Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਰਦਾਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅਰਦਾਸ

ਰੱਬਾ ਮੈਨੂੰ ਪਤਾ ੲੇ
ਤੂੰ ਸਭ ਜਾਣਦਾ ਏਂ,
ਤੇ ਮੇਰੀ ਐਨੀ ਔਕਾਤ ਨਹੀਂ
ਕਿ ਤੇਰੇ ਗਣਿਤ ਤੇ ਸ਼ੱਕ ਕਰ ਸਕਾਂ
ਪਰ ਤਾਂ ਵੀ ਤੇਰੇ ਅੱਗੇ ੲਿਹ
ਨਿੱਕੀ ਜਿਹੀ ਅਰਦਾਸ ਹੈ ਕਿ

ਤੂੰ ਆਪਣੀ ਪੌਣ ਨੂੰ
ੲਿਹ ਸਮਝਾ ਘਰੋਂ ਕੱਢਿਆ ਕਰ,
ਕਿ ਜਦੋਂ ਚੱਲੇ ਤਾਂ ੲਿਹ ਖਿਆਲ ਕਰੇ
ਸੜਕਾਂ ਕੰਢੇ ਕੁੱਲੀਆਂ 'ਚ ਵੀ ਲੋਕ ਵਸਦੇ ਨੇ
ਤੇ ਉਹ ਕੁਝ ਨਾਸ਼ੁਕਰੇ ੲਿਨਸਾਨਾਂ ਵਾਂਗ
ੲਿਹ ਨਾ ਭੁੱਲਿਆ ਕਰੇ,
ਤੇ ੳੁਨ੍ਹਾਂ ਕੋਲ ਦੀ ਲੰਘਦੇ ਹੋੲੇ
ੳੁਹ ਆਪਣੇ ਵੇਗ ਨੂੰ ਜ਼ਰਾ
ਨੱਥ ਪਾ ਕੇ ਰੱਖੇ ।

ਆਪਣੇ ਪਾਣੀਆਂ ਨੂੰ ਆਖ
ਕਿ ਜਦੋਂ ਅੰਬਰ ਤੋਂ ਬਰਸਣ
ਤਾਂ ਜ਼ਰਾ ਓਹਨਾਂ ਆਸ ਦੇ ਦੀਵਿਆਂ ਦਾ
ਵੀ ਖਿਆਲ ਕਰਨ
ਜੋ ਦੂਰ ਗਏ ਸੱਜਣ ਦੀ ਆਸ 'ਚ
ਬਨੇਰਿਆਂ ਤੇ ਜਗਾ ਰੱਖੇ ਨੇ
ਤੇ ਉਹ ਮੌਤ ਤੋਂ ਪਹਿਲਾਂ ਹੀ
ਕਿਸੇ ਦੀ ਆਸ ਨਾ ਤੋੜਨ ।

ਤੂੰ ਆਪਣੇ ਸੂਰਜ ਨੂੰ ਆਖ
ਕਿ ਬਾਲਣ ਹਿਸਾਬ ਨਾਲ ਬਾਲੇ,
ਵੇਖੀਂ ਕਿਤੇ ਧਰਤ ਨੂੰ ਕੋਲਾ ਨਾ ਕਰ ਦੇਵੇ
ਹਾਂ ਪਤਾ ਹੈ ਧਰਤ ਤੇ ਵਸੇਂਵੇ ਲਈ
ੲਿਹਨੇ ਸਭ ਤੋਂ ਵੱਧ ਕੰਮ ਕੀਤਾ ੲੇ
ਤੇ ਬੇਸ਼ੱਕ ਕਰ ਵੀ ਰਿਹਾ ਹੈ,
ਪਰ ਹੁਣ ਕਿਸ ਗੱਲੋਂ ਬੇ-ਘਰਾਂ
ਨੂੰ ਧੁੱਪੇ ਭੁੰਨ ਰਿਹਾ ਹੈ ?

ਹਾਂ ਮੈਨੂੰ ਪਤਾ ਹੈ,
ਤੈਨੂੰ ਸਗਲ ਬ੍ਰਹਿਮੰਡ ਦਾ ਖਿਆਲ ਹੈ
ਤੇ ਮੇਰੀ ਛੋਟੀ ਸੋਚ
ਪੰਜ ੲਿੰਦਰੀਆਂ ਦੀ ਤੇਰੀ ਬੱਧੀ ਹੱਦ
ਤੋਂ ਪਾਰ ਨਹੀਂ ਜਾਂਦੀ,
ਇਹ ਵੀ ਪਤਾ ਹੈ ਕਿ
ੲਿਨਸਾਨ ਨੇ ਤੇਰੀ ਕੁਦਰਤ ਦਾ ਕਿਵੇਂ
ਤੇ ਕਿੰਨੀ ਵਾਰ ਕਤਲ ਕੀਤਾ ਏ,
ਪਰ ਨਿੱਤ ਦੋ ਡੰਗ ਦੀ ਰੋਟੀ ਲੲੀ
ਜੋ ਜ਼ਿੰਦਗੀ ਨਾਲ ਲੜਦੇ ਨੇ
ੳੁਨ੍ਹਾਂ ਕਿਸੇ ਦਾ ਕੀ ਵਿਗਾੜ ਲੈਣਾ ?
ਸਾਈਆਂ, ਮੇਰੇ ਵੱਲੋਂ ਉਨ੍ਹਾਂ ਲਈ
ੲਿਹ ਅਰਦਾਸ ਕਬੂਲ ਕਰੀਂ ॥

-: ਸੰਦੀਪ ਸ਼ਰਮਾਂ
04 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep ji....

