|
|
|
|
|
|
Home > Communities > Punjabi Literature > Forum > messages |
|
|
|
|
|
|
ਅਰਥ (ਨੱਨ੍ਹੀ ਕਹਾਣੀ) --ਭਿੰਦਰ ਜਲਾਲਾਬਾਦੀ |
ਮਘਦੀ ਦੁਪਿਹਰੇ ਚਿੰਤ ਕੌਰ ਵਿਹੜੇ ਵਿਚ ਪਏ 'ਚੱਕਵੇਂ ਚੁੱਲ੍ਹੇ' ਨੂੰ ਤਪਾਉਣ ਲਈ ਲੱਕੜਾਂ ਡਾਹ ਕੇ ਫ਼ੂਕਾਂ ਮਾਰ ਰਹੀ ਸੀ। ਫ਼ੂਕਾਂ ਮਾਰ ਮਾਰ ਉਸ ਦਾ ਮਗਜ਼ ਖੋਖਲਾ ਹੋ ਗਿਆ ਸੀ ਅਤੇ ਬਿਰਧ ਬਲਹੀਣ ਸਰੀਰ ਦੀ ਸੱਤਿਆ ਸੂਤੀ ਗਈ ਸੀ। ਕਦੇ ਉਹ ਚੁੱਲ੍ਹੇ ਵਿਚ ਕਾਗਜ਼ ਡਾਹੁੰਦੀ ਅਤੇ ਕਦੇ ਛਿਟੀਆਂ ਡਾਹ ਕੇ ਫ਼ੂਕਾਂ ਮਾਰਨ ਲੱਗਦੀ। ਪਰ ਜ਼ਿੱਦੀ ਅੱਗ ਬਲਣ 'ਤੇ ਨਹੀਂ ਆ ਰਹੀ ਸੀ। ਫ਼ੂਕਾਂ ਮਾਰ ਮਾਰ ਕੇ ਚਿੰਤ ਕੌਰ ਅੱਕਲਕਾਨ ਹੋਈ ਪਈ ਸੀ। ਸਲ੍ਹਾਬੀਆਂ ਲੱਕੜਾਂ ਦੇ ਕੌੜੇ ਧੂੰਏਂ ਕਾਰਨ ਉਸ ਦੀਆਂ ਜੋਤਹੀਣ ਅੱਖਾਂ 'ਚੋਂ ਪਾਣੀ ਪਰਨਾਲੇ ਵਾਂਗ ਵਗ ਰਿਹਾ ਸੀ। ਸਿਰ ਦੀਆਂ ਪੁੜਪੁੜੀਆਂ ਵੀ 'ਟੱਸ-ਟੱਸ' ਕਰਨ ਲੱਗ ਪਈਆਂ ਸਨ। ਅਜੇ ਉਹ ਪਿਛਲੇ ਹਫ਼ਤੇ ਹੀ ਅੱਖਾਂ ਦੇ ਲੱਗੇ 'ਮੁਫ਼ਤ ਕੈਂਪ' 'ਚੋਂ ਅੱਖਾਂ ਬਣਵਾ ਕੇ ਆਈ ਸੀ। ਉਸ ਦੇ ਨੂੰਹ-ਪੁੱਤ ਤਾਂ ਉਸ ਦੀ ਕੋਈ ਪ੍ਰਵਾਹ ਹੀ ਨਹੀਂ ਕਰਦੇ ਸਨ। ਉਹਨਾਂ ਦੇ ਭਾਅ ਦਾ ਤਾਂ ਬੁੱਢੀ ਉਹਨਾਂ ਨੂੰ ਇਕ ਤਰ੍ਹਾਂ ਨਾਲ 'ਦੱਦ' ਲੱਗੀ ਹੋਈ ਸੀ ਅਤੇ ਉਹ ਉਸ ਤੋਂ 'ਛੁੱਟਕਾਰੇ' ਲਈ ਰੱਬ ਅੱਗੇ ਹੱਥ ਵੀ ਜੋੜਦੇ! ਅੱਧੋਰਾਣੇ ਸਰੀਰ ਵਾਲੀ ਚਿੰਤ ਕੌਰ ਮੰਜੇ 'ਤੇ ਬੈਠੀ ਹੀ ਚੂਕੀ ਜਾਂਦੀ। ਨਾਂ ਤਾਂ ਉਸ ਨੂੰ ਕੋਈ ਪਾਣੀ ਦਾ ਗਿਲਾਸ ਦਿੰਦਾ ਅਤੇ ਨਾ ਹੀ ਕੋਈ ਦੁਆਈ ਬੂਟੀ! ਇਹ ਤਾਂ ਚਿੰਤ ਕੌਰ ਦੇ ਚੰਗੇ ਕਰਮਾਂ ਨੂੰ ਉਹਨਾਂ ਦੇ ਪਿੰਡ ਅੱਖਾਂ ਦਾ 'ਮੁਫ਼ਤ ਕੈਂਪ' ਆ ਲੱਗਿਆ ਸੀ ਅਤੇ ਚਿੰਤ ਕੌਰ ਦੀਆਂ ਅੱਖਾਂ ਬਣ ਗਈਆਂ ਸਨ। ਉਸ ਨੂੰ ਗੁਜ਼ਾਰੇ ਜੋਕਰਾ ਦਿਸਣ ਲੱਗ ਪਿਆ ਸੀ।
"ਨੀ ਕੀ ਕਰਦੀ ਐਂ ਚਿੰਤੀਏ..?" ਬਾਹਰੋਂ ਪਾਲ ਕੌਰ ਨੇ ਆ ਕੇ ਬੁਰੇ ਹਾਲੀਂ ਹੋਈ ਚਿੰਤ ਕੌਰ ਨੂੰ ਪੁੱਛਿਆ। "ਆਪਦੇ ਜਣਦਿਆਂ ਨੂੰ ਰੋਨੀ ਆਂ ਪਾਲੋ ਤੇ ਜਾਂ ਰੋਨੀ ਆਂ ਆਪਦੇ ਮਾੜੇ ਕਰਮਾਂ ਨੂੰ..!" ਚਿੰਤੀ ਨੇ ਧੁਖ਼ਦੀ ਚਿਤਾ ਵਾਂਗ ਹਾਉਕਾ ਲਿਆ। "ਤੈਨੂੰ ਤਾਂ ਡਾਕਦਾਰ ਨੇ ਘਰ ਦੇ ਕੰਮ ਕਾਰ ਤੋਂ ਵਰਜਿਆ ਸੀ ਤੇ ਤੂੰ ਚੁੱਲ੍ਹੇ ਵਿਚ ਫ਼ੂਕਾਂ ਮਾਰਨ ਲੱਗ ਪਈ..? ਅੱਖਾਂ ਫ਼ੇਰ ਗੁਆ ਲਵੇਂਗੀ..!" "ਮੈਂ ਰੋਟੀ ਖਾ ਕੇ ਦੁਆਈ ਲੈਣੀ ਐਂ, ਡਾਕਦਾਰ ਨੇ ਕਿਹਾ ਸੀ ਨਿਰਣੇ ਕਾਲਜੇ ਦੁਆਈ ਨੀ ਲੈਣੀ..!" "ਤੂੰ ਗੈਸ ਚਲਾ ਲੈਣਾਂ ਸੀ..! ਉਹ ਕਾਹਦੇ ਵਾਸਤੇ ਲਿਆ ਕੇ ਰੱਖਿਐ..?" "ਉਹ ਅੱਗ ਲੱਗੜਾ ਮੈਨੂੰ ਜਗਾਉਣਾ ਨੀ ਆਉਂਦਾ, ਕਿਹੜਾ ਇਕ ਸਿਆਪੈ..?" "ਚੁੱਲ੍ਹੇ 'ਚ ਫ਼ੂਕਾਂ ਮਾਰ ਕੇ ਤਾਂ ਤੂੰ ਆਪਦੀ ਨਿਗਾਹ ਫ਼ੇਰ ਖਰਾਬ ਕਰ ਲੈਣੀ ਐਂ..!" "ਕੀ ਕਰਾਂ..? ਢਿੱਡ ਤਾਂ ਝੁਲਸਣਾ ਈ ਪੈਣੈਂ..! ਫ਼ੂਕਾਂ ਮਾਰ ਮਾਰ ਮੇਰੀਆਂ ਤਾਂ ਭੈਣੇ ਉੱਲਾਂ ਵੱਜਣ ਲੱਗ ਪਈਆਂ..! ਪਤਾ ਨੀ ਰੁੜ ਜਾਣਾਂ ਰੱਬ ਮੈਨੂੰ ਚੱਕਦਾ ਕਿਉਂ ਨੀ..?" "ਤੇ ਤੇਰੇ ਨੂੰਹ ਪੁੱਤ ਕਿੱਥੇ ਗਏ ਐ..?" "ਉਹ ਅੱਜ ਸ਼ਹਿਰ ਮਾਂ-ਦਿਵਸ ਮਨਾਉਣ ਗਏ ਐ..!"
