|
 |
 |
 |
|
|
Home > Communities > Punjabi Culture n History > Forum > messages |
|
|
|
|
|
ਕਲਗੀਧਰ ਦੀ ਯਾਦ ਪਿਆਰੀ ਜੇ ਸੀਨੇ ਵਿੱਚ ਰੱਖੀਏ |
ਹਰਿਮੰਦਰ ਦੀ ਜੂਹ ਦੇ ਅੰਦਰ ਜਿੰਦ ਮਲੂਕ ਪਿਆਸੀ ਧਰ ਦੇ ਨੂਰ ਦੇ ਆਲਮ ਅੰਦਰ ਚੜ੍ਹਿਆ ਜੂਨ ਚੌਰਾਸੀ। ਸੈਆਂ ਨਾਗ ਉਮਲ੍ਹਦੇ ਆਵਣ ਆਵਣ ਬੰਨ੍ਹ ਕਤਾਰਾਂ ਕਾਇਨਾਤ ਦੇ ਫੁੱਲ ਨੂੰ ਡੱਸਣ ਡੱਸਣ ਲੱਖ ਹਜ਼ਾਰਾਂ। ਸ਼ੀਰਖੋਰਾਂ ਦਾ ਖੂਨ ਡੁੱਲਿਆ ਨਿਰਮਲ ਸਰਵਰ ਅੰਦਰ ਅਕ੍ਰਿਤਘਣਾਂ ਨੇ ਜ਼ਾਤ ਵਿਖਾਈ ਤੱਕ ਤੱਕ ਰੋਵੇ ਅੰਬਰ। ਕੌਮ ਮੇਰੀ ਦੇ ਸਿਰ ‘ਤੇ ਝੁੱਲਿਆ ਘੱਲੂਘਾਰਾ ਭਾਰੀ ਤੀਜੀ ਵਾਰੀ ਹੋਣੀ ਲਾਇਆ ਲਾਇਆ ਵਾਰ ਕਰਾਰੀ। ਸ਼ਹੀਦ ਗੁਰੁ ਦੀ ਯਾਦ ਸਿੱਖਾਂ ਦੇ ਸੀ ਸੀਨੇ ਵਿੱਚ ਵੱਸੀ ਬਿਪਰ ਡੰਗ ਚਲਾਇਆ ਐਪਰ ਨਿਰਮਲ ਸਿੱਖੀ ਡੱਸੀ। ਤਖਤ ਅਕਾਲ ਉੱਚੜੇ ਅੰਦਰ ਭੌਰੇ ਕਰਨ ਉਡੀਕਾਂ ਜ਼ਹਿਰੀ ਲਾਟ ਸੀਨੇ ‘ਤੇ ਝੱਲੀਏ ਪੰਥ ਨਾ ਲਾਈਏ ਲੀਕਾਂ। ਸੰਤ ਜਰਨੈਲ ਕਿਹਾ ਗਰਜ ਕੇ ਸੁਣ ਲਓ ਸਿੰਘੋ ਸਾਰੇ ਕਲਗੀਧਰ ਦੇ ਚਰਨਾਂ ਉੱਤੋਂ ਵਾਰੀਏ ਸੀਸ ਪਿਆਰੇ। ਗਰਜ ਸ਼ੇਰਾਂ ਦੀ ਪੌਣ ‘ਚ ਫੈਲੀ ਦਹਿਲੇ ਨਾਗ ਵਿਹੁਲੇ ਅਕ੍ਰਿਤਘਣਾਂ ਦੇ ਸੀਨੇ ਕੰਬੇ ਵੇਖ ਕੇ ਸਿੰਘ ਰੋਹੀਲੇ। ਲਾਲੀ ਚੜ੍ਹੀ ਅੰਬਰ ‘ਤੇ ਗਹਿਰੀ ਵੇਖਣ ਭੋਲੇ ਬੱਚੜੇ ਬੁੱਤ ਪੂਜਾਂ ਨੇ ਡੰਗ ਡੰਗ ਸਿੱਟੇ ਬਾਲਕ ਪਿਆਰੇ ਸੱਚੜੇ। ਸਿੰਘਾਂ ਦੇਸ ਸ਼ਹੀਦੀ ਵੇਖੇ ਵੱਢ ਵੱਢ ਨਾਗ ਹਜ਼ਾਰਾਂ ਕਲਗੀਧਰ ਦਾ ਬੋਲ ਪੁਗਾਇਆ ਸੱਚੜੇ ਕੌਲ ਕਰਾਰਾਂ। ਕਲਗੀਧਰ ਦੀ ਯਾਦ ਪਿਆਰੀ ਜੇ ਸੀਨੇ ਵਿੱਚ ਰੱਖੀਏ ਧਰ ਤੋਂ ਜ਼ੁਲਮ ਮੇਟਕੇ ਸਾਰਾ ਸੁਆਦ ਸ਼ਹੀਦੀ ਚੱਖੀਏ।
__________________
|
|
10 Sep 2010
|
|
|
|
BAHUT VADIYA HAI G
THANKS FOR SHARING ..............KEEP SHARING
|
|
10 Sep 2010
|
|
|
|
bahut he vadiya lakhiya hai ...................
|
|
11 Sep 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|