 

U deserve a standing ovation for this composition

 

kamaal likhya hai....

 

bahut hi sohni ardaas hai....

 

ik ik lafaz ene sohne tareeke nal piroya hoya hai 

 

ki baar baar eh ardaas padan da mann hunda....

 

 

ਤੇ ਮੇਰੀ ਛੋਟੀ ਸੋਚ
ਪੰਜ ੲਿੰਦਰੀਆਂ ਦੀ ਤੇਰੀ ਬੱਧੀ ਹੱਦ
ਤੋਂ ਪਾਰ ਨਹੀਂ ਜਾਂਦੀ,
ਇਹ ਵੀ ਪਤਾ ਹੈ ਕਿ
ੲਿਨਸਾਨ ਨੇ ਤੇਰੀ ਕੁਦਰਤ ਦਾ ਕਿਵੇਂ
ਤੇ ਕਿੰਨੀ ਵਾਰ ਕਤਲ ਕੀਤਾ ਏ,
ਪਰ ਨਿੱਤ ਦੋ ਡੰਗ ਦੀ ਰੋਟੀ ਲੲੀ
ਜੋ ਜ਼ਿੰਦਗੀ ਨਾਲ ਲੜਦੇ ਨੇ
ੳੁਨ੍ਹਾਂ ਕਿਸੇ ਦਾ ਕੀ ਵਿਗਾੜ ਲੈਣਾ ?
ਸਾਈਆਂ, ਮੇਰੇ ਵੱਲੋਂ ਉਨ੍ਹਾਂ ਲਈ
ੲਿਹ ਅਰਦਾਸ ਕਬੂਲ ਕਰੀਂ ॥

ਮੇਰੀ ਛੋਟੀ ਸੋਚ

ਪੰਜ ੲਿੰਦਰੀਆਂ ਦੀ ਤੇਰੀ ਬੱਧੀ ਹੱਦ

ਤੋਂ ਪਾਰ ਨਹੀਂ ਜਾਂਦੀ,

ਇਹ ਵੀ ਪਤਾ ਹੈ ਕਿ

ੲਿਨਸਾਨ ਨੇ ਤੇਰੀ ਕੁਦਰਤ ਦਾ ਕਿਵੇਂ

ਤੇ ਕਿੰਨੀ ਵਾਰ ਕਤਲ ਕੀਤਾ ਏ,

ਪਰ ਨਿੱਤ ਦੋ ਡੰਗ ਦੀ ਰੋਟੀ ਲੲੀ

ਜੋ ਜ਼ਿੰਦਗੀ ਨਾਲ ਲੜਦੇ ਨੇ

ੳੁਨ੍ਹਾਂ ਕਿਸੇ ਦਾ ਕੀ ਵਿਗਾੜ ਲੈਣਾ ?

ਸਾਈਆਂ, ਮੇਰੇ ਵੱਲੋਂ ਉਨ੍ਹਾਂ ਲਈ

ੲਿਹ ਅਰਦਾਸ ਕਬੂਲ ਕਰੀਂ ॥

 

ultimate.....

 

one of the best composition of yours

 

thanx share karn li

 

parmatma tuhadi eh ardaas sune....

 

ehi ardaas hai meri

 

khush raho

 

 

 

05 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵੀ ਜੀ ਕਿਰਤ ਲਈ ਆਪਣਾ ਕੀਮਤੀ ਵਕਤ ਕੱਢ ਕੇ ਆਪਣੇ ਕੀਮਤੀ ਕਮੈਂਟ੍‍ਸ ਨਾਲ ਨਵਾਜ਼ਣ ਲੲੀ ਬਹੁਤ ਬਹੁਤ ਸ਼ੁਕਰੀਆ ਜੀ,

