Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅੰਤਰ-ਝਾਤ

ਪੰਜਾਬ ਦੇ ਬਹੁਤ ਥੋੜ੍ਹੇ ਲੋਕ ਹੀ ਇਹ ਜਾਣਦੇ ਹਨ ਕਿ ਇੱਥੇ ਲੇਖਕਾਂ ਦੀਆਂ ਚੋਣਾਂ ਵੀ ਹੁੰਦੀਆਂ ਹਨ। ਆਮ ਲੋਕ ਇਹ ਗੱਲ ਨਹੀਂ ਜਾਣਦੇ ਕਿ ਲੇਖਕਾਂ ਨੂੰ ਵੀ ਨੇਤਾਵਾਂ ਵਾਂਗ‘ਜੋੜ-ਤੋੜ ਫਿੱਟ ਕਰਨੇ ਆ ਗਏ ਹਨ। ਇੱਕ-ਦੂਜੇ ਦੀਆਂ ਮੀਢੀਆਂ ਗੁੰਦਣ ਦੇ ਵਾਅਦੇ ਹੁੰਦੇ ਹਨ, ‘‘ਭਈ, ਵੋਟਾਂ ਵਿੱਚ ਕਸਰਾਂ ਕੱਢ ਦਿਓ ਤੇ ਫਲਾਣਾ ਪੁਰਸਕਾਰ ਇਸ ਵਾਰ ਥੋਡੀ ਝੋਲੀ ਪੱਕਾ ਸਮਝੋ! ਕੋਈ ਕਹਿੰਦਾ ਹੈ, ‘‘ਯਾਰ ਤੇਰਾ ਢਮਕਾਣਾ ਨਾਵਲ ਬੜਾ ਸ਼ਾਹਕਾਰ ਸੀ…ਇਸ ਬਾਰੇ ਕਿਸੇ ਨੇ ਲਿਖਿਆ ਈ ਨਹੀਂ…ਮੈਂ ਲਿਖੂੰਗਾ ਇੱਕ ਵੱਡਾ ਲੇਖ ਤੇਰੇ ਨਾਵਲ ਬਾਰੇ ਪਰ ਵੋਟ ਆਪਣੇ ਯਾਰ ਨੂੰ ਪਾਉਣੀ ਆ ਤੇ ਹੋਰਾਂ ਤੋਂ ਕਹਿ ਕੇ ਵੀ ਕਿਰਪਾ ਕਰਵਾਉਣੀ ਐਂ।’’ ਚਿਰੋਕਾ ਛਪਿਆ ਨਾਵਲ ਵੋਟਾਂ ਵੇਲੇ ਸ਼ਾਹਕਾਰ ਬਣ ਜਾਂਦਾ ਹੈ! ਕੋਈ ਕਹਿੰਦਾ ਹੈ,‘‘ਮਿੱਤਰਾ, ਸਾਡੇ ਇਲਾਕੇ ਵਿੱਚ ਵੀ ਗੇੜਾ ਘੱਤਜਾ ਕਦੇ…ਰੂ-ਬ-ਰੂ ਕਰਾ ਦੇਈਏ ਤੇਰਾ…ਵੋਟਾਂ ਤੋਂ ਬਾਅਦ ਆਜਾ ਯਾਰ।’’ ਇਹ ਹਨ ਪੰਜਾਬੀ ਸਾਹਿਤ ਦੇ ਧੰਨਭਾਗ!
ਪਿਛਲੇ ਹਫ਼ਤੇ ਹੀ ਲੇਖਕਾਂ ਦੀਆਂ ਚੋਣਾਂ ਵਿੱਚ ਕਿਸੇ ਆਮ ਬੰਦੇ ਦੀ ਉੱਕਾ ਹੀ ਦਿਲਚਸਪੀ ਨਹੀਂ ਦਿਸ ਰਹੀ ਸੀ। ਅਖ਼ਬਾਰਾਂ ਛੋਟੀ-ਮੋਟੀ ਖ਼ਬਰ ਜ਼ਰੂਰ ਪ੍ਰਕਾਸ਼ਿਤ ਕਰ ਰਹੀਆਂ ਸਨ। ਚੈਨਲਾਂ ਵਾਲੇ ਵੀ ਚੁੱਪ ਸਨ, ਉਨ੍ਹਾਂ ਕੀ ਲੈਣਾ ਸੀ। ਇਨ੍ਹਾਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਲੁਧਿਆਣਾ ਦੇ ਪੰਜਾਬੀ ਭਵਨ ਵਾਲੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਹੋਈਆਂ। ਉਦੋਂ ਵੀ ਲੇਖਕ ਬੜਾ ਸਿਰਪੱਟ ਦੌੜੇ, ਇੱਕ-ਦੂਜੇ ਤੋਂ ਅੱਗੇ ਨਿਕਲਣ ਲਈ ਬੁਰੀ ਤਰ੍ਹਾਂ ਹਫ਼ ਗਏ। ਇਹ ਅਕਾਦਮੀ ਵੀ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਅਹੁਦੇਦਾਰਾਂ ਦੀ ਆਪਸ ਵਿੱਚ ਰਤਾ ਸੁਰ ਨਹੀਂ ਰਲਦੀ। ਇਵੇਂ ਕੇਂਦਰੀ ਲੇਖਕ ਸਭਾ ਦੀਆਂ ਚੋਣਾਂ  ਜਿਹੜੀਆਂ ਹੁਣੇ ਹੋ ਕੇ ਹਟੀਆਂ ਹਨ, ਦੇ ਮੈਂਬਰਾਂ ਤੇ ਅਹੁਦੇਦਾਰਾਂ ਦਾ ਵੀ ਇਹੀ ਹਾਲ ਹੈ। ਦੂਜੀ ਕੇਂਦਰੀ ਲਿਖਾਰੀ ਸਭਾ (ਸੇਖੋਂ) ਦੇ ਕਿਸੇ ਵੇਲੇ ਪ੍ਰਿੰ: ਸੰਤ ਸਿੰਘ ਸੇਖੋਂ ਪ੍ਰਧਾਨ ਹੋਇਆ ਕਰਦੇ ਸਨ। ਹੁਣ ਲੰਮੇ ਸਮੇਂ ਤੋਂ ਕਦੇ ਜਸਵੰਤ ਸਿੰਘ ਕੰਵਲ ਤੇ ਕਦੇ ਡਾ.ਤੇਜਵੰਤ ਮਾਨ ਵਾਰੀ-ਵਾਰੀ ਪ੍ਰਧਾਨ ਚੁਣੇ ਜਾਂਦੇ ਹਨ। ਉਨ੍ਹਾਂ ਨੂੰ ਵੋਟਾਂ ਪਵਾਉਣ ਦੀ ਲੋੜ ਨਹੀਂ ਪੈਂਦੀ, ਜਿਵੇਂ ਉਤਲਿਆਂ ਨੇ ਕਹਿਤਾ,‘ਹੇਠਲਿਆਂ’ ਨੇ ਮੰਨ ਲਿਆ। ਉਨ੍ਹਾਂ ਦੇ ਹਰ ਵਾਰ‘ਉਹੀ ਪੰਜ-ਸੱਤ ਮੁੱਖ ਬੰਦੇ’ਹੁੰਦੇ ਹਨ।

