Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਤਮਵਿਸ਼ਵਾਸ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਆਤਮਵਿਸ਼ਵਾਸ਼

ਲੋਕ ਧਾਰਮਿਕ ਜਾਂ ਮਜ਼੍ਹਬੀ ਸੰਪ੍ਰਦਇਕਤਾ ਦੇ ਵਿਸ਼ਵਾਸ਼ ਅਧੀਨ ਅਤੇ ਧਾਰਮਿਕ ਜਾਂ ਮਜ਼੍ਹਬੀ ਸੰਪ੍ਰਦਇਕ ਮੁੱਖੀ ਰਾਜਨੀਤਿਕ ਪ੍ਰਭਾਵ ਅਧੀਨ ਰਹਿਣ ਲਈ ਮਜਬੂਰ ਹਨ ਅਤੇ ਰਾਜਨੀਤੀ ਧਰਮ ਨੂੰ ਵਰਤਣ ਦੇ ਸਮਰਥ ਹੋ ਜਾਣ ਕਾਰਨ ਸਮਾਜ ਦਾ ਕਿਸੇ ਹਾਲਤ ਵਿੱਚ ਵੀ ਭਲਾ ਨਹੀਂ ਹੋ ਸਕਦਾ । ਮਨੁੱਖ ਦਾ ਕੁਦਰਤੀ ਸੁਭਾਅ ਸਹਿਜ ਵਿਕਾਸ ਹੈ । ਸਹਿਜ ਵਿਕਾਸ  ਦਾ ਮੂਲ ਸਰੋਤ ਆਤਮਵਿਸ਼ਵਾਸ਼ ਹੈ । ਜਦ ਆਤਮਵਿਸ਼ਵਾਸ਼ ਦੀ ਘਾਟ ਵਿਅਕਤੀ ਨੂੰ ਹੁੰਦੀ ਹੈ ਉਹ ਹਿੰਸਕ ਹੋਇਆ ਹੈ ਅਤੇ ਹਿੰਸਕ ਵਿਅਕਤੀ ਚਾਹੇ ਕਿੰਨਾ ਵੀ ਬਲਵਾਨ ,ਸਤਵਾਦੀ ਜਾਂ ਧਾਰਮਿਕ ਹੋਵੇ ਕਦੇ ਵੀ ਸੰਤੁਲਨ ਨਹੀਂ ਰੱਖ ਸਕਦਾ । ਅਜਿਹੇ ਮਾਨਸਿਕ ਅਪਰਾਧਿਕ ਸੋਚ ਦੇ ਵਿਅਕਤੀ ਕਦੀ ਵੀ ਇਹ ਨਹੀ ਸੋਚਦੇ ਕਿ ਉਹ ਕੀ ਅਤੇ ਅਜਿਹੇ ਕਿਉਂ ਹਨ ਅਤੇ ਕੀ ਬਣਨ ਲਈ ਜਾਂ ਕੀ ਕਰਨ ਲਈ ਕਿਹੋ ਜਿਹਾ ਅਪਰਾਧ ਕਰ ਰਹੇ ਹਨ । ਉਹਨਾਂ ਦਾ ਮਕਸਦ ਹਜ਼ੂਮ ਜਾਂ ਭੀੜ ਦੇ ਧਿਆਨ ਨੂੰ ਆਪਣੇ ਵੱਲ ਖਿਚਣਾ ਚਾਹੰਦੇ ਹਨ । ਅਜਿਹੇ ਵਿਅਕਤੀਆਂ ਦਾ ਮਕਸਦ ਚੰਗੇ ਸਮਾਜ ਦੀ ਸਿਰਜਨਾ ਨਹੀਂ ਹੁੰਦਾ । ਅਜਿਹੇ ਲੋਕ ਸੰਸਾਰ ਅਤੇ ਬ੍ਰਹਮੰਡਾ ਦੇ ਸਮੁੱਚੇ ਗਿਆਨ ਨੂੰ ਹਾਸਲ ਕਰਕੇ ਵੀ ਲੋਕ ਭਲਾਈ ਲਈ ਨਹੀਂ ਵਰਤਦੇ । ਸੰਸਾਰ ਅਤੇ ਬ੍ਰਹਮੰਡਾ ਦੇ ਬਹੁਤੇ ਗਿਆਨ ਮਾਨਵਤਾ ਦੇ ਭਲੇ ਨਾਲੋਂ ਜਿਆਦਾ ਮਾਨਵਤਾ ਦੇ ਵਿਨਾਸ਼ ਲਈ ਵਰਤਿਆ ਹੈ । ਦੇਸ਼ ਪ੍ਰੇਮੀ ਕਦੀ ਲੋਭੀ ਨਹੀਂ ਹੁੰਦੇ ਪਰ ਅਧਿਕਾਰੀ ਸਿੱਧੇ ਜਾਂ ਅਸਿੱਧੇ ਤੌਰ ਤੇ ਲਾਲਚੀ ਜਰੂਰ ਹੁੰਦੇ ਹਨ ਚਾਹੇ ਪਦ ਵੇਤਨ ਜਾਂ ਸੋਹਰਤ ਦਾ ਲੋਭ ਹੋਵੇ । ਕੁਰਬਾਨੀ ਕਰਨ ਵਾਲੇ ਕੌਮ ਅਤੇ ਸਮਾਜ ਦੀ ਵਰਾਸਤ ਹੁੰਦੇ ਹਨ । ਕੁਰਬਾਨੀ ਕਦੇ ਲੋਭ ਵਸ ਨਹੀਂ ਹੁੰਦੀ ।  ਕੁਰਬਾਨੀਆਂ ਦੀ ਕੀਮਤ ਅਕਸਰ ਵਾਰਸ ਮੰਗਦੇ ਹਨ । ਸੰਸਾਰ ਵਿੱਚ ਧਾਰਮਿਕ ਨਾ ਬਰਾਬਰੀ ਨੇ ਇਨਸਾਨ ਨੂੰ ਇੱਕ ਦੂਸਰੇ ਤੋਂ ਦੂਰ ਕਰੀ ਰੱਖਿਆ ਹੈ । ਸਮਾਜ ਨੇ ਉਹਨਾਂ ਵਿਅਕਤੀਆਂ ਨੂੰ ਬਹੁਤ ਮਹਾਨਤਾ ਦਿਤੀ ਹੈ ਜੋ ਆਕਿ੍ਸ਼ਕ ਅਤੇ ਪ੍ਰਭਾਵਸ਼ਾਲੀ ਸਾਬਤ ਕਰਨ ਵਿੱਚ ਕਾਮਜਾਬ ਹੁੰਦੇ ਹਨ । ਪਰ ਜੋ ਵਿਅਕਤੀ ਸਿਰਫ ਆਪਣੀਆਂ ਗਲਤੀਆਂ ਨੂੰ ਛਪਾਉਣ ਲਈ ਆਕਿ੍ਸ਼ਕ ਅਤੇ ਪ੍ਰਭਾਵਸ਼ਾਲੀ ਸ਼ਬਦਾਵਲੀ ਦਾ ਇਸਤੇਮਾਲ ਅਤੇ ਵਿਵਹਾਰ ਕਰਦੇ ਹਨ ਉਹ ਅਕਸਰ ਆਪਣੇ ਆਪ ਨੂੰ ਧੋਖਾ ਦਿੰਦੇ ਹਨ । ਇਨਸਾਨ ਏਨਾ ਖੁਦਗ਼ਰਜ ਹੈ ਕਿ ਰਾਜਨੀਤਿਕ,ਵਿਪਾਰਿਕ ਅਤੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਸਾਂਝ ਪਾ ਸਕਦਾ ਹੈ । ਪਰ ਸਮਾਜਿਕ ਅਤੇ ਧਾਰਮਿਕ ਹਿੱਤਾਂ ਲਈ ਜੋ ਮਨੁੱਖ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਜਰੂਰੀ ਅਤੇ ਸਿਧਾਂਤਿਕ ਹਨ ਦੀਆਂ ਸਾਂਝਾਂ ਨੂੰ ਪ੍ਰਵਾਨ ਨਹੀਂ ਕਰਦਾ । ਵਰਣ ਵੰਡ ਨੇ ਸਮਾਜ ਵਿੱਚ ਕੁੱਲਪ੍ਰਧਾਨ ਪ੍ਰਵਿਰਤੀ ਨੇ ਜਾਤੀਵਾਦ ਨੂੰ ਉਤਸਾਹਿਤ ਕੀਤਾ ਹੈ ਜਦ ਕਿ ਉੱਚ ਜਾਤੀ ਵਿੱਚ ਜਨਮੇ ਆਚਰਣਹੀਣ ਅਤੇ ਭ੍ਰਿਸ਼ਟ ਸੋਚ ਵਾਲੇ ਅਕਿ੍ਤਘਣ ਵਿਅਕਤੀਆਂ ਨਾਲੋਂ ਨੀਚ ਜਾਤੀ ਵਿੱਚ ਜਨਮੇ ਕਿਰਦਾਰ,ਵਿਵਹਾਰ ਅਤੇ ਆਚਾਰ ਵਾਲੇ ਵਿਅਕਤੀ ਵੱਧੀਆ ਸਮਾਜ ਸਿਰਜਕ ਅਤੇ ਇਨਸਾਨ ਹੁੰਦੇ ਹਨ । ਅਜਿਹੇ ਵਿਅਕਤੀਆਂ ਦੀ ਸੋਭਤ ਮਨੁੱਖ ਨੂੰ ਦੇਵਤਾ ਬਣਾ ਦੇਂਦੀ ਹੈ ਜਦ ਕਿ ਉੱਚ ਜਾਤੀ ਵਿੱਚ ਜਨਮੇ ਆਚਰਣਹੀਣ ਅਤੇ ਭ੍ਰਿਸ਼ਟ ਸੋਚ ਵਾਲੇ ਅਕਿ੍ਤਘਣ ਵਿਅਕਤੀ ਸਮਾਜ ਅਤੇ ਸੰਸਾਰ ਲਈ ਕਲੰਕ ਹੁੰਦੇ ਹਨ ਜੋ ਖੁਦ ਦੇ ਜਾਂ ਸਮਾਜ ਲਈ ਨੁਕਸਾਨਦੇਹ ਹੁੰਦੇ ਹਨ । ਇਹੀ ਮਾਨਸਿਕ ਬੀਮਾਰੀ ਦੇ ਲੱਛਣ ਹਨ । ਮਨੁੱਖ ਨੇ ਇਨਸਾਨੀਅਤ ਨੂੰ ਆਪਣਾ ਧਰਮ ਨਿਸਚਿਤ ਕਰ ਲਿਆ ਹੈ । ਧਰਮ ਨੇ ਜੀਵ ਨੂੰ ਆਪਣਾ ਅੱਗਾ ਸਵਾਰਨ ਅਤੇ ਅਤੀਤ ਅਤੇ ਪਿੱਛਲੇ ਜਨਮਾਂ ਦੇ ਕਰਮਾਂ ਨੂੰ ਭੋਗਣਾ ਦੱਸਿਆ ਹੈ । ਵਰਤਮਾਨ ਨੂੰ ਜੀਣ ਲਈ ਮਨਸੂਈ ਅਤੇ ਮਾਂਗਵੀਆਂ ਕਦਰਾਂ ਕੀਮਤਾ ਨੂੰ ਜੀਵਨ ਆਧਾਰ ਬਣਾ ਲਿਆ ਹੈ । ਵਿਅਕਤੀ ਦੇ ਜੀਵਨ ਵਿੱਚ ਕਿਰਦਾਰ,ਸਤਿਕਾਰ,ਆਚਾਰ ਅਤੇ ਵਿਵਹਾਰ ਵਰਗੇ ਸਮਾਜਿਕ ਗੁੱਣਾਂ ਨੂੰ ਆਚਰਣ ਸ਼ੁੱਧਤਾ ਲਈ ਸਿਧਾਂਤ ਬਣਾ ਲਿਆ ਹੈ । ਕਿਰਦਾਰ , ਸਤਿਕਾਰ,ਆਚਾਰ ਅਤੇ ਵਿਵਹਾਰ ਵਰਗੇ ਸਮਾਜਿਕ ਗੁੱਣਾਂ ਨੂੰ ਆਚਰਣ ਸ਼ੁੱਧਤਾ ਦੇ ਮਿਆਰ ਵੱਖ ਵੱਖ ਮਜ਼੍ਹਬਾਂ ਖੇਤਰਾਂ ਅਤੇ ਸੰਪ੍ਰਦਾਵਾਂ ਦੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ । ਇਥੋਂ ਤੱਕ ਇੱਕ ਦੂਸਰੇ ਦੇ ਵਿਪ੍ਰੀਤ ਹਨ । ਪਰ ਇਹਨਾਂ ਗੁੱਣਾਂ ਦੀ ਸਹੀ ਅਤੇ ਮਾਨਵੀਂ ਢੰਗ ਨਾਲ ਜੀਵਨ ਵਿੱਚ ਸ਼ਾਮਲ ਕਰ ਲੈਣ ਨਾਲ ਸਮਾਜਿਕ ਜੀਵਨ ਵਿੱਚ ਸ਼ਥਿਰਤਾ ਨਿਸਚਿਤ ਆ ਸਕਦੀ ਹੈ । ਇਹਨਾਂ ਗੁੱਣਾਂ ਤੋਂ ਅਵੇਸੇਪਣ ਨਾਲ ਸਮਾਜ ਅਤੇ ਸਮਾਜ ਦੇ ਬਣਾਏ ਕਨੂੰਨ ਅਤੇ ਮਰਿਯਾਦਾਵਾਂ ਵੀ ਸਮਾਜ ਵਿੱਚ ਸ਼ਥਿਰਤਾ ਨਹੀਂ ਲਿਆ ਸਕਦੀਆਂ । ਹਾਲਾਤਾਂ ਦੀ ਤਬਦੀਲੀ ਵਕਤ ਦੀ ਦੇਣ ਹੈ । ਵਕਤ ਅਤੇ ਹਾਲਤਾਂ ਦੇ ਤਬਦੀਲ ਹੋਣ ਦੇ ਕਾਰਨ, ਵਿਅਕਤੀ ਦੇ ਜੀਵਨ ਵਿੱਚ ਉਸਦੀ ਰਹਿਣੀ ਬਹਿਣੀ ਅਤੇ ਸੁਭਾਅ ਵਿੱਚ ਤਬਦੀਲੀ ਲਾਜ਼ਮੀ ਹੈ । ਵਕਤ ਗ਼ੁਜ਼ਰਨ ਨਾਲ ਜੀਵਨ ਵਿੱਚ ਵਰਤਮਾਨ ਨੂੰ ਜੀਣ ਦੇ ਢੰਗ ਤਰੀਕੇ ਤਬਦੀਲ ਹੁੰਦੇ ਰਹਿੰਦੇ ਹਨ ਅਤੇ ਸਮਾਜਿਕ ਸਥਿਤੀਆਂ ਪ੍ਰਸਥਿਤੀਆਂ ਜੀਵਨ ਤੇ ਲਗਾਤਾਰ ਪ੍ਰਭਾਵ ਪਾਉਂਦੀਆਂ ਹਨ । ਓਪਰੀ ਨਜ਼ਰ ਨਾਲ ਵੇਖਣ ਤੇ ਇੰਝ ਲਗਦਾ ਹੈ ਕਿ ਇਹ ਤਬਦੀਲੀਆਂ ਵਿਅਕਤੀ ਦੇ ਨਿੱਜੀ ਸੁਭਾਅ ਦਾ ਨਤੀਜਾ ਹਨ ਪਰ ਅਜਿਹੀਆਂ ਸਥਿਤੀਆਂ ਦਾ ਮਨੋਵਿਗਿਆਨਕ ਢੰਗ ਨਾਲ ਵਿਸ਼ਲੇਸ਼ਣ ਕਰਨ ਨਾਲ ਇਹ ਗੱਲ ਸ਼ਪਸ਼ਟ ਹੋ ਜਾਵੇਗੀ ਕਿ ਮਾਨਵੀ ਕਦਰਾਂ ਕੀਮਤਾਂ ਨੂੰ ਸਹੀ ਢੰਗ ਨਾਲ ਨਾ ਸਮਝ ਸਕਣਾ ਇਸਦਾ ਮੁੱਖ ਕਾਰਨ ਹੈ । ਜਿਸ ਸਮਾਜ ਵਿੱਚ ਵੱਧੀਆ ਰਾਜ ਪ੍ਰਬੰਧ ਅਤੇ ਕਨੂੰਨ ਦਾ ਰਾਜ ਪੈਦਾ ਕਰਨ ਲਈ ਨੈਤਿਕ ਆਧਾਰ ਤੇ ਵਿਚਾਰ ਕਰਨ ਦੀ ਜਰੂਰਤ ਹੈ । ਇਹ ਨਹੀਂ ਕਿ ਇਹਨਾਂ ਉਣਤਾਈਆਂ ਬਾਰੇ ਸਮਾਜ ਸੁਚੇਤ ਨਹੀਂ ਹੈ ਪਰ ਸੰਬੰਧਿਤ ਰਾਜਨੀਤਿਕ ਸੰਰਕਸ਼ਨ ਅਤੇ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਬੇਨਿਯਮੀਆਂ ਹੋ ਰਹੀਆਂ ਹਨ । ਜਿਸ ਕਾਰਨ ਸਮਾਜ ਵਿੱਚ ਲੋਕਾਂ ਦਾ ਮਨੋਬਲ ਘੱਟਦਾ ਹੈ । ਜਿਸ ਵਿੱਚ ਸਮਾਜਿਕ ਅਤੇ ਪ੍ਰਬੰਧਕੀ ਢਾਂਚੇ ਦੀ ਸੁੱਚਜੀ ਦੇਖ ਰੇਖ ਦੀ ਘਾਟ ਨੇ ਮੁੱਖ ਭੂਮਿਕਾ ਨਿਭਾਈ ਹੈ । ਸਮਾਜਿਕ ਗਿਰਾਵਟ ਅਤੇ ਪ੍ਰਬੰਧਕੀ ਬੇਨਿਯਮੀਆਂ ਦੇ ਕਾਰਨਾਂ ਨੂੰ ਨਿੱਜੀ ਪੱਧਰ ਨਾਲੋਂ ਮਨੋਵਿਗਿਆਨਕ ਵਿਸ਼ਲੇਸ਼ਣ ਦੀ ਲੋੜ ਹੈ ।

16 Aug 2015

Reply