|
|
|
|
|
|
Home > Communities > Punjabi Poetry > Forum > messages |
|
|
|
|
|
ਅਸਮਾਨੀ ਬੂੰਦ |
ਹੋਇਆ ਸਹਿਜ ਅਦਿੱਖ ਸੂਰਤ ਪਹਿਚਾਣੀ। ਆਈ ਹੋਸ਼ ਸੁਪਨੇ ਟੁੱਟੇ ਤਾਂ ਭਈ ਨਿਮਾਣੀ।
ਤਿੱਪ ਤਿੱਪ ਕਰਕੇ ਚੋਅ ਪਈ ਮੇਰੀ ਝੋਪੜੀ, ਨਿਰਮਲ ਹੋਇਆ ਜਪ ਅੱਖੀਆਂ ਦਾ ਪਾਣੀ।
ਤਪੱਸ਼ ਮਿਟੀ ਮਨ ਧਿਆਨ ਮੁਗਧ ਹੋਇਆ,, ਚਿੰਤ ਮਿਟੇ ਤਾਂ ਰੀਝ ਮਿਲਨ ਮੂਲ਼ ਸਮਾਣੀ।
ਚੰਚਲ ਬਿਰਤੀ,ਮਨ ਉਪਰ ਗਗਨ ਉਡਾਰੀ, ਅਸਮਾਨੀ ਬੂੰਦ,ਗਿਰੇ ਫਿਰ ਧਰਤ ਸਮਾਣੀ।
ਨਾ ਕੋਈ ਕੀਮਤ ਤਰਕ ਦਲੀਲ ਨਾ ਕੋਈ, ਮੈਂ ਢਹਿ ਪਈ ਦੁਆਰ,ਤੂੰਹੀ ਰੱਖ ਨਿਮਾਣੀ।
ਗਿਆਨ ਝੰਜਟ ਮੈਂ ਅਗਿਆਨੀ ਹੋ ਪਾਇਆ, ਤੂੰ ਮੇਰੀ ਸੁਰਤ,ਮੇਰੇ ਘਟਿ ਘਟਿ ਦਾਂ ਜਾਨੀ।
ਸੀਰਤ ਸੁਰਤ ਪ੍ਰਾਣਾਂ ਦੀ ਤੂੰ ਰਾਸ ਮੈਂ ਦਿਤੀ। ਮੈਂ ਸਰਨ ਨਿਮਾਣੀ, ਨਹੀਂ ਤੇਰਾ ਕੋਈ ਸਾਨੀ। ਗੁਰਮੀਤ ਸਿੰਘ
|
|
17 Mar 2013
|
|
|
|
ਬਹੁਤ ਵਧੀਆ ਲਿਖਤ ਹੈ .. ਸਰ ਜੀ
|
|
18 Mar 2013
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|