06 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਲੇਖਕਾਂ ਦੀਆਂ ਚੋਣਾਂ ਸਬੰਧੀ ਪਤਾ ਬਾਦਲਾਂ ਜਾਂ ਕੈਪਟਨ ਕਿਆਂ ਨੂੰ ਵੀ ਨਹੀਂ ਹੈ, ਨਹੀਂ ਤਾਂ ਲੇਖਕ ਹੁਣ ਤਕ ਕਦੋਂ ਦੇ ਅਕਾਲੀ-ਕਾਂਗਰਸੀ ਬਣੇ, ਆਪਣੀ-ਆਪਣੀ ਪਾਰਟੀ ਦੇ ਆਗੂਆਂ ਦੇ ਗੋਡੇ-ਮੁੱਢ ਬੈਠੇ ਹੁੰਦੇ। ਪਾਰਟੀਆਂ ਚੋਣਾਂ ਕਰਵਾਉਂਦੀਆਂ, ਖ਼ੂਬ ਪ੍ਰਚਾਰ ਹੁੰਦਾ ਤਾਂ ਕਿਤੇ ਲੋਕਾਂ ਨੂੰ ਪਤਾ ਲੱਗਦਾ ਕਿ ਪੰਜਾਬ ਵਿੱਚ ਲੇਖਕਾਂ ਦੀਆਂ ਵੀ ਵੋਟਾਂ ਪੈਂਦੀਆਂ ਨੇ ਤੇ ਇਨ੍ਹਾਂ ਦੀ ਵੀ ਵੁੱਕਤ ਬਣੀ ਹੋਈ ਹੈ। ਵੱਖ-ਵੱਖ ਕਮਿਊਨਿਸਟ ਪਾਰਟੀਆਂ ਦੇ ਕਈ ਕਾਰਕੁੰਨ ਤਾਂ ਇਨ੍ਹਾਂ ਸਭਾਵਾਂ ਵਿੱਚ ਹਨ ਹੀ, ਉਹ ਵੀ ਚੋਣਾਂ ਦੌਰਾਨ ਆਪਣਾ ਗੁੱਭ-ਗੁਭਾਟ ਕੱਢ ਲੈਂਦੇ ਹਨ। ਲੇਖਕ ਸਭਾਵਾਂ ਦੀਆਂ ਚੋਣਾਂ ਕੁਝ ਸਵਾਲ ਖੜੇ ਕਰਦੀਆਂ ਹਨ। ਪਹਿਲਾ ਇਹ ਕਿ ਇਨ੍ਹਾਂ ਚੋਣਾਂ ਦਾ ਮਕਸਦ ਕੀ ਹੈ? ਕੀ ਇਹ ਚੋਣਾਂ ਕਿਸੇ ਲਾਭ ਜਾਂ ਪ੍ਰਚਾਰ ਲਈ ਲੜੀਆਂ ਜਾਂਦੀਆਂ ਹਨ? ਕੀ ਇਨ੍ਹਾਂ ਸਭਾਵਾਂ ਨੇ ਹੁਣ ਤਕ ਪਾਠਕਾਂ ਵਿੱਚ ਸਾਹਿਤਕ ਲਹਿਰ ਤੋਰਨ ਲਈ ਜਾਂ ਉਨ੍ਹਾਂ ਨੂੰ ਉੱਤਮ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ ਹੈ?ਕੀ ਇਨ੍ਹਾਂ ਕੇਂਦਰੀ ਸਭਾਵਾਂ ਦੇ ਮੁਖੀਆਂ ਨੇ ਹਸਪਤਾਲ ਸਹਿਕਦੇ ਸਾਹਿਤਕਾਰਾਂ ਦੇ ਮੂੰਹ‘’ਚ ਜਾ ਕੇ ਕਦੇ ਪਾਣੀ ਦਾ ਚਮਚਾ ਪਾਇਆ ਹੈ? ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਦਾ ਪੁੱਤਰ ਤਿਲ-ਤਿਲ ਕਰ ਕੇ ਮਰ ਰਿਹਾ ਹੈ, ਕੀ ਕਦੇ ਕਿਸੇ ਸਭਾ ਦੇ ਮੁਖੀ ਦਾ ਬਿਆਨ ਆਇਆ ਕਿ ਜੇਕਰ ਸਰਕਾਰ ਹੀ ਨਹੀਂ ਕੁਝ ਕਰਦੀ, ਲੋਕ ਹੀ ਅੱਗੇ ਆ ਜਾਣ। ਪੰਜਾਬ ਵਿੱਚ ਇਸਤਰੀ ਜਾਗ੍ਰਿਤੀ ਮੰਚ ਨੇ ਲੱਚਰ ਗਾਇਕੀ ਵਿਰੱੁਧ ਲਹਿਰ ਚਲਾਈ,  ਗਾਇਕਾਂ ਦੇ ਘਰਾਂ ਅੱਗੇ ਜਾ ਕੇ ਰੋਸ ਮੁਜ਼ਾਹਰੇ ਕੀਤੇ, ਪੁਤਲੇ ਤੇ ਅਰਥੀਆਂ ਫੂਕੀਆਂ। ਕੀ ਇਨ੍ਹਾਂ ਲੇਖਕ ਸਭਾਵਾਂ ਵੱਲੋਂ ਲੱਚਰ ਗਾਇਕੀ ਦਾ ਵਿਰੋਧ ਕਰਨ ਪ੍ਰਤੀ ਫਰਜ਼ ਨਹੀਂ ਬਣਦਾ? ਕੀ ਬਾਬਾ ਬੁੱਲ੍ਹੇ ਸ਼ਾਹ ਤੋਂ ਲੈ ਕੇ ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ ਇਨ੍ਹਾਂ ਸਭਾਵਾਂ ਦੀ ਪੈਦਾਵਾਰ ਸਨ? ਨਹੀਂ, ਬਿਲਕੁਲ ਨਹੀਂ, ਇਹ ਕਲਮਕਾਰ ਤਾਂ ਵਿਅਕਤੀਗਤ ਤੌਰ‘’ਤੇ ਆਪਣੀ ਪ੍ਰਤਿਭਾ, ਸੰਵੇਦਨਸ਼ੀਲਤਾ ਅਤੇ ਸਾਹਿਤ ਦੇ ਮੂਲ ਸਰੋਕਾਰਾਂ ਦਾ ਡੂੰਘਾ ਗਿਆਨ ਹੋਣ ਕਾਰਨ ਹੀ ਲੇਖਕ ਬਣੇ ਸਨ। ਕੀ ਸਭਾਵਾਂ ਦੱਸ ਸਕਦੀਆਂ ਹਨ ਕਿ ਸਭਾਵਾਂ ਦੀਆਂ ਮੀਟਿੰਗਾਂ ਜਾਂ ਕਾਨਫਰੰਸਾਂ ਕਾਰਨ ਹੀ ਇਹ ਲੋਕ ਲੇਖਕ ਬਣੇ ਸਨ ਤੇ ਅੱਜ ਆਪਣੀਆਂ ਕਿਰਤਾਂ ਕਾਰਨ ਮਹਾਨ ਹਨ। ਸੁਆਲ ਹੋਰ ਵੀ ਬਹੁਤ ਹਨ। ਅਕਸਰ ਹੀ ਦੇਖਣ ਵਿੱਚ ਆਇਆ ਹੈ ਕਿ ਸਭਾਵਾਂ ਦੇ ਇਕੱਠਾਂ ਵਿੱਚ ਤਣਾ-ਤਣੀ ਤੇ ਬਹਿਸਬਾਜ਼ੀ ਤੇ ਏਨੀ ਕੁੜੱਤਣ ਭਰੀ ਹੁੰਦੀ ਹੈ ਕਿ ਸੁਹਿਰਦ ਮਨ ਵਾਲਾ ਬੰਦਾ ਤਾਂ ਅੱਗੇ ਤੋਂ ਅਜਿਹੀ ਮੀਟਿੰਗ ਵਿੱਚ ਜਾਣ ਤੋਂ ਕੰਨਾਂ ਨੂੰ ਹੱਥ ਲਾਉਂਦਾ ਹੈ।
ਸਵਾਲ ਇਹ ਵੀ ਹੈ ਕਿ ਕੀ ਪੰਜਾਬ ਦੀਆਂ ਇਨ੍ਹਾਂ ਦੋਵੇਂ ਪ੍ਰਮੁੱਖ ਲੇਖਕ ਸਭਾਵਾਂ (ਜੋ ਆਪਸ ਵਿੱਚ ਫਟੀਆਂ ਹੋਈਆਂ ਹਨ) ਨੇ ਹੁਣ ਤਕ ਇੱਕ ਵੀ ਮੰਗ ਸਰਕਾਰ ਪਾਸੋਂ ਮੰਨਵਾਈ ਹੈ? ਸੰਨ 1956 ਵਿੱਚ ਸਭਾ ਦੀ ਸਥਾਪਨਾ ਹੋਈ ਸੀ ਤੇ ਉਦੋਂ ਤੋਂ ਲੈ ਕੇ ਹੁਣ ਤਕ, ਜਿਹੜਾ ਵੀ ਸਭਾ ਦਾ ਜਨਰਲ ਸਕੱਤਰ ਚੁਣਿਆ ਜਾਂਦਾ ਰਿਹਾ ਹੈ, ਉਹ ਜਿੱਥੇ ਵੀ ਰਹਿੰਦਾ ਹੋਵੇ, ਸਭਾ ਦਾ ਦਫ਼ਤਰ ਉਸ ਦੇ ਘਰ ਵਿੱਚ ਹੀ ਹੁੰਦਾ ਹੈ। ਜੇ ਸਭਾ ਦਾ ਦਫ਼ਤਰ ਉਸਾਰਨ ਲਈ ਕੁਝ ਸੱਜਣਾਂ ਦੇ ਯਤਨਾਂ ਨਾਲ ਪਟਿਆਲੇ ਖਾਲੀ ਜਗ੍ਹਾ ਮਿਲ ਗਈ ਸੀ ਤਾਂ ਹੁਣ ਉਸ ਉੱਤੇ ਉਸਾਰੀ ਕੌਣ ਕਰੂ?ਹੁਣੇ ਚੁਣੇ ਗਏ ਪ੍ਰਧਾਨ ਬਲਦੇਵ ਸਿੰਘ ‘ਸੜਕਨਾਮਾ ਨੇ ਕਿਹਾ ਕਿ ਸਰਕਾਰ ਪਾਸੋਂ ਜ਼ੋਰ ਦੇ ਕੇ ਲੇਖਕ ਭਵਨ ਬਣਾਵਾਂਗੇ ਪਰ ਭਾਸ਼ਾ ਵਿਭਾਗ ਦੇ ਦਫ਼ਤਰ ਵਿੱਚ ਬਣਿਆ ਲੇਖਕ ਭਵਨ ਤਾਂ ਸੰਭਾਲਿਆ ਨਹੀਂ ਜਾ ਰਿਹਾ। ਨਵਾਂ ਕਿਵੇਂ ਬਣ ਜਾਏਗਾ?
ਹੁਣ ਸਾਡੇ ਲੇਖਕ ਲੀਡਰਾਂ ਵਾਂਗ ਗਪੌੜ ਰੇੜ੍ਹਨ ਲੱਗੇ ਹਨ। ਲਾਰੇ ਲਾਉਣ ਲੱਗ ਪਏ ਹਨ। ਜਦ ਸਰਕਾਰ ਤਿੰਨ ਸਾਲ ਬਾਅਦ ਭਾਸ਼ਾ ਵਿਭਾਗ ਦੇ ਬੋਰਡ ਦੀ ਸਥਾਪਨਾ ਕਰਦੀ ਹੈ ਤਾਂ ਕੇਂਦਰੀ ਸਭਾ ਦੇ ਮੌਜੂਦਾ ਪ੍ਰਧਾਨ ਨੂੰ ਵੀ ਇਸ ਬੋਰਡ ਦਾ ਮੈਂਬਰ ਬਣਾਇਆ ਜਾਂਦਾ ਹੈ। ਬੋਰਡ ਦੀ ਮੀਟਿੰਗ ਦੌਰਾਨ ਕਦੇ ਵੀ ਕਿਸੇ ਪ੍ਰਧਾਨ ਨੇ ਸਰਕਾਰ ਕੋਲ (ਸਿਵਾਏ ਸ਼੍ਰੋਮਣੀ ਪੁਰਸਕਾਰਾਂ ਦੀ ਵੰਡ-ਵੰਡਾਈ ਤੋਂ ਬਿਨਾਂ) ਪੰਜਾਬੀ ਭਾਸ਼ਾ, ਸਾਹਿਤ, ਕੇਂਦਰੀ ਸਭਾ ਜਾਂ ਲੇਖਕਾਂ ਸਬੰਧਤ ਕੋਈ ਹੋਰ ਮੁੱਦਾ ਨਹੀਂ ਛੇੜਿਆ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਲੇਖਕਾਂ, ਪਾਠਕਾਂ ਅਤੇ ਸਾਹਿਤ ਸਭਾਵਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ।

 

ਨਿੰਦਰ ਘੁਗਿਆਣਵੀ ਸੰਪਰਕ: 94174-21700

06 Jun 2012

Reply