰੇਜੀ ਬੋਲਨਾ ਜਾਂ ਸਿਖਣਾ ਆਮ ਗੱਲ ਹੈ... ਹਰ ਕਿਸੇ ਨੂੰ ਆਉਂਦੀ ਹੈ....  ਨਾ ਈ ਅਜਕਲ ਦੀ Generation ਵਿਚ ਅੰਗ੍ਰੇਜੀ ਦਾ ਕੋਈ Craze ਹੈ.... ਪਰ ਕਦੇ ਇਹ ਆਮ ਗੱਲ ਨਹੀਂ ਸੀ... 
ਉਹਨਾਂ ਲਈ ਇਹ ਉਹ ਸੁਪਨਾ ਸੀ ਜੋ ਉਹ ਆਪ ਪੂਰਾ ਨਹੀਂ ਕਰ ਸਕੇ.... ਤੇ ਬਸ ਫਿਰ ਸਾਡੇ ਵਿਚੋਂ ਪੂਰਾ ਕੀਤਾ.... ਨਿੱਕਾ ਜਿਹਾ ਖਵਾਬ .... 

ਅੰਗ੍ਰੇਜੀ ਬੋਲਣ ਦਾ ਖਵਾਬ !!!

 

 

08 Mar 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

bahut vdhiya laggeya Aap ji ds eh article parh k...te khushi hoyi tuuhade Mata Ji da eh khawaab poora hoyea....

 

 

08 Mar 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਆਹਾ... ਕਿੰਨੇ ਚਿਰ ਤੋਂ ਮੈਂ ਉਡੀਕਦਾ ਸੀ ਕੁਝ ਤੁਹਾਡੀ ਕਲਮ ਤੋਂ..
ਮਜ਼ਾ ਆ ਗਿਆ ਪੜ ਕੇ..

agree to mavi ji.... :)

08 Mar 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

amazing 1.

08 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

As usual...Too GOOOOOD...

 

Der baad he sahi par kush changa parhan nu te miliya  na...keep writing & sharing...

09 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


bahut hi khoobsoorti naal byan kita hai kuljit ji hamesha vaang....


bahut hi achha laggeya padh ke..........very nice


thankx for sharing here..........:)

09 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SAB TO PEHLAN TAN TUHADA DHANWAD KRDA HAN KI TUCI APNE MATA G DE SUPNE NU SACH KITA...


HAR MATA PEETA APNE BACHE NU KUJ BANN DE HOYE VEKHNA CHAUNDE NE TE KAYEEAN DI APNI SANTAN BARE EH SOCH HUNDI A KI OH OS KAMM NU KRE JIS NU OH AAP NAHI KR SKE...


TUCI V APNI MATA G DE OS SUPNE NU PURA KITA A JIS NU OH AAP PURA NAHI KR SKE..


TUCI BHUT HI VADIA TERIKE NAL APNE MATA G DE SUPNE NU SHABDA CH PIROYA HAI G...


THNX 4 SHARE TO IT HERE...


RABB TUHANU TARRKIAN BAKHASE G.....

10 Mar 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

bahut hi sohna likheya kuljit ji....

 

vaise kise vee insaan nu sachhi khushi apne mata-pitada supna poora krke hi hundi hai..sachmuch mainu bahut achha lageya padh ke..thankx for sharing

11 Mar 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Sohna likheya hai ji, Just one query, auntie ji kade farsi, urdu, sanskrit jaan hor languages diaan books nahi lai ke aaye?

11 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah ji wah ..........main ki keh sakda ha .........mere sare sathia ne phila hi sabh kujh aakh ditta e..........jinne vi shbd tareef ch likhie mainu ghatt hi jaapda e......

 

@ kuljit ji .......ih chhotia chhotia galla hi saade Mapian lai ta bahut vaddian sn .......kiunki jdo de asi Bapu bne aa ihna chhotia galla naal jo khushi milan laggi ....usda anand, raahat te skoon kmaal da e.......

 

tusi inna vadhia supna saade naal share kita bahut bahut shukria .....

11 Mar 2011

Showing page 1 of 2 << Prev     1  2  Next >>   Last >> 
Reply