Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਰਥੀ ਮੇਰੇ ਇਸ਼ਕ ਦੀ ਤੋਰਨੀ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਅਰਥੀ ਮੇਰੇ ਇਸ਼ਕ ਦੀ ਤੋਰਨੀ ਹੈ
ਵੈਣ ੳੁੱਚੀ ਉੱਚੀ ਪਾਓ ਅੱਜ
ਅਰਥੀ ਮੇਰੇ ਇਸ਼ਕ ਦੀ ਤੋਰਨੀ ਹੈ
ਲਾ ਦੇਓ ਇਹਨੂੰ ਲੇਪ ਚੰਦਨ ਦੇ
ਖੁਸ਼ਬੂ ਗਮਾਂ ਦੀ ਜੋ ਵਖੇਰਨੀ ਹੈ

ਸੱਜਣਾ ਦੇ ਪੈਰਾਂ ਦੀ ਮਿੱਟੀ
ਕੋਈ ਗੰਗਾਜਲ ਚ ਮਿਲਾ ਦੇਓ
ਇਸ਼ਕੇ ਦੀ ਇਸ ਲਾਸ਼ ਨੂੰ
ਉਹਦੇ ਨਾਲ ਨਹਾ ਦੇਓ

ਪੀੜਾਂ ਦੀ ਸੁੱਕੀ ਲੱਕੜ ਤੇ
ਧਰ ਦੇਓ ਇਸ ਨੂੰ ਜਾ ਕੇ
ਗਮਾਂ ਦਾ ਮਹਿਰਮ ਹੀ
ਲਾਂਬੂ ਲਾਵੇ ਇਸ ਨੂੰ ਆ ਕੇ

ਲੋਕੀ ਪੁੱਛਦੇ ਨੇ ਹੁਣ
ਇਹ ਕੋਣ ਹੈ ਮੁੱਕਿਆ
ਕਿੳੁਂ ਭੋਰਿਆਂ ਦੇ ਬੁੱਲਾਂ ਉਤੋਂ
ਅੱਜ ਸ਼ਹਿਦ ਹੈ ਸੁੱਕਿਆ

ਕਿਉਂ ਕੋਇਲਾ ਦੀ ਹੇਕ ਵੀ
ਅੱਜ ਵੈਣ ਪਈ ਪਾਵੇ
ਕਿੳੁਂ ਹੰਸਾਂ ਦੀ ਡਾਰ ਵੀ
ਮਾਸ ਪਈ ਖਾਵੇ

ਕਿੳੁਂ ਗਮਾਂ ਦੀ ਵਾ ਇਹਦੇ
ਸਿਵੇ ਵੱਲ ਮੁੜ ਮੁੜ ਜਾਵੇ
ਇਹਦੀ ਬਲਦੀ ਚਿਤਾ ਨੂੰ
ਦੂਣੀ ਚੋਣੀ ਹੋਰ ਵਧਾਵੇ

