Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਰਥੀ ਮੇਰੇ ਇਸ਼ਕ ਦੀ ਤੋਰਨੀ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਅਰਥੀ ਮੇਰੇ ਇਸ਼ਕ ਦੀ ਤੋਰਨੀ ਹੈ
ਵੈਣ ਉਚੀ ਉਚੀ ਪਾਓ ਅੱਜ
ਅਰਥੀ ਮੇਰੇ ਇਸ਼ਕ ਦੀ ਤੋਰਨੀ ਹੈ
ਇਹਨੂੰ ਮਲ ਦਿਓ ਤੇਲ ਸੰਦਲ ਦੇ
ਖੁਸ਼ਬੂ ਗਮਾ ਦੀ ਰੱਜ ਕੇ ਵਖੇਰਨੀ ਹੈ

ਸੱਜਣਾ ਦੇ ਪੈਰਾਂ ਦੀ ਮਿੱਟੀ
ਕੋਈ ਗੰਗਾਜਲ ਚ ਮਿਲਾ ਦਿਓ
ਇਸ਼ਕੇ ਦੀ ਇਸ ਲਾਸ਼ ਨੂੰ
ਉਹਦੇ ਨਾਲ ਨਾਹਾ ਦਿਓ

ਪੀੜਾਂ ਦੀ ਸੁੱਕੀ ਲੱਕੜ ਤੇ ਹੀ
ਧੱਰ ਦਿਓ ਇਸ ਨਾ ਜਾ ਕੇ
ਗਮਾਂ ਦਾ ਮਹਿਰਮ ਹੀ
ਲਾਂਬੂ ਲਾਵੇ ਹੁਣ ਇਸ ਨੂੰ ਆ ਕੇ

ਲੋਕੀ ਪੁੱਛਦੇ ਨੇ ਆ ਕੇ
ਇਹ ਕੋਣ ਹੈ ਮੁੱਕਿਆਂ
ਕਿਓ ਭੋਰਿਆਂ ਦੇ ਬੁੱਲਾਂ ਉਤੋ
ਅੱਜ ਸ਼ਹਿਦ ਸੁੱਕਿਆ

ਕਿਓ ਕੋਇਲਾ ਦੀ ਹੇਕ ਵੀ
ਅੱਜ ਵੈਣ ਪਈ ਪਾਵੇ
ਕਿਓ ਹੰਸਾਂ ਦੀ ਡਾਰ ਵੀ
ਮਾਸ ਪਈ ਖਾਵੇ

ਕਿਓ ਗਮਾਂ ਦੀ ਵਾ ਇਹਦੇ
ਸਿਵੇ ਵੱਲ ਮੁੜ ਮੁੜ ਜਾਵੇ
ਇਹਦੀ ਬਲਦੀ ਚਿਤਾ ਨੂੰ
ਦੂਣੀ ਚੋਣੀ ਹੋਰ ਵਧਾਵੇ

ਮੁੱਕ ਜਾਣ ਦਿਓ ਅੱਜ
ਇਸ਼ਕੇ ਦੀ ਲਾਸ਼ ਨੂੰ
ਮੇਰੇ ਤੇ ਇਸਦੇ
ਉਮਰਾ ਦੇ ਸਾਥ ਨੂੰ

ਵੈਣ ਉਚੀ ਉਚੀ ਪਾਓ ਅੱਜ
ਅਰਥੀ ਮੇਰੇ ਇਸ਼ਕ ਦੀ ਤੋਰਨੀ ਹੈ
ਇਹਨੂੰ ਮਲ ਦਿਓ ਤੇਲ ਸੰਦਲ ਦੇ
ਖੁਸ਼ਬੂ ਗਮਾ ਦੀ ਰੱਜ ਕੇ ਵਖੇਰਨੀ ਹੈ

ਸੰਜੀਵ ਸ਼ਰਮਾ
28/06/2014
27 Jun 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਜੀ
ਦਰਦਾਂ ਨੂ ਵਿ ਜਿਓਂ ਫੁੱਲਾਂ ਦੀ ਸੇਜ ਦੇ ਦਿੱਤੀ ਹੋ।
28 Jun 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਦਰਦ. ਨੂੰ ਸਹਾਰਾ ਦੇਣ ਲਈ ਸ਼ੁਕਰੀਆ ਸੰਦੀਪ ਝੀ
04 Jul 2014

Reply