Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਅਰਜ਼

 

ਬੈਠੇ ਬਿਠਾਏ ਜਦ ਯਾਦ ਓਹ ਆਇਆ 
ਤੇ ਅਖਾਂ ਭਰ ਆਈਆਂ 
ਜਦ ਵੀ ਮਿਲਿਆ ਦੂਰੋਂ ਮਿਲਿਆ 
ਮੈਂ ਕਦੇ ਨਜ਼ਰਾਂ ਨਾ ਮਿਲਾਈਆਂ 
ਪੱਤਝੜ ਦੇ ਪੱਤਿਆਂ ਵਾਂਗੂ 
ਮੈਂ ਖੜਕਣ ਜੋਗਾ ਰਹਿ ਗਿਆ 
ਸੁੱਟ ਦਿਤਾ ਵਗਾਹ ਕੇ ਧਰਤ ਤੇ ਓਹਨਾ
ਜਦੋ ਬਹਾਰਾਂ ਆਈਆਂ 
ਜੰਗਲ ਵਰਗੀ ਦੁਨੀਆ ਦੇ ਵਿਚ 
ਲਭ ਨਹੀ ਰਿਹਾ ਕੋਈ ਰਸਤਾ 
ਕੋਈ ਵੀ ਰੁਖ ਨਾ ਮੇਰਾ ਬਣਿਆ 
ਸਭ ਛਾਵਾਂ ਹੋਈਆਂ ਪਰਾਈਆਂ 
ਨਾ ਅੰਬਰ ਨਾ ਧਰਤੀ ਮੇਰੀ 
ਨਾ ਹੁਣ ਰਿਹਾ ਮੈਂ ਆਪਣਾ 
ਓਹਦੇ ਵਿਚ ਗੁਆਚ ਕੇ ਮੈਂ 
ਆਪਣੀਆਂ ਸਭੇ ਪਹਿਚਾਨਾਂ ਗੁਆਇਆਂ 
ਚਾਅ ਵੀ ਰੁੱਸੇ ਰਾਹ ਵੀ ਰੁੱਸੇ 
ਰੁੱਸ ਗਈਆਂ ਸ਼ਹਿਨਾਈਆਂ
ਹੁਣ ਤਾਂ ਪੱਲੇ ਗਮ ਨੇ ਓਹਦੇ 
ਜਾਂ ਰਹਿ ਗਈਆਂ ਤਨਹਾਇਆਂ
ਕਾਗਜ਼ਾ ਉੱਤੇ ਹਰਫ਼ ਨੂੰ ਵਾਹ ਕੇ 
"ਪ੍ਰੀਤ" ਹੈ ਵਕ਼ਤ ਬਿਤਾਉਂਦਾ 
ਹਰ ਸਾਹ ਉਸਦੇ ਲੇਖੇ ਲੱਗ ਜੇ 
ਇਹੀ ਅਰਜ਼ ਹੈ ਸਾਈਆਂ 
- ਪ੍ਰੀਤ ਖੋਖਰ   

 

04 Feb 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ  ,,, ਬਹੁਤ ਵਧਿਆ ਪੇਸ਼ਕਾਰੀ ,.............

 

and the end behad khuub babeo ... 

 

JEO

04 Feb 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪ੍ਰੀਤ ਦੇ ਰੰਗ ਵਿਚ ਡੁੱਬ ਕੇ ਲਿਖਿਆ, ਦਿਲੋਂ ਮਹਿਸੂਸ ਕਰਕੇ ਲਿਖਿਆ, ਜੋ ਵੀ ਲਿਖਿਆ ਕਿਆ ਖੂਬ ਲਿਖਿਆ...
ਗੁਰਪ੍ਰੀਤ ਜੀ ਸੁੰਦਰ | ਜਿਉਂਦੇ ਵੱਸਦੇ ਰਹੋ |

ਪ੍ਰੀਤ ਦੇ ਰੰਗ ਵਿਚ ਡੁੱਬ ਕੇ ਲਿਖਿਆ, ਦਿਲੋਂ ਮਹਿਸੂਸ ਕਰਕੇ ਲਿਖਿਆ, ਜੋ ਵੀ ਲਿਖਿਆ ਕਿਆ ਖੂਬ ਲਿਖਿਆ...


ਗੁਰਪ੍ਰੀਤ ਜੀ ਬਹੁਤ ਸੁੰਦਰ ਰਚਨਾ | ਜਿਉਂਦੇ ਵੱਸਦੇ ਰਹੋ |

 

04 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

gurpreet ji bahut sohni arz hai.....

 

bht preet bharya mitha jiha ik dard vi hai te pyaar vi.....

 

tukkbandi bht sohni kiti hai .....

 

es tra hi soojhwaan soch nal likhde raho

 

rabb rakha....

 

stay blessed

05 Feb 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Gurpreet Ji chhaa Gaye :) bahotttttttttt soni rachna. . .  bahot hi jada. . .  wow kind of :)

 

Hearty thanks for sharing this amazing and beautiful poem. . .  i think poem hi h na jo v h i ta loved it :)

05 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Sukhpaal jee
Jagjit jee
Navi jee n amandeep jee
Bahut dilon dhanwaad jiha nimani jehi kala satikari te apne keemti waqt cho'n waqt kadh k
Read kiti n view dite
Thanks all
Jeo
05 Feb 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Waoo.....grt poetry
06 Feb 2015

Reply