ਮੁੱਕ ਜਾਣ ਦੇਵੋ ਅੱਜ
ਇਸ਼ਕੇ ਦੀ ਇਸ ਲਾਸ਼ ਨੂੰ
ਮੇਰੇ ਤੇ ਇਸਦੇ
ਉਮਰਾਂ ਦੇ ਸਾਥ ਨੂੰ

ਵੈਣ ਉੱਚੀ ਉੱਚੀ ਪਾਓ ਅੱਜ
ਮੇਰੇ ਇਸ਼ਕ ਦੀ ਅਰਥੀ ਤੋਰਨੀ ਹੈ
ਲਾ ਦੇਓ ਇਹਨੂੰ ਲੇਪ ਚੰਦਨ ਦੇ
ਖੁਸ਼ਬੂ ਗਮਾਂ ਦੀ ਵਖੇਰਨੀ ਹੈ
25 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਬਾਈ ਜੀ, ਸਾਰੀ ਕਵਿਤਾ ਹੀ ਸੁੰਦਰ ਹੈ |ਮਾਨ ਬੋਲੀ ਦੀ ਸੇਵਾ 'ਚ ਬਹੁਤ ਸੋਹਣੇ ਫੁੱਲ ਅਰਪਿਤ ਕੀਤੇ ਹਨ ਜਿਵੇਂ - ਵੈਣ ਪਾਓ; ਲਾ ਦੇਓ ਇਹਨੂੰ ਲੇਪ ਚੰਦਨ ਦੇ;  
ਖੁਸ਼ਬੂ ਗਮਾਂ ਦੀ; ਪੀੜਾਂ ਦੀ ਸੁੱਕੀ ਲੱਕੜ; ਲਾਂਬੂ ਲਾਵੇ; ਭੋਰਿਆਂ ਦੇ ਬੁੱਲਾਂ ਉਤੋਂ
ਅੱਜ ਸ਼ਹਿਦ ਹੈ ਸੁੱਕਿਆ; ਕੋਇਲਾ ਦੀ ਹੇਕ |

ਸੰਜੀਵ ਬਾਈ ਜੀ, ਸਾਰੀ ਕਵਿਤਾ ਹੀ ਸੁੰਦਰ ਹੈ |


ਮਾਂ ਬੋਲੀ ਦੀ ਸੇਵਾ 'ਚ ਸ਼ਬਦਾਂ ਅਤੇ ਅਲੰਕਾਰ ਦੇ ਬਹੁਤ ਸੋਹਣੇ ਫੁੱਲ ਅਰਪਿਤ ਕੀਤੇ ਹਨ ਜਿਵੇਂ - ਵੈਣ ਪਾਓ; ਲਾ ਦੇਓ ਇਹਨੂੰ ਲੇਪ ਚੰਦਨ ਦੇ; ਖੁਸ਼ਬੂ ਗਮਾਂ ਦੀ; ਪੀੜਾਂ ਦੀ ਸੁੱਕੀ ਲੱਕੜ; ਲਾਂਬੂ ਲਾਵੇ; ਭੋਰਿਆਂ ਦੇ ਬੁੱਲਾਂ ਉਤੋਂ

ਅੱਜ ਸ਼ਹਿਦ ਹੈ ਸੁੱਕਿਆ; ਕੋਇਲਾ ਦੀ ਹੇਕ |


The poem has tinge of grief clearly visible; fragrance of sandal wood; sensation of excruciating pain and distress; intense heat of fire; taste of delicious honey on parched lips, and sweet song of the cukoo bird. It is a sensuous verse - it caters to our senses of touch, taste, hearing, and vision.

 


 

ਸ਼ਾਨਦਾਰ  ! Thnx for sharing !


God Bless !

 

25 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhout bhaout Shukria sir
08 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ik dard uttar aiya ehna alfaazan wich,..............parh ke rooh hanjuan ch bhij gayi...............hard for me to say more,...............duawaan veer

13 Jun 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਲਾਜਵਾਬ ਰਚਨਾ ੲੇ ਸੰਜੀਵ ਜੀ, ਦਰਦਾਂ ਦਾ ਸਾਗਰ ਹੈ ੲਿਹ ਰਚਨਾ, ਬਾਕੀ ਤੇ ਸਾਰੀ ਹੀ ਰਚਨਾ ਬਾ-ਕਮਾਲ ਏ ਜੀ ਪਰ ਖਾਸਤੋਰ ਤੇ,

"ਸੱਜਣਾ ਦੇ ਪੈਰਾਂ ਦੀ ਮਿੱਟੀ
ਕੋਈ ਗੰਗਾਜਲ 'ਚ ਮਿਲਾ ਦੇਓ
ਇਸ਼ਕੇ ਦੀ ਇਸ ਲਾਸ਼ ਨੂੰ
ਉਹਦੇ ਨਾਲ ਨਹਾ ਦਿਓ"

ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ।
14 Jun 2015

Reply