Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਔਰਤ ਦਾ ਘਰ-ਇੱਕ ਦਰਦ ਇਹ ਵੀ
ਮੈਂ ਸਿਰਸਾ ਤੋਂ ਚੰਡੀਗੜ੍ਹ ਬੱਸ ਰਾਹੀਂ ਸਫਰ ਕਰ ਰਿਹਾ ਸੀ। ਮੇਰੀ ਅਗਲੀ ਸੀਟ ’ਤੇ ਇੱਕ 30-35 ਸਾਲਾਂ ਦੀ ਔਰਤ ਆਾਪਣੇ ਤਿੰਨ ਬੱਚਿਆਂ ਦੇ ਨਾਲ ਬੇੈਠੀ ਸੀ। ਛੋਟਾ ਬੱਚਾ ਸ਼ਾਇਦ ਬੀਮਾਰ ਸੀ। ਉਹ ਆਪਣੀ ਮਾਂ ਦੀ ਗੋਦ ਵਿੱਚ ਲੇਟਿਆ ਹੌਲੀ-ਹੌਲੀ ਡਸਕੋਰੇ ਭਰ ਰਿਹਾ ਸੀ। ਉਹ ਔਰਤ ਆਪਣੇ ਦੁੱਪਟੇ ਦਾ ਇੱਕ ਕੋਨਾ ਪਾਣੀ ਦੀ ਬੋਤਲ ’ਚੋਂ ਗਿੱਲਾ ਕਰਕੇ ਉਸ ਦੇ ਮੱਥੇ ’ਤੇ ਵਾਰ-ਵਾਰ ਰੱਖ ਰਹੀ ਸੀ।
ਅਚਾਨਕ ਬੱਸ ਕੰਡਕਟਰ ਟਿਕਟਾਂ ਕੱਟਦਾ ਹੋਇਆ ਉਸ ਔਰਤ ਕੋਲ ਆ ਕੇ ਬੋਲਿਆ, ‘ਕਿੱਥੇ ਜਾਏਂਗੀ, ਟਿਕਟ ਲਓ।’ ਇਸ‘ ’ਤੇ ਉਸ ਮਹਿਲਾ ਨੇ ਮਰੀ- ਜਿਹੀ ਆਵਾਜ਼ ਵਿੱਚ ਕਿਹਾ, ‘ ਮੇਰੇ ਕੋਲ ਪੈਸੇ ਨਹੀਂ ਹਨ। ਮੈਂ ਚੰਡੀਗੜ੍ਹ ਜਾ ਰਹੀ ਹਾਂ। ਮੇਰਾ ਇਹ ਬੱਚਾ ਬੀਮਾਰ ਹੈ।’ ਇਹ ਸੁਣ ਕੇ ਕੰਡਕਟਰ ਕੁਝ ਰੁੱਖੀ ਆਵਾਜ਼ ਵਿੱਚ ਬੋਲਿਆ, ‘ਪੈਸੇ ਨਹੀਂ ਹਨ ਤਾਂ ਬੱਸ ’ਤੇ ਕਿਉਂ ਚੜ੍ਹੀ। ਇਹ ਸਰਕਾਰੀ ਗੱਡੀ ਏ, ਮੇਰੇ ਪਿਓ ਦੀ ਨਹੀਂ। ਸਿੱਧੀ ਤਰ੍ਹਾਂ ਆਪਣੇ ਇਨ੍ਹਾਂ ਤਿੰਨ ਬੱਚਿਆਂ ਦੀ ਤੇ ਆਪਣੀ ਟਿਕਟ ਕਟਾ ਲੈ, ਨਹੀਂ ਤਾਂ ਬੱਸ ’ਚੋਂ ਹੇਠਾਂ ਉਤਾਰ ਦਿਆਂਗਾ।’