ਬਾਕੀ ਆਪਣੇ ਵਲੋਂ ਤਾਂ ਬੈਸਟ ਹੀ ਕਰੀ ਦਾ, ਤੇ ਬਾਕੀ ਪਾਠਕ ਤੈਅ ਕਰਦੇ ਨੇ, ਤੇ ੲਿਹ ਸ਼ਾੲਿਦ ਬਹੁਤੀ ਪਸੰਦ ਨੀ ਆਈ ਪਾਠਕਾਂ ਨੂੰ ।
06 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਬਾਈ ਜੀ, ਕਿਰਤ ਦਾ ਥੀਮ ਹੈ ਮਾੜਿਆਂ ਮਜਲੂਮਾਂ ਦੀ ਖ਼ੈਰ ਮੰਗਣ ਲਈ ਅਰਦਾਸ | ਐਸੇ ਕੰਮ ਲਈ ਅਜੋਕੇ ਚੂਹਾ-ਦੌੜ ਜੀਵਨ ਵਿਚ ਕਿਸ ਕੋਲ ਸਮਾਂ ਹੈ ? ਆਪਨੇ ਸਮਾਂ ਕੱਢਿਆ, ਇਹ ਮਹੱਤਵ ਪੂਰਨ ਗੱਲ ਹੈ | 

 

ਅਰਦਾਸਾਂ ਤਾਂ ਬਸ ਸਰਵ ਸ਼ਕਤੀਮਾਨ ਦੀ ਮਿਹਰ ਅਤੇ ਦਇਆ ਅਰਜਿਤ ਲਈ ਕੀਤੀਆਂ ਜਾਂਦੀਆਂ ਹਨ, ਕਿਸੇ ਨੂੰ ਪਸੰਦ ਆਵਣ ਜਾਂ ਨਾ |

 

ਆਪਦਾ ਭਾਵ ਸੁੰਦਰ, ਮਾਧਯਮ ਸੁੰਦਰ ਅਤੇ ਰਚਨਾ ਸੁੰਦਰ ਹੈ |

 

ਜਿਉਂਦੇ ਵੱਸਦੇ ਰਹੋ | ਰੱਬ ਰਾਖਾ ਜੀ |

06 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੁਸੀ ਬਿਲਕੁਲ ਸਹੀ ਫਰਮਾੲਿਆ, ਅਰਦਾਸ ਤੇ ਅਰਦਾਸ ਹੈ ਕਬੂਲ ਜ਼ਰੂਰ ਹੋਵੇਗੀ,
ਸਮਾਂ ਕੱਢ ਕੇ ਕਿਰਤ ਨੂੰ ਮਾਣ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
07 Oct 2014

Harpal kaur S
Harpal kaur
Posts: 17
Gender: Female
Joined: 17/Sep/2011
Location: Vancouver
View All Topics by Harpal kaur
View All Posts by Harpal kaur
 

Bhut hi sohni arjoiy (chithee) likhi hai tusi Uss Parvadigar nu. Oh nede ho k sunn lave. Eh sarbatt de bhaley lai hai; sohne akher jode ne. Oh rub tuhadey huner vich hor v vadha krey.

07 Oct 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਹੀ ਸਾਫ਼ ਦਿਲ ਨਾਲ ਲਿਖੀ ਹੋਈ ਬਹੁਤ ਹੀ ਖੂਬਸੂਰਤ ਰਚਨਾ,,,
Top Class ,,,
ਬਹੁਤ ਵਧੀਆ ਲੱਗਾ ਪੜ੍ਹਕੇ ,,,
ਜਿਓੰਦੇ ਵੱਸਦੇ ਰਹੋ,,,

ਬਹੁਤ ਹੀ ਸਾਫ਼ ਦਿਲ ਨਾਲ ਲਿਖੀ ਹੋਈ ਬਹੁਤ ਹੀ ਖੂਬਸੂਰਤ ਰਚਨਾ,,,

 

Top Class ,,,

 

ਬਹੁਤ ਵਧੀਆ ਲੱਗਾ ਪੜ੍ਹਕੇ ,,,

 

ਜਿਓੰਦੇ ਵੱਸਦੇ ਰਹੋ,,,

 

08 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....keep it up.....

11 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਲੇਟ ਰਿਪਲਾੲੀ ਲੲੀ ਮੁਆਫੀ ਚਾਹਵਾਂਗਾ, ਹਰਪਿੰਦਰ ਜੀ, ਹਰਪਾਲ ਕੌਰ ਜੀ,
ਤੁਸੀ ਸਭ ਨੇ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਕੇ ਕਿਰਤਦੇ ਹਵਾਲੇ ਕਰ ਆਪਣੇ ਬੇਸ਼ਕੀਮਤੀ ਵਿਚਾਰਾਂ ਨਾਲ ਨਵਾਜ਼ਿਆ,
ਤੇ ੲਿੰਜ ਲੱਗਿਆ ਜਿਵੇਂ ਤੁਸੀ ਸਭ ਨੇ ਵੀ ਮੇਰੇ ਨਾਲ ਹੀ ਅਰਦਾਸ ਕੀਤੀ ਹੈ,

ਜਿਸ ਲਈ ਤੁਹਾਡਾ ਸਭ ਦਾ ਤਹਿ ਦਿਲੋਂ ਸ਼ੁਕਰੀਆ ਜੀ,

17 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut sohna likheya Sandeep ji...


its heart touching feeling to do Ardas... not for ourselves but for others...


very good work !!!

18 Apr 2015

Reply