Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਥਰੀ ਜਵਾਨੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਅੱਥਰੀ ਜਵਾਨੀ

     


    ਅੱਥਰੀ ਜਵਾਨੀ 

 

ਪੜ੍ਹਾਈ ਕਰ ਪ੍ਰੇਮ ਵਾਲੀ

ਢਾਈ ਅੱਖਰੀ,

ਹਵਾ 'ਚ ਫਿਰੇ ਉੱਡਦੀ

ਜਵਾਨੀ ਅੱਥਰੀ |

 

ਪੈਰੀਂ ਜੁੱਤੀ ਸ਼ੌਂਕ

ਤੇ ਦੁਪੱਟਾ ਪੌਣ ਏ,

ਨਾ ਜਾਣੇ ਊਚ ਨੀਚ,

ਮਾੜਾ ਚੰਗਾ ਕੌਣ ਏ |

 

ਅੰਗਿਆਰਾਂ ਤੇ ਚੱਲਣੋ

ਰਤਾ ਨਾ ਸੰਗਦੀ,

ਹਰ ਹਾਲ ਖੁਸ਼ੀਆਂ ਦਾ

ਮਹੁਰਾ ਡੁੰਗਦੀ |

 

ਇਜ਼ੱਤ ਵੇ ਨਾਜ਼ਕ

ਜਿਉਂ ਚੂੜੀ ਕੱਚ ਦੀ,

ਟੁੱਟਕੇ ਨਾ ਜੁੜਦੀ,

ਇਹ ਗੱਲ ਸੱਚ ਦੀ |

 

ਪਰ ਰੰਗਾਂ ਵਿਚ ਭਿੱਜੇ

ਇਦ੍ਹੇ ਖ਼ੁਆਬ ਨੇ ਨਿਆਰੇ,

ਸਾਰੀ ਦੁਨੀਆਂ ਤੋਂ

ਇਦ੍ਹੀ ਸੋਚ ਵੱਖਰੀ |

 

ਪੜ੍ਹਾਈ ਕਰ ਪ੍ਰੇਮ ਵਾਲੀ

ਢਾਈ ਅੱਖਰੀ,

ਹਵਾ 'ਚ ਫਿਰੇ ਉੱਡਦੀ

ਜਵਾਨੀ ਅੱਥਰੀ |

 

        ਜਗਜੀਤ ਸਿੰਘ ਜੱਗੀ

 

 

ਢਾਈ ਅੱਖਰੀ = ਪ੍ਰੇਮ is ਢਾਈ ਅੱਖਰੀ word:

 

ਮਤਲਬ ਪੂਰਾ "ਪ"+ਅੱਧਾ "ਰ"+ਪੂਰਾ "ਮ" |

ਇਹ ਏਕਸਪ੍ਰੇਸ਼ਨ ਕਬੀਰ ਜੀ ਤੋ ਉਧਾਰ ਲਿਆ ਗਿਆ ਹੈ,

ਜਿਵੇਂ ਅਧਿਆਤਮਕ ਰੰਗ ਵਿਚ ਉਨ੍ਹਾ ਨੇ ਇਕ ਥਾਂ ਕਿਹਾ ਹੈ :

 

"ਢਾਈ ਆਖਰ ਪ੍ਰੇਮ ਕੇ, ਪੜ੍ਹੇ ਸੋ ਪੰਡਿਤ ਹੋਏ" |

 

ਅੱਥਰੀ = Indiscreet (ਭਾਵ ਜਿਸ ਵਿਚ aggression ਜ਼ਿਆਦਾ ਤੇ ਵਿਵੇਕ ਦੀ ਕੰਮੀ ਹੋਵੇ)

 

ਮਹੁਰਾ = ਜ਼ਹਿਰ, ਵਿਹੁ

ਡੁੰਗਣਾ = ਥੋੜ੍ਹੀ ਥੋੜ੍ਹੀ ਮਾਤਰਾ ਵਿਚ ਪੀਣਾ

ਮਹੁਰਾ = ਜ਼ਹਿਰ, ਵਿਹੁ


ਡੁੰਗਣਾ = ਥੋੜ੍ਹੀ ਥੋੜ੍ਹੀ ਮਾਤਰਾ ਵਿਚ ਪੀਣਾ/ਖਾਣਾ

 

22 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸਰ ੲਿਕ ਵੱਖਰਾ ਅੰਦਾਜ ਹੈ ਤੁਹਾਡਾ
ਤੇ ਬੜੀ ਕੋਮਲਤਾ ਨਾਲ ਲਿਖੀ ਗੲੀ
22 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhari hi ravangi hai sir kamal likhia hai
22 Apr 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Nice depiction of present culture ...Thanks for sharing

23 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਬਾਈ ਜੀ, ਸ਼ੁਕਰੀਆ ! ਕਮੇਂਟ੍ਸ ਦੀ ਆਕਸੀਜਨ ਨਾਲ ਕਿਰਤ ਦਾ ਮਾਣ ਵਧਾਉਣ ਲਈ ਅਤੇ ਪਿਆਰ ਦੇਣ ਲਈ |

23 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ, ਬਹੁਤ ਬਹੁਤ ਸ਼ੁਕਰੀਆ, ਆਪਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਆਰਟੀਕਲ ਦਾ ਮਾਣ ਕੀਤਾ !
ਜਿੱਥੇ ਜਿੱਥੇ ਵੀ ਹੋ, ਜਿਉਂਦੇ ਵਸਦੇ ਰਹੋ ਜੀ !
ਰੱਬ ਰਾਖਾ !

ਸੰਜੀਵ ਜੀ, ਬਹੁਤ ਬਹੁਤ ਸ਼ੁਕਰੀਆ, ਆਪਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਆਰਟੀਕਲ ਦਾ ਮਾਣ ਕੀਤਾ !


ਜਿੱਥੇ ਜਿੱਥੇ ਵੀ ਹੋ, ਜਿਉਂਦੇ ਵਸਦੇ ਰਹੋ ਜੀ !


ਰੱਬ ਰਾਖਾ !

 

01 May 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਮੀਤ ਸਰ ਜੀ ਨਜ਼ਰਸਾਨੀ ਕਰਨ ਲਈ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ |

ਗੁਰਮੀਤ ਸਰ ਜੀ ਨਜ਼ਰਸਾਨੀ ਕਰਨ ਲਈ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ ਜੀ |

 

21 Dec 2014

Reply