ਇਹ ਸੁਣਦਿਆਂ ਹੀ ਉਸ ਔਰਤ ਦੇ ਮੱਥੇ ’ਤੇ ਪਸੀਨਾ ਆ ਗਿਆ। ਝੋਲੀ ਵਿੱਚ ਲੇਟਿਆ ਉਸ ਦਾ ਬੀਮਾਰ ਬੱਚਾ ਹੋਰ ਉੱਚੀ-ਉੱਚੀ ਰੋਣ ਲੱਗਾ। ਦੂਸਰੇ ਦੋਨੋਂ ਬੱਚੇ ਬੜੀ ਮਾਸੂਮੀਅਤ ਨਾਲ ਆਪਣੀ ਮਾਂ ਵੱਲ ਵੇਖਣ ਲੱਗੇ। ਉਸ ਔਰਤ ਨੇ ਭਰੇ ਗਲੇ ਵਿੱਚ ਕੰਡਕਟਰ ਨੂੰ ਕਿਹਾ,‘ਭਰਾਵਾ, ਮੈਂ ਕਿਸਮਤ ਦੀ ਮਾਰੀ ਹਾਂ। ਮੇਰਾ ਪਤੀ ਚੰਡੀਗੜ੍ਹ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਦਾ ਹੈ। ਪਿਛਲੇ ਮਹੀਨੇ ਉਸ ਨੇ ਲੜ ਝਗੜ ਕੇ ਮੈਨੂੰ ਘਰ ‘’ਚੋਂ ਇਹ ਕਹਿ ਕੇ ਕੱਢ ਦਿੱਤਾ ਕਿ ਪੇਕੇ ਚਲੀ ਜਾ। ਮੈਂ ਇਨ੍ਹਾਂ ਬਾਲਾਂ ਨੂੰ ਲੈ ਕੇ ਸਿਰਸਾ ਵਿੱਚ ਆਪਣੀ ਵਿਧਵਾ ਮਾਂ ਕੋਲ ਆ ਗਈ। ਮਾਂ ਮੇਰੇ ਭਰਾ ਕੋਲ ਰਹਿੰਦੀ ਹੈ। ਅੱਜ ਮੇਰੀ ਭਰਜਾਈ ਨੇ ਧੱਕੇ ਮਾਰ ਕੇ ਜ਼ਬਰਦਸਤੀ ਇਸ ਬੱਸ ਵਿੱਚ  ਬਿਠਾ ਦਿੱਤਾ ਕਿ ਤੇਰਾ ਘਰ ਚੰਡੀਗੜ੍ਹ ਹੈ। ਮੈਨੁੂੰ ਟਿਕਟਾਂ ਲੈਣ ਵਾਸਤੇ ਭਰਾ ਨੇ ਪੈਸੇ ਵੀ ਨਹੀਂ ਦਿੱਤੇ। ਮੇਰੀ ਬੁੱਢੀ ਮਾਂ ਨੇ ਮੇਰੇ ਭਰਾ ਭਰਜਾਈ ਦੇ ਬਥੇਰੇ ਤਰਲੇ ਕੀਤੇ ਕਿ ਉਹ ਇਸ ਤਰ੍ਹਾਂ ਮੈਨੂੰ ਘਰੋਂ ਨਾ ਕੱਢਣ ਪਰ ਭਰਜਾਈ ਨੇ ਇੱਕ ਨਾ ਸੁਣੀ ਤੇ ਮੈਂ ਮਜਬੂਰਨ ਚੰਡੀਗੜ੍ਹ ਵਾਸਤੇ ਇਸ ਬੱਸ ਵਿੱਚ ਆ ਬੈਠੀ ਹਾਂ। ਇਹ ਸਭ ਸੁਣ ਕੇ ਕੰਡਕਟਰ ਨੇ ਬੱਸ ਰੁਕਵਾਉਣ ਲਈ ਸੀਟੀ ਮਾਰੀ। ਡਰਾਈਵਰ ਨੇ ਸੜਕ ਦੇ ਇੱਕ ਪਾਸੇ ਬੱਸ ਨੂੰ ਰੋਕ ਦਿੱਤਾ।
‘ਹੁਣ ਤੂੰ ਥੱਲੇ ਲਹਿ ਜਾ। ਐਸੇ ਬਹਾਨੇ ਮੈਂ ਬਹੁਤ ਸੁਣਦਾ ਰਹਿੰਦਾ ਹਾਂ।’ ਇਹ ਸੁਣ ਕੇ ਦੂਸਰੇ ਦੋ ਬੱਚੇ ਵੀ ਜੋ ਮੁੰਡੇ ਸੀ, ਉੱਚੀ-ਉੱਚੀ ਰੋਣ ਲੱਗ ਪਏ ਤੇ ਸਵਾਰੀਆਂ ਵੀ ਘੂਰ-ਘੂਰ ਕੇ ਉਸ ਬੇਵੱਸ ਔਰਤ ਵੱਲ ਵੇਖਣ ਲੱਗੀਆਂ। ਔਰਤ ਨੇ ਭਰੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਵੇਖਦੇ ਹੋਏ ਕਿਹਾ,‘ਭਾਈ ਸ੍ਹਾਬ! ਤੁਹਾਡੇ ਕੋਲ ਮੋਬਾਈਲ ਹੋਏਗਾ। ਇੱਕ ਮਿੰਟ ਵਾਸਤੇ ਮੈਨੂੰ ਦਿਓਗੇ?’
ਮੈਂ ਆਪਣਾ ਮੋਬਾਈਲ ਉਸ ਨੂੰ ਫੜਾ ਦਿੱਤਾ। ਉਸ ਨੇ ਕੋਈ ਨੰਬਰ ਮਿਲਾਇਆ ਅਤੇ ਭਰੀ ਹੋਈ ਆਵਾਜ਼ ਵਿੱਚ ਬੋਲੀ,‘ਮੈਂ ਮੁੜ ਰਹੀ ਹਾਂ। ਭਰਾ- ਭਰਜਾਈ ਨੇ ਘਰੋਂ ਕੱਢ ਦਿੱਤਾ ਹੈ। ਮੈਂ ਚੰਡੀਗੜ੍ਹ ਵਾਲੀ ਬੱਸ ਵਿੱਚ ਬੈਠੀ ਹਾਂ ਟਿਕਟਾਂ ਵਾਸਤੇ ਮੇਰੇ ਕੋਲ ਪੈਸੇ ਵੀ ਨਹੀਂ। ਕੰਡਕਟਰ ਬੱਸ ਰੋਕ ਕੇ ਮੈਨੂੰ ਤੇ ਬੱਚਿਆਂ ਨੂੰ ਸੁੰਨਸਾਨ ਥਾਂ ’ਤੇ ਉਤਾਰ ਰਿਹਾ ਹੈ। ਕੀ ਮੈਂ ਇਸੇ ਦਿਨ ਵਾਸਤੇ ਤੇਰੀ ਅਰਧਾਂਗਣੀ  ਬਣੀ ਸੀ?’
