Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JattSutra Sutra
JattSutra
Posts: 26
Gender: Male
Joined: 19/Feb/2010
Location: San Francisco
View All Topics by JattSutra
View All Posts by JattSutra
 
ਬਣਾਉਟੀ ਫ਼ੁੱਲ - Artificial Flowers - Kaka Gill

   ਬਣਾਉਟੀ ਫ਼ੁੱਲ 

 

     ਕਾਕਾ ਗਿੱਲ

 

ਸਾਨੂੰ ਲੋੜ ਨਹੀਂ ਤਲਵਾਰਾਂ ਦੀ।

ਮਿਹਰਬਾਨੀ ਚਾਹੀਦੀ ਯਾਰਾਂ ਦੀ।

 

ਬਣਾਉਟੀ ਫ਼ੁੱਲ ਦਿਲ ਪਰਚਾ ਦੇਣਗੇ

ਸਾਨੂੰ ਲੋੜ ਨਹੀਂ ਬਹਾਰਾਂ ਦੀ।

 

ਖਿੜੇ ਰਹਿਣਗੇ ਸਮੇਂ ਦੇ ਅੰਤ ਤੱਕ

ਉਸਤਤ ਕਰਕੇ ਬੁੱਲ ਜਾਣਗੇ ਥੱਕ

ਧੂਫ਼ ਖੁਸ਼ਬੋ ਦੇਵੇ ਲੱਖਾਂ ਹਜਾਰਾਂ ਦੀ।

 

ਕਾਠ ਦੇ ਪੁਤਲੇ ਨੂੰ ਮਿੱਤਰ ਬਣਾਵਾਂ

ਹਰ ਵਕਤ ਗੱਲਾਂ ਕਰਕੇ ਚਿੱਤ ਪਰਚਾਵਾਂ

ਤਿਆਗੀ ਸੰਗੀਤ ਤੂੰਬੇ ਦੀਆਂ ਤਾਰਾਂ ਦੀ।

 

ਕਾਲ਼ੇ ਹੋ ਜਾਣਗੇ ਸੋਨੇ ਦੇ ਗਹਿਣੇ

ਹੁਸਨ ਜੁਆਨੀ ਸਦਾ ਨਾ ਰਹਿਣੇ

ਅਸੀਂ ਮੰਨਤ ਪਾਈ ਮਜ਼ਾਰਾਂ ਦੀ।

 

ਚਾਹੇ ਪਿਆਰ ਕਰੀਏ ਜਿਉਂਦਿਆਂ ਨਾਲ

ਇਸ਼ਕ ਵਿੱਚ ਮਰੀਏ ਮੁਰਦਿਆਂ ਨਾਲ

ਸਾਨੂੰ ਲੋੜ ਨਹੀਂ ਹਥਿਆਰਾਂ ਦੀ।

07 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

vadia g........

07 Oct 2010

Reply