Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ

ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ

ਜਿਨਾਂ ਨਾਲ ਗੁੱਡੀਆਂ ਪਟੋਲੇ ਖੇਡੀ ਅੱਜ ਤੱਕ ਛੱਡਾਂ ਕਿਵੇਂ ਸਖੀਆਂ ਪਿਆਰੀਆਂ
ਤੂੰ ਹੀ ਦੱਸ ਕਿਵੇਂ ਛੱਡਾਂ ਮੈਂ ਤ੍ਰਿਝਣਾਂ ਨੂੰ, ਕੱਢੇ ਜਿੱਥੇ ਸੀ ਕਸੀਦੇ ਫੁਲਕਾਰੀਆਂ
ਵਾਸਤਾ ਏ ਰੱਬ ਦਾ ਵਿਆਹੀ ਨਾ ਕੈਨੇਡਾ ਮੈੰਨੂ, ਸ਼ਰਮ ਹਯਾ ਨਾ ਉਥੇ ਸੰਗ ਵੇ
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ ਤੂੰ ਹਾੜਾ ਕਿਤੇ ਹੋਰ ਮੰਗ ਵੇ
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ ........................
 
ਪੌਡਾਂ ਅਤੇ ਡਾਲਰਾਂ ਨੇ ਅੰਨੇ ਕੀਤੇ ਲੋਕ , ਇੱਜ਼ਤਾਂ ਦੀ ਉਥੇ ਭੋਰਾ ਸਾਰ ਨਾ
ਨਿੱਕੀ ਜਿਹੀ ਗੱਲ ਉੱਤੇ ਹੁੰਦੇ ਨੇ ਤਲਾਕ , ਪੱਥਰ ਦਿਲਾਂ 'ਚ ਭੋਰਾ ਪਿਆਰ ਨਾ
ਜੇਲਾਂ ਨਾਲੋਂ ਬੁਰੇ ਓਹਨਾ ਸੋਨੇ ਦੇ ਮਹੱਲਾਂ ਵਿਚ , ਨਾਂ ਜਿੰਦ ਮੇਰੀ ਸੂਲੀ ਟੰਗ ਵੇ
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ ਤੂੰ ਹਾੜਾ ਕਿਤੇ ਹੋਰ ਮੰਗ ਵੇ
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ ........................

ਲੱਭਣਾਂ ਨਹੀ ਉਥੇ ਸਾਉਣ ਦਾ ਮਹੀਨਾ , ਗਿੱਧਿਆਂ ਦੀ ਰੁੱਤ ਨਹੀ ਆਉਣੀ ਵੇ
ਰਾਤਾਂ ਵੇਲੇ ਕੋਲ ਬੈਠ -ਬੈਠ ਸਾਡੇ , ਦਾਦੀ ਮਾਂ ਨੇ ਬਾਤ ਨਹੀ ਸਣਾਉਣੀਂ ਵੇ 
ਅੰਮਾ ਜਾਏ ਵੀਰ ਉਥੇ ਭਾਲੇ ਨਹੀ ਥਿਆਉਣੇਂ , ਲੱਭਣੇਂ ਨਹੀ  ਸਾਕ ਅੰਗ ਵੇ
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ ਤੂੰ ਹਾੜਾ ਕਿਤੇ ਹੋਰ ਮੰਗ ਵੇ
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ ........................
 
ਕੁੜੀਆਂ ਕੈਨੇਡਾ ਦੀਆਂ ਬੇਖੋਫ਼ ਮਾਪਿਆਂ ਤੋਂ , 'ਅਮਨ' ਨੇ ਦੱਸੀ ਮੈਨੂ ਗੱਲ ਵੇ
ਨਸ਼ੇ ਦਾ ਸ਼ਿਕਾਰ ਹੋਈਆਂ ਔਰਤਾਂ ਵੀ ਉਥੇ , 'ਫੱਲੜਾਂ' ਵਾਲੇ ਨੇ ਦੱਸਿਆ ਕੱਲ ਵੇ
ਫੈਸ਼ਨਾਂ ਦੇ ਹੜ ਵਿਚ ਵਹੀਆਂ ਮੁਟਿਆਰਾਂ , ਇਜਤਾਂ ਦੀ ਚੁੰਨੀ ਕਿੱਲੀ ਟੰਗ ਵੇ
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ ਤੂੰ ਹਾੜਾ ਕਿਤੇ ਹੋਰ ਮੰਗ ਵੇ
ਔਖਾ ਛੱਡਣਾਂ ਪੰਜਾਬ ਮੈੰਨੂ ਬਾਬਲਾ ........................

ਸਮਰਪਿਤ  : ਪੰਜਾਬ ਦੀਆਂ ਉਹਨਾਂ ਲੱਖਾਂ ਧੀਆਂ ਨੂੰ, ਜਿੰਨਾ ਦੇ ਨਾਂ ਚਾਹੁਣ ਤੇ ਵੀ ਉਹਨਾਂ ਨੂੰ ਪਰਦੇਸੀ ਲਾੜਿਆਂ ਨਾਲ ਤੋਰਿਆ ਗਿਆ |

 *********** 'ਅਮਨ ਫੱਲੜ' ********
 
03 Aug 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 
bahut  acha  lakheya..............................

16 Sep 2010

Reply