ਇਸ ’ਤੇ ਦੂਜੇ ਪਾਸਿਓਂ ਇੱਕ ਉੱਚੀ ਆਵਾਜ਼ ਉਭਰੀ,‘ ਤੇਰੇ ਨਾਲ ਅਜਿਹਾ ਹੀ ਹੋਣਾ ਚਾਹੀਦੈ।’ਤੇ ਮੋਬਾਈਲ ਬੰਦ ਹੋ ਗਿਆ। ਉਸ ਦੇ ਪਤੀ ਵੱਲੋਂ ਐਸਾ ਘਟੀਆ ਜਵਾਬ ਸੁਣ ਕੇ ਮੇਰਾ ਮਨ ਜਿਵੇਂ ਬੈਠਣ ਲੱਗ ਪਿਆ ਹੋਵੇ। ਅਜਿਹੀ ਪੁਰਸ਼ ਜਾਤ ਦਾ ਆਪਣੀ ਬੀਵੀ ਤੇ ਬੱਚਿਆਂ ਦੇ ਪ੍ਰਤੀ ਐਸਾ ਨਫਰਤ ਭਰਿਆ ਵਿਹਾਰ ਦੇਖ ਕੇ ਮੇਰੀ ਰੂਹ ਜਿਵੇਂ ਕੰਬ ਗਈ। ਮੈਂ ਆਪਣਾ ਬਟੂਆ ਕੱਢ ਕੇ 500 ਰੁਪਏ ਦਾ ਇੱਕ ਨੋਟ ਕੰਡਕਟਰ ਨੂੰ ਦਿੰਦਿਆਂ ਕਿਹਾ,‘ਤੂੰ ਇਨ੍ਹਾਂ ਦੀਆਂ ਟਿਕਟਾਂ ਬਣਾ ਦੇ।’ ਕੰਡਕਟਰ ਨੇ ਇੱਕ ਵਾਰ ਮੇਰੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਤੇ ਫਿਰ 470 ਰੁਪਏ ਦੀਆਂ ਤਿੰਨ ਟਿਕਟਾਂ ਬਣਾ ਕੇ ਉਸ ਲਾਚਾਰ ਔਰਤ ਨੂੰ ਫੜਾ ਦਿੱਤੀਆਂ ਅਤੇ ਬਾਕੀ 30 ਰੁਪਏ ਮੈਨੂੰ ਮੋੜ ਕੇ ਸੀਟੀ ਵਜਾਉਂਦਿਆਂ ਦੂਸਰੀਆਂ ਸਵਾਰੀਆਂ ਦੀਆਂ ਟਿਕਟਾਂ ਕੱਟਣ ਲੱਗ ਪਿਆ। ਇਹ ਸਭ ਕੁਝ ਦੇਖ ਕੇ ਉਸ ਔਰਤ ਨੇ ਅੱਥਰੂ ਪੂੰਝਦਿਆਂ ਹੋਇਆਂ ਬੜੀ ਦੁਖੀ ਆਵਾਜ਼ ਵਿੱਚ ਕਿਹਾ,‘ਭਰਾਵਾ! ਆਖਰ ਔਰਤ ਦਾ ਕਿਹੜਾ ਘਰ ਹੈ? ਮਾਂ -ਪਿਓ ਜਵਾਨ ਹੋਣ ਤੇ ਧੀ ਨੂੰ ਇਹ ਕਹਿ ਕੇ ਕਿ ਤੇਰਾ ਘਰ ਹੁਣ ਸਹੁਰਾ ਘਰ ਹੈ ਤੇ ਪਤੀ ਤੇਰਾ ਪਰਮੇਸ਼ਵਰ। ਇਹ ਸਭ ਸੋਚ ਕੇ ਔਰਤ ਆਪਣੇ ਖ਼ਾਵੰਦ ਦੇ ਘਰ ਨੂੰ ਆਪਣਾ ਘਰ ਸਮਝ ਕੇ ਜ਼ਿੰਦਗੀ ਦੇ ਨਵੇਂ ਸਫਰ ’ਤੇ ਤੁਰ ਪੈਂਦੀ ਹੈ ਪਰ ਜਦੋਂ  ਉਹੀ ਖ਼ਾਵੰਦ ਮੇਰੇ ਪਤੀ ਵਰਗਾ ਬਣ ਜਾਵੇ ਤੇ ਘਰੋਂ ਬਾਹਰ ਕੱਢਦਿਆਂ ਇਹ ਆਖੇ ਕਿ ਜਿਨ੍ਹਾਂ ਨੇ ਤੈਨੂੰ ਜੰਮਿਆ ਹੈ ਉਸੇ ਘਰ ਚਲੀ ਜਾ। ਹੁਣ ਤੂੰ ਹੀ ਦੱਸ, ਅਜਿਹੀ ਕਰਮਾਂ ਮਾਰੀ ਔਰਤ ਦਾ ਘਰ ਕਿਹੜਾ ਹੈ?’
ਉਸ ਔਰਤ ਦੇ ਇਸ ਡੂੰਘੇ ਸਵਾਲ ਦਾ ਜਵਾਬ ਭਾਲਣ ਵਾਸਤੇ ਜਿਵੇਂ ਮੈਂ ਕਿਸੇ ਹਨੇਰੀ ਘਾਟੀ ਵਿੱਚ ਭਟਕਦਾ ਜਾ ਰਿਹਾ ਹੋਵਾਂ,  ਜਿੱਥੇ ਦੂਰ-ਦੂਰ ਤੱਕ ਕੁਝ ਵੀ ਨਹੀਂ ਦਿੱਸ ਰਿਹਾ। ਬੱਸ ਪੈਰਾਂ ਵਿੱਚ ਕੰਡੇ ਤੇ ਹੋਠਾਂ ’ਤੇ ਇੱਕ ਅਥਾਹ ਪੀੜ ਦਾ ਸੈਲਾਬ ਮੈਨੂੰ ਰੁਲਾ ਰਿਹਾ ਸੀ।
 

 

 

 ਸੁਖਚੈਨ ਸਿੰਘ ਭੰਡਾਰੀ
* ਮੋਬਾਈਲ: 094660-02336

19 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਡੀ ਸਬ ਤੋਂ ਵੱਡੀ ਕਮਜ਼ੋਰੀ ਅਨਪੜਤਾ, ਗਰੀਬੀ.......ਅਸੀਂ ਆਈ.ਪੀ.ਏਲ 20-20 ਅਤੇ 2g, 3g, 4g  ਬਾਰੇ ਤੇ ਸੋਚ ਲਿਆ,ਕਰਾ ਵੀ ਰਹੇ ਹਾਂ, ਕਾਮਯਾਬ ਵੀ ਹੋਈ ਜਾਦੇ ਹਾਂ.....ਪਰ ਅਸੀਂ ਕਦੀ ਕੋਈ ਅਜੇਹੇ ਕਾਨੂਨ ਬਣਾਨ ਬਾਰੇ ਸ਼ਗਾਰਸ਼ ਜਾਂ ਕਿਸੇ ਸਰਕਾਰ ਤੇ ਜੋਰ ਦਿਤਾ ਕੇ ਜੇਕਰ ਇਸ ਦੇਸ਼ ਵਿਚ ਕੋਈ ਵੀ ਬਚੇ ਨੂ ਜਨਮ ਦਿੰਦਾ ਹੈ(ਮਾਂ ਪਿਓ ਦੋਵੇ) ਤੇ ਓਸ ਨੂ ਘਟੋ ਘਟ ਦਸ ਜਮਾਤ ਤੇ ਜਰੂਰ ਪੜਾਣਿਆ ਪੇਣ ਗਿਆਂ ਤੇ ਬਚੇ 16 ਸਾਲ ਤਕ ਮਾਂ ਪਿਓ ਦੀ ਹੀ ਜੁਮੇਦਾਰੀ ਹੋਏਗੀ....ਪਰ ਨਹੀ....ਕਿਓਂ...????

19 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕਹਾਨੀ ਪੜਕੇ ਅਖ ਚ' ਪਾਣੀ ਆਗਇਆ.
ਕੋਈ ਸੁਣਬਾਈ ਨੀ .......
ਬਸ ਰੱਬ ਦੇਖਦਾ

19 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਸਚਮੁਚ ਬਹੁਤ ਵੱਡਾ ਦੁਖਾਂਤ ਹੈ !!!!!!!!!

22 Apr 2012

Reply