Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
...ਅਸੀਂ ਤਾਂ ਸਰਲ ਹਾਂ..... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
...ਅਸੀਂ ਤਾਂ ਸਰਲ ਹਾਂ.....


ਨਹੀਂ ਹੈ ਕੋਈ ਮੈਲ
ਸਾਡੇ ਦਿਲਾਂ ਵਿੱਚ ,ਤੇ
ਨਾਂ ਹੀ ਕੋਈ ਵਲ-ਵਿੰਗ
ਅਸੀਂ ਤਾਂ ਸਰਲ ਹਾਂ
ਵਾਂਗ ਲੋਕ ਗੀਤ ਦੇ
ਸਾਡੇ ਕੋਲ ਨਹੀਂ
ਦੌਲਤਾਂ ਦੇ ਅੰਬਾਰ
ਸਾਡੇ ਤਾਂ ਗੀਝੇ ਚ,
ਖੜਕਦੀਆਂ ਨੇ ਅੱਜ ਵੀ
ਚਵਾਨੀਆਂ ਠਿਆਨੀਆਂ

ਸਾਨੂੰ ਨਹੀਂ ਗਵਾਰਾ
ਘੁੰਮਣਾਂ ਸੜਕਾਂ ਤੇ ਅਵਾਰਾ
ਸਾਡੇ ਤਾ ਝੁਕ ਗਏ ਨੇਂ ਮੋਢੇ
ਜ਼ਿੰਮੇਵਾਰੀਆਂ ਦੇ ਬੋਝ ਥੱਲੇ
ਸਾਨੂੰ ਨਹੀਂ ਨਸੀਬ ਹੋਈਆਂ
ਕਦੇ ਮਖਮਲੀ ਸੇਜ਼ਾਂ
ਸਾਡਾ ਤਾਂ ਆਸਣ ਰਿਹਾ ਏ
ਹਮੇਸ਼ਾ ਵਾਣ ਦੇ ਮੰਜੇ ਤੇ
ਆਏ ਦਿਨ ਕੱਸਣੀਂ ਪੈਦੀ ਏ
ਜੀਹਦੀ ਢਿੱਲੀ ਹੋਈ ਦੌਣ..

ਕਿੱਥੋਂ ਲਾਉਣੀਂ ਏ
ਅਸੀਂ ਅਰਮਾਨੀ
ਸਾਡਾ ਤਾਂ ਠੇਡੇ ਖਾਂਦੈ ਬਾਪੂ
ਨਿਗਾ ਆਲੀ ਐਨਕ ਬਿਨਾਂ
ਸਾਨੂੰ ਨਹੀਂ ਜੁੜਦੀਆਂ
ਟੌਮੀ ਦੀਆਂ ਸ਼ਰਟਾਂ
ਅਸੀਂ ਤਾਂ ਲੀਰਾਂ ਬਣਨ ਤੱਕ
ਹੰਢਾਉਂਦੇ ਹਾਂ ਆਪਣਾਂ
ਟਾਕੀਆਂ ਲੱਗਾ
ਕੁੜਤਾ ਪਜਾਮਾਂ

ਪਰ ਕਿਸੇ ਨੇਤਾ ਵਾਂਗ
ਨਹੀਂ ਮਰੀ ਸਾਡੀ ਜ਼ਮੀਰ
ਨਹੀਂ ਲੋੜ ਸਾਨੂੰ
ਆਪਣੇ ਆਪ ਤੋਂ
ਨਜ਼ਰਾਂ ਚੁਰਾਉਣ ਦੀ
ਅਸੀ ਅੱਜ ਵੀ ਬਿਨਾਂ ਝਿਜਕੇ
ਤੱਕ ਸਕਦੇ ਹਾਂ ,ਆਪਣੀਆਂ
ਅੱਖਾਂ ਚ, ਅੱਖਾਂ ਪਾ ਕੇ.........

.....ਨਿਮਰਬੀਰ ਸਿੰਘ.....

23 Aug 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਅਜਿਹੇ ਸਰਲ ਲੋਗ ਵਿਰਲੇ ਈ ਮਿਲਦੇ ਨੇ
Good one. TFS
23 Aug 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਬੜੀ ਸਰਲਤਾ ਨਾਲ ਬਿਆਨ ਕੀਤਾ ....  ਵਧੀਆ ਲਿਖਿਆ ..

23 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Nimar ji ਬਹੁਤ ਖੂਬਸੂਰਤ ਕਵਿਤਾ ਲਿਖੀ ਹੈ।ਬਹੁਤ ਵਧੀਆ ਤਰੀਕੇ ਨਾਲ ਪੁਰਾਣੇ, ਕਿਸੇ ਲੋਕ ਗੀਤ ਵਰਗੇ ਸਰਲ ਪੰਜਾਬੀਆਂ ਦੀ ਬਾਤ ਪਾ ਗਏ ਹੋ ਤੁਸੀਂ।
ਇੱਕ ਉੱਚੇ ਇਨਸਾਨੀ ਇਖ਼ਲਾਕ ਦੀ ਝਲਕ ਮਿਲਦੀ ਹੈ।
ਰੱਬ ਕਰੇ ਕਿਤੇ ਹਰ ਪੰਜਾਬੀ ਤੁਹਾਡੇ ਵਾਂਗ ਆਪਣੀਆਂ ਅੱਖਾਂ ਨਾਲ ਅੱਖਾਂ ਮਿਲਾ ਸਕੇ ਅਤੇ ਆਪਣੀ ਅਣਖ ਪਛਾਣ ਸਕੇ।
ਇੱਕ ਹੋਰ ਵਧੀਆ ਕਵਿਤਾ ਲਈ ਵਧਾਈ ਕਬੂਲ ਕਰੋ.....!!!
23 Aug 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

bahut hi sohani rachna hai veer ji...sanjha karan layi bahut bahut shukariya...!!!

23 Aug 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਲੰਬੀ ਉਡੀਕ ਤੋਂ ਬਾਅਦ ਜਿਵੇਂ ਸੋਚਿਆ ਸੀ .. ਓਦਾਂ ਦੀ ਬੇਮਿਸਾਲ ਪੇਸ਼ਕਸ਼ ... ਬਹੁਤ ਵਧਿਆ ਨਿਮਰ ਵੀਰੇ... ਜਿਉਂਦੇ ਵਸਦੇ ਰਹੋ ਏਦਾਂ ਹੀ ਸਰਲਤਾ ਨਾਲ !!!

23 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
thank you so much dost...jeaunde raho...
24 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
bahut bahut meharbaani harjinder ji n sunil bai...

tuhade keemti vichaar padhke dil khush ho gya...rabb tuhanu charhdi kalaa ch rakhhe.....
24 Aug 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut sdharan te sachi rachna pesh kiti hai nimar...bhut vdia ..likhde rvo hamesha ise tra.....:)

24 Aug 2012

Monu Dandona
Monu
Posts: 35
Gender: Male
Joined: 22/Aug/2012
Location: Mantova
View All Topics by Monu
View All Posts by Monu
 
Sochte hAi hum bhi Seekh le Berukhi Karna.........
MohhObt dete dete humne apni kadar kho di.....


24 Aug 2012

Showing page 1 of 3 << Prev     1  2  3  Next >>   Last >> 
Reply