ਢਿੱਡੋਂ ਭੁੱਖੀ ਅਤੇ ਦੁਆਈ ਖੁਣੋਂ ਲਾਚਾਰ, ਚੁੱਲ੍ਹੇ 'ਚ ਫ਼ੂਕਾਂ ਮਾਰਦੀ ਚਿੰਤੀ ਨੂੰ ਦੇਖ, ਪਾਲੋ ਨੂੰ 'ਮਾਂ-ਦਿਵਸ' ਬਾਰੇ ਸਮਝ ਨਹੀਂ ਆ ਰਹੀ ਸੀ। ਉਸ ਦਾ ਦਿਮਾਗ 'ਮਾਂ-ਦਿਵਸ' ਦੇ ਅਰਥ ਲੱਭਣ ਦੀ ਘੋੜ-ਦੌੜ ਵਿਚ ਰੋਹੀਏਂ ਚੜ੍ਹਿਆ ਹੋਇਆ ਸੀ! ਚਿੰਤ ਕੌਰ ਅਜੇ ਵੀ ਫ਼ੂਕਾਂ ਮਾਰ ਕੇ ਅੱਗ ਬਾਲਣ ਦੀ ਕੋਸ਼ਿਸ਼ ਵਿਚ ਸੀ।
|
|
03 Jun 2010
|
|
|
|
I am in tears...
Bahut sohni story, saaf shabdan vich bahut sohna message....
Waheguru ji sab da bhala karin !!!
|
|
03 Jun 2010
|
|
|
|
|
speechless.......thanx a lot for sharing here
|
|
03 Jun 2010
|
|
|
|
ਦਿਲ ਟੁੰਬਵੀਂ ਕਹਾਣੀ ਏ ਤੇ ਕਾਫੀ ਗੰਭੀਰ ਮੁੱਦੇ ਨੂੰ ਉਜਾਗਰ ਕਰਦੀ ਹੋਈ ਸਾਨੂੰ ਸਭ ਨੂੰ ਬਹੁਤ ਵਧੀਆ ਸੁਨੇਹਾ ਅਤੇ ਮਾੜੇ ਰਾਹੇ ਜਾਣ ਤੋ ਗੁਰੇਜ਼ ਕਰਨ ਦੀ ਅਪੀਲ ...........ਮਾਂ ਦਿਵਸ ਮਨਾਉਣ ਦਾ ਕੀ ਫਾਇਦਾ ਜੇ ਆਪਣੇ ਘਰਾਂ ਚ ਆਪਣੀਆਂ ਮਾਵਾਂ ਦਾ ਇਹੋ ਜਿਹਾ ਹਾਲ ਏ ........ਮਾਂ ਹੈ ਰੱਬ ਦਾ ਨਾਂ ਓ ਦੁਨਿਆ ਵਾਲਿਓ .........ਮਾਂ ਹੁੰਦੀ ਏ ਮਾਂ ਓ ਦੁਨਿਆ ਵਾਲਿਓ ..
