Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਜ਼ਲ : ਸਿਮਰਨ ਮਾਨ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 
ਗਜ਼ਲ : ਸਿਮਰਨ ਮਾਨ
ਹਾਂ ਖ਼ੁਦ ਲੲੀ ਬੁਝਾਰਤ ਮੇਰੇ ਸੱਜਣਾ, ਨਾ ਸਮਝ ਕਿ ਵਫ਼ਾ ਦਾ ਕੋੲੀ ਰਾਜ਼ ਹਾਂ।
ਮੈਂ ਤਾਂ ਖ਼ੁਸ਼ੀਆਂ 'ਚੋਂ ਛੇਕੀ ਹੋੲੀ ਪੀੜ ਹਾਂ, ਮੈਂ ਤਾਂ ਸਾਹ ਲੲੀ ਵੀ ਹਉਕੇ ਦੀ ਮੁਹਤਾਜ ਹਾਂ।
ਮੇਰੀ ਲੌ ਦੇ ਨਸੀਬਾਂ 'ਚ ਦਹਿਲੀਜ਼ ਨਹੀਂ, ਮੈਂ ਤਾਂ ਕਬਰਾਂ ਚ ਬਲ਼ਦਾ ਹਾਂ ਦੀਵਾ ਕੋੲੀ,
ਤੇਰੀ ਉਲਫ਼ਤ ਦਾ ਕਿੱਦਾਂ ਹੁੰਗਾਰਾ ਭਰਾਂ, ਮੈਂ ਤਾਂ ਖੰਡਰ 'ਚ ਖਿੰਡੀ ਹੋੲੀ 'ਵਾਜ਼ ਹਾਂ।
ਮੇਰੇ ਅੰਦਰ ਉਡਾਣਾਂ ਦੀ ਖ਼ਾਹਿਸ਼ ਨਹੀਂ, ਅਪਣੇ ਦਿਲ ਦਾ ਨਾ ਅੰਬਰ ਮੇਰੇ ਨਾਮ ਕਰ,
ਕੋੲੀ ਲੰਬੀ ਉਡਾਰੀ ਭਰਾਂ ਦੱਸ ਕਿਵੇਂ, ਬਿਖਰੇ ਕਤਰੇ ਪਰਾਂ ਦੀ ਮੈਂ ਪਰਵਾਜ਼ ਹਾਂ।
ਅੈਵੇਂ ਮੈਨੂੰ ਸਮੇਟਣ ਦੀ ਕੋਸ਼ਿਸ਼ ਨਾ ਕਰ, ਖ਼ੁਦ ਹੀ ਟੁੱਟ ਕੇ ਖ਼ਲਾਅ ਤੱਕ ਬਿਖਰ ਜਾੲੇਂਗਾ,
ਮੈਂ ਤਾਂ ਜ਼ਖ਼ਮਾਂ 'ਚੋਂ ਉੱਠਦੀ ਹੋੲੀ ਚੀਸ ਹਾਂ, ਜ਼ਿੰਦਗੀ ਨਾਲ ਮੁੱਦਤ ਤੋਂ ਨਾਰਾਜ਼ ਹਾਂ.
ੲੇਥੇ ਜਿਸਮਾਂ ਦੀ ਧੁੱਪ 'ਤੇ ਹੈ ਸਭਦੀ ਨਜ਼ਰ, ਕੌਣ ਰੂਹਾਂ ਦੇ ਥਲ ਦੀ ਤਪਸ਼ ਵੇਖਦੈ?
ਰੂਹ ਦੇ ਦਰਦੀ ਨੂੰ ਲੱਭਦੀ ਫਿਰਾਂ ਦਰ-ਬ-ਦਰ, ਭਟਕਣਾ ਦੇ ਸਫ਼ਰ ਦਾ ਮੈਂ ਆਗ਼ਾਜ਼ ਹਾਂ।

__________________

11 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut  vadiya lakhiya     harsimran  ji...................

11 Sep 2010

Reply