|
|
|
|
|
|
Home > Communities > Punjabi Poetry > Forum > messages |
|
|
|
|
|
ਅੰਦਰਲੇ ਖਲਾਅ |
ਘੂਰਦਾ ਰਿਹਾ ਇਨਸਾਨ ਅੰਦਰਲੇ ਖਲਾਅ ਨੂੰ। ਕਾਹਲੀ ਵਿੱਚ ਭੁੱਲ ਗਿਆ ਗੁਜ਼ਾਰੇ ਪ੍ਲ੍ਹਾਂ ਨੂੰ।
ਇਤਿਹਾਸ ਦੇ ਪੰਨਿਆ ਦੀ ਸੁਰਖੀ ਬਣਨ ਲਈ, ਜ਼ਿੰਦਗੀ ਭਾਲਣ ਉਹ ਤੁਰ ਪੈਂਦਾ ਮਾਰੂਥਲਾਂ ਨੂੰ।
ਮਰੀ ਹੋਈ ਸ਼ਖਸੀਅਤ ਦੀ ਮੋਢੇ ਤੇ ਲਾਸ਼ ਲਈ, ਸੰਤਾਪ ਤਰਾਂ ਹੰਢਾਵੇ ਹੱਥੀਂ ਸਹੇੜੇ ਸਲਾਂਅ ਨੂੰ।
ਹੱਥ ਮਿਲਾਕੇ ਕਰ ਲੈਂਦਾ ਸੌਦਾ ਆਪਣੇ ਦੇਸ਼ ਦਾ, ਦਰਦ ਜਿਵੇਂ ਕੌਮ ਦਾ ਹੋਵੇ ਨਾ, ਐਸੇ ਨੇਤਾ ਨੂੰ।
ਤੁਰ ਜਾਂਦਾ ਇਖ਼ਲਾਕ ਦੀ ਹੱਦ ਤੋਂ ਦੂਰ ਦਾਨਸ਼, ਜਦ ਘੁਣ ਵਾਂਗ ਖਾਈ ਜਾਵੇ ਸਹਿਤਕ ਕਲਾ ਨੂੰ।
ਜਿਊਂਦੀ ਆਪਣੀ ਲਾਸ਼ ਦਾ ਢੋਰ ਕਦ ਤਕ ਢੋਹਾਂਗੇ, ਤੁਰ ਜਾਣਾ ਛੱਡ ਸੰਸਾਰ ਪਤਾ ਨਹੀਂ ਕਿਹੜੇ ਥਲਾਂ ਨੂੰ। ਗੁਰਮੀਤ ਸਿੰਘ
|
|
05 Mar 2013
|
|
|
|
bahut hi kmaal de ahisaas sanjhe kite sir ji ,,,,,
|
|
05 Mar 2013
|
|
|
|
|
|
|
|
|
|
bahut wadhiya likhea,............once again written so well.
great
|
|
23 Jun 2015
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|