ਮਾਵਾਂ ਠੰਡੀਆਂ ਨੇ ਛਾਵਾਂ ....ਮਾਵਾਂ ਠੰਡਿਆ ਨੇ ਛਾਵਾਂ......
ਮਾਂ ਦਾ ਸਤਿਕਾਰ ਹੀ ਰੱਬ ਦੀ ਰਹਿਮਤ |
ਸਾਡੀ ਮਾਂ ਹਮੇਸ਼ਾ ਖੁਸ਼ ਰਹੇ , ਲੰਮੀਆਂ ਉਮਰਾਂ ਹੋਣ ਤੇ ਸਾਨੂੰ ਇੱਦਾਂ ਹੀ ਪਿਆਰ ਦਿੰਦੀ ਰਹੇ |
ਦਿਲ ਟੁੰਬਵੀਂ ਕਹਾਣੀ ਏ ਤੇ ਕਾਫੀ ਗੰਭੀਰ ਮੁੱਦੇ ਨੂੰ ਉਜਾਗਰ ਕਰਦੀ ਹੋਈ ਸਾਨੂੰ ਸਭ ਨੂੰ ਬਹੁਤ ਵਧੀਆ ਸੁਨੇਹਾ ਅਤੇ ਮਾੜੇ ਰਾਹੇ ਜਾਣ ਤੋ ਗੁਰੇਜ਼ ਕਰਨ ਦੀ ਅਪੀਲ ...........ਮਾਂ ਦਿਵਸ ਮਨਾਉਣ ਦਾ ਕੀ ਫਾਇਦਾ ਜੇ ਆਪਣੇ ਘਰਾਂ ਚ ਆਪਣੀਆਂ ਮਾਵਾਂ ਦਾ ਇਹੋ ਜਿਹਾ ਹਾਲ ਏ ........ਮਾਂ ਹੈ ਰੱਬ ਦਾ ਨਾਂ ਓ ਦੁਨਿਆ ਵਾਲਿਓ .........ਮਾਂ ਹੁੰਦੀ ਏ ਮਾਂ ਓ ਦੁਨਿਆ ਵਾਲਿਓ ..
ਮਾਵਾਂ ਠੰਡੀਆਂ ਨੇ ਛਾਵਾਂ ....ਮਾਵਾਂ ਠੰਡਿਆ ਨੇ ਛਾਵਾਂ......
ਮਾਂ ਦਾ ਸਤਿਕਾਰ ਹੀ ਰੱਬ ਦੀ ਰਹਿਮਤ |
ਸਾਡੀ ਮਾਂ ਹਮੇਸ਼ਾ ਖੁਸ਼ ਰਹੇ , ਲੰਮੀਆਂ ਉਮਰਾਂ ਹੋਣ ਤੇ ਸਾਨੂੰ ਇੱਦਾਂ ਹੀ ਪਿਆਰ ਦਿੰਦੀ ਰਹੇ |
|
|
03 Jun 2010
|
|
|
|
|
bahout khoob veer g..emotional e yaar....keep sharing...
|
|
03 Jun 2010
|
|
|
|
Wah Janab bahut hee sachey subject nu pesh kardi hai eh kahani
"ਮਾਂ-ਦਿਵਸ"
|
|
04 Jun 2010
|
|
|
|
Heart touching story........
idan de emotions hi es video vich ne......
|
|
04 Jun 2010
|
|
|
|
well done pardeep ........... superb ..........i like that
bahut hi kmaal di rachna share kiti ae tusi ......... its really heart touching
jionde raho
|
|
04 Jun 2010
|
|
|
|
amazing story...... really touching...
thanks for sharing..
|
|
04 Jun 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|