|
|
|
|
|
|
Home > Communities > Punjabi Poetry > Forum > messages |
|
|
|
|
|
ਬਸ ਖੁਦਗਰਜ਼ਾ ਦਾ ਮੇਲਾ ਬਣਕੇ , ਰਹਿ ਗਈ ਏ ਦੁਨੀਆਂ..: |
ਬਸ ਖੁਦਗਰਜ਼ਾ ਦਾ ਮੇਲਾ ਬਣਕੇ , ਰਹਿ ਗਈ ਏ ਦੁਨੀਆਂ.. ਜੱਗ ਭਾਂਤ-ਭਾਂਤ ਦੀ ਮੰਡੀ, ਦੁਨੀਆਂ ਭੇਦ-ਭਾਵ ਵਿੱਚ ਵੰਡੀ.. ਐਥੇ ਬੇਇਮਾਨੀ ਦੀ ਝੰਡੀ, ਕੁਲਫ਼ੀ-ਗਰਮ ਜਲੇਭੀ-ਠੰਡੀ.. ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ.. ਐਥੇ ਨਾਂ ਕੋਈ ਸਖਾ-ਸਹੇਲਾ ਏ, ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ.. ਰੱਬ ਬਣ ਗਿਆ ਪੈਸਾ-ਧੇਲਾ ਏ, ਕਹਿੰਦੇ ਆ ਗਿਆ ਕਲਯੁੱਗ ਵੇਲਾ ਏ.. ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ.. ਜੋ 1947 ਵਿੱਚ ਉਜਾੜ੍ਹੇ,ਅੱਲ੍ਹੇ-ਜ਼ਖਮ ਅਜੇ ਸੀ ਸਾਰੇ.. ਸਾਕੇ ਹੋ ਗਏ ਨੀਲੇ-ਤਾਰੇ,ਦੰਗੇ ਵਿੱਚ 1984 ਭਾਰੇ.. ਕਾਇਰਾਂ ਵਾਂਗੂੰ ਹੱਸਕੇ ਸਭ-ਕੁਝ ਸਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ.. ਚੜ੍ਹਦੇ ਨੂੰ ਸੀਸ ਝੁਕਾਉਂਦੀ ਏ,ਛਿਪਦੇ ਨੂੰ ਪਿੱਠ ਦਿਖਾਉਂਦੀ ਏ.. ਮਰਿਆਂ ਨੂੰ ਤਗਮੇ ਲਗਾਉਂਦੀ ਏ,ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ.. ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ.. __________________
|
|
29 Aug 2010
|
|
|
|
ਚੜ੍ਹਦੇ ਨੂੰ ਸੀਸ ਝੁਕਾਉਂਦੀ ਏ,ਛਿਪਦੇ ਨੂੰ ਪਿੱਠ ਦਿਖਾਉਂਦੀ ਏ.. ਮਰਿਆਂ ਨੂੰ ਤਗਮੇ ਲਗਾਉਂਦੀ ਏ,ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ.. ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..
bhaut vadhia ae G...tfs
Please Isda writer kaun ae dasan dee khechal kaorgey jee...THNX
|
|
29 Aug 2010
|
|
|
|
bahaut vadiya g.........keep sharing.....
|
|
29 Aug 2010
|
|
|
|
|
bhut vadiya dost tusi likhiya
|
|
29